Amar Singh Chamkila: ਚਮਕੀਲਾ ਆਪਣੀ ਕਮਾਈ ਦਾ ਜ਼ਿਆਦਾਤਰ ਹਿੱਸਾ ਕਰਦਾ ਸੀ ਦਾਨ, ਪਿੰਡ ਦੇ ਬੱਚਿਆਂ ਦੀ ਪੜ੍ਹਾਈ ਦਾ ਚੁੱਕਦਾ ਸੀ ਖਰਚਾ
Amar Singh Chamkila Trivia: ਚਮਕੀਲਾ ਆਪਣੀ ਗਾਇਕੀ ਦੇ ਨਾਲ ਨਾਲ ਨਿਮਰ ਸੁਭਾਅ ਦੇ ਲਈ ਵੀ ਜਾਣਿਆ ਜਾਂਦਾ ਸੀ। ਮਸ਼ਹੂਰ ਗੀਤਕਾਰ ਸਵਰਨ ਸਿਵੀਆ ਨੇ ਆਪਣੇ ਇੱਕ ਇੰਟਰਵਿਊ 'ਚ ਦੱਸਿਆ ਸੀ ਕਿ ਚਮਕੀਲਾ ਬੇਹੱਦ ਡਾਊਨ ਟੂ ਅਰਥ ਤੇ ਨੇਕ ਦਿਲ ਇਨਸਾਨ ਸਨ।
Amar Singh Chamkila Facts: ਅਮਰ ਸਿੰਘ ਚਮਕੀਲਾ ਨੂੰ ਦੁਨੀਆ ਤੋਂ ਰੁਖਸਤ ਹੋਇਆਂ 34 ਸਾਲ ਹੋ ਚੁੱਕੇ ਹਨ। ਉਨ੍ਹਾਂ ਦੇ ਗਾਏ ਗਾਣੇ ਹਾਲੇ ਤੱਕ ਲੋਕਾਂ ਦੀ ਜ਼ੁਬਾਨ 'ਤੇ ਹਨ। ਅੱਜ ਅਸੀਂ ਤੁਹਾਨੂੰ ਚਮਕੀਲਾ ਬਾਰੇ ਕੱੁਝ ਅਜਿਹੀਆਂ ਗੱਲਾਂ ਦੱਸਣ ਜਾ ਰਹੇ ਹਾਂ, ਜੋ ਤੁਸੀਂ ਸ਼ਾਇਦ ਹੀ ਕਿਤੇ ਸੁਣੀਆਂ ਹੋਣ।
ਕੀ ਤੁਹਾਨੂੰ ਪਤਾ ਹੈ ਕਿ ਚਮਕੀਲਾ ਆਪਣੀ ਗਾਇਕੀ ਦੇ ਨਾਲ ਨਾਲ ਨਿਮਰ ਸੁਭਾਅ ਦੇ ਲਈ ਵੀ ਜਾਣਿਆ ਜਾਂਦਾ ਸੀ। ਮਸ਼ਹੂਰ ਗੀਤਕਾਰ ਸਵਰਨ ਸਿਵੀਆ ਨੇ ਆਪਣੇ ਇੱਕ ਇੰਟਰਵਿਊ 'ਚ ਦੱਸਿਆ ਸੀ ਕਿ ਚਮਕੀਲਾ ਬੇਹੱਦ ਡਾਊਨ ਟੂ ਅਰਥ ਤੇ ਨੇਕ ਦਿਲ ਇਨਸਾਨ ਸਨ। ਉਹ ਮਰਦੇ ਦਮ ਤੱਕ ਆਪਣੀਆਂ ਜੜਾਂ ਨਾਲ ਜੁੜੇ ਰਹੇ ਸੀ।
ਇਹ ਵੀ ਪੜ੍ਹੋ: ਰਾਖੀ ਸਾਵੰਤ ਨੇ ਬੁਆਏ ਫਰੈਂਡ ਆਦਿਲ ਨਾਲ ਕਰਵਾਇਆ ਵਿਆਹ, ਮੈਰਿਜ ਸਰਟੀਫਿਕੇਟ ਨਾਲ ਸ਼ੇਅਰ ਕੀਤੀ ਫੋਟੋ
ਇਹੀ ਨਹੀਂ ਚਮਕੀਲੇ ਦੇ ਪਿੰਡ ਦੇ ਲੋਕ ਵੀ ਉਨ੍ਹਾਂ ਨੂੰ ਬੇਹੱਦ ਪਿਆਰ ਕਰਦੇ ਸੀ। ਜਦੋਂ ਵੀ ਚਮਕੀਲੇ ਨੇ ਆਪਣੇ ਪਿੰਡ ਜਾਣਾ ਤਾਂ ਉਨ੍ਹਾਂ ਨੇ ਹਰ ਇਨਸਾਨ ਦੇ ਗਲ ਲੱਗ ਕੇ ਮਿਲਣਾ ਤੇ ਬਜ਼ੁਰਗਾਂ ਦੇ ਪੈਰੀਂ ਹੱਥ ਲਾਉਣੇ। ਚਮਕੀਲੇ ਦੇ ਪਿੰਡ ਜਾਣ ਨਾਲ ਉੱਥੇ ਦੇ ਲੋਕਾਂ ਨੂੰ ਚਾਅ ਚੜ੍ਹ ਜਾਂਦਾ ਹੁੰਦਾ ਸੀ। ਚਮਕੀਲੇ ਨੇ ਕਦੇ ਵੀ ਕਿਸੇ ਸਾਹਮਣੇ ਆਕੜ ਨਹੀਂ ਦਿਖਾਈ, ਸਗੋਂ ਉਹ ਜ਼ਰੂਰਤਮੰਦਾਂ ਦੀ ਸਮੇਂ ਸਮੇਂ 'ਤੇ ਮਦਦ ਕਰਦਾ ਹੁੰਦਾ ਸੀ।
