ਇੱਕ ਵਾਰ ਫਿਰ Archana Puran Singh ਨੇ ਖੋਹੀ ਨਵਜੋਤ ਸਿੱਧੂ ਦੀ ਕੁਰਸੀ, ਜਾਣੋ ਪੂਰਾ ਮਾਮਲਾ
Archana Puran Singh Got New Reality Show: ਹਾਲ ਹੀ ਵਿੱਚ ਖ਼ਬਰ ਆਈ ਹੈ ਕਿ ਦ ਕਪਿਲ ਸ਼ਰਮਾ ਸ਼ੋਅ ਦਾ ਤੀਜਾ ਸੀਜ਼ਨ ਖ਼ਤਮ ਹੋਣ ਤੋਂ ਪਹਿਲਾਂ ਅਰਚਨਾ ਪੂਰਨ ਸਿੰਘ ਨੂੰ ਇੱਕ ਨਵੇਂ ਰਿਐਲਿਟੀ ਸ਼ੋਅ ਦਾ ਆਫਰ ਮਿਲਿਆ ਹੈ।

ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
ਮੁੰਬਈ: ਪਿਛਲੇ ਕਈ ਦਿਨਾਂ ਤੋਂ ਖ਼ਬਰਾਂ ਆ ਰਹੀਆਂ ਹਨ ਕਿ ਕਪਿਲ ਸ਼ਰਮਾ ਆਪਣੀ ਪੂਰੀ ਟੀਮ ਨਾਲ ਅਮਰੀਕਾ ਦੇ ਦੌਰੇ 'ਤੇ ਜਾ ਰਹੇ ਹਨ। ਅਜਿਹੇ 'ਚ 'ਦ ਕਪਿਲ ਸ਼ਰਮਾ ਸ਼ੋਅ' ਜਲਦ ਹੀ ਬੰਦ ਹੋਣ ਦੀ ਚਰਚਾ ਹੈ। ਇਸ ਦੌਰਾਨ ਖ਼ਬਰਾਂ ਹਨ ਕਿ 'ਦ ਕਪਿਲ ਸ਼ਰਮਾ ਸ਼ੋਅ' ਦੇ ਬੰਦ ਹੋਣ ਤੋਂ ਪਹਿਲਾਂ ਹੀ ਸ਼ੋਅ ਦੀ ਜੱਜ ਅਰਚਨਾ ਪੂਰਨ ਸਿੰਘ (Archana Puran Singh) ਨੂੰ ਵੱਡਾ ਆਫਰ ਮਿਲਿਆ ਹੈ।
ਇਸ ਦੇ ਨਾਲ ਹੀ ਜੇਕਰ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਅਰਚਨਾ ਪੂਰਨ ਸਿੰਘ ਜਲਦ ਹੀ ਇੱਕ ਹੋਰ ਰਿਐਲਿਟੀ ਸ਼ੋਅ 'ਇੰਡੀਆਜ਼ ਲਾਫਟਰ ਚੈਲੇਂਜ' ਨੂੰ ਜੱਜ ਕਰੇਗੀ। ਇਸ ਸ਼ੋਅ ਵਿੱਚ ਦੇਸ਼ ਭਰ ਤੋਂ ਸਟੈਂਡਅੱਪ ਕਾਮੇਡੀਅਨ ਆਉਣਗੇ ਜੋ ਇੱਕ ਦੂਜੇ ਨੂੰ ਮੁਕਾਬਲਾ ਦੇਣਗੇ। ਖ਼ਬਰਾਂ ਮੁਤਾਬਕ ਇਹ ਸ਼ੋਅ ਕਾਫੀ 'ਦ ਗ੍ਰੇਟ ਇੰਡੀਅਨ ਲਾਫਟਰ' ਵਰਗਾ ਹੋ ਸਕਦਾ ਹੈ।
View this post on Instagram
ਦੱਸ ਦਈਏ ਕਿ ਇਸ ਦੇ ਪਿਛਲੇ ਸੀਜ਼ਨ 'ਚ ਸ਼ੇਖਰ ਸੁਮਨ ਅਤੇ ਨਵਜੋਤ ਸਿੰਘ ਸਿੱਧੂ ਦੇ ਨਾਲ ਜੱਜ ਬਣਦੇ ਨਜ਼ਰ ਆਏ ਸੀ। ਅਤੇ ਹੁਣ ਇੱਕ ਵਾਰ ਫਿਰ ਨਵਜੋਤ ਸਿੰਘ ਸਿੱਧੂ ਦੀ ਥਾਂ ਅਰਚਨਾ ਪੂਰਨ ਸਿੰਘ ਨੇ ਲਈ ਹੈ। ਇੰਡੀਆਜ਼ ਲਾਫਟਰ ਚੈਂਪੀਅਨ ਦੇ ਨਵੇਂ ਸੀਜ਼ਨ ਵਿੱਚ ਅਰਚਨਾ ਪੂਰਨ ਸਿੰਘ ਸ਼ੇਖਰ ਸੁਮਨ ਦੇ ਨਾਲ ਸ਼ੋਅ ਨੂੰ ਜੱਜ ਕਰੇਗੀ। ਦ ਕਪਿਲ ਸ਼ਰਮਾ ਸ਼ੋਅ ਦਾ ਤੀਜਾ ਸੀਜ਼ਨ ਬੰਦ ਹੋਣ ਵਾਲਾ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਕਾਮੇਡੀ ਸ਼ੋਅ ਦੀ ਸ਼ੂਟਿੰਗ ਜਲਦ ਹੀ ਖਤਮ ਹੋਣ ਵਾਲੀ ਹੈ। ਇਸ ਦੇ ਨਾਲ ਹੀ ਇਹ ਵੀ ਖ਼ਬਰ ਆਈ ਹੈ ਕਿ ਕਪਿਲ ਸ਼ਰਮਾ ਆਪਣੀ ਪੂਰੀ ਟੀਮ ਨਾਲ ਅਮਰੀਕਾ ਟੂਰ 'ਤੇ ਜਾਣ ਵਾਲੇ ਹਨ, ਜਿੱਥੇ ਉਹ ਲਾਈਵ ਸ਼ੋਅ ਕਰਦੇ ਨਜ਼ਰ ਆਉਣਗੇ। ਦਰਸ਼ਕ ਕਪਿਲ ਸ਼ਰਮਾ ਦੇ ਇਸ ਲਾਈਵ ਸ਼ੋਅ ਨੂੰ ਦੇਖਣ ਲਈ ਬੇਤਾਬ ਹਨ।
ਇਹ ਵੀ ਪੜ੍ਹੋ:
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
