ਵਿੱਕੀ ਕੌਸ਼ਲ ਅਤੇ ਕਟਰੀਨਾ ਕੈਫ ਦੇ ਘਰ ਗੁੰਜਣਗੀਆਂ ਕਿਲਕਾਰੀਆਂ, ਮਾਂ ਬਣਨ ਵਾਲੀ ਅਦਾਕਾਰਾ
Katrina Kaif Pregnancy: ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਬਹੁਤ ਜਲਦ ਹੀ ਮਾਪੇ ਬਣਨ ਵਾਲੇ ਹਨ। ਅਦਾਕਾਰਾ ਇਨ੍ਹੀਂ ਦਿਨੀਂ ਗਰਭਵਤੀ ਹੈ ਅਤੇ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਲਈ ਤਿਆਰ ਹੈ।

ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਅਤੇ ਅਦਾਕਾਰ ਵਿੱਕੀ ਕੌਸ਼ਲ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਲਈ ਤਿਆਰ ਹੈ। ਕੈਟਰੀਨਾ ਪ੍ਰੈਗਨੈਂਟ ਹੈ ਅਤੇ ਵਿਆਹ ਦੇ ਚਾਰ ਸਾਲ ਬਾਅਦ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ। ਵਿੱਕੀ ਅਤੇ ਕੈਟਰੀਨਾ ਅਗਲੇ ਮਹੀਨੇ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰ ਸਕਦੇ ਹਨ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੈਟਰੀਨਾ ਦੇ ਗਰਭਵਤੀ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਇਸ ਤਰ੍ਹਾਂ ਦੀਆਂ ਅਫਵਾਹਾਂ ਪਹਿਲਾਂ ਵੀ ਕਈ ਵਾਰ ਸਾਹਮਣੇ ਆ ਚੁੱਕੀਆਂ ਹਨ, ਪਰ ਵਿੱਕੀ ਕੌਸ਼ਲ ਨੇ ਉਨ੍ਹਾਂ ਨੂੰ ਸਪੱਸ਼ਟ ਤੌਰ 'ਤੇ ਰੱਦ ਕਰ ਦਿੱਤਾ ਸੀ। ਪਰ ਇਸ ਵਾਰ NDTV ਨੇ ਸੂਤਰਾਂ ਦੇ ਹਵਾਲੇ ਨਾਲ ਪੁਸ਼ਟੀ ਕੀਤੀ ਹੈ ਕਿ ਕੈਟਰੀਨਾ ਪ੍ਰੈਗਨੈਂਟ ਹੈ।
ਕਦੋਂ ਹੋਵੇਗੀ ਕੈਟਰੀਨਾ ਦੀ ਡਿਲੀਵਰੀ?
ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਵਿਆਹ ਦੇ ਚਾਰ ਸਾਲ ਬਾਅਦ ਮਾਤਾ-ਪਿਤਾ ਬਣਨ ਜਾ ਰਹੇ ਹਨ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੈਟਰੀਨਾ ਅਤੇ ਵਿੱਕੀ ਇਸ ਸਾਲ ਅਕਤੂਬਰ ਜਾਂ ਨਵੰਬਰ ਵਿੱਚ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨਗੇ। ਇਸ ਤੋਂ ਬਾਅਦ, ਕੈਟਰੀਨਾ ਇੱਕ ਲੰਮਾ ਮੈਟਰਨਿਟੀ ਬ੍ਰੇਕ ਲੈਣ ਜਾ ਰਹੀ ਹੈ ਕਿਉਂਕਿ ਉਹ ਆਪਣੇ ਆਉਣ ਵਾਲੇ ਬੱਚੇ ਵੱਲ ਪੂਰਾ ਧਿਆਨ ਦੇਣਾ ਚਾਹੁੰਦੀ ਹੈ।
ਇਸ ਤੋਂ ਪਹਿਲਾਂ, ਜਦੋਂ ਕੈਟਰੀਨਾ ਕੈਫ ਦੇ ਗਰਭਵਤੀ ਹੋਣ ਦੀਆਂ ਅਫਵਾਹਾਂ ਸਾਹਮਣੇ ਆਈਆਂ ਸਨ, ਤਾਂ ਵਿੱਕੀ ਕੌਸ਼ਲ ਨੇ ਕਿਹਾ ਸੀ ਕਿ ਇਨ੍ਹਾਂ ਰਿਪੋਰਟਾਂ ਵਿੱਚ ਕੋਈ ਸੱਚਾਈ ਨਹੀਂ ਹੈ। ਆਪਣੀ ਫਿਲਮ ਬੈਡ ਨਿਊਜ਼ ਦੇ ਟ੍ਰੇਲਰ ਲਾਂਚ ਦੌਰਾਨ, ਵਿੱਕੀ ਕੌਸ਼ਲ ਨੇ ਕਿਹਾ ਸੀ- 'ਜਿੱਥੋਂ ਤੱਕ ਖੁਸ਼ਖਬਰੀ ਦਾ ਸਵਾਲ ਹੈ, ਅਸੀਂ ਇਸਨੂੰ ਤੁਹਾਡੇ ਨਾਲ ਸਾਂਝਾ ਕਰਕੇ ਬਹੁਤ ਖੁਸ਼ ਹੋਵਾਂਗੇ, ਪਰ ਫਿਲਹਾਲ ਇਨ੍ਹਾਂ ਅਟਕਲਾਂ ਵਿੱਚ ਕੋਈ ਸੱਚਾਈ ਨਹੀਂ ਹੈ। ਹਾਲੇ ਬੈੱਡ ਨਿਊਜ਼ ਇਨਜਾਏ ਕਰੋ, ਅਸੀਂ ਇਸਨੂੰ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ।'
ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਸਾਲ 2021 ਵਿੱਚ ਰਾਜਸਥਾਨ ਵਿੱਚ ਇੱਕ ਡੈਸਟੀਨੇਸ਼ਨ ਵੈਡਿੰਗ ਕੀਤੀ ਸੀ। ਉਨ੍ਹਾਂ ਦੇ ਵਿਆਹ ਵਿੱਚ ਸਿਰਫ਼ ਪਰਿਵਾਰ ਅਤੇ ਨਜ਼ਦੀਕੀ ਰਿਸ਼ਤੇਦਾਰ ਹੀ ਸ਼ਾਮਲ ਹੋਏ ਸਨ। ਇਸ ਜੋੜੇ ਨੇ ਇੰਸਟਾਗ੍ਰਾਮ 'ਤੇ ਆਪਣੇ ਵਿਆਹ ਦੀਆਂ ਫੋਟੋਆਂ ਸਾਂਝੀਆਂ ਕਰਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। ਹੁਣ ਪ੍ਰਸ਼ੰਸਕ ਇਸ ਜੋੜੇ ਦੀ ਗਰਭ ਅਵਸਥਾ ਨੂੰ ਲੈ ਕੇ ਉਤਸ਼ਾਹਿਤ ਹਨ। ਹਾਲਾਂਕਿ, ਨਾ ਤਾਂ ਕੈਟਰੀਨਾ ਅਤੇ ਨਾ ਹੀ ਵਿੱਕੀ ਨੇ ਅਜੇ ਤੱਕ ਗਰਭ ਅਵਸਥਾ ਦਾ ਐਲਾਨ ਕੀਤਾ ਹੈ।






















