(Source: ECI/ABP News)
ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਮਿਲੀ ਅਫ਼ਸਾਨਾ ਖਾਨ, ਫ਼ੋਟੋ ਦੇਖ ਇਮੋਸ਼ਨਲ ਹੋਏ ਫ਼ੈਨਜ਼
Afsana Khan Sidhu Moosewala: ਅਫ਼ਸਾਨਾ ਖਾਨ ਨੇ ਸੋਸ਼ਲ ਮੀਡੀਆ `ਤੇ ਪੋਸਟ ਪਾਈ ਹੈ। ਉਹ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਮਿਲੀ। ਉਨ੍ਹਾਂ ਨੇ ਮੂਸੇਵਾਲਾ ਦੀ ਮਾਂ ਨਾਲ ਤਸਵੀਰਾਂ ਸ਼ੇਅਰ ਕੀਤੀਆਂ। ਜਿਸ ਦੀ ਕੈਪਸ਼ਨ `ਚ ਉਨ੍ਹਾਂ ਲਿਖਿਆ, "ਮਾਂ ਧੀ।"
![ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਮਿਲੀ ਅਫ਼ਸਾਨਾ ਖਾਨ, ਫ਼ੋਟੋ ਦੇਖ ਇਮੋਸ਼ਨਲ ਹੋਏ ਫ਼ੈਨਜ਼ afsana khan meets sidhu moose wala s family shares emotional post on social media ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਮਿਲੀ ਅਫ਼ਸਾਨਾ ਖਾਨ, ਫ਼ੋਟੋ ਦੇਖ ਇਮੋਸ਼ਨਲ ਹੋਏ ਫ਼ੈਨਜ਼](https://feeds.abplive.com/onecms/images/uploaded-images/2022/07/13/4d05086df39f30a86e3efcbe3b5653001657706556_original.jpg?impolicy=abp_cdn&imwidth=1200&height=675)
ਸਿੱਧੂ ਮੂਸੇਵਾਲਾ (Sidhu Moose Wala) ਦੀ ਮੌਤ ਨੂੰ ਡੇਢ ਮਹੀਨੇ ਦੇ ਕਰੀਬ ਸਮਾਂ ਹੋ ਗਿਆ ਹੈ। ਪਰ ਹਾਲੇ ਤੱਕ ਉਨ੍ਹਾਂ ਦੇ ਚਾਹੁਣ ਵਾਲੇ ਡੂੰਘੇ ਸਦਮੇ `ਚ ਹਨ। ਪੰਜਾਬੀ ਮਿਊਜ਼ਿਕ ਇੰਡਸਟਰੀ `ਚ ਕਈ ਕਲਾਕਾਰ ਅਜਿਹੇ ਹਨ, ਜੋ ਉਨ੍ਹਾਂ ਨੂੰ ਅੱਜ ਵੀ ਯਾਦ ਕਰਦੇ ਹਨ ਤਾਂ ਉਨ੍ਹਾਂ ਦੀਆਂ ਅੱਖਾਂ ਛਲਕ ਜਾਂਦੀਆਂ ਹਨ।
