Viral Video: ਮਸ਼ਹੂਰ ਇੰਫਲੁਇੰਸਰ ਨੇ ਪੀਤਾ ਮੱਝ ਦਾ ਪਿਸ਼ਾਬ, ਫਿਰ ਮੂੰਹ 'ਤੇ ਰਗੜਿਆ ਗੋਬਰ, ਵੀਡੀਓ ਵੇਖ ਯੂਜ਼ਰ ਹੈਰਾਨ
Puneet Superstar Viral Video: ਪੁਨੀਤ ਸੁਪਰਸਟਾਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਨੇ ਵਾਇਰਲ ਹੁੰਦੇ ਹੀ ਹਰ ਪਾਸੇ ਤਰਥੱਲੀ ਮਚਾ ਦਿੱਤੀ ਹੈ। ਦਰਅਸਲ, ਵੀਡੀਓ ਵਿੱਚ ਪੁਨੀਤ ਕੁਝ ਅਜਿਹਾ ਕਰਦਾ ਹੋਇਆ
Puneet Superstar Viral Video: ਪੁਨੀਤ ਸੁਪਰਸਟਾਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਨੇ ਵਾਇਰਲ ਹੁੰਦੇ ਹੀ ਹਰ ਪਾਸੇ ਤਰਥੱਲੀ ਮਚਾ ਦਿੱਤੀ ਹੈ। ਦਰਅਸਲ, ਵੀਡੀਓ ਵਿੱਚ ਪੁਨੀਤ ਕੁਝ ਅਜਿਹਾ ਕਰਦਾ ਹੋਇਆ ਨਜ਼ਰ ਆ ਰਿਹਾ ਹੈ, ਜਿਸ ਨੂੰ ਵੇਖ ਕੁਝ ਲੋਕ ਹੱਸਦੇ ਹੋਏ ਨਜ਼ਰ ਆ ਰਹੇ ਹਨ, ਅਤੇ ਕਈ ਖਿੱਲੀ ਉਡਾ ਰਹੇ ਹਨ। ਦੱਸ ਦੇਈਏ ਕਿ ਇਸ ਵੀਡੀਓ 'ਚ ਖੁਦ ਨੂੰ 'ਲਾਰਡ ਪੁਨੀਤ' ਕਹਿਣ ਵਾਲਾ ਪੁਨੀਤ ਮੱਝ ਦਾ ਪਿਸ਼ਾਬ ਪੀਂਦਾ ਨਜ਼ਰ ਆ ਰਿਹਾ ਹੈ। ਇਸ ਤੋਂ ਬਾਅਦ ਉਹ ਆਪਣੇ ਚਿਹਰੇ 'ਤੇ ਗੋਬਰ ਵੀ ਲਗਾਉਂਦਾ ਹੈ। ਇਸ ਵੀਡੀਓ 'ਤੇ ਲੋਕ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ।
ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੁਝ ਲੋਕਾਂ ਨੇ ਇਹ ਟਿੱਪਣੀ ਵੀ ਕੀਤੀ ਕਿ 'ਕੋਈ ਵੀ ਉਸ ਦੇ ਵੀਡੀਓ ਦੀ ਨਕਲ ਕਰਨ ਦੀ ਹਿੰਮਤ ਨਹੀਂ ਕਰ ਸਕਦਾ।' ਵੀਡੀਓ ਨੇ ਕੁਝ ਯੂਜ਼ਰਸ ਨੂੰ ਅਧਿਆਤਮਿਕ ਨੇਤਾ ਅਨਿਰੁੱਧਾਚਾਰੀਆ ਦੀ ਯਾਦ ਦਿਵਾਈ, ਜਿਨ੍ਹਾਂ ਨੇ ਗਾਂ ਦੇ ਗੋਬਰ ਦੀ ਵਰਤੋਂ ਕਰਨ ਦਾ ਪ੍ਰਚਾਰ ਕੀਤਾ ਸੀ। ਤੁਸੀ ਵੀ ਵੇਖੋ ਇਹ ਹੈਰਾਨੀਜਨਕ ਵੀਡੀਓ...
Read MOre: Aishwarya-Abhishek Divorce: ਐਸ਼ਵਰਿਆ ਰਾਏ-ਅਭਿਸ਼ੇਕ ਬੱਚਨ ਦਾ ਤਲਾਕ Confirm! ਅਮਿਤਾਭ ਬੱਚਨ ਨੇ ਦਿੱਤਾ ਵੱਡਾ Hint
View this post on Instagram
ਗੋਬਰ ਚਿਹਰੇ 'ਤੇ ਰਗੜਿਆ
ਇਸ ਵੀਡੀਓ 'ਚ ਉਸ ਨੂੰ ਮੱਝ ਦੇ ਸਰੀਰ 'ਚੋਂ ਨਿਕਲਦਾ ਪਿਸ਼ਾਬ ਪੀਂਦੈ ਦੇਖਿਆ ਜਾ ਸਕਦਾ ਹੈ। ਦੂਜੇ ਵਿੱਚ, ਉਸੇ ਸਥਾਨ 'ਤੇ ਰਿਕਾਰਡ ਕੀਤਾ ਗਿਆ ਹੈ, ਉਸਨੂੰ ਆਪਣੇ ਪੂਰੇ ਚਿਹਰੇ 'ਤੇ ਗੋਬਰ ਰਗੜਦੇ ਅਤੇ ਫਿਰ ਆਪਣੇ ਸਰੀਰ 'ਤੇ ਰਗੜਦੇ ਦੇਖਿਆ ਜਾ ਸਕਦਾ ਹੈ।
ਇੱਥੇ ਵੀਡੀਓ ਦੇਖੋ-
ਇੱਥੇ ਇੱਕ ਵੀਡੀਓ 2.7 ਮਿਲੀਅਨ ਵਿਊਜ਼ ਦੇ ਨਾਲ ਵਾਇਰਲ ਹੋਇਆ ਸੀ, ਦੂਜੇ ਨੂੰ 6.8 ਲੱਖ ਤੋਂ ਵੱਧ ਵਿਯੂਜ਼ ਮਿਲ ਚੁੱਕੇ ਹਨ ਅਤੇ ਅਜੇ ਵੀ ਗਿਣਤੀ ਜਾਰੀ ਹੈ। ਦੋਵਾਂ ਵੀਡੀਓਜ਼ ਨੂੰ ਕੁਝ ਘੰਟੇ ਪਹਿਲਾਂ ਸ਼ੇਅਰ ਕੀਤੇ ਜਾਣ ਤੋਂ ਬਾਅਦ ਦਰਸ਼ਕਾਂ ਦੀਆਂ ਪ੍ਰਤੀਕਿਰਿਆਵਾਂ ਦਾ ਹੜ੍ਹ ਆ ਗਿਆ ਹੈ। ਇਕ ਯੂਜ਼ਰ ਨੇ ਕਿਹਾ, 'ਹੁਣ ਮੈਂ ਇਸ ਗੱਲ 'ਤੇ ਸਹਿਮਤ ਹੋ ਸਕਦਾ ਹਾਂ ਕਿ ਕੋਈ AI ਪੁਨੀਤ ਸੁਪਰਸਟਾਰ ਦੀ ਨਕਲ ਨਹੀਂ ਕਰ ਸਕਦਾ, ਇੱਥੋਂ ਤੱਕ ਕਿ ਪੂਰਵ ਝਾਅ ਵੀ ਨਹੀਂ ਕਰ ਸਕਦਾ।'