Asees Kaur Wedding: ਗਾਇਕਾ ਅਸੀਸ ਕੌਰ ਦਾ ਹੋਇਆ ਵਿਆਹ, ਮੰਗੇਤਰ ਗੋਲਡੀ ਸੋਹੇਲ ਦੇ ਨਾਲ ਲਈਆਂ ਲਾਵਾਂ, ਦੇਖੋ ਤਸਵੀਰਾਂ
Asees Kaur Wedding: ਪਲੇਅਬੈਕ ਸਿੰਗਰ ਅਸੀਸ ਕੌਰ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਗੋਲਡੀ ਸੋਹੇਲ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ। ਗਾਇਕ ਨੇ ਗੁਰੂਦੁਆਰੇ 'ਚ ਖਾਸ ਲੋਕਾਂ ਦੀ ਮੌਜੂਦਗੀ 'ਚ ਵਿਆਹ ਕਰਵਾਇਆ।
Asees Kaur Wedding: ਮਸ਼ਹੂਰ ਗਾਇਕਾ ਅਸੀਸ ਕੌਰ ਨੇ ਸੰਗੀਤਕਾਰ ਗੋਲਡੀ ਸੋਹੇਲ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਇਸ ਜੋੜੇ ਨੇ ਆਪਣੇ ਖਾਸ ਦਿਨ ਦੀਆਂ ਪਹਿਲੀਆਂ ਤਸਵੀਰਾਂ ਫੈਨਜ਼ ਦੇ ਨਾਲ ਸ਼ੇਅਰ ਕੀਤੀਆਂ ਹਨ। ਜਿਸ 'ਚ ਦੋਵੇਂ ਕਾਫੀ ਕਿਊਟ ਲੱਗ ਰਹੇ ਹਨ। ਦੋਹਾਂ ਦਾ ਵਿਆਹ ਪਰਿਵਾਰ ਦੀ ਮੌਜੂਦਗੀ 'ਚ ਆਨੰਦ ਕਾਰਜ ਸਮਾਰੋਹ 'ਚ ਹੋਇਆ।
ਰਾਤਨ ਲੰਬੀਆਂ ਦੀ ਗਾਇਕਾ ਅਸੀਸ ਕੌਰ ਨੇ ਦਿਲਬਰ, ਅੱਖ ਲੜ ਜਾਵੇ ਵਰਗੇ ਕਈ ਚਾਰਟਬਸਟਰ ਗੀਤ ਦਿੱਤੇ ਹਨ। 17 ਜੂਨ ਨੂੰ ਅਸੀਸ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਗੋਲਡੀ ਸੋਹੇਲ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਈ। ਦੋਹਾਂ ਦਾ ਵਿਆਹ ਬਹੁਤ ਹੀ ਸਾਦੇ ਢੰਗ ਨਾਲ ਗੁਰਦੁਆਰਾ ਸਾਹਿਬ 'ਚ ਹੋਇਆ। ਜਿਸ 'ਚ ਉਨ੍ਹਾਂ ਦਾ ਪਰਿਵਾਰ ਅਤੇ ਖਾਸ ਦੋਸਤ ਸ਼ਾਮਲ ਹੋਏ।
ਪੰਜਾਬੀ ਆਊਟਫਿੱਟ ਵਿੱਚ ਨਜ਼ਰ ਆਈ ਗਾਇਕਾ
ਅਸੀਸ ਕੌਰ ਨੇ ਆਪਣੀ ਜ਼ਿੰਦਗੀ ਦੇ ਇਸ ਖਾਸ ਪਲ ਲਈ ਬਲਸ਼ ਪਿੰਕ ਕਲਰ ਦੀ ਚੋਣ ਕੀਤੀ। ਵਿਆਹ ਲਈ, ਅਸੀਸ ਨੇ ਜ਼ਰੀ ਵਰਕ ਸਲਵਾਰ ਸੂਟ ਪਹਿਨਿਆ ਅਤੇ ਇਸ ਨੂੰ ਗੋਟਾ ਵਰਕ ਦੁਪੱਟੇ ਨਾਲ ਪੂਰਾ ਕੀਤਾ ਹੋਇਆ ਸੀ। ਇਸ ਦੇ ਨਾਲ ਹੀ ਉਸ ਨੇ ਡਾਇਮੰਡ ਨੇਕਪੀਸ ਪਾ ਕੇ ਆਪਣੇ ਲੁੱਕ ਨੂੰ ਪੂਰਾ ਕੀਤਾ। ਆਸੀਸ ਬ੍ਰਾਈਡਲ ਆਊਟਫਿਟ 'ਚ ਕਾਫੀ ਕਿਊਟ ਲੱਗ ਰਹੀ ਸੀ। ਵਿਆਹ ਦਾ ਚੂੜਾ ਵੀ ਉਸ ਦੇ ਹੱਥਾਂ 'ਚ ਬਹੁਤ ਸੋਹਣਾ ਲੱਗ ਰਿਹਾ ਸੀ। ਜਦੋਂ ਕਿ ਗੋਲਡੀ ਨੇ ਵੀ ਅਸੀਸ ਦੇ ਨਾਲ ਬਲਸ਼ ਪਿੰਕ ਸ਼ੇਰਵਾਨੀ ਪਹਿਨੀ ਸੀ। ਦੋਵਾਂ ਦੀ ਜੋੜੀ ਕਾਫੀ ਖੂਬਸੂਰਤ ਲੱਗ ਰਹੀ ਸੀ।
ਵਿਆਹ ਤੋਂ ਬਾਅਦ ਹਰਿਮੰਦਰ ਸਾਹਿਬ ਮੱਥਾ ਟੇਕਣਗੇ
ਆਸੀਸ ਅਤੇ ਗੋਲਡੀ ਵਿਆਹ ਤੋਂ ਬਾਅਦ ਹਰਿਮੰਦਰ ਸਾਹਿਬ ਮੱਥਾ ਟੇਕਣ ਜਾਣਗੇ। ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਦੋਵਾਂ ਦੇ ਵਿਆਹ ਤੋਂ ਉਨ੍ਹਾਂ ਦੇ ਫੈਨਜ਼ ਕਾਫੀ ਖੁਸ਼ ਹਨ। ਅਸੀਸ ਨੇ ਕੁਝ ਸਮਾਂ ਪਹਿਲਾਂ ANI ਨੂੰ ਇੰਟਰਵਿਊ ਦਿੱਤਾ ਸੀ। ਜਿਸ 'ਚ ਉਸ ਨੇ ਦੱਸਿਆ ਕਿ ਉਹ ਆਪਣੀ ਜ਼ਿੰਦਗੀ ਦੇ ਇਸ ਖਾਸ ਪਲ ਲਈ ਬਹੁਤ ਉਤਸ਼ਾਹਿਤ ਹੈ। ਉਨ੍ਹਾਂ ਨੇ ਕਿਹਾ ਸੀ, 'ਕੌਣ ਜਾਣਦਾ ਸੀ ਕਿ ਮੇਰੀ ਲਵ ਸਟੋਰੀ ਹਾਰਟ ਬ੍ਰੇਕ ਗੀਤ 'ਤੇ ਸਟੂਡੀਓ ਸੈਸ਼ਨ ਨਾਲ ਸ਼ੁਰੂ ਹੋਵੇਗੀ। ਵਿਆਹ ਦੀਆਂ ਤਿਆਰੀਆਂ ਦਾ ਸਾਰਾ ਸਿਹਰਾ ਮੇਰੀ ਭੈਣ ਦੀਦਾਰ ਨੂੰ ਜਾਂਦਾ ਹੈ, ਕਿਉਂਕਿ ਮੈਂ ਤੇ ਗੋਲਡੀ ਕੰਮਾਂ ਵਿੱਚ ਬਹੁਤ ਰੁੱਝੇ ਹੋਏ ਸੀ। ਵਿਆਹ ਤੋਂ ਬਾਅਦ, ਅਸੀਂ ਅਸ਼ੀਰਵਾਦ ਲੈਣ ਲਈ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਜਾਵਾਂਗੇ, ਫਿਰ ਅਗਲੇ ਮਹੀਨੇ ਲੰਡਨ ਵਿੱਚ ਮੇਰੇ ਸ਼ੋਅ ਤੋਂ ਬਾਅਦ, ਅਸੀਂ ਹਨੀਮੂਨ 'ਤੇ ਜਾਵਾਂਗੇ।
View this post on Instagram