Salman Khan: ਸਲਮਾਨ ਖਾਨ 'ਤੇ ਹਮਲੇ 'ਚ ਸ਼ਾਮਲ ਪੰਜਵਾਂ ਦੋਸ਼ੀ ਕਾਬੂ, ਇਸ ਸਾਜ਼ਿਸ਼ ਨੂੰ ਦੇਣ ਵਾਲਾ ਸੀ ਅੰਜਾਮ
Salman Khan: ਮਸ਼ਹੂਰ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ। ਇਸਦੀ ਵਜ੍ਹਾ ਉਨ੍ਹਾਂ ਦੀ ਕੋਈ ਫਿਲਮ ਨਹੀਂ ਬਲਕਿ ਅਦਾਕਾਰ ਉੱਪਰ ਹਮਲਿਆ ਦੀ ਸਾਜ਼ਿਸ਼ ਬਣੀ ਹੋਈ ਹੈ।
Salman Khan: ਮਸ਼ਹੂਰ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ। ਇਸਦੀ ਵਜ੍ਹਾ ਉਨ੍ਹਾਂ ਦੀ ਕੋਈ ਫਿਲਮ ਨਹੀਂ ਬਲਕਿ ਅਦਾਕਾਰ ਉੱਪਰ ਹਮਲਿਆ ਦੀ ਸਾਜ਼ਿਸ਼ ਬਣੀ ਹੋਈ ਹੈ। ਇਸ ਵਿਚਾਲੇ ਨਵੀਂ ਮੁੰਬਈ ਪੁਲਿਸ ਨੇ ਸਲਮਾਨ 'ਤੇ ਪਨਵੇਲ ਸਥਿਤ ਉਨ੍ਹਾਂ ਦੇ ਫਾਰਮ ਹਾਊਸ 'ਤੇ ਹਮਲੇ ਦੀ ਸਾਜ਼ਿਸ਼ 'ਚ ਸ਼ਾਮਲ ਪੰਜਵੇਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। 30 ਸਾਲਾ ਦੀਪਕ ਗੋਗਲੀਆ ਉਰਫ ਜੋਨੀ ਵਾਲਮੀਕੀ ਨੂੰ ਰਾਜਸਥਾਨ ਦੇ ਭਿਵਾਨੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਜਾਂਚ 'ਚ ਸਾਹਮਣੇ ਆਈਆਂ ਕਈ ਗੱਲਾਂ...
ਇਸ ਮਾਮਲੇ 'ਚ ਪੁਲਿਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਨ੍ਹਾਂ ਸਾਰਿਆਂ ਨੂੰ ਸਥਾਨਕ ਸਹਿਯੋਗ ਕਿਸ ਨੇ ਮੁਹੱਈਆ ਕਰਵਾਇਆ ਸੀ ਅਤੇ ਇਨ੍ਹਾਂ ਦੇ ਨਾਲ ਕੌਣ-ਕੌਣ ਲੋਕ ਸ਼ਾਮਲ ਹਨ। ਦਰਅਸਲ, ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੇ ਘਰ 'ਤੇ ਗੋਲੀਬਾਰੀ ਦੇ ਕੁਝ ਮਹੀਨੇ ਬਾਅਦ ਹੀ, ਪਨਵੇਲ ਸਥਿਤ ਸਲਮਾਨ ਦੇ ਫਾਰਮ ਹਾਊਸ 'ਤੇ ਹਮਲਾ ਕਰਨ ਦੀ ਸਾਜ਼ਿਸ਼ ਲਾਰੇਂਸ ਬਿਸ਼ਨੋਈ ਗੈਂਗ ਨੇ ਰਚੀ ਸੀ। ਇਸ ਵਿੱਚ ਨਵੀਂ ਮੁੰਬਈ ਪੁਲਿਸ ਨੇ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਫੜੇ ਗਏ ਦੋਸ਼ੀਆਂ ਦੀ ਪਛਾਣ ਧਨੰਜੈ ਉਰਫ ਅਜੈ ਕਸ਼ਯਪ, ਗੌਰਵ ਭਾਟੀਆ ਉਰਫ ਨਾਹਵੀ, ਵਸਪੀ ਖਾਨ ਉਰਫ ਵਸੀਮ ਚਿਕਨਾ ਅਤੇ ਰਿਜ਼ਵਾਨ ਖਾਨ ਉਰਫ ਜਾਵੇਦ ਖਾਨ ਵਜੋਂ ਹੋਈ ਹੈ।
ਸਾਰੇ ਦੋਸ਼ੀਆਂ ਨੇ ਫਾਰਮ ਹਾਊਸ ਅਤੇ ਕਈ ਸ਼ੂਟਿੰਗ ਸਾਈਟਾਂ ਦੀ ਰੇਕੀ ਕੀਤੀ ਸੀ। ਉਨ੍ਹਾਂ ਨੂੰ ਏਕੇ-47 ਅਤੇ ਹੋਰ ਕਈ ਹਥਿਆਰਾਂ ਨਾਲ ਸਲਮਾਨ ਖਾਨ 'ਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਗਿਆ ਸੀ। ਇੰਨਾ ਹੀ ਨਹੀਂ ਪੁਲਿਸ ਜਾਂਚ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਸਲਮਾਨ ਖਾਨ 'ਤੇ ਹਮਲਾ ਕਰਨ ਦੀ ਯੋਜਨਾ ਸੀ। ਪਾਕਿਸਤਾਨ ਤੋਂ ਹਥਿਆਰ ਦਰਾਮਦ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਅਤੇ ਇਸ ਦੇ ਲਈ ਡੋਗਰਾ ਨਾਂ ਦੇ ਸਥਾਨਕ ਹਥਿਆਰਾਂ ਦੇ ਡੀਲਰ ਨਾਲ ਵੀ ਸੰਪਰਕ ਕੀਤਾ ਗਿਆ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।