ਪੜਚੋਲ ਕਰੋ
Advertisement
ਕੋਰਨਾ ਖਿਲਾਫ ਜੰਗ: ਅਮਿਤਾਭ ਬੱਚਨ ਨੇ ਇੱਕ ਲੱਖ ਮਜ਼ਦੂਰਾਂ ਦਾ ਚੁੱਕਿਆ ਖਰਚਾ-ਪਾਣੀ
ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਕੋਰੋਨਾਵਾਇਰਸ ਮਹਾਮਾਰੀ ਦੌਰਾਨ ਆਲ ਇੰਡੀਆ ਫਿਲਮ ਕਰਮਚਾਰੀ ਕਨਫੈਡਰੇਸ਼ਨ ਨਾਲ ਜੁੜੇ ਇੱਕ ਲੱਖ ਰੋਜ਼ਾਨਾ ਦਿਹਾੜੀਦਾਰ ਮਜ਼ਦੂਰਾਂ ਦੇ ਪਰਿਵਾਰ ਦੀ ਸਹਾਇਤਾ ਲਈ ਮਹੀਨਾਵਾਰ ਰਾਸ਼ਨ ਦੇਣ ਦਾ ਵਾਅਦਾ ਕੀਤਾ ਹੈ। ਸੋਨੀ ਪਿਕਚਰ ਨੈੱਟਵਰਕ (ਇੰਡੀਆ) ਤੇ ਕਲਿਆਣ ਜਵੈਲਰਜ਼ ਨੇ ਅਮਿਤਾਭ ਦੀ ਪਹਿਲਕਦਮੀ ਦਾ ਸਮਰਥਨ ਕੀਤਾ ਹੈ।
ਮੁੰਬਈ: ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਕੋਰੋਨਾਵਾਇਰਸ ਮਹਾਮਾਰੀ ਦੌਰਾਨ ਆਲ ਇੰਡੀਆ ਫਿਲਮ ਕਰਮਚਾਰੀ ਕਨਫੈਡਰੇਸ਼ਨ ਨਾਲ ਜੁੜੇ ਇੱਕ ਲੱਖ ਰੋਜ਼ਾਨਾ ਦਿਹਾੜੀਦਾਰ ਮਜ਼ਦੂਰਾਂ ਦੇ ਪਰਿਵਾਰ ਦੀ ਸਹਾਇਤਾ ਲਈ ਮਹੀਨਾਵਾਰ ਰਾਸ਼ਨ ਦੇਣ ਦਾ ਵਾਅਦਾ ਕੀਤਾ ਹੈ। ਸੋਨੀ ਪਿਕਚਰ ਨੈੱਟਵਰਕ (ਇੰਡੀਆ) ਤੇ ਕਲਿਆਣ ਜਵੈਲਰਜ਼ ਨੇ ਅਮਿਤਾਭ ਦੀ ਪਹਿਲਕਦਮੀ ਦਾ ਸਮਰਥਨ ਕੀਤਾ ਹੈ।
ਸੋਨੀ ਪਿਕਚਰ ਨੈੱਟਵਰਕ ਨੇ ਐਤਵਾਰ ਨੂੰ ਜਾਰੀ ਕੀਤੇ ਬਿਆਨ ਵਿੱਚ ਕਿਹਾ, “ਅਸੀ ਜਿਹੜੀ ਸਥਿਤੀ ਵਿੱਚ ਹਾਂ, ‘ਚ ਸ੍ਰੀ ਬਚਨ ਵੱਲੋਂ ਸ਼ੁਰੂ ਕੀਤੀ ਗਈ ਪਹਿਲ “ ਅਸੀਂ ਇੱਕ ਹਾਂ ” ਦਾ ਸੋਨੀ ਪਿਕਚਰ ਨੈੱਟਵਰਕ ਇੰਡੀਆ ਤੇ ਕਲਿਆਣ ਜਵੈਲਰਸ ਵਲੋਂ ਸਮਰਥਨ ਕੀਤਾ ਗਿਆ ਹੈ। ਇਸ ਦੇ ਜ਼ਰੀਏ ਦੇਸ਼ ਭਰ ਦੇ ਇੱਕ ਲੱਖ ਪਰਿਵਾਰਾਂ ਦੇ ਮਹੀਨੇਵਾਰ ਰਾਸ਼ਨ ਲਈ ਵਿੱਤ ਦਿੱਤਾ ਜਾਵੇਗਾ। ”
ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਰੋਜਾਨਾ ਮਜ਼ਦੂਰਾਂ ਨੂੰ ਮਹੀਨਾਵਾਰ ਰਾਸ਼ਨ ਕਦੋਂ ਪ੍ਰਦਾਨ ਕੀਤਾ ਜਾਵੇਗਾ। ਸੋਨੀ ਪਿਕਚਰਜ਼ ਨੈੱਟਵਰਕ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਐਨਪੀ ਸਿੰਘ ਨੇ ਕਿਹਾ ਕਿ ਇਸ ਦੀ ਸੀਐਸਆਰ ਪਹਿਲ ਦੇ ਹਿੱਸੇ ਵਜੋਂ ਅਮਿਤਾਭ ਬੱਚਨ ਦੇ ਨਾਲ ਐਸਪੀਐਨ ਨੇ ਭਾਰਤੀ ਫਿਲਮ ਤੇ ਟੈਲੀਵਿਜ਼ਨ ਇੰਡਸਟਰੀ ਦੇ ਦਿਹਾੜੀਦਾਰ ਮਜ਼ਦੂਰਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਪਹਿਲ ਕੀਤੀ ਹੈ।
ਇਹ ਵੀ ਪੜ੍ਹੋ :
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement