ਪੜਚੋਲ ਕਰੋ
Advertisement
ਇਸ ਲਈ ਸਾਧਾਰਨ ਜਿਹੀ ਕੁੜੀ ਬਣ ਗਈ ਪੋਰਨ ਸਟਾਰ ਸੰਨੀ ਲਿਓਨੀ, ਦੇਖੋ ਟ੍ਰੇਲਰ
ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਸੰਨੀ ਲਿਓਨੀ ਦੀ ਬਾਇਓਪਿਕ ਸੀਰੀਜ਼ 'ਕਿਰਨਜੀਤ ਕੌਰ: ਦ ਅਨਟੋਲਡ ਸਟੋਰੀ ਆਫ਼ ਸੰਨੀ ਲਿਓਨੀ' ਦਾ ਟ੍ਰੇਲਰ ਜਾਰੀ ਹੋ ਚੁੱਕਿਆ ਹੈ। ਇਸ ਵਿੱਚ ਸੰਨੀ ਲਿਓਨੀ ਨੇ ਆਪਣਾ ਕਿਰਦਾਰ ਖ਼ੁਦ ਹੀ ਨਿਭਾਇਆ ਹੈ। ਫ਼ਿਲਮ ਵਿੱਚ ਸੰਨੀ ਲਿਓਨੀ ਦੇ ਪੌਰਨ ਸਟਾਰ ਬਣਨ ਤੋਂ ਬਾਲੀਵੁੱਡ ਤਕ ਦੇ ਪੂਰੇ ਸਫ਼ਰ ਨੂੰ ਦਿਖਾਇਆ ਗਿਆ ਹੈ।
ਤਕਰੀਬਨ ਢਾਈ ਮਿੰਟ ਦੇ ਟ੍ਰੇਲਰ ਕਾਫੀ ਸ਼ਾਨਦਾਰ ਹੈ, ਜਿਸ ਨੂੰ ਦੇਖਦਿਆਂ ਹੀ ਉਤਸੁਕਤਾ ਵਧ ਜਾਏਗੀ। ਟ੍ਰੇਲਰ ਵਿੱਚ ਇਹ ਵੀ ਦਿਖਾਇਆ ਗਿਆ ਹੈ ਕਿ ਕੈਨੇਡਾ ਦੇ ਮੱਧ ਵਰਗੀ ਸਿੱਖ ਪਰਿਵਾਰ ਦੀ ਇੱਕ ਸਾਧਾਰਨ ਜਿਹੀ ਕੁੜੀ ਨੇ ਕਿਵੇਂ ਪੌਰਨ ਇੰਡਸਟਰੀ ਵੱਲ ਕਦਮ ਵਧਾਏ।
ਟ੍ਰੇਲਰ ਦੀ ਸ਼ੁਰੂਆਤ ਸੰਨੀ ਲਿਓਨੀ ਦੇ ਇੰਟਰਵਿਊ ਤੋਂ ਹੁੰਦੀ ਹੈ। ਇਸ ਵਿੱਚ ਦਿਖਾਇਆ ਗਿਆ ਹੈ ਕਿ ਸੰਨੀ ਲਿਓਨੀ ਨੂੰ ਉਸ ਦੇ ਹਾਲਾਤ ਨੇ ਪੋਰਨ ਇੰਡਸਟਰੀ ਵਿੱਚ ਧੱਕਣ ਲਈ ਮਜਬੂਰ ਕੀਤਾ। ਇੰਟਰਵਿਊ ਵਿੱਚ ਜਦ ਉਨ੍ਹਾਂ ਤੋਂ ਪੁੱਛਿਆ ਜਾਂਦਾ ਹੈ ਕਿ ਇੱਕ ਪ੍ਰੌਸਟੀਚਿਊਟ ਤੇ ਪੌਰਨ ਸਟਾਰ ਵਿੱਚ ਫਰਕ ਨਹੀਂ ਹੁੰਦਾ ਤਾਂ ਉਹ ਕਹਿੰਦੀ ਹੈ ਕਿ ਦੋਵਾਂ ਵਿੱਚ ਇੱਕੋ ਜਿਹੀ ਹਿੰਮਤ ਹੁੰਦੀ ਹੈ।
ਇਸ ਵਿੱਚ ਸੰਨੀ ਲਿਓਨੀ ਦੇ ਪਤੀ ਡੇਨੀਅਲ ਵੈਬਰ ਦਾ ਕਿਰਦਾਰ ਦੱਖਣੀ ਅਫਰੀਕਾ ਦੇ ਅਦਾਕਾਰ ਮਾਰਕ ਬੁਕਨਰ ਨੇ ਨਿਭਾਇਆ ਹੈ। ਉੱਥੇ ਹੀ 14 ਸਾਲ ਦੀ ਸੰਨੀ ਦਾ ਕਿਰਦਾਰ ਅਦਾਕਾਰਾ ਰਇਸਾ ਸੌਜਾਨੀ ਨੇ ਇਸ ਫ਼ਿਲਮ ਵਿੱਚ ਛੋਟੀ ਸੰਨੀ ਦੀ ਭੂਮਿਕਾ ਨਿਭਾਈ ਹੈ। ਸੰਨੀ ਦੇ ਬਚਪਨ ਦਾ ਕਿਰਦਾਰ ਨਿਭਾਉਣ ਲਈ ਰਇਸਾ ਨੇ ਕੁਝ ਸਮਾਂ ਉਨ੍ਹਾਂ ਨਾਲ ਬਿਤਾਇਆ ਤੇ ਨਿਯਮਿਤ ਰੂਪ ਵਿੱਚ ਉਨ੍ਹਾਂ ਨਾਲ ਗੱਲਬਾਤ ਵੀ ਕਰਦੀ ਸੀ।
ਵੇਖੋ Karenjit Kaur: The Untold Story of Sunny Leone ਦਾ ਟ੍ਰੇਲਰ-
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਕ੍ਰਿਕਟ
ਸਿਹਤ
Advertisement