ਜਦੋਂ ਸ਼ਾਦੀਸ਼ੁਦਾ ਵਿਵਿਅਨ ਰਿਚਰਡਸ ਨਾਲ ਪਿਆਰ 'ਚ ਪੈ ਕੇ ਗਰਭਵਤੀ ਹੋ ਗਈ ਸੀ ਨੀਨਾ ਗੁਪਤਾ, ਪਤਾ ਲੱਗਦੇ ਹੀ ਅਜਿਹਾ ਸੀ ਕ੍ਰਿਕਟਰ ਦਾ ਰਿਐਕਸ਼ਨ!
ਵਿਵਿਅਨ ਰਿਚਰਡਸ ਅਤੇ ਨੀਨਾ ਗੁਪਤਾ ਦੀ ਇੱਕ ਬੇਟੀ ਹੈ, ਜਿਸ ਦਾ ਨਾਮ ਮਸਾਬਾ ਹੈ। ਮਸਾਬਾ ਇੱਕ ਮਸ਼ਹੂਰ ਫੈਸ਼ਨ ਡਿਜ਼ਾਈਨਰ ਅਤੇ ਅਦਾਕਾਰਾ ਵੀ ਹੈ। ਮਸਾਬਾ ਦਾ ਬ੍ਰਾਂਡ 'ਮਸਾਬਾ' ਦੁਨੀਆ ਭਰ 'ਚ ਪਛਾਣਿਆ ਜਾਂਦਾ ਹੈ।
Vivian Richards Reaction On Neena Gupta Pregnancy: ਨੀਨਾ ਗੁਪਤਾ ਦਾ ਨਾਂਅ 80 ਦੇ ਦਹਾਕੇ ਦੀਆਂ ਗਲੈਮਰਸ ਐਕਟ੍ਰੈਸ ਦੀ ਸੂਚੀ 'ਚ ਸ਼ਾਮਲ ਹੈ। ਨੀਨਾ ਗੁਪਤਾ ਅਜਿਹੀ ਅਦਾਕਾਰਾ ਸੀ, ਜਿਸ ਨੇ ਸਮਾਜ ਦੀ ਰੂੜੀਵਾਦੀ ਸੋਚ ਨੂੰ ਦਰਕਿਨਾਰ ਕਰਦੇ ਹੋਏ ਦਲੇਰਾਨਾ ਫ਼ੈਸਲੇ ਲਏ। ਨੀਨਾ ਗੁਪਤਾ ਇੱਕ ਸਮੇਂ ਸਟਾਰ ਕ੍ਰਿਕਟਰ ਵਿਵਿਅਨ ਰਿਚਰਡਸ ਦੇ ਪਿਆਰ 'ਚ ਬੁਰੀ ਤਰ੍ਹਾਂ ਪਾਗਲ ਹੋ ਗਈ ਸੀ। ਉਨ੍ਹਾਂ ਨੂੰ ਵਿਵਿਅਨ ਰਿਚਰਡਸ ਨਾਲ ਇੰਨਾ ਪਿਆਰ ਹੋ ਗਿਆ ਸੀ ਕਿ ਉਹ ਗਰਭਵਤੀ ਵੀ ਹੋ ਗਈ ਸੀ। ਨੀਨਾ ਬਗੈਰ ਵਿਆਹ ਦੇ ਮਾਂ ਬਣ ਗਈ ਅਤੇ ਇਹ ਦੌਰ ਅਦਾਕਾਰਾ ਲਈ ਕਿਸੇ ਇਮਤਿਹਾਨ ਤੋਂ ਘੱਟ ਨਹੀਂ ਸੀ। ਅਦਾਕਾਰਾ ਨੇ ਕੁਝ ਸਮਾਂ ਪਹਿਲਾਂ ਖੁਲਾਸਾ ਕੀਤਾ ਸੀ ਕਿ ਜਦੋਂ ਉਸ ਨੇ ਪਹਿਲੀ ਵਾਰ ਵਿਵਿਅਨ ਰਿਚਰਡਸ ਨੂੰ ਆਪਣੀ ਪ੍ਰੈਗਨੈਂਸੀ ਬਾਰੇ ਦੱਸਿਆ ਤਾਂ ਉਨ੍ਹਾਂ ਦਾ ਰਿਐਕਸ਼ਨ ਕਿਵੇਂ ਦਾ ਸੀ?
ਵਿਵਿਅਨ ਰਿਚਰਡਸ ਦੀ ਰਿਐਕਸ਼ਨ ਕਿਵੇਂ ਸੀ?
ਨੀਨਾ ਗੁਪਤਾ ਨੇ ਕਿਹਾ ਸੀ, "ਮੈਂ ਖੁਸ਼ੀ ਨਾਲ ਬਹੁਤ ਗਦਗਦ ਨਹੀਂ ਸੀ। ਮੈਂ ਖੁਸ਼ ਸੀ, ਕਿਉਂਕਿ ਮੈਂ ਉਨ੍ਹਾਂ ਨੂੰ ਪਿਆਰ ਕਰਦੀ ਸੀ। ਮੈਂ ਉਨ੍ਹਾਂ ਨੂੰ ਫ਼ੋਨ ਕੀਤਾ ਅਤੇ ਪੁੱਛਿਆ, ਜੇਕਰ ਤੁਹਾਨੂੰ ਇਹ ਬੱਚਾ ਨਹੀਂ ਚਾਹੀਦਾ, ਤਾਂ ਮੈਂ ਇਸ ਨੂੰ ਨਹੀਂ ਰੱਖਾਂਗੀ। ਉਨ੍ਹਾਂ ਕਿਹਾ, 'ਨਹੀਂ। ਨਹੀਂ, ਮੈਂ ਨਹੀਂ ਚਾਹੁੰਦਾ ਕਿ ਤੁਸੀਂ ਇਸ ਬੱਚੇ ਨੂੰ ਗਿਰਾਓ।" ਸਾਰਿਆਂ ਨੇ ਮੈਨੂੰ ਕਿਹਾ, "ਨਹੀਂ, ਨਹੀਂ, ਤੁਸੀਂ ਅਜਿਹਾ ਇਕੱਲੇ ਕਿਵੇਂ ਕਰ ਸਕਦੇ ਹੋ? ਕਿਉਂਕਿ ਉਹ ਪਹਿਲਾਂ ਹੀ ਸ਼ਾਦੀਸ਼ੁਦਾ ਹੋਇਆ ਸੀ ਅਤੇ ਮੈਂ ਉਸ ਨਾਲ ਵਿਆਹ ਨਹੀਂ ਕਰ ਸਕਦੀ ਸੀ ਅਤੇ ਉਨ੍ਹਾਂ ਨਾਲ ਰਹਿਣ ਲਈ ਮੈਂ ਐਂਟੀਗੁਆ ਨਹੀਂ ਜਾ ਸਕਦੀ ਸੀ, ਪਰ ਕੀ ਕਰ ਸਕਦੇ ਹਾਂ, ਜਦੋਂ ਤੁਸੀਂ ਜਵਾਨੀ 'ਚ ਅੰਨ੍ਹੇ ਹੁੰਦੇ ਹੋ। ਜਦੋਂ ਤੁਸੀਂ ਪਿਆਰ 'ਚ ਹੁੰਦੇ ਹੋ ਤਾਂ ਕੋਈ ਵੀ ਬੱਚਾ ਆਪਣੇ ਮਾਪਿਆਂ ਦੀ ਗੱਲ ਨਹੀਂ ਸੁਣਦਾ ਅਤੇ ਮੈਂ ਵੀ ਅਜਿਹੀ ਹੀ ਸੀ।"
ਵਿਵੇਕ ਮਹਿਰਾ ਨਾਲ ਕੀਤਾ ਵਿਆਹ
ਦੱਸ ਦੇਈਏ ਕਿ ਵਿਵਿਅਨ ਰਿਚਰਡਸ ਅਤੇ ਨੀਨਾ ਗੁਪਤਾ ਦੀ ਇੱਕ ਬੇਟੀ ਹੈ, ਜਿਸ ਦਾ ਨਾਮ ਮਸਾਬਾ ਹੈ। ਮਸਾਬਾ ਇੱਕ ਮਸ਼ਹੂਰ ਫੈਸ਼ਨ ਡਿਜ਼ਾਈਨਰ ਅਤੇ ਅਦਾਕਾਰਾ ਵੀ ਹੈ। ਮਸਾਬਾ ਦਾ ਬ੍ਰਾਂਡ 'ਮਸਾਬਾ' ਦੁਨੀਆ ਭਰ 'ਚ ਪਛਾਣਿਆ ਜਾਂਦਾ ਹੈ। ਮਸਾਬਾ ਗੁਪਤਾ ਦੀ ਵੈੱਬ ਸੀਰੀਜ਼ 'ਮਸਾਬਾ ਮਸਾਬਾ' ਨੂੰ ਖੂਬ