ਦਿੱਗਜ਼ ਅਦਾਕਾਰਾ ਸੁਰੇਖਾ ਸਿਕਰੀ ਦਾ ਦੇਹਾਂਤ
ਸੁਰੇਖਾ ਸਿਕਰੀ ਨੇ ਬਧਾਈ ਹੋ ਤੇ ਬਾਲਿਕਾ ਬਧੂ ਜਿਹੇ ਕਈ ਹਿੱਟ ਸੀਰੀਅਲ ਤੇ ਫ਼ਿਲਮਾਂ 'ਚ ਯਾਦਗਾਰੀ ਰੋਲ ਨਿਭਾਏ ਹਨ।
Surekha Sikri Death: ਟੀਵੀ ਦੀ ਦਿੱਗਜ਼ ਅਦਾਕਾਰਾ ਸੁਰੇਖਾ ਸਿਕਰੀ ਦਾ 75 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ। ਉਨ੍ਹਾਂ ਦੇ ਮੈਨੇਜਰ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਦੇਹਾਂਤ ਹਾਰਟ ਅਟੈਕ ਨਾਲ ਹੋਇਆ ਹੈ। ਇਹ ਅਦਾਕਾਰਾ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੀ ਸੀ। 2020 'ਚ ਉਨ੍ਹਾਂ ਨੂੰ ਬ੍ਰੇਨ ਸਟ੍ਰੋਕ ਵੀ ਹੋਇਆ ਹੈ।
ਤਿੰਨ ਵਾਰ ਨੈਸ਼ਨਲ ਫ਼ਿਲਮ ਐਵਾਰਡ ਜਿੱਤ ਚੁੱਕੀ ਸੁਰੇਖਾ ਸਿਕਰੀ ਨੂੰ ਤਿੰਨ ਵਾਰ ਨੈਸ਼ਨਲ ਐਵਾਰਡ ਵੀ ਮਿਲ ਚੁੱਕੇ ਹਨ। ਉਨ੍ਹਾਂ ਨੇ ਫ਼ਿਲਮ ਤਮਸ 1988, Mammo 1995 ਤੇ ਬਧਾਈ ਹੋ 2018 ਲਈ ਬੈਸਟ ਸਪੋਰਟਿੰਗ ਅਦਾਕਾਰਾ ਦਾ ਨੈਸ਼ਨਲ ਐਵਾਰਡ ਦਿੱਤਾ ਗਿਆ ਸੀ।
ਸੁਰੇਖਾ ਸਿਕਰੀ ਨੇ ਬਧਾਈ ਹੋ ਤੇ ਬਾਲਿਕਾ ਬਧੂ ਜਿਹੇ ਕਈ ਹਿੱਟ ਸੀਰੀਅਲ ਤੇ ਫ਼ਿਲਮਾਂ 'ਚ ਯਾਦਗਾਰੀ ਰੋਲ ਨਿਭਾਏ ਹਨ। ਆਖਿਰੀ ਵਾਰ ਸੁਰੇਖਾ ਸਿਤਰੀ ਨੈਟਫ਼ਲਿਕਸ ਤੇ ਰਿਲੀਜ਼ ਹੋਈ ਫ਼ਿਲਮ Ghost Stories ਚ ਨਜ਼ਰ ਆਈ ਸੀ।
ਉੱਤਰ ਪ੍ਰਦੇਸ਼ 'ਚ ਜਨਮੀ ਸੁਰੇਖਾ ਨੇ ਆਪਣਾ ਬਚਪਨ ਅਲਮੋਰਾ ਤੇ ਨੈਨੀਤਾਲ 'ਚ ਬਿਤਾਇਆ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ। ਇਸ ਤੋਂ ਬਾਅਦ ਦਿੱਲੀ 'ਚ ਨੈਸ਼ਨਲ ਸਕੂਲ ਆਫ ਡਰਾਮਾ 'ਚ ਜੁਆਇਨ ਕੀਤਾ। ਸੁਰੇਖਾ ਨੂੰ 1989 'ਚ Sangeet Natak Akademi Award ਵੀ ਮਿਲ ਚੁੱਕਾ ਹੈ।
ਸੁਰੇਖਾ ਸਿਕਰੀ ਦਾ ਵਿਆਹ Hemant Rege ਨਾਲ ਹੋਇਆ ਸੀ। ਦੋਵਾਂ ਦਾ ਇਕ ਬੇਟਾ ਹੈ।