Elvish Yadav: ਐਲਵਿਸ਼ ਯਾਦਵ ਨੇ ਗੁੱਸੇ 'ਚ ਸ਼ਖਸ ਨੂੰ ਜੜਿਆ ਥੱਪੜ, ਜਾਣੋ ਯੂਟਿਊਬਰ ਕਿਉਂ ਬੋਲਿਆ- 'ਮੈਂ ਤੈਨੂੰ ਨਹੀਂ ਛੱਡਾਂਗਾ...'
Elvish Yadav, VIDEO: ਰਿਐਲਿਟੀ ਸ਼ੋਅ 'ਬਿੱਗ ਬੌਸ ਓਟੀਟੀ 2' 'ਚ ਵਿਜੇਤਾ ਐਲਵਿਸ਼ ਯਾਦਵ ਇਨ੍ਹੀਂ ਦਿਨੀ ਖੂਬ ਸੁਰਖੀਆਂ ਬਟੋਰ ਰਹੇ ਹਨ। ਯੂਟਿਊਬਰ ਦੀ ਸੋਸ਼ਲ ਮੀਡੀਆ 'ਤੇ ਕਾਫੀ ਫੈਨ ਫਾਲੋਇੰਗ ਹੈ। ਇਹੀ
Elvish Yadav, VIDEO: ਰਿਐਲਿਟੀ ਸ਼ੋਅ 'ਬਿੱਗ ਬੌਸ ਓਟੀਟੀ 2' 'ਚ ਵਿਜੇਤਾ ਐਲਵਿਸ਼ ਯਾਦਵ ਇਨ੍ਹੀਂ ਦਿਨੀ ਖੂਬ ਸੁਰਖੀਆਂ ਬਟੋਰ ਰਹੇ ਹਨ। ਯੂਟਿਊਬਰ ਦੀ ਸੋਸ਼ਲ ਮੀਡੀਆ 'ਤੇ ਕਾਫੀ ਫੈਨ ਫਾਲੋਇੰਗ ਹੈ। ਇਹੀ ਵਜ੍ਹਾ ਹੈ ਕਿ ਉਸ ਨੂੰ ਪਸੰਦ ਕਰਨ ਵਾਲਿਆਂ ਦੀ ਕੋਈ ਕਮੀ ਨਹੀਂ ਹੈ। ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਨਾਲ ਜੁੜੀਆ ਰਹਿੰਦਾ ਹੈ। ਇਸ ਵਿਚਾਲੇ ਐਲਵਿਸ਼ ਦਾ ਇੱਕ ਅਜਿਹਾ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੇ ਹਰ ਕਿਸੇ ਦੇ ਹੋਸ਼ ਉੱਡਾ ਦਿੱਤੇ ਹਨ।
ਐਲਵਿਸ਼ ਯਾਦਵ ਨੂੰ ਇਸ ਕਾਰਨ ਆਇਆ ਗੁੱਸਾ
ਦਰਅਸਲ, ਜੈਪੁਰ ਦੇ ਇਕ ਰੈਸਟੋਰੈਂਟ 'ਚ 26 ਸਾਲਾ ਐਲਵਿਸ਼ ਯਾਦਵ ਨੇ ਇਕ ਵਿਅਕਤੀ ਨੂੰ ਥੱਪੜ ਮਾਰ ਦਿੱਤਾ। ਜਾਣਕਾਰੀ ਮੁਤਾਬਕ ਇਕ ਅਣਪਛਾਤੇ ਵਿਅਕਤੀ ਨੇ ਐਲਵਿਸ਼ ਯਾਦਵ ਦੇ ਪਰਿਵਾਰ 'ਤੇ ਟਿੱਪਣੀ ਕੀਤੀ, ਜਿਸ ਤੋਂ ਬਾਅਦ ਉਸ ਨੇ ਗੁੱਸੇ 'ਚ ਆ ਕੇ ਉਸ ਵਿਅਕਤੀ ਨੂੰ ਥੱਪੜ ਮਾਰ ਦਿੱਤਾ। ਉਨ੍ਹਾਂ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਖਬਰਾਂ ਮੁਤਾਬਕ, ਵਿਅਕਤੀ ਨੇ ਐਲਵਿਸ਼ ਬਾਰੇ ਕੁਝ ਨਿੱਜੀ ਟਿੱਪਣੀਆਂ ਕੀਤੀਆਂ ਸਨ ਜਿਸ ਨਾਲ ਉਹ ਨਾਰਾਜ਼ ਸਨ।
Elvish Yadav Slapped Munawar Fan In Restaurant
— Sunny. (@jabsheleft) February 12, 2024
(He was Abusing Hindu Religion and His Mother)
Well done Elvish 1st time full support 👏#ElvishYadav #MunawarFaruqui pic.twitter.com/14zf6CHI36
ਐਲਵਿਸ਼ ਦਾ ਵਾਇਰਲ ਵੀਡੀਓ ਆਇਆ ਸਾਹਮਣੇ
ਐਲਵਿਸ਼ ਨੇ ਬਾਅਦ ਵਿੱਚ ਇਸ ਘਟਨਾ ਬਾਰੇ ਗੱਲ ਕਰਦੇ ਹੋਏ ਇੱਕ ਵੀਡੀਓ ਸਾਂਝਾ ਕੀਤਾ ਅਤੇ ਕਿਹਾ ਕਿ ਉਸਨੂੰ ਵਿਅਕਤੀ ਨੂੰ ਥੱਪੜ ਮਾਰਨ ਦਾ ਕੋਈ ਪਛਤਾਵਾ ਨਹੀਂ ਹੈ। ਨਿਊਜ਼ 18 ਮੁਤਾਬਕ ਐਲਵਿਸ਼ ਨੇ ਕਿਹਾ, 'ਭਾਈ, ਦੇਖੋ, ਮਾਮਲਾ ਇਹ ਹੈ, ਨਾ ਤਾਂ ਮੈਨੂੰ ਸ਼ੌਕ ਹੈ ਲੜਾਈ ਕਰਨ ਦਾ, ਨਾ ਹੀ ਮੈਨੂੰ ਹੱਥ ਚੁੱਕਣ ਦਾ ਸ਼ੌਕ ਹੈ। ਮੈਂ ਆਪਣੇ ਕੰਮ ਤੋਂ ਕੰਮ ਰੱਖਦਾ ਹਾਂ। ਮੈਂ ਇੱਕ ਆਮ ਆਦਮੀ ਹਾਂ ਅਤੇ ਜੋ ਕੋਈ ਫੋਟੋ ਖਿੱਚਣ ਲਈ ਕਹਿੰਦਾ ਹੈ, ਮੈਂ ਫੋਟੋ ਖਿੱਚ ਲੈਂਦਾ ਹਾਂ, ਅਸੀਂ ਆਰਾਮ ਨਾਲ ਫੋਟੋ ਖਿੱਚਣਾ ਚਾਹੁੰਦੇ ਹਾਂ। ਪਰ, ਅਸੀਂ ਕਿਸੇ ਨੂੰ ਵੀ ਨਹੀਂ ਬਖਸ਼ਦੇ ਜੋ ਪਿੱਛੇ ਤੋਂ ਟਿੱਪਣੀਆਂ ਪਾਸ ਕਰਦਾ ਹੈ। ਮੈਂ ਉਨ੍ਹਾਂ ਨੂੰ ਵੀ ਨਹੀਂ ਬਖਸ਼ਦਾ।
ਐਲਵਿਸ਼ ਨੇ ਅੱਗੇ ਕਿਹਾ, 'ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਵੀ ਨਾਲ ਚੱਲ ਰਹੀ ਹੈ ਅਤੇ ਕਮਾਂਡੋ ਵੀ ਹਨ ਕਿ ਕੁਝ ਗਲਤ ਹੋਇਆ ਹੈ ਅਤੇ ਇਹ ਪਤਾ ਨਹੀਂ ਲੱਗੇਗਾ। ਪਰ ਜੇ ਕੋਈ ਮੇਰੀ ਮਾਂ ਜਾਂ ਭੈਣ ਨੂੰ ਗਾਲ੍ਹਾਂ ਕੱਢਦਾ ਹੈ, ਮੈਂ ਨਹੀਂ ਛੱਡਾਂਗਾ। ਉਸਨੇ ਮੈਨੂੰ ਕਿਹਾ ਅਤੇ ਮੈਂ ਜਾ ਕੇ ਉਸਨੂੰ ਦੇ ਦਿੱਤਾ। ਜਦੋਂ ਉਹ ਗਾਲ੍ਹਾਂ ਕੱਢਣ ਲੱਗਾ ਤਾਂ ਮੈਂ ਉਸ ਨੂੰ ਥੱਪੜ ਮਾਰ ਦਿੱਤਾ। ਮੈਂ ਸਟਾਇਲ ਦਾ ਹਾਂ। ਉਹ ਮੂੰਹ ਤੋਂ ਬੋਲਦਾ ਹੈ, ਅਸੀਂ ਮੂੰਹ ਤੋਂ ਨਹੀਂ ਬੋਲ ਪਾਉਂਦੇ, ਭਾਈ।