Ludhiana News: ਲੁਧਿਆਣਾ 'ਚ ਦੋ ਭੈਣਾਂ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ, ਬੇਸਬਾਲ ਬੱਲੇ ਤੇ ਥਾਪੀ ਨਾਲ ਕੀਤਾ ਕਤਲ; ਜਾਣੋ ਕੀ ਸੀ ਮਾਮਲਾ
Ludhiana Murder: ਲੁਧਿਆਣਾ 'ਚ ਦੋ ਭੈਣਾਂ ਨੇ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜਾਣਕਾਰੀ ਮੁਤਾਬਕ ਦੋਵਾਂ ਲੜਕੀਆਂ ਨੇ ਮਿਲ ਕੇ ਆਪਣੇ ਗੁਆਂਢੀ ਦਾ ਕਤਲ ਕਰ ਦਿੱਤਾ ਹੈ। ਬੀਤੀ ਰਾਤ ਲਗਭਗ 10 ਵਜੇ ਉਹਨਾਂ ਦੇ ਪਿਤਾ ਦੀ
Ludhiana Murder: ਲੁਧਿਆਣਾ 'ਚ ਦੋ ਭੈਣਾਂ ਨੇ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜਾਣਕਾਰੀ ਮੁਤਾਬਕ ਉਹਨਾਂ ਦੋਵਾਂ ਨੇ ਮਿਲ ਕੇ ਆਪਣੇ ਗੁਆਂਢੀ ਦਾ ਕਤਲ ਕਰ ਦਿੱਤਾ ਹੈ। ਬੀਤੀ ਰਾਤ ਲਗਭਗ 10 ਵਜੇ ਉਹਨਾਂ ਦੇ ਪਿਤਾ ਦੀ ਕਿਸੇ ਪੁਰਾਣੀ ਗੱਲ ਨੂੰ ਲੈ ਕੇ ਗੁਆਂਢੀ ਨਾਲ ਬਹਿਸ ਹੋ ਗਈ, ਬਹਿਸ ਐਨੀ ਵੱਧ ਗਈ ਕਿ ਦੋਵੇ ਹੱਥੋਪਾਈ ਤੱਕ ਉੱਤਰ ਆਏ। ਰੌਲਾ ਸੁਣ ਕੇ ਦੋਵੇਂ ਭੈਣਾਂ ਨੇ ਆਪਣੇ ਗੁਆਂਢੀ ਦੇ ਸਿਰ 'ਤੇ ਬੇਸਬਾਲ ਬੈਟ ਅਤੇ ਕੱਪੜੇ ਧੋਣ ਵਾਲੀ ਥਾਪੀ ਨਾਲ ਹਮਲਾ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਦੋਵੇ ਹਮਲਾਵਰ ਲੜਕੀਆਂ ਕਿਰਾਏ ਦੇ ਮਕਾਨ ਵਿੱਚ ਰਹਿੰਦੀਆਂ ਹਨ।
ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਦੋਵਾਂ ਭੈਣਾਂ ਲਗਭਗ 2 ਤੋਂ 3 ਮਿੰਟ ਤੱਕ ਗੁਆਂਢੀ ਦੇ ਸਿਰ 'ਤੇ ਉਦੋਂ ਤੱਕ ਵਾਰ ਕਰਦੀਆਂ ਰਹੀਆਂ ਜਦੋਂ ਤੱਕ ਉਹ ਬੇਹੋਸ਼ ਹੋ ਕੇ ਜ਼ਮੀਨ 'ਤੇ ਨਹੀਂ ਡਿੱਗ ਪਿਆ। ਇਸ ਘਟਨਾ ਨੂੰ ਅੰਜਾਮ ਦੇਣ ਵਾਲੀਆਂ ਦੋਵੇਂ ਲੜਕੀਆਂ ਦੀ ਉਮਰ 22 ਅਤੇ 24 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ, ਜਿਨ੍ਹਾਂ ਦੀ ਪਛਾਣ ਡਿੰਪੀ ਅਤੇ ਮਨੀ ਵਜੋਂ ਹੋਈ ਹੈ। ਇਲਾਕਾ ਵਾਸੀਆਂ ਨੇ ਜ਼ਖ਼ਮੀ ਵਿਅਕਤੀ ਸੁਖਵਿੰਦਰ ਸਿੰਘ ਉਰਫ਼ ਬਬਲੂ ਨੂੰ ਗਰੇਵਾਲ ਹਸਪਤਾਲ ਪਹੁੰਚਾਇਆ। ਡਾਕਟਰਾਂ ਵਲੋਂ ਉਸ ਨੂੰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਬਬਲੂ ਆਟੋ ਚਾਲਕ ਦਾ ਕੰਮ ਕਰਦਾ ਹੈ। ਉਹ ਕਰੀਬ 38 ਸਾਲਾਂ ਤੋਂ ਥਾਣਾ ਡਾਬਾ ਅਧੀਨ ਪੈਂਦੇ ਇਲਾਕੇ ਢਿੱਲੋਂ ਨੰਬਰ ਗਲੀ ਨੰਬਰ 9 ਵਿੱਚ ਰਹਿ ਰਿਹਾ ਸੀ।
ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੇਰ ਰਾਤ ਐਸਐਚਓ ਡਾਬਾ ਨੇ ਪੁਲੀਸ ਟੀਮ ਨਾਲ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ ਪੁਲਿਸ ਨੇ ਡਿੰਪੀ ਅਤੇ ਮਨੀ ਦੇ ਘਰੋਂ ਬੈਟ ਤੇ ਥਾਪੀ ਬਰਾਮਦ ਕੀਤੀ ਤੇ ਸਾਰਾ ਪਰਿਵਾਰ ਘਰ ਖੁੱਲ੍ਹਾ ਛੱਡ ਕੇ ਫਰਾਰ ਹੋ ਚੁੱਕਿਆ ਸੀ। ਪਰ ਸੂਤਰਾਂ ਅਨੁਸਾਰ ਪੁਲੀਸ ਨੇ ਦੇਰ ਰਾਤ ਸਿਵਲ ਹਸਪਤਾਲ ਦੇ ਬਾਹਰੋਂ ਲੜਕੀਆਂ ਦੀ ਮਾਂ ਨੂੰ ਫੜ ਲਿਆ ਪਰ ਬਾਕੀ ਮੁਲਜ਼ਮ ਹਾਲੇ ਫਰਾਰ ਹਨ।
ਜਾਣਕਾਰੀ ਦਿੰਦਿਆਂ ਮਲਕੀਤ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਉਨ੍ਹਾਂ ਦੇ ਮੁਹੱਲੇ 'ਚ ਰਹਿੰਦਾ ਹੈ, ਜੋ ਕਿ ਟੈਂਪੂ ਚਾਲਕ ਦਾ ਕੰਮ ਕਰਦਾ ਸੀ। ਉਸ ਦਾ ਆਪਣੇ ਗੁਆਂਢੀਆਂ ਨਾਲ ਕਾਫੀ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਤਿੰਨ ਦਿਨ ਪਹਿਲਾਂ ਇੱਕ ਬਲਦ ਗਲੀ ਵਿੱਚੋਂ ਲੰਘ ਰਿਹਾ ਸੀ। ਸੁਖਵਿੰਦਰ ਨੇ ਗੁਆਂਢੀ ਬਲਬੀਰ ਸਿੰਘ ਨੂੰ ਹੀ ਕਿਹਾ ਸੀ ਕਿ ਜੇਕਰ ਉਹ ਬਲਦ ਦੇ ਅੱਗਿਓਂ ਨਾਂ ਲੰਘੇ ਉਹ ਮਾਰ ਦੇਵੇਗਾ। ਉਹ ਪਿਛਲੇ ਤਿੰਨ ਦਿਨਾਂ ਤੋਂ ਨਾਰਾਜ਼ ਬਲਬੀਰ ਨਾਲ ਬਹਿਸ ਕਰ ਰਿਹਾ ਸੀ। ਵੀਰਵਾਰ ਰਾਤ ਲਗਭਗ 10 ਵਜੇ ਉਨ੍ਹਾਂ ਦੀ ਫਿਰ ਆਪਸ 'ਚ ਲੜਾਈ ਹੋ ਗਈ। ਮਲਕੀਤ ਸਿੰਘ ਉਨ੍ਹਾਂ ਨੂੰ ਛੁਡਵਾਉਣ ਲਈ ਗਿਆ ਸੀ।
ਮਲਕੀਤ ਸਿੰਘ ਨੇ ਦੱਸਿਆ ਕਿ ਗੁਆਂਢੀਆਂ ਨੇ ਬਬਲੂ ਨੂੰ ਬੈਟ-ਬੱਲੇ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਬਬਲੂ ਜ਼ਮੀਨ 'ਤੇ ਡਿੱਗ ਗਿਆ। ਉਸ ਨੂੰ ਚੁੱਕ ਕੇ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਗਈ। ਥਾਣਾ ਡਾਬਾ ਦੀ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।