Gurucharan Singh: ਗੁਰਚਰਨ ਸਿੰਘ ਦੇ ਪਿਤਾ ਦਾ ਝਲਕਿਆ ਦਰਦ, ਮੀਡੀਆ ਸਾਹਮਣੇ ਨਮ ਅੱਖਾਂ ਨਾਲ ਬੋਲੇ- 'ਅਸੀ ਬਹੁਤ ਪਰੇਸ਼ਾਨ...'
Gurucharan Singh Missing: ਮਸ਼ਹੂਰ ਟੀਵੀ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' 'ਚ ਸੋਢੀ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਗੁਰਚਰਨ ਸਿੰਘ ਸੋਢੀ ਨੂੰ ਲਾਪਤਾ ਹੋਏ 15 ਦਿਨ ਤੋਂ ਵੱਧ ਦਾ ਸਮਾਂ ਬੀਤ
Gurucharan Singh Missing: ਮਸ਼ਹੂਰ ਟੀਵੀ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' 'ਚ ਸੋਢੀ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਗੁਰਚਰਨ ਸਿੰਘ ਸੋਢੀ ਨੂੰ ਲਾਪਤਾ ਹੋਏ 15 ਦਿਨ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਹੈ। ਪਰ ਅਜੇ ਤੱਕ ਉਨ੍ਹਾਂ ਬਾਰੇ ਕੋਈ ਖਾਸ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹਾਲਾਂਕਿ ਅਦਾਕਾਰ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਗੱਲਾਂ ਦਾ ਖੁਲਾਸਾ ਹੋ ਰਿਹਾ ਹੈ। ਅਦਾਕਾਰ ਦਾ ਪਰਿਵਾਰ ਸੋਢੀ ਨੂੰ ਲੈ ਕਾਫੀ ਚਿੰਤਤ ਹੈ। ਖਾਸ ਤੌਰ 'ਤੇ ਉਨ੍ਹਾਂ ਦੇ ਪਿਤਾ ਮੀਡੀਆ ਦੇ ਸਾਹਮਣੇ ਵਾਰ-ਵਾਰ ਪ੍ਰਾਰਥਨਾ ਕਰ ਰਹੇ ਹਨ ਕਿ ਉਨ੍ਹਾਂ ਦਾ ਪੁੱਤਰ ਸਹੀ-ਸਲਾਮਤ ਘਰ ਪਰਤ ਆਵੇ। ਉਨ੍ਹਾਂ ਵੱਲੋਂ ਹੀ ਦਿੱਲੀ ਪੁਲਿਸ ਕੋਲ ਆਪਣੇ ਬੇਟੇ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਹੁਣ ਇਕ ਵਾਰ ਫਿਰ ਉਨ੍ਹਾਂ ਨੇ ਆਪਣੇ ਬੇਟੇ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ।
ਗੁਰਚਰਨ ਦੇ ਪਿਤਾ ਕੀ ਬੋਲੇ ?
ਗੁਰਚਰਨ ਸਿੰਘ ਦੇ ਪਿਤਾ ਹਰਜੀਤ ਸਿੰਘ ਨੇ ਦੱਸਿਆ ਕਿ ਅਜੇ ਤੱਕ ਉਨ੍ਹਾਂ ਨੂੰ ਪੁੱਤਰ ਗੁਰਚਰਨ ਸਿੰਘ ਦੇ ਲਾਪਤਾ ਹੋਣ ਸਬੰਧੀ ਕੋਈ ਖਾਸ ਸੂਚਨਾ ਨਹੀਂ ਮਿਲੀ ਹੈ। ਉਨ੍ਹਾਂ ਕਿਹਾ- 'ਅਸੀਂ ਸਾਰੇ ਬਹੁਤ ਚਿੰਤਤ ਹਾਂ ਅਤੇ ਪੁਲਿਸ ਦੇ ਨਵੇਂ ਅਪਡੇਟ ਦੀ ਉਡੀਕ ਕਰ ਰਹੇ ਹਾਂ। ਅਸੀਂ ਉਸ ਦੇ ਵਾਪਸ ਆਉਣ ਦੀ ਉਡੀਕ ਕਰ ਰਹੇ ਹਾਂ।
ਜਾਣੋ ਕੀ ਹੈ ਮਾਮਲਾ ?
22 ਅਪ੍ਰੈਲ ਨੂੰ ਤਾਰਕ ਮਹਿਤਾ ਦੇ ਸ਼ੋਅ 'ਚ ਸੋਢੀ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਗੁਰਚਰਨ ਸਿੰਘ ਦਿੱਲੀ ਤੋਂ ਮੁੰਬਈ ਲਈ ਰਵਾਨਾ ਹੋਏ ਸਨ। ਪਰ ਉਹ ਮੁੰਬਈ ਨਹੀਂ ਪਹੁੰਚਿਆ। ਇਸ ਤੋਂ ਬਾਅਦ ਅਦਾਕਾਰ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਉਣ ਲੱਗੀਆਂ। ਪਹਿਲਾਂ ਖਬਰਾਂ ਆਈਆਂ ਕਿ ਉਹ ਡਿਪ੍ਰੈਸ਼ਨ ਵਿੱਚ ਸੀ ਅਤੇ ਫਿਰ ਖਬਰ ਆਈ ਕਿ ਉਹ ਵਿਆਹ ਕਰਨ ਜਾ ਰਿਹਾ ਹੈ। ਇਸ ਤੋਂ ਇਲਾਵਾ ਇਸ ਮਾਮਲੇ ਵਿੱਚ ਇੱਕ ਅਪਡੇਟ ਇਹ ਵੀ ਆਇਆ ਕਿ ਉਸਦੀ ਆਰਥਿਕ ਹਾਲਤ ਵੀ ਠੀਕ ਨਹੀਂ ਚੱਲ ਰਹੀ ਹੈ। ਅਭਿਨੇਤਾ ਪਾਲਮ ਏਅਰਪੋਰਟ ਦੇ ਕੋਲ ਆਪਣਾ ਫ਼ੋਨ ਛੱਡ ਕੇ ਕਿਤੇ ਗਾਇਬ ਹੋ ਗਿਆ।
ਇਸ ਤੋਂ ਬਾਅਦ ਪੁਲਿਸ ਜਾਂਚ ਦੌਰਾਨ ਇਹ ਵੀ ਸ਼ੱਕ ਪੈਦਾ ਹੋਇਆ ਸੀ ਕਿ ਗੁਰਚਰਨ ਸੋਢੀ ਨੇ ਆਪਣੇ ਆਪ ਨੂੰ ਲਾਪਤਾ ਕਰਨ ਦੀ ਸਾਜ਼ਿਸ਼ ਰਚੀ ਸੀ। ਫਿਲਹਾਲ 15 ਦਿਨ ਬੀਤ ਜਾਣ 'ਤੇ ਵੀ ਪੁਲਸ ਸਿਰਫ ਕਿਆਸ ਅਰਾਈਆਂ ਹੀ ਲਗਾ ਰਹੀ ਹੈ ਅਤੇ ਇਸ ਮਾਮਲੇ 'ਤੇ ਕੋਈ ਨਵੀਂ ਅਪਡੇਟ ਸਾਹਮਣੇ ਨਹੀਂ ਆਈ ਹੈ। ਤੁਹਾਨੂੰ ਦੱਸ ਦੇਈਏ ਕਿ 13 ਸਾਲ ਤੱਕ ਤਾਰਕ ਮਹਿਤਾ ਨਾਲ ਜੁੜੇ ਰਹਿਣ ਤੋਂ ਬਾਅਦ ਅਦਾਕਾਰ ਨੇ ਸਾਲ 2020 ਵਿੱਚ ਸ਼ੋਅ ਛੱਡ ਦਿੱਤਾ ਸੀ। ਜਦੋਂ ਇਸ ਦਾ ਕਾਰਨ ਪੁੱਛਿਆ ਤਾਂ ਉਸ ਨੇ ਪਰਿਵਾਰਕ ਕਾਰਨ ਦੱਸਿਆ।