ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਅਕਸ਼ੈ ਕੁਮਾਰ ਦੀ ‘Good Newz’ ਦਾ ਪੋਸਟਰ ਰਿਲੀਜ਼, ਬੇਬੀ ਬੰਪ ਨਾਲ ਨਜ਼ਰ ਆਈ ਬੇਬੋ
ਅਕਸ਼ੈ ਕੁਮਾਰ ਤੇ ਕਰੀਨਾ ਕਪੂਰ ਖ਼ਾਨ ਦੀ ਆਉਣ ਵਾਲੀ ਫ਼ਿਲਮ ‘ਗੁੱਡ ਨਿਊਜ਼’ ਦਾ ਪੋਸਟਰ ਰਿਲੀਜ਼ ਹੋ ਗਿਆ ਹੈ। ਇਸ ਦੇ ਨਾਲ ਹੀ ਫ਼ਿਲਮ ਦੀ ਰਿਲੀਜ਼ ਡੇਟ ਵੀ ਐਲਾਨ ਦਿੱਤੀ ਗਈ ਹੈ। ਜੀ ਹਾਂ, ਅੱਕੀ, ਕਰੀਨਾ, ਦਿਲਜੀਤ ਦੋਸਾਂਝ ਤੇ ਕਿਆਰਾ ਅਡਵਾਨੀ ਦੀ ‘ਗੁੱਡ ਨਿਊਜ਼’ ਇਸੇ ਸਾਲ ਕ੍ਰਿਸਮਸ ਮੌਕੇ ਰਿਲੀਜ਼ ਹੋਵੇਗੀ।
![ਅਕਸ਼ੈ ਕੁਮਾਰ ਦੀ ‘Good Newz’ ਦਾ ਪੋਸਟਰ ਰਿਲੀਜ਼, ਬੇਬੀ ਬੰਪ ਨਾਲ ਨਜ਼ਰ ਆਈ ਬੇਬੋ Good Newwz. Akshay Kumar, Kareena Kapoor, Diljit Dosanjh and Kiara Advani feature on a hilarious new poster ਅਕਸ਼ੈ ਕੁਮਾਰ ਦੀ ‘Good Newz’ ਦਾ ਪੋਸਟਰ ਰਿਲੀਜ਼, ਬੇਬੀ ਬੰਪ ਨਾਲ ਨਜ਼ਰ ਆਈ ਬੇਬੋ](https://static.abplive.com/wp-content/uploads/sites/5/2019/11/14164209/Good-Newwz-POSTER.jpg?impolicy=abp_cdn&imwidth=1200&height=675)
ਮੁੰਬਈ: ਅਕਸ਼ੈ ਕੁਮਾਰ ਤੇ ਕਰੀਨਾ ਕਪੂਰ ਖ਼ਾਨ ਦੀ ਆਉਣ ਵਾਲੀ ਫ਼ਿਲਮ ‘ਗੁੱਡ ਨਿਊਜ਼’ ਦਾ ਪੋਸਟਰ ਰਿਲੀਜ਼ ਹੋ ਗਿਆ ਹੈ। ਇਸ ਦੇ ਨਾਲ ਹੀ ਫ਼ਿਲਮ ਦੀ ਰਿਲੀਜ਼ ਡੇਟ ਵੀ ਐਲਾਨ ਦਿੱਤੀ ਗਈ ਹੈ। ਜੀ ਹਾਂ, ਅੱਕੀ, ਕਰੀਨਾ, ਦਿਲਜੀਤ ਦੋਸਾਂਝ ਤੇ ਕਿਆਰਾ ਅਡਵਾਨੀ ਦੀ ‘ਗੁੱਡ ਨਿਊਜ਼’ ਇਸੇ ਸਾਲ ਕ੍ਰਿਸਮਸ ਮੌਕੇ ਰਿਲੀਜ਼ ਹੋਵੇਗੀ। ਫ਼ਿਲਮ ਦੇ ਪੋਸਟਰ ‘ਚ ਕਰੀਨਾ ਤੇ ਕਿਆਰਾ ਪ੍ਰੈਗਨੈਂਟ ਨਜ਼ਰ ਆ ਰਹੀਆਂ ਹਨ।
ਇਸ ਫ਼ਿਲਮ ਦੇ ਤਿੰਨ ਪੋਸਟਰ ਰਿਲੀਜ਼ ਕੀਤੇ ਗਏ ਹਨ ਤੇ ਇਨ੍ਹਾਂ ਸਾਰੀਆਂ ‘ਚ ਕਿਆਰਾ ਤੇ ਕਰੀਨਾ ਨੂੰ ਬੇਬੀ ਬੰਪ ਨਾਲ ਵਿਖਾਇਆ ਗਿਆ ਹੈ। ਪਹਿਲੇ ਪੋਸਟਰ ‘ਚ ਬੇਬੀ ਬੰਪ ‘ਚ ਅਕਸ਼ੈ ਕੁਮਾਰ ਫਸੇ ਹੋਏ ਨਜ਼ਰ ਆ ਰਹੇ ਹਨ। ਇਸ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਗਿਆ, “ਇਸ ਕ੍ਰਿਸਮਸ ‘ਤੇ ਕੁਝ ਗੁੱਡ ਨਿਊਜ਼ ‘ਚ ਫਸਿਆ ਹੋਇਆ ਹਾਂ। ਇਸ ਸੀਜ਼ਨ ਦੇ ਸਭ ਤੋਂ ਵੱਡੀ ਗੜਬੜੀ ਲਈ ਤਿਆਰ ਰਹਿਣਾ।”
ਅਕਸ਼ੈ ਨੇ ਇਸ ਦਾ ਦੂਜਾ ਪੋਸਟਰ ਰਿਲੀਜ਼ ਕੀਤਾ। ਇਸ ਪੋਸਟਰ ‘ਚ ਕਰੀਨਾ ਤੇ ਕਿਆਰਾ ਦੇ ਬੇਬੀ ਬੰਪ ‘ਚ ਦਿਲਜੀਤ ਦੋਸਾਂਝ ਫਸੇ ਨਜ਼ਰ ਆ ਰਹੇ ਹਨ। ਇਸ ਨੂੰ ਸ਼ੇਅਰ ਕਰਦੇ ਹੋਏ ਅਕਸ਼ੈ ਨੇ ਲਿਖਿਆ, “ਇੱਥੇ ਕੋਈ ਹੋਰ ਵੀ ਹੈ ਜੋ ਕ੍ਰਿਸਮਸ ‘ਤੇ ਤੁਹਾਡੇ ਲਈ ਗੁੱਡ ਨਿਊਜ਼ ਲੈ ਕੇ ਆ ਰਿਹਾ ਹੈ।”
ਦੱਸ ਦਈਏ ਕਿ ਕਰਨ ਜੌਹਰ ਨੇ ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ ਜਦਕਿ ਇਸ ਨੂੰ ਰਾਜ ਮਹਿਤਾ ਨੇ ਡਾਇਰੈਕਟ ਕੀਤਾ ਹੈ। ‘ਗੁੱਡ ਨਿਊਜ਼’ 27 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਕ੍ਰਿਕਟ
ਕਾਰੋਬਾਰ
ਸਿਹਤ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)