ਜੇ ਪਿੰਡ 'ਚ ਕਿਸੇ ਵੀ ਧੀ ਦਾ ਵਿਆਹ ਹੁੰਦਾ ਤਾਂ ਚਮਕੀਲਾ ਉਸ ਵਿਆਹ 'ਚ ਜ਼ਰੂਰ ਸ਼ਾਮਲ ਹੁੰਦਾ ਸੀ। ਭਾਵੇਂ ਉਸ ਨੂੰ ਕੋਈ ਬੁਲਾਵੇ ਜਾਂ ਨਾ। ਇਹੀ ਨਹੀਂ ਉਹ ਪਿੰਡ ਦੀ ਹਰ ਕੁੜੀ ਦੇ ਵਿਆਹ 'ਤੇ ਦਿਲ ਖੋਲ ਕੇ ਖਰਚਾ ਕਰਦਾ ਹੁੰਦਾ ਸੀ ਅਤੇ ਉਸ ਨੂੰ ਪ੍ਰੈੱਸ ਤੇ ਘਿਓ ਦਾ ਪੀਪਾ ਵੀ ਗਿਫਟ 'ਚ ਦਿੰਦਾ ਹੁੰਦਾ ਸੀ।
ਅਮਰ ਸਿੰਘ ਚਮਕੀਲੇ ਨੇ ਹਮੇਸ਼ਾ ਹੀ ਆਪਣੇ ਪਿੰਡ ਦੇ ਪੱਖ ਤੇ ਹੱਕ ਵਿੱਚ ਕੰਮ ਕੀਤੇ। ਉਹ ਕਦੇ ਵੀ ਆਪਣੇ ਪਿੰਡ ਦੇ ਲੋਕਾਂ ਦੀ ਮਦਦ ਕਰਨ ਤੋਂ ਪਿੱਛੇ ਨਹੀਂ ਹਟਦਾ ਸੀ। ਇਸ ਦੇ ਨਾਲ ਨਾਲ ਸਿਵੀਆ ਨੇ ਇੰਟਰਵਿਊ 'ਚ ਇਹ ਵੀ ਦੱਸਿਆ ਸੀ ਕਿ ਚਮਕੀਲਾ ਪਿੰਡ ਦੇ ਗਰੀਬ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕਦਾ ਹੁੰਦਾ ਸੀ। ਉਹ ਨਾ ਸਿਰਫ ਗਰੀਬ ਬੱਚਿਆਂ ਦੀ ਪੜ੍ਹਾਈ ਦੀ ਖਰਚਾ ਚੁੱਕਦੇ ਸੀ, ਸਗੋਂ ਉਨ੍ਹਾਂ 1000-1000 ਰੁਪਏ ਵੀ ਦਾਨ 'ਚ ਦਿੰਦੇ ਹੁੰਦੇ ਸੀ।
ਇਹ ਵੀ ਪੜ੍ਹੋ: ਬਾਲੀਵੁੱਡ ਅਦਾਕਾਰ ਆਰ ਮਾਧਵਨ ਦੀ ਫਿਲਮ 'ਰਾਕੇਟਰੀ' ਆਸਕਰ 2023 ਲਈ ਸ਼ਾਰਟਲਿਸਟ
ਇਸ ਦੇ ਨਾਲ ਨਾਲ ਅਮਰ ਸਿੰਘ ਚਮਕੀਲਾ ਦੇ ਪਿੰਡ ਵਾਸੀ ਇਹ ਵੀ ਦੱਸਦੇ ਹਨ ਕਿ ਲੁਧਿਆਣਾ ਦੇ ਇੱਕ ਸਕੂਲ 'ਚ ਚਮਕੀਲਾ ਕਾਫੀ ਵੱਡੀ ਰਕਮ ਦਾਨ 'ਚ ਦਿੰਦੇ ਹੁੰਦੇ ਸੀ। ਉਹ ਜਦੋਂ ਤੱਕ ਜ਼ਿੰਦਾ ਰਹੇ ਉਸ ਸਕੂਲ ਨੂੰ ਦਾਨ ਦਿੰਦੇ ਰਹੇ। ਚਮਕੀਲੇ ਦੇ ਪਿੰਡ ਵਾਸੀ ਦੱਸਦੇ ਹਨ ਕਿ ਉਹ ਇੱਕ ਬੇਹਤਰੀਨ ਗਾਇਕ ਹੋਣ ਦੇ ਨਾਲ ਨਾਲ ਬਹੁਤ ਵਧੀਆ ਇਨਸਾਨ ਸੀ। ਇਸੇ ਲਈ ਅੱਜ ਤੱਕ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ।