Rakulpreet and Jackky Bhagnani: ਵਿਆਹ ਤੋਂ ਬਾਅਦ ਰਕੁਲਪ੍ਰੀਤ ਤੇ ਜੈਕੀ ਭਗਨਾਨੀ ਪਹੁੰਚੇ ਦਰਬਾਰ ਸਾਹਿਬ, ਪਰਿਵਾਰ ਨਾਲ ਟੇਕਿਆ ਮੱਥਾ
Rakulpreet and Jackky Bhagnani: ਬਾਲੀਵੁੱਡ ਅਦਾਕਾਰ ਰਕੁਲ ਪ੍ਰੀਤ ਅਤੇ ਪ੍ਰੋਡਿਊਸਰ ਜੈਕੀ ਭਗਨਾਨੀ ਵਿਆਹ ਕਰਵਾਉਣ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੇ ਜਿਸ ਤੋਂ ਬਾਅਦ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਸਾਂਝੀਆਂ ਕੀਤੀਆਂ।
Rakul preet and jackky bhagnani: ਬਾਲੀਵੁੱਡ ਅਦਾਕਾਰ ਰਕੁਲ ਪ੍ਰੀਤ ਅਤੇ ਪ੍ਰੋਡਿਊਸਰ ਜੈਕੀ ਭਗਨਾਨੀ ਵਿਆਹ ਦੇ ਬੰਧਨ ‘ਚ ਬੱਝਣ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੇ। ਦੋਵੇਂ ਜਣੇ ਆਪਣੇ ਪਰਿਵਾਰ ਨਾਲ ਦਰਬਾਰ ਸਾਹਿਬ ਨਤਮਸਤਕ ਹੋਏ। ਦੱਸ ਦਈਏ ਕਿ ਹਾਲ ਹੀ ਵਿੱਚ ਜੋੜੇ ਨੇ ਲਾਵਾਂ ਲਈਆਂ ਹਨ।
ਜੋੜੇ ਨੇ ਦਰਬਾਰ ਸਾਹਿਬ ਟੇਕਿਆ ਮੱਥਾ
ਤੁਹਾਨੂੰ ਇੱਥੇ ਦੱਸ ਦਈਏ ਕਿ ਜੋੜੇ ਨੇ ਦੋ ਰੀਤੀ-ਰਿਵਾਜ਼ਾਂ ਨਾਲ ਵਿਆਹ ਕੀਤਾ ਸੀ, ਦਿਨ ਵੇਲੇ ਅਨੰਦ ਕਾਰਜ ਕੀਤੇ ਅਤੇ ਰਾਤ ਨੂੰ ਹਿੰਦੂ ਪਰੰਪਰਾ ਨਾਲ ਵਿਆਹ ਕੀਤਾ। ਵਿਆਹ ਤੋਂ ਬਾਅਦ ਕਪਲ ਕਾਫੀ ਚਰਚਾ ਵਿੱਚ ਹੈ। ਦੋਹਾਂ ਨੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ।
ਜੋੜੇ ਨੇ ਮੱਥਾ ਟੇਕਣ ਤੋਂ ਬਾਅਦ ਤਸਵੀਰਾਂ ਕੀਤੀਆਂ ਸਾਂਝੀਆਂ
ਉੱਥੇ ਹੀ ਰਕੁਲ ਪੀਲੇ ਰੰਗ ਦੇ ਸਲਵਾਰ ਸੂਟ 'ਚ ਰਕੁਲ ਕਾਫੀ ਖੂਬਸੂਰਤ ਲੱਗ ਰਹੀ ਸੀ। ਅਦਾਕਾਰਾ ਬਹੁਤ ਹੀ ਸਿੰਪਲ ਲੁੱਕ ਵਿੱਚ ਦਰਬਾਰ ਸਾਹਿਬ ਪਹੁੰਚੀ। ਉੱਥੇ ਹੀ ਜੈਕੀ ਲਾਲ ਕੁੜਤੇ ਅਤੇ ਚਿੱਟੇ ਪਜਾਮੇ 'ਚ ਖੂਬਸੂਰਤ ਲੱਗ ਰਹੇ ਸਨ। ਮੱਥਾ ਟੇਕਣ ਤੋਂ ਬਾਅਦ ਦੋਵਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਫੋਟੋਆਂ ਸਾਂਝੀਆਂ ਕੀਤੀਆਂ ਅਤੇ 'blessed' ਲਿਖਿਆ।
ਇਹ ਵੀ ਪੜ੍ਹੋ: Karan Aujla: ਕਰਨ ਔਜਲਾ ਨੇ 15 ਸਾਲ ਦੀ ਉਮਰ 'ਚ ਜੱਸੀ ਗਿੱਲ ਲਈ ਲਿਖਿਆ ਸੀ ਪਹਿਲਾ ਗੀਤ, ਜੱਸੀ ਗਿੱਲ ਵੱਲੋਂ ਦਿਲਚਸਪ ਖੁਲਾਸਾ
ਬੀਟਾਊਨ ਦੇ ਮਸ਼ਹੂਰ ਅਦਾਕਾਰ ਅਤੇ ਨਿਰਮਾਤਾ ਹਨ ਜੈਕੀ ਭਗਨਾਨੀ
ਜੈਕੀ ਭਗਨਾਨੀ ਬੀ-ਟਾਊਨ ਦੇ ਮਸ਼ਹੂਰ ਅਦਾਕਾਰ ਅਤੇ ਨਿਰਮਾਤਾ ਹਨ। ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਫਿਲਮ 'ਕਲ ਕਿਸਨੇ ਦੇਖਾ' (2009) ਨਾਲ ਕੀਤੀ ਸੀ। ਉਨ੍ਹਾਂ ਨੇ 'ਫਾਲਤੂ' ਅਤੇ 'ਯੰਗਿਸਤਾਨ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ। ਐਕਟਿੰਗ ਕਰੀਅਰ 'ਚ ਕੰਮ ਨਾ ਚੱਲਣ ਤੋਂ ਬਾਅਦ ਜੈਕੀ ਹੁਣ ਫਿਲਮ ਪ੍ਰੋਡਕਸ਼ਨ 'ਚ ਹੱਥ ਅਜ਼ਮਾ ਰਹੇ ਹਨ।
ਇਨ੍ਹਾਂ ਫ਼ਿਲਮਾਂ 'ਚ ਕੀਤਾ ਕੰਮ
ਉਨ੍ਹਾਂ ਨੇ ਸਰਬਜੀਤ, ਦਿਲ ਜੰਗਲੀ, ਵੈਲਕਮ ਟੂ ਨਿਊਯਾਰਕ, ਬੈੱਲ ਬਾਟਮ ਅਤੇ ਕਠਪੁਤਲੀ ਵਰਗੀਆਂ ਫਿਲਮਾਂ ਬਣਾਈਆਂ ਹਨ। ਉਨ੍ਹਾਂ ਦੀ ਆਉਣ ਵਾਲੀ ਫਿਲਮ ਬਡੇ ਮੀਆਂ ਛੋਟੇ ਮੀਆਂ ਰਿਲੀਜ਼ ਹੋ ਰਹੀ ਹੈ। ਉੱਥੇ ਹੀ ਰਕੁਲ ਪ੍ਰੀਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਊਥ ਫਿਲਮਾਂ ਤੋਂ ਕੀਤੀ ਸੀ। ਉਨ੍ਹਾਂ ਨੇ ਦੇ ਦੇ ਪਿਆਰ, ਯਾਰੀਆਂ ਅਤੇ ਡਾਕਟਰ ਜੀ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ। ਉਨ੍ਹਾਂ ਦੀ ਆਉਣ ਵਾਲੀ ਫਿਲਮ ਅਯਲਾਨ ਹੈ।
ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿੱਚ ਵਿਵਾਦਾਂ 'ਚ ਆ ਗਈ ਸੀ ਰਕੁਲ ਪ੍ਰੀਤ
ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਤੋਂ ਬਾਅਦ ਰਕੁਲ ਪ੍ਰੀਤ ਵਿਵਾਦਾਂ ਨਾਲ ਚਰਚਾ ਵਿੱਚ ਆ ਗਈ ਸੀ। ਇਨ੍ਹਾਂ ਨੂੰ ਸੁਸ਼ਾਂਤ ਦੇ ਕੇਸ ਵਿੱਚ ਡਰੱਗ ਕੇਸ ਨਾਲ ਜੋੜ ਕੇ ਦੇਖਿਆ ਜਾ ਰਿਹਾ ਸੀ। ਇਸ ਦੇ ਲਈ NCB ਨੇ ਉਸ ਨੂੰ 2020 ਵਿੱਚ ਸੰਮਨ ਭੇਜਿਆ ਸੀ। ਰਕੁਲ ਨੇ ਮੀਡੀਆ ਟ੍ਰਾਇਲ ਦੇ ਖਿਲਾਫ ਹਾਈਕੋਰਟ 'ਚ ਪਟੀਸ਼ਨ ਦਾਇਰ ਕਰਦਿਆਂ ਹੋਇਆਂ ਕਿਹਾ ਸੀ ਕਿ ਮੀਡੀਆ 'ਚ ਡਰੱਗਸ ਦੀਆਂ ਖ਼ਬਰਾਂ ਨਾਲ ਉਸ ਦਾ ਅਕਸ ਖ਼ਰਾਬ ਹੋ ਰਿਹਾ ਹੈ ਅਤੇ ਇਸ ਨੂੰ ਰੋਕਿਆ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ: Farmers Protest: ਕਿਸਾਨ ਅੰਦੋਲਨ 'ਤੇ ਅਕਸ਼ੈ ਕੁਮਾਰ-ਸੁਨੀਲ ਸ਼ੈੱਟੀ ਦਾ ਵੀਡੀਓ ਵਾਇਰਲ, ਜਾਣੋ ਲੋਕਾਂ ਦਾ ਕਿਉਂ ਨਹੀਂ ਰੁਕ ਰਿਹਾ ਹਾਸਾ ?