(Source: ECI/ABP News)
Amar Singh Chamkila: ਅਮਰ ਸਿੰਘ ਚਮਕੀਲਾ ਦੇ ਕਤਲ ਤੋਂ ਬਾਅਦ ਪੁੱਤਰ ਦੀ ਵੀ ਹੋ ਗਈ ਸੀ ਮੌਤ, ਹੋਇਆ ਸੀ ਭਿਆਨਕ ਅੰਤ, ਪਹਿਲੀ ਪਤਨੀ ਦਾ ਖੁਲਾਸਾ
Amar Singh Chamkila First Wife: ਗੁਰਮੇਲ ਕੌਰ ਨੇ ਇੰਟਰਵਿਊ 'ਚ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਗੁਰਮੇਲ ਨੇ ਦੱਸਿਆ ਕਿ ਚਮਕੀਲੇ ਦੀ ਦਰਦਨਾਕ ਮੌਤ ਤੋਂ ਥੋੜੇ ਸਮੇਂ ਬਾਅਦ ਹੀ ਗੁਰਮੇਲ-ਚਮਕੀਲੇ ਦੇ ਪੁੱਤਰ ਦੀ ਵੀ ਦਰਦਨਾਕ ਮੌਤ ਹੋ ਗਈ ਸੀ।

Amar Singh Chamkila Film: ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦਾ ਨਾਮ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਹੈ। ਮਰਹੂਮ ਗਇਕ ਦੀ ਬਾਇਓਪਿਕ ਨੂੰ ਨੈੱਟਫਲਿਕਸ 'ਤੇ ਰਿਲੀਜ਼ ਕੀਤਾ ਗਿਆ ਹੈ। ਇਸ ਫਿਲਮ ਨੂੰ ਦੁਨੀਆ ਭਰ 'ਚ ਬੇਸ਼ੁਮਾਰ ਪਿਆਰ ਮਿਲ ਰਿਹਾ ਹੈ। ਇਸ ਦਰਮਿਆਨ ਚਮਕੀਲੇ ਦੀ ਪਹਿਲੀ ਪਤਨੀ ਗੁਰਮੇਲ ਕੌਰ ਵੀ ਖੂਬ ਚਰਚਾ ਵਿੱਚ ਬਣੀ ਹੋਈ ਹੈ।
ਗੁਰਮੇਲ ਕੌਰ ਨੇ ਆਪਣੇ ਤਾਜ਼ਾ ਇੰਟਰਵਿਊ 'ਚ ਇੱਕ ਹੋਰ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਗੁਰਮੇਲ ਨੇ ਦੱਸਿਆ ਕਿ 8 ਮਾਰਚ 1988 ਨੂੰ ਚਮਕੀਲੇ ਦੀ ਦਰਦਨਾਕ ਮੌਤ ਹੋਈ ਸੀ। ਇਸ ਤੋਂ ਥੋੜੇ ਸਮੇਂ ਬਾਅਦ ਹੀ ਗੁਰਮੇਲ ਤੇ ਚਮਕੀਲੇ ਦੇ ਪੱੁਤਰ ਦੀ ਵੀ ਦਰਦਨਾਕ ਮੌਤ ਹੋ ਗਈ ਸੀ। ਚਮਕੀਲੇ ਤੇ ਅਮਰਜੋਤ ਦੇ ਵਿਆਹ ਤੋਂ ਬਾਅਦ ਗੁਰਮੇਲ ਦੇ ਪੁੱਤਰ ਨੇ ਜਨਮ ਲਿਆ ਸੀ। ਉਹ ਆਪਣੇ ਪਿਤਾ ਚਮਕੀਲੇ ਦੇ ਕਾਫੀ ਕਰੀਬ ਸੀ ਅਤੇ ਜਦੋਂ ਉਸ ਦੇ ਪਿਤਾ ਨੂੰ ਕਤਲ ਕੀਤਾ ਗਿਆ ਤਾਂ ਉਹ ਇਸ ਸਦਮੇ ਨੂੰ ਬਰਦਾਸ਼ਤ ਨਾ ਕਰ ਸਕਿਆ। ਇੱਕ ਦਿਨ ਉਹ ਸੜਕ 'ਤੇ ਤੁਰਿਆ ਜਾਂਦਾ ਸੀ ਕਿ ਇੱਕ ਤੇਜ਼ ਰਫਤਾਰ ਕਾਰ ਉਸ ਨੂੰ ਬੁਰੀ ਕੁਚਲ ਗਈ। ਇਸ ਵਜ੍ਹਾ ਕਰਕੇ ਉਸ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ ਸੀ।
ਚਮਕੀਲੇ ਅਮਰਜੋਤ ਦੇ ਪੁੱਤਰ ਜੈਮਨ ਬਾਰੇ ਵੀ ਬੋਲੀ ਗੁਰਮੇਲ
ਗੁਰਮੇਲ ਨੇ ਕਿਹਾ ਕਿ ਉਨ੍ਹਾਂ ਦੇ ਛੋਟੇ ਪੁੱਤਰ ਦੀ ਮੋਤ ਹੋ ਗਈ ਸੀ। ਹੁਣ ਉਨ੍ਹਾਂ ਕੋਲ ਧੀਆਂ ਤੇ ਜੈਮਨ ਹੀ ਸੀ। ਜੈਮਨ ਆਪਣੇ ਨਾਨਕੇ ਘਰ ਚਲਾ ਗਿਆ, ਪਰ ਉਹ ਅੱਜ ਵੀ ਉਸ ਨੂੰ ਮੰਮੀ ਕਹਿੰਦਾ ਹੈ। ਇਸ ਦੇ ਨਾਲ ਨਾਲ ਗੁਰਮੇਲ ਕੌਰ ਨੇ ਇਹ ਵੀ ਦੱਸਿਆ ਕਿ ਚਮਕੀਲੇ ਦੀ ਮੌਤ ਤੋਂ ਬਾਅਦ ਪੂਰੇ ਘਰ ਨੂੰ ਪਾਲਣ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਮੋਢਿਆਂ ਉੱਪਰ ਸੀ। ਉਨ੍ਹਾਂ ਨੇ ਸੋਚ ਰੱਖਿਆ ਸੀ ਕਿ ਉਹ ਆਪਣੇ ਬੱਚਿਆਂ, ਖਾਸ ਕਰਕੇ ਕੁੜੀਆਂ ਨੂੰ ਜ਼ਰੂਰ ਪੜ੍ਹਾਵੇਗੀ। ਇਸ ਕਰਕੇ ਉਹ ਘਰ ਸੰਭਾਲਣ ਦੇ ਨਾਲ ਨਾਲ ਕੰਮ ਵੀ ਕਰਦੀ ਸੀ। ਇਸ ਕਰਕੇ ਉਹ ਬੱਚਿਆਂ ਵੱਲ ਜ਼ਿਆਦਾ ਧਿਆਨ ਨਾ ਦੇ ਸਕੀ ਅਤੇ ਉਨ੍ਹਾਂ ਦੇ ਪੁੱਤਰ ਦੀ ਸਮੇਂ ਤੋਂ ਪਹਿਲਾਂ ਹੀ ਦਰਦਨਾਕ ਮੌਤ ਹੋ ਗਈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
