Bollywood Gossip: ਧਰਮਿੰਦਰ ਦੋ ਵਿਆਹਾਂ ਤੋਂ ਬਾਅਦ ਇਸ ਅਦਾਕਾਰਾ ਨੂੰ ਦੇ ਬੈਠੇ ਦਿਲ, ਫਿਰ ਹੇਮਾ ਮਾਲਿਨੀ ਦੇ ਹੰਗਾਮੇ ਤੋਂ ਬਾਅਦ ਟੁੱਟਿਆ ਰਿਸ਼ਤਾ
Dharmendra Unknown Facts: ਅਦਾਕਾਰ ਧਰਮਿੰਦਰ ਜਦੋਂ ਸਕ੍ਰੀਨ 'ਤੇ ਆਉਂਦੇ ਹਨ ਤਾਂ ਧਮਾਲ ਮਚਾ ਦਿੰਦੇ ਹਨ। ਇਸ ਗੱਲ ਤੋਂ ਤੁਸੀ ਜਾਣੂ ਹੋ ਕਿ ਹੀਮੈਨ ਨੇ ਦੋ ਵਿਆਹ ਕੀਤੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਦੋਵਾਂ ਵਿਆਹਾਂ ਤੋਂ ਬਾਅਦ
Dharmendra Unknown Facts: ਅਦਾਕਾਰ ਧਰਮਿੰਦਰ ਜਦੋਂ ਸਕ੍ਰੀਨ 'ਤੇ ਆਉਂਦੇ ਹਨ ਤਾਂ ਧਮਾਲ ਮਚਾ ਦਿੰਦੇ ਹਨ। ਇਸ ਗੱਲ ਤੋਂ ਤੁਸੀ ਜਾਣੂ ਹੋ ਕਿ ਹੀਮੈਨ ਨੇ ਦੋ ਵਿਆਹ ਕੀਤੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਦੋਵਾਂ ਵਿਆਹਾਂ ਤੋਂ ਬਾਅਦ ਵੀ ਧਰਮਿੰਦਰ ਨੂੰ ਪਿਆਰ ਹੋ ਗਿਆ ਸੀ...
ਧਰਮਿੰਦਰ ਦੀ ਲਵ ਲਾਈਫ...
ਫਿਲਮ ਇੰਡਸਟਰੀ ਦੇ ਮਹਾਨ ਸਿਤਾਰਿਆਂ ਦੀ ਗੱਲ ਕਰੀਏ ਅਤੇ ਧਰਮਿੰਦਰ ਦਾ ਜ਼ਿਕਰ ਨਾ ਕੀਤਾ ਜਾਵੇ ਤਾਂ ਇਹ ਅਸੰਭਵ ਹੈ। ਆਪਣੇ ਸਮੇਂ ਵਿਚ ਉਹ ਅਭਿਨੇਤਰੀਆਂ ਦੇ ਦਿਲਾਂ 'ਤੇ ਆਪਣਾ ਜਾਦੂ ਬਿਖੇਰਦਾ ਸੀ। ਦੱਸ ਦੇਈਏ ਕਿ ਧਰਮਿੰਦਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਅਕਸਰ ਸੁਰਖੀਆਂ 'ਚ ਰਹਿੰਦੇ ਸਨ। ਉਨ੍ਹਾਂ ਦੇ ਦੋਵਾਂ ਵਿਆਹਾਂ ਦੀ ਅਕਸਰ ਚਰਚਾ ਹੁੰਦੀ ਰਹਿੰਦੀ ਸੀ ਪਰ ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਦੋਵਾਂ ਵਿਆਹਾਂ ਦੇ ਬਾਵਜੂਦ ਧਰਮਿੰਦਰ ਦਾ ਦਿਲ ਕਿਸੇ 'ਤੇ ਆ ਗਿਆ ਸੀ। ਆਓ ਤੁਹਾਨੂੰ ਇਸ ਕਹਾਣੀ ਨਾਲ ਜਾਣੂ ਕਰਵਾਉਂਦੇ ਹਾਂ।
ਧਰਮਿੰਦਰ ਨੇ ਦੋ ਵਾਰ ਕੀਤਾ ਵਿਆਹ...
