ਘਰਵਾਲੀ ਨੂੰ ਘਰੋਂ ਕੱਢਿਆ, ਸੜਕ 'ਤੇ ਹੋਇਆ ਹਾਈ ਵੋਲਟੇਜ ਡਰਾਮਾ
ਘਰਵਾਲੀ ਨੂੰ ਘਰੋਂ ਕੱਢਿਆ, ਸੜਕ 'ਤੇ ਹੋਇਆ ਹਾਈ ਵੋਲਟੇਜ ਡਰਾਮਾ
ਪਤੀ ਨੇ ਪਤਨੀ ਨੂੰ ਕੱਢਿਆ ਘਰੋਂ ਬਾਹਰ ਘਰ ਨੂੰ ਲਗਾਇਆ ਤਾਲਾ, ਘਰ ਦੇ ਬਾਹਰ ਹੋਇਆ ਹਾਈ ਵੋਲਟੇਜ ਡਰਾਮਾ, ਦੋਨਾਂ ਨੇ ਰੋ ਰੋ ਕੇ ਦੱਸੀ ਆਪਣੀ ਹੱਡ ਬੀਤੀ ਅਤੇ ਲਗਾਈ ਇਨਸਾਫ ਦੀ ਗੁਹਾਰ
ਸ਼ਾਦੀ ਡੋਟ ਕੌਮ ਤੇ ਲੜਕੇ ਨੂੰ ਵਿਆਹ ਕਰਾਉਣਾ ਪਿਆ ਮਹਿੰਗਾ, ਨੌਜਵਾਨ ਨੇ ਘਰ ਨੂੰ ਲਗਾਇਆ ਤਾਲਾ, ਪਤਨੀ ਘਰ ਦੇ ਬਾਹਰ ਬੈਠੀ ਧਰਨਾ ਲਗਾ ਕੇ, ਪਤਨੀ ਦਾ ਰੋ ਰੋ ਕੇ ਬੁਰਾ ਹਾਲ
ਲੁਧਿਆਣਾ ਦੇ ਨੂਰ ਵਾਲਾ ਰੋਡ ਤੇ ਰਹਿੰਦੇ ਅੰਕਿਤ ਨਾਮ ਦੇ ਨੌਜਵਾਨ ਨੇ ਡੇਢ ਸਾਲ ਪਹਿਲਾਂ ਸ਼ਾਦੀ ਡੋਟ ਕੌਮ ਤੇ ਕੀਤਾ ਸੀ ਵਿਆਹ ਨੌਜਵਾਨ ਨੇ ਰੋ ਰੋ ਕੇ ਦੱਸਿਆ ਕਿ ਮੈਨੂੰ ਆਨਲਾਈਨ ਵਿਆਹ ਕਰਨਾ ਪਿਆ ਮਹਿੰਗਾ ਜਦੋਂ ਇਸ ਸਬੰਧੀ ਨੌਜਵਾਨਾਂ ਗੱਲਬਾਤ ਕੀਤੀ ਗਈ ਤਾਂ ਨੌਜਵਾਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਡੇਢ ਸਾਲ ਪਹਿਲਾਂ ਮੇਰਾ ਵਿਆਹ ਹੋਇਆ ਸੀ ਪਰ ਇਸ ਲੜਕੀ ਦੇ ਬਾਹਰ ਕਈ ਨੌਜਵਾਨਾਂ ਦੇ ਨਾਲ ਅਫੇਅਰ ਚੱਲਦਾ ਹੈ। ਤੇ ਇਸ ਦੀ ਨਿਗਹਾ ਮੇਰੀ ਪ੍ਰੋਪਰਟੀ ਦੇ ਉੱਪਰ ਹੈ। ਕਈ ਵਾਰ ਮੈਨੂੰ ਮਾਰਨ ਦੀ ਵੀ ਕੋਸ਼ਿਸ਼ ਕੀਤੀ ਹੈ ਜਿਸ ਕਰਕੇ ਮੈਂ ਇਸ ਲੜਕੀ ਦੇ ਨਾਲ ਨਹੀਂ ਰਹਿ ਸਕਦਾ ਮੇਰੀ ਜਾਨ ਨੂੰ ਖਤਰਾ ਹੈ ਨੌਜਵਾਨ ਨੇ ਆਪਣੇ ਘਰ ਨੂੰ ਲਗਾਇਆ ਤਾਲਾ ਅਤੇ ਕਿਹਾ ਕਿ ਮੈਨੂੰ ਇਨਸਾਫ ਦਿੱਤਾ ਜਾਵੇ
ਦੂਸਰੇ ਪਾਸੇ ਜਦੋਂ ਇਸ ਸੰਬੰਧੀ ਪੀੜਿਤ ਲੜਕੀ ਦਾਮੀਨੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਡੇਢ ਸਾਲ ਪਹਿਲਾਂ ਸ਼ਾਦੀ ਡੋਟਕਮ ਦੇ ਜਰੀਏ ਅੰਕਿਤ ਨਾਮ ਦੇ ਨੌਜਵਾਨ ਦੇ ਨਾਲ ਮੇਰਾ ਵਿਆਹ ਹੋਇਆ ਸੀ ਪਰ ਕੁਝ ਸਮੇਂ ਬਾਅਦ ਹੀ ਮੇਰੇ ਨਾਲ ਕੁੱਟਮਾਰ ਅਤੇ ਆਏ ਦਿਨ ਨਵੀਂ ਚੀਜ਼ਾਂ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੱਤੀ ਦਹੇਜ ਦੀ ਮੰਗ ਨੂੰ ਲੈ ਕੇ ਕਈ ਵਾਰ ਮੇਰੇ ਨਾਲ ਕੁੱਟਮਾਰ ਵੀ ਕੀਤੀ ਗਈ ਪਰ ਹੁਣ ਮੈਨੂੰ ਇਨਸਾਫ ਚਾਹੀਦਾ ਹੈ। ਇਸ ਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ ਕਿਉਂਕਿ ਕਈ ਵਾਰ ਮੈਂ ਇਸ ਨੌਜਵਾਨ ਨੂੰ ਮੌਕਾ ਦੇ ਕੇ ਦੇਖ ਲਿਆ ਹੈ
ਕੇ ਤੇ ਪਹੁੰਚੀ PCR ਪੁਲਿਸ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਪਤੀ ਪਤਨੀ ਦਾ ਝਗੜਾ ਹੋ ਰਿਹਾ ਹੈ ਜਿਸ ਨੂੰ ਲੈ ਕੇ ਅਸੀਂ ਮੌਕੇ ਤੇ ਪਹੁੰਚੇ ਹਾਂ ਦੋਨਾਂ ਨੂੰ ਥਾਣੇ ਲੈ ਕੇ ਜਾਇਆ ਜਾ ਰਿਹਾ ਹੈ ਕਿਸੇ ਦੀ ਵੀ ਗਲਤੀ ਪਾਈ ਗਈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