ਇਨ੍ਹਾਂ ਨਾਵਾਂ ਵਿੱਚੋਂ ਇੱਕ ਨਾਂ ਪੰਜਾਬੀ ਗਾਇਕਾ ਅਫ਼ਸਾਨਾ ਖਾਨ ਦਾ ਵੀ ਹੈ। ਪਿਛਲੇ ਦਿਨੀਂ ਅਫ਼ਸਾਨਾ ਆਪਣੇ ਕੰਸਰਟ ਦੌਰਾਨ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਸਟੇਜ `ਤੇ ਹੀ ਰੋਣ ਲੱਗ ਪਈ ਸੀ। ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫ਼ੀ ਵਾਇਰਲ ਵੀ ਹੋਈ ਸੀ। ਸਭ ਜਾਣਦੇ ਹਨ ਮੂਸੇਵਾਲਾ ਅਫ਼ਸਾਨਾ ਖਾਨ ਨੂੰ ਭੈਣ ਮੰਨਦੇ ਸਨ। ਦੋਵੇਂ ਇੱਕ ਦੂਜੇ ਦੀ ਕਾਫ਼ੀ ਰਿਸਪੈਕਟ ਵੀ ਕਰਦੇ ਹੁੰਦੇ ਸੀ।
ਹੁਣ ਅਫ਼ਸਾਨਾ ਖਾਨ ਨੇ ਸੋਸ਼ਲ ਮੀਡੀਆ `ਤੇ ਇੱਕ ਪੋਸਟ ਪਾਈ ਹੈ। ਦਰਅਸਲ, ਉਹ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਮਿਲੀ। ਉਨ੍ਹਾਂ ਨੇ ਮੂਸੇਵਾਲਾ ਦੀ ਮਾਂ ਨਾਲ ਤਸਵੀਰਾਂ ਸ਼ੇਅਰ ਕੀਤੀਆਂ। ਜਿਸ ਦੀ ਕੈਪਸ਼ਨ `ਚ ਉਨ੍ਹਾਂ ਲਿਖਿਆ, "ਮਾਂ ਧੀ।"
View this post on Instagram
ਇਸ ਦੇ ਨਾਲ ਹੀ ਅਫ਼ਸਾਨਾ ਨੇ ਲਿਖਿਆ ਕਿ ਮੈਂ ਆਪਣੇ ਬਾਈ ਸਿੱਧੂ ਮੂਸੇਵਾਲਾ ਦੇ ਸਾਰੇ ਸੁਪਨੇ ਪੂਰੇ ਕਰਾਂਗੀ। ਇਸ ਦੇ ਨਾਲ ਹੀ ਉਨ੍ਹਾਂ ਸਿੱਧੂ ਦੇ ਮਾਪਿਆਂ ਬਾਰੇ ਲਿਖਿਆ ਕਿ ਮੈਂ ਆਪਣੇ ਮੰਮਾ ਪਾਪਾ ਨਾਲ ਮਿਲ ਕੇ ਆਪਣੇ ਬਾਈ ਦੇ ਸਾਰੇ ਖ਼ਵਾਬ ਪੂਰੇ ਕਰਨੇ ਆ। ਅਖੀਰ `ਚ ਅਫ਼ਸਾਨਾ ਖਾਨ ਨੇ ਲਿਖਿਆ, ਸਿੱਧੂ ਮੂਸੇਵਾਲਾ ਆਲਵੇਜ਼ ਇਨ ਮਾਈ ਹਾਰਟ।
ਅਫ਼ਸਾਨਾ ਖਾਨ ਦੀ ਇਸ ਪੋਸਟ ਨੂੰ ਦੇਖ ਸਿੱਧੂ ਮੂਸੇਵਾਲਾ ਦੇ ਫ਼ੈਨਜ਼ ਕਾਫ਼ੀ ਇਮੋਸ਼ਨਲ ਨਜ਼ਰ ਆਏ। ਉਨ੍ਹਾਂ ਦੀ ਪੋਸਟ `ਤੇ ਕਮੈਂਟ ਬਾਕਸ `ਚ ਜ਼ਿਆਦਾਤਰ ਕਮੈਂਟਸ ਇਹੀ ਸੀ, "ਜਸਟਿਸ ਫ਼ਾਰ ਸਿੱਧੂ ਮੂਸੇਵਾਲਾ।"
ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਦਿਨ ਦਹਾੜੇ ਮਾਨਸਾ ਦੇ ਪਿੰਡ ਜਵਾਹਰਕੇ `ਚ ਗੋਲੀਆਂ ਮਾਰ ਕਤਲ ਕਰ ਦਿਤਾ ਗਿਆ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)