Vicky Kaushal ਨਾਲ ਵਿਆਹ ਕਰਕੇ ਖੁਸ਼ ਨਹੀਂ ਕੈਟਰੀਨਾ ਕੈਫ? ਜਾਣੋ ਇਸ ਵਾਇਰਲ ਟਵੀਟ ਦੀ ਸੱਚਾਈ
Vicky Kaushal-Katrina Marriage: ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੇ ਵਿਆਹ ਨਾਲ ਜੁੜੀ ਇੱਕ ਖਬਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਆਓ ਤੁਹਾਨੂੰ ਦੱਸਦੇ ਹਾਂ ਇਸ ਖਬਰ ਦੀ ਸੱਚਾਈ।
Vicky Kaushal-Katrina Marriage Trouble: ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਬੀ-ਟਾਊਨ ਦੇ ਸਭ ਤੋਂ ਮਸ਼ਹੂਰ ਅਤੇ ਲਵਿੰਗ ਕਪਲ ਵਿੱਚੋਂ ਇੱਕ ਹਨ। ਦੋਵਾਂ ਦੀ ਜੋੜੀ ਨੂੰ ਫੈਂਸ ਕਾਫੀ ਪਸੰਦ ਕਰਦੇ ਹਨ। ਉੱਥੇ ਹੀ ਵਿੱਕੀ ਵੀ ਆਪਣੀ ਪਤਨੀ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਨ ਤੋਂ ਪਿੱਛੇ ਨਹੀਂ ਹਟਦੇ। ਪਰ ਹਾਲ ਹੀ 'ਚ ਦੋਵਾਂ ਦੀ ਮੈਰਿਡ ਲਾਈਫ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇੱਕ ਅਜਿਹਾ ਟਵੀਟ ਵਾਇਰਲ ਹੋਇਆ, ਜਿਸ ਕਰਕੇ ਫੈਨਸ ਨੂੰ ਟੈਂਸ਼ਨ ਹੋ ਗਈ ਹੈ। ਟਵੀਟ ਵਿੱਚ ਦੱਸਿਆ ਗਿਆ ਕਿ ਵਿੱਕੀ ਅਤੇ ਕੈਟਰੀਨਾ ਦੀ ਵਿਆਹੁਤਾ ਜ਼ਿੰਦਗੀ ਠੀਕ ਨਹੀਂ ਚੱਲ ਰਹੀ ਹੈ।
ਇਹ ਟਵੀਟ ਉਮੈਰ ਸੰਧੂ ਨਾਂ ਦੇ ਟਵਿੱਟਰ ਹੈਂਡਲ ਤੋਂ ਕੀਤਾ ਗਿਆ ਹੈ, ਜਿਸ 'ਚ ਲਿਖਿਆ ਹੈ, 'ਬ੍ਰੇਕਿੰਗ ਨਿਊਜ਼: ਕੈਟਰੀਨਾ ਕੈਫ ਆਪਣੀ ਵਿਆਹੁਤਾ ਜ਼ਿੰਦਗੀ ਤੋਂ ਖੁਸ਼ ਨਹੀਂ ਹੈ। ਵਿੱਕੀ ਕੌਸ਼ਲ ਦੇ ਕਰੀਬੀ ਕ੍ਰੂ ਮੈਂਬਰ ਅਨੁਸਾਰ ਵਿੱਕੀ ਕੌਸ਼ਲ ਇੱਕ ਇਰੈਕਟਾਈਲ ਡਿਸਫੰਕਸ਼ਨ (ਨਪੁੰਸਕਤਾ) ਦੀ ਬਿਮਾਰੀ ਤੋਂ ਪੀੜਤ ਹੈ ਜਿਸ ਲਈ ਉਹ ਦਵਾਈਆਂ ਵੀ ਲੈ ਰਿਹਾ ਹੈ। ਦੋ ਦਿਨ ਪਹਿਲਾਂ ਕੈਟਰੀਨਾ ਕੈਫ ਨਾਲ ਲੜਾਈ ਹੋਣ ਤੋਂ ਬਾਅਦ ਵਿੱਕੀ ਕੌਸ਼ਲ ਨੇ ਆਪਣਾ ਫੋਨ ਵੀ ਤੋੜ ਦਿੱਤਾ ਸੀ। ਉਮੈਰ ਸੰਧੂ ਦੇ ਇਸ ਟਵੀਟ 'ਤੇ ਕਿਸੇ ਨੇ ਹੈਰਾਨੀ ਜਤਾਈ ਅਤੇ ਕਿਸੇ ਨੇ ਉਸ ਨੂੰ ਟ੍ਰੋਲ ਕੀਤਾ। ਪਰ ਇਸ ਟਵੀਟ ਦੀ ਸੱਚਾਈ ਕੀ ਹੈ, ਅਸੀਂ ਤੁਹਾਨੂੰ ਦੱਸਦੇ ਹਾਂ।
bollywoodlife.com ਮੁਤਾਬਕ ਇਹ ਖਬਰ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਬੇਤੁਕੀ ਹੈ। ਸਗੋਂ ਕੈਟਰੀਨਾ ਅਤੇ ਵਿੱਕੀ ਫਿਲਹਾਲ ਛੁੱਟੀਆਂ 'ਤੇ ਹਨ। 'ਜ਼ਰਾ ਹਟਕੇ ਜ਼ਰਾ ਬਚਕੇ' ਦੀ ਸਫਲਤਾ ਤੋਂ ਬਾਅਦ, ਦੋਵੇਂ ਆਪਣੀਆਂ ਕਮਿਟਮੈਂਟਸ ਪੂਰੇ ਕਰਕੇ ਕੁਆਲਿਟੀ ਟਾਈਮ ਸਪੈਂਡ ਕਰਨ ਲਈ ਨਿਕਲੇ ਹਨ। ਦੱਸ ਦਈਏ ਕਿ ਵਿੱਕੀ ਕੌਸ਼ਲ ਨੂੰ ਹਾਲ ਹੀ 'ਚ ਸਾਰਾ ਅਲੀ ਖਾਨ ਨਾਲ 'ਜ਼ਰਾ ਹਟਕੇ ਜ਼ਰਾ ਬਚਕੇ' 'ਚ ਦੇਖਿਆ ਗਿਆ ਸੀ। ਫਿਲਮ ਨੇ ਬਾਕਸ ਆਫਿਸ 'ਤੇ ਵੀ ਚੰਗਾ ਕਲੈਕਸ਼ਨ ਕੀਤਾ ਸੀ। ਕੈਟਰੀਨਾ ਦੀ ਗੱਲ ਕਰੀਏ ਤਾਂ ਇਹ ਅਦਾਕਾਰਾ ਜਲਦ ਹੀ ਸਲਮਾਨ ਖਾਨ ਨਾਲ 'ਟਾਈਗਰ 3' 'ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਅਦਾਕਾਰਾ ਆਲੀਆ ਭੱਟ ਵੀ ਪ੍ਰਿਅੰਕਾ ਚੋਪੜਾ ਨਾਲ 'ਜੀ ਲੇ ਜ਼ਰਾ' 'ਚ ਨਜ਼ਰ ਆਵੇਗੀ।
ਇਹ ਵੀ ਪੜ੍ਹੋ: 'ਦਬੰਗ 3' ਦੀ ਇਸ ਅਦਾਕਾਰਾ ਨਾਲ ਸਲਮਾਨ ਦੇ ਸੈੱਟ 'ਤੇ ਹੋਈ ਬਦਤਮੀਜ਼ੀ, ਬੋਲੀ- 'ਮੇਰੇ ਨਾਲ ਕੁੱਤੇ ਵਰਗਾ ਸਲੂਕ ਹੋਇਆ'