(Source: ECI/ABP News)
Shehnaaz Gill Video: ਸ਼ਹਿਨਾਜ਼ ਗਿੱਲ ਨੂੰ ਪਸੰਦ ਆਇਆ ਇਹ ਪਾਕਿਸਤਾਨੀ ਗਾਣਾ, ਘਰ ਦੀ ਬਾਲਕਨੀ 'ਚ ਬਣਾਈ ਵੀਡੀਓ ਫੈਨਸ ਨੂੰ ਆ ਰਹੀ ਪਸੰਦ
Shehnaaz Gill: ਸ਼ਹਿਨਾਜ਼ ਗਿੱਲ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ਨੂੰ ਦੇਖ ਕੇ ਫਾਨਸ ਕਹਿ ਰਹੇ ਹਨ ਕਿ ਉਸ ਨੂੰ ਸਿਧਾਰਥ ਸ਼ੁਕਲਾ ਦੀ ਯਾਦ ਆ ਰਹੀ ਹੈ।
![Shehnaaz Gill Video: ਸ਼ਹਿਨਾਜ਼ ਗਿੱਲ ਨੂੰ ਪਸੰਦ ਆਇਆ ਇਹ ਪਾਕਿਸਤਾਨੀ ਗਾਣਾ, ਘਰ ਦੀ ਬਾਲਕਨੀ 'ਚ ਬਣਾਈ ਵੀਡੀਓ ਫੈਨਸ ਨੂੰ ਆ ਰਹੀ ਪਸੰਦ shehnaaz gill shares video on social media fans says she is missing sidharth shukla Shehnaaz Gill Video: ਸ਼ਹਿਨਾਜ਼ ਗਿੱਲ ਨੂੰ ਪਸੰਦ ਆਇਆ ਇਹ ਪਾਕਿਸਤਾਨੀ ਗਾਣਾ, ਘਰ ਦੀ ਬਾਲਕਨੀ 'ਚ ਬਣਾਈ ਵੀਡੀਓ ਫੈਨਸ ਨੂੰ ਆ ਰਹੀ ਪਸੰਦ](https://feeds.abplive.com/onecms/images/uploaded-images/2022/05/12/059d48bd90b623bcf934a40e3006b063_original.jpg?impolicy=abp_cdn&imwidth=1200&height=675)
Shehnaaz Gill Video: ਐਕਟਰਸ ਸ਼ਹਿਨਾਜ਼ ਗਿੱਲ ਸੁਰਖੀਆਂ ਦਾ ਹਿੱਸਾ ਬਣੀ ਰਹਿੰਦੀ ਹੈ। ਸ਼ਹਿਨਾਜ਼ ਗਿੱਲ ਬਿੱਗ ਬੌਸ 13 ਤੋਂ ਬਾਅਦ ਹਰ ਪਾਸੇ ਛਾਈ ਹੋਈ ਹੈ। ਉਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੁੰਦੇ ਰਹਿੰਦੇ ਹਨ। ਸ਼ਹਿਨਾਜ਼ ਦੇ ਟ੍ਰਾਂਸਫਰਮੈਸ਼ਨ ਤੋਂ ਬਾਅਦ ਉਹ ਫੈਨਸ ਦੇ ਦਿਲਾਂ 'ਤੇ ਰਾਜ ਕਰ ਰਹੀ ਹੈ। ਸੋਸ਼ਲ ਮੀਡੀਆ 'ਤੇ ਲੱਖਾਂ ਲੋਕ ਉਸ ਨੂੰ ਫੋਲੋ ਕਰਦੇ ਹਨ। ਉਸ ਦੇ ਕਈ ਫੈਨ ਪੇਜ ਵੀ ਹਨ। ਜਿਸ 'ਤੇ ਉਸ ਦੀਆਂ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ।
ਦੱਸ ਦਈਏ ਕਿ ਸਿਧਾਰਥ ਦੀ ਮੌਤ ਤੋਂ ਬਾਅਦ ਇੱਕ ਵਾਰ ਫਿਰ ਤੋਂ ਸ਼ਹਿਨਾਜ਼ ਕੰਮ 'ਤੇ ਵਾਪਸ ਆ ਗਈ ਹੈ। ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਬੁਰੀ ਤਰ੍ਹਾਂ ਟੁੱਟ ਗਈ ਸੀ। ਹੁਣ ਉਹ ਖੁਦ ਨੂੰ ਸੰਭਾਲ ਕੇ ਆਪਣੇ ਕੰਮ 'ਤੇ ਧਿਆਨ ਦੇ ਰਹੀ ਹੈ। ਸ਼ਹਿਨਾਜ਼ ਨੇ ਵੀਰਵਾਰ ਨੂੰ ਵੀ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਫੈਨਸ ਕਹਿ ਰਹੇ ਹਨ ਕਿ ਉਹ ਸਿਧਾਰਥ ਨੂੰ ਮਿਸ ਕਰ ਰਹੀ ਹੈ।
ਸ਼ਹਿਨਾਜ਼ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਉਹ ਡਾਂਸ ਕਰਦੀ ਨਜ਼ਰ ਆ ਰਹੀ ਹੈ ਅਤੇ ਅਸਮਾਨ ਵੱਲ ਦੇਖ ਰਹੀ ਹੈ। ਸ਼ਹਿਨਾਜ਼ ਦਾ ਇਹ ਵੀਡੀਓ ਦੇਖ ਕੇ ਉਸ ਦੇ ਫੈਨਸ ਭਾਵੁਕ ਹੋ ਗਏ ਹਨ। ਉਸ ਨੂੰ ਲੱਗਦਾ ਹੈ ਕਿ ਉਹ ਸਿਧਾਰਥ ਸ਼ੁਕਲਾ ਦੀ ਕਮੀ ਮਹਿਸੂਸ ਕਰ ਰਹੀ ਹੈ।
View this post on Instagram
ਸ਼ਹਿਨਾਜ਼ ਨੇ ਸ਼ੇਅਰ ਕੀਤਾ ਵੀਡੀਓ
ਵੀਡੀਓ 'ਚ ਸ਼ਹਿਨਾਜ਼ ਗਿੱਲ ਕਦੇ ਅਸਮਾਨ ਵੱਲ ਅਤੇ ਕਦੇ ਬਾਲਕਨੀ 'ਚ ਝਾਕਦੀ ਨਜ਼ਰ ਆ ਰਹੀ ਹੈ। ਵੀਡੀਓ ਸ਼ੇਅਰ ਕਰਦੇ ਹੋਏ ਸ਼ਹਿਨਾਜ਼ ਨੇ ਲਿਖਿਆ- ਆ ਚਲੇ ਲੈਕਰ ਤੁਝੇ, ਹੈ ਜਹਾਂ ਸਿਲਸਿਲੇ। ਸ਼ਹਿਨਾਜ਼ ਦੇ ਇਸ ਵੀਡੀਓ ਨੂੰ ਲੱਖਾਂ ਲੋਕਾਂ ਨੇ ਲਾਈਕ ਕੀਤਾ ਹੈ ਅਤੇ ਫੈਨਸ ਕਾਫੀ ਕਮੈਂਟ ਕਰ ਰਹੇ ਹਨ।
ਵਰਕਫਰੰਟ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਜਲਦ ਹੀ ਬਾਲੀਵੁੱਡ 'ਚ ਕਦਮ ਰੱਖਣ ਜਾ ਰਹੀ ਹੈ। ਖ਼ਬਰਾਂ ਦੀ ਮੰਨੀਏ ਤਾਂ ਸ਼ਹਿਨਾਜ਼ ਸਲਮਾਨ ਖ਼ਾਨ ਦੀ ਫਿਲਮ 'ਕਭੀ ਈਦ ਕਭੀ ਦੀਵਾਲੀ' 'ਚ ਨਜ਼ਰ ਆਉਣ ਵਾਲੀ ਹੈ। ਹਾਲਾਂਕਿ ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਇਸ ਫਿਲਮ 'ਚ ਸ਼ਹਿਨਾਜ਼ ਦੇ ਨਾਲ ਸਲਮਾਨ ਖ਼ਾਨ, ਆਯੂਸ਼ ਸ਼ਰਮਾ ਅਤੇ ਪੂਜਾ ਹੇਗੜੇ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ।
ਇਹ ਵੀ ਪੜ੍ਹੋ: CSK vs MI: ਰੋਹਿਤ ਸ਼ਰਮਾ ਨੇ ਜਿੱਤਿਆ ਟੌਸ, ਇਹ ਖਿਡਾਰੀ ਮੁੰਬਈ ਲਈ ਕਰ ਰਿਹਾ ਡੈਬਿਊ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)