Anushka Sharma: ਅਨੁਸ਼ਕਾ ਸ਼ਰਮਾ ਨੇ ਬੇਟੇ ਅਕਾਯ ਦੀ ਪਹਿਲੀ ਵਾਰ ਸ਼ੇਅਰ ਕੀਤੀ ਤਸਵੀਰ, ਵੇਖੋ ਬੇਬੀ ਕੋਹਲੀ ਦੀ ਝਲਕ
Anushka Sharma: ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੀ ਲਵ ਕੈਮਿਸਟ੍ਰੀ ਪ੍ਰਸ਼ੰਸਕਾਂ ਵਿਚਾਲੇ ਅਕਸਰ ਸੁਰਖੀਆਂ ਦਾ ਵਿਸ਼ਾ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ ਇਹ ਮਸ਼ਹੂਰ ਜੋੜਾ ਆਪਣੇ ਬੇਟੇ ਅਕਾਯ ਅਤੇ ਵਾਮਿਕਾ ਨੂੰ
Anushka Sharma: ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੀ ਲਵ ਕੈਮਿਸਟ੍ਰੀ ਪ੍ਰਸ਼ੰਸਕਾਂ ਵਿਚਾਲੇ ਅਕਸਰ ਸੁਰਖੀਆਂ ਦਾ ਵਿਸ਼ਾ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ ਇਹ ਮਸ਼ਹੂਰ ਜੋੜਾ ਆਪਣੇ ਬੇਟੇ ਅਕਾਯ ਅਤੇ ਵਾਮਿਕਾ ਨੂੰ ਲੈ ਅਕਸਰ ਚਰਚਾ ਵਿੱਚ ਰਹਿੰਦਾ ਹੈ। ਦੱਸ ਦੇਈਏ ਕਿ ਤੁਸੀ ਵਾਮਿਕਾ ਦੀ ਝਲਕ ਪਹਿਲਾਂ ਵੀ ਵੇਖ ਚੁੱਕੇ ਹੋ, ਹੁਣ ਅਦਾਕਾਰਾ ਨੇ ਆਪਣੇ ਬੇਟੇ ਦੀ ਪਹਿਲੀ ਝਲਕ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ ਹੈ।
ਅਨੁਸ਼ਕਾ ਸ਼ਰਮਾ ਨੇ ਆਪਣੇ ਬੇਟੇ ਦੀ ਝਲਕ ਦਿਖਾਈ
ਅਨੁਸ਼ਕਾ ਨੇ ਆਪਣੇ ਇੰਸਟਾਗ੍ਰਾਮ 'ਤੇ ਬੇਟੇ ਅਕਾਯ ਦੀ ਝਲਕ ਦਿਖਾਈ ਹੈ। ਅਨੁਸ਼ਕਾ ਨੇ ਤਸਵੀਰ ਪੋਸਟ ਕੀਤੀ ਪਰ ਇਸ 'ਚ ਸਿਰਫ ਬੇਟੇ ਅਕਾਯ ਦੀ ਝਲਕ ਹੈ, ਜਿਸ ਦਾ ਮਤਲਬ ਹੈ ਕਿ ਤੁਸੀਂ ਉਸ ਦਾ ਚਿਹਰਾ ਨਹੀਂ ਦੇਖ ਸਕੋਗੇ। ਅਨੁਸ਼ਕਾ ਦੁਆਰਾ ਸ਼ੇਅਰ ਕੀਤੀ ਗਈ ਤਸਵੀਰ ਵਿੱਚ ਅਕਾਯ ਦਾ ਹੱਥ ਨਜ਼ਰ ਆ ਰਿਹਾ ਹੈ। ਇਸ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਗੋਡਿਆਂ ਭਾਰ ਤੁਰਨ ਲੱਗ ਪਿਆ ਹੈ। ਅਕਾਯ ਇੱਕ ਪਲੇਟ ਵਿੱਚ ਰੱਖੀ ਆਈਸ ਕਰੀਮ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਹੁਣ ਭਾਵੇਂ ਮਾਂ ਅਨੁਸ਼ਕਾ ਨੇ ਆਪਣਾ ਚਿਹਰਾ ਨਹੀਂ ਦਿਖਾਇਆ ਪਰ ਪ੍ਰਸ਼ੰਸਕ ਇਸ ਝਲਕ ਤੋਂ ਵੀ ਕਾਫੀ ਖੁਸ਼ ਨਜ਼ਰ ਆਏ।
ਪਿਤਾ ਦਿਵਸ 'ਤੇ ਇੱਕ ਪੋਸਟ ਵੀ ਸ਼ੇਅਰ ਕੀਤੀ
ਅਨੁਸ਼ਕਾ ਸ਼ਰਮਾ ਨੇ ਵੀ ਫਾਦਰਜ਼ ਡੇਅ ਦੇ ਮੌਕੇ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ 'ਚ ਇੱਕ ਪਾਸੇ ਅਕਾਯ ਦੇ ਪੈਰ ਦਾ ਨਿਸ਼ਾਨ ਸੀ ਅਤੇ ਦੂਜੇ ਪਾਸੇ ਸ਼ਾਇਦ ਵਿਰਾਟ ਕੋਹਲੀ ਦੇ ਪੈਰ ਦਾ ਨਿਸ਼ਾਨ ਸੀ। ਇਸ ਤਸਵੀਰ 'ਤੇ ਪ੍ਰਸ਼ੰਸਕਾਂ ਨੇ ਵੀ ਕਾਫੀ ਪਿਆਰ ਜਤਾਇਆ ਸੀ। ਹੁਣ ਇੱਕ ਪਾਸੇ ਤਾਂ ਅਨੁਸ਼ਕਾ ਸਿਰਫ ਝਲਕ ਦਿਖਾ ਰਹੀ ਹੈ, ਉਥੇ ਹੀ ਦੂਜੇ ਪਾਸੇ ਫੈਨਜ਼ ਹਰ ਵਾਰ ਅਨੁਸ਼ਕਾ ਤੋਂ ਅਕਾਯ ਦਾ ਚਿਹਰਾ ਦਿਖਾਉਣ ਦੀ ਮੰਗ ਕਰਦੇ ਹਨ।
ਅਨੁਸ਼ਕਾ ਸ਼ਰਮਾ ਪਿਛਲੇ ਕਾਫੀ ਸਮੇਂ ਤੋਂ 'Chakda 'Xpress' ਨੂੰ ਲੈ ਕੇ ਸੁਰਖੀਆਂ 'ਚ ਸੀ, ਪਰ ਇਹ ਫਿਲਮ ਅਜੇ ਤੱਕ ਰਿਲੀਜ਼ ਨਹੀਂ ਹੋਈ ਹੈ। ਦੱਸ ਦੇਈਏ ਕਿ ਇਹ ਫਿਲਮ ਸਿਨੇਮਾਘਰਾਂ 'ਚ ਨਹੀਂ ਸਗੋਂ ਨੈੱਟਫਲਿਕਸ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਦੇਖਣਾ ਇਹ ਹੋਵੇਗਾ ਕਿ ਇਹ ਫਿਲਮ ਕਦੋਂ ਰਿਲੀਜ਼ ਹੁੰਦੀ ਹੈ।