Nitesh Pandey Death: ਵੈਭਵੀ ਉਪਾਧਿਆਏ ਤੋਂ ਬਾਅਦ ਨਿਤੇਸ਼ ਪਾਂਡੇ ਦਾ ਵੀ ਦੇਹਾਂਤ, 'ਅਨੁਪਮਾ' ਫੇਮ 51 ਸਾਲ ਦੀ ਉਮਰ 'ਚ ਹੋਇਆ ਰੁਖਸਤ
Nitesh Pandey Death Reason: ਸੀਰੀਅਲ 'ਅਨੁਪਮਾ' ਜੋ ਆਏ ਦਿਨ ਸੁਰਖੀਆਂ ਦਾ ਹਿੱਸਾ ਬਣਿਆ ਰਹਿੰਦਾ ਹੈ। ਇਸ ਦੇ ਨਾਲ ਜੁੜੇ ਪ੍ਰਸ਼ੰਸਕਾਂ ਲਈ ਬੁਰੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਸਭ ਤੋਂ ਵੱਧ ਟੀਆਰਪੀ

Nitesh Pandey Death Reason: ਸੀਰੀਅਲ 'ਅਨੁਪਮਾ' ਜੋ ਆਏ ਦਿਨ ਸੁਰਖੀਆਂ ਦਾ ਹਿੱਸਾ ਬਣਿਆ ਰਹਿੰਦਾ ਹੈ। ਇਸ ਦੇ ਨਾਲ ਜੁੜੇ ਪ੍ਰਸ਼ੰਸਕਾਂ ਲਈ ਬੁਰੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਸਭ ਤੋਂ ਵੱਧ ਟੀਆਰਪੀ ਰਹਿਣ ਵਾਲਾ ਸ਼ੋਅ ਅਨੁਪਮਾ ਜਿਸ ਨੂੰ ਹਰ ਕੋਈ ਪਸੰਦ ਕਰਦਾ ਹੈ। ਸ਼ੋਅ 'ਚ ਨਜ਼ਰ ਆਉਣ ਵਾਲਾ ਹਰ ਕਿਰਦਾਰ ਦਰਸ਼ਕਾਂ ਦੇ ਦਿਲ ਦੇ ਬੇਹੱਦ ਕਰੀਬ ਹੈ। ਮਸ਼ਹੂਰ ਟੀਵੀ ਐਕਟਰ ਨਿਤੇਸ਼ ਪਾਂਡੇ ਦਾ 51 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਨਿਤੇਸ਼ ਅਨੁਪਮਾ ਸੀਰੀਅਲ 'ਚ ਧੀਰਜ ਕਪੂਰ ਦਾ ਕਿਰਦਾਰ ਨਿਭਾਅ ਰਹੇ ਸਨ। ਨਿਤੇਸ਼ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ।
View this post on Instagram
ਦੱਸ ਦੇਈਏ ਕਿ ਮਸ਼ਹੂਰ ਪਾਪਰਾਜ਼ੀ ਵਾਈਰਲ ਭਿਯਾਨੀ ਦੁਆਰਾ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਪੋਸਟ ਸਾਂਝੀ ਕੀਤੀ ਗਈ ਹੈ। ਇਸ ਖਬਰ ਨੂੰ ਜਾਣਨ ਤੋਂ ਬਾਅਦ ਟੈਲੀਵਿਜ਼ਨ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
View this post on Instagram
ਮੀਡੀਆ ਰਿਪੋਰਟਾਂ ਮੁਤਾਬਕ ਮੰਗਲਵਾਰ ਦੁਪਹਿਰ 2 ਵਜੇ ਨਿਤੇਸ਼ ਨੂੰ ਨਾਸਿਕ ਨੇੜੇ ਇਗਤਪੁਰੀ 'ਚ ਦਿਲ ਦਾ ਦੌਰਾ ਪਿਆ। ਉਹ ਇੱਥੇ ਸ਼ੂਟਿੰਗ ਲਈ ਆਏ ਸਨ। ਦਿਲ ਦਾ ਦੌਰਾ ਪੈਣ ਤੋਂ ਤੁਰੰਤ ਬਾਅਦ ਨਿਤੇਸ਼ ਦੀ ਮੌਤ ਹੋ ਗਈ। ਈ ਟਾਈਮਜ਼ ਦੀ ਰਿਪੋਰਟ ਮੁਤਾਬਕ ਨਿਤੇਸ਼ ਦੇ ਜੀਜਾ, ਨਿਰਮਾਤਾ ਸਿਧਾਰਥ ਨਾਗਰ ਨੇ ਅਦਾਕਾਰ ਦੀ ਮੌਤ ਦੀ ਖ਼ਬਰ ਦੀ ਪੁਸ਼ਟੀ ਕੀਤੀ ਹੈ। ਨਾਗਰ ਨੇ ਕਿਹਾ, "ਹਾਂ ਤੁਸੀਂ ਠੀਕ ਸੁਣਿਆ। ਮੇਰਾ ਜੀਜਾ ਨਹੀਂ ਰਿਹਾ। ਮੇਰੀ ਭੈਣ ਅਰਪਿਤਾ ਪਾਂਡੇ ਸਦਮੇ ਵਿੱਚ ਹੈ। ਨਿਤੇਸ਼ ਦੇ ਪਿਤਾ ਉਸ ਦੀ ਦੇਹ ਲੈਣ ਲਈ ਇਗਤਪੁਰੀ ਲਈ ਰਵਾਨਾ ਹੋ ਗਏ ਹਨ। ਉਹ ਦੁਪਹਿਰ ਤੱਕ ਇੱਥੇ ਪਹੁੰਚ ਜਾਣਗੇ। ਅਸੀਂ ਪੂਰੀ ਤਰ੍ਹਾਂ ਸੁੰਨ ਹੋ ਗਏ ਹਾਂ। ਹਾਦਸੇ ਤੋਂ ਬਾਅਦ ਮੈਂ ਅਰਪਿਤਾ ਨਾਲ ਗੱਲ ਵੀ ਨਹੀਂ ਕਰ ਸਕਿਆ।
Read More:- Vaibhavi Upadhyaya Died: ਵੈਭਵੀ ਉਪਾਧਿਆਏ ਦਾ ਦੇਹਾਂਤ, 32 ਸਾਲਾ ਅਦਾਕਾਰਾ ਦੀ ਭਿਆਨਕ ਕਾਰ ਹਾਦਸੇ 'ਚ ਗਈ ਜਾਨ






