ਜਦੋਂ ਧਰਮਿੰਦਰ ਸਿਰਫ਼ 19 ਸਾਲ ਦੇ ਸਨ ਤਾਂ ਉਨ੍ਹਾਂ ਦਾ ਵਿਆਹ ਪ੍ਰਕਾਸ਼ ਕੌਰ ਨਾਲ 1954 ਦੌਰਾਨ ਹੋਇਆ ਸੀ। ਇਸ ਜੋੜੇ ਦੇ ਚਾਰ ਬੱਚੇ ਬੌਬੀ ਦਿਓਲ, ਸੰਨੀ ਦਿਓਲ, ਵਿਜੇਤਾ ਅਤੇ ਅਜੇਤਾ ਦਿਓਲ ਸਨ। ਉਨ੍ਹਾਂ ਦਾ ਵਿਆਹ ਠੀਕ ਚੱਲ ਰਿਹਾ ਸੀ ਪਰ 80 ਦੇ ਦਹਾਕੇ 'ਚ ਧਰਮਿੰਦਰ ਦੀ ਮੁਲਾਕਾਤ ਹੇਮਾ ਮਾਲਿਨੀ ਨਾਲ ਹੋਈ। ਉਸ ਨੂੰ ਦੇਖ ਕੇ ਧਰਮਿੰਦਰ ਆਪਣਾ ਦਿਲ ਹਾਰ ਗਏ ਅਤੇ ਡ੍ਰੀਮ ਗਰਲ ਸਾਹਮਣੇ ਪਿਆਰ ਦਾ ਇਜ਼ਹਾਰ ਕਰ ਦਿੱਤਾ। ਪਹਿਲਾਂ ਹੀ ਵਿਆਹੇ ਹੋਏ ਧਰਮਿੰਦਰ ਲਈ ਹੇਮਾ ਨੂੰ ਸਵੀਕਾਰ ਕਰਨਾ ਆਸਾਨ ਨਹੀਂ ਸੀ। ਅਜਿਹੇ 'ਚ ਉਨ੍ਹਾਂ ਨੇ ਇਸਲਾਮ ਧਰਮ ਅਪਣਾ ਲਿਆ ਅਤੇ ਹੇਮਾ ਮਾਲਿਨੀ ਨੂੰ ਹਮੇਸ਼ਾ ਲਈ ਆਪਣਾ ਬਣਾ ਲਿਆ।
ਧਰਮਿੰਦਰ ਦੀ ਜ਼ਿੰਦਗੀ 'ਚ ਤੀਜੀ ਹਸੀਨਾ ਦੀ ਐਂਟਰੀ...
ਮੀਡੀਆ ਰਿਪੋਰਟਾਂ ਮੁਤਾਬਕ ਦੋ ਵਿਆਹਾਂ ਤੋਂ ਬਾਅਦ ਵੀ ਧਰਮਿੰਦਰ ਦੀ ਜ਼ਿੰਦਗੀ 'ਚ ਤੀਜੀ ਹਸੀਨਾ ਦੀ ਐਂਟਰੀ ਹੋਈ ਸੀ। ਇਹ ਕੋਈ ਹੋਰ ਨਹੀਂ ਸਗੋਂ ਉਸ ਦੌਰ ਦੀ ਖ਼ੂਬਸੂਰਤ ਅਦਾਕਾਰਾ ਅਨੀਤਾ ਰਾਜ ਸੀ। ਧਰਮਿੰਦਰ ਅਤੇ ਅਨੀਤਾ ਨੇ 'ਜਲਜਲਾ', 'ਕਰਿਸ਼ਮਾ ਕੁਦਰਤ ਕਾ', 'ਇਨਸਾਨੀਅਤ ਕੇ ਦੁਸ਼ਮਣ' ਅਤੇ 'ਨੌਕਰ ਬੀਵੀ ਕਾ' ਆਦਿ ਸਮੇਤ ਕਈ ਫਿਲਮਾਂ 'ਚ ਇਕੱਠੇ ਕੰਮ ਕੀਤਾ।
ਹੇਮਾ ਮਾਲਿਨੀ ਦੇ ਹੰਗਾਮੇ ਤੋਂ ਬਾਅਦ ਟੁੱਟਿਆ ਰਿਸ਼ਤਾ
ਕਿਹਾ ਜਾਂਦਾ ਹੈ ਕਿ ਕਈ ਫਿਲਮਾਂ 'ਚ ਇਕੱਠੇ ਕੰਮ ਕਰਦੇ ਹੋਏ ਧਰਮਿੰਦਰ ਅਤੇ ਅਨੀਤਾ ਕਾਫੀ ਕਰੀਬ ਆ ਗਏ ਸਨ। ਖਬਰਾਂ ਮੁਤਾਬਕ ਉਸ ਸਮੇਂ ਦੌਰਾਨ ਧਰਮਿੰਦਰ ਨਿਰਮਾਤਾਵਾਂ ਅਤੇ ਨਿਰਦੇਸ਼ਕਾਂ ਨੂੰ ਅਨੀਤਾ ਰਾਜ ਨੂੰ ਆਪਣੀਆਂ ਫਿਲਮਾਂ 'ਚ ਰੱਖਣ ਦੀ ਸਲਾਹ ਦਿੰਦੇ ਸਨ। ਹੌਲੀ-ਹੌਲੀ ਜਦੋਂ ਹੇਮਾ ਮਾਲਿਨੀ ਨੂੰ ਇਸ ਮਾਮਲੇ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਹੰਗਾਮਾ ਮਚਾ ਦਿੱਤਾ। ਕਿਹਾ ਜਾਂਦਾ ਹੈ ਕਿ ਇਸ ਤੋਂ ਬਾਅਦ ਹੀ ਧਰਮਿੰਦਰ ਨੇ ਅਨੀਤਾ ਰਾਜ ਤੋਂ ਦੂਰੀ ਬਣਾ ਲਈ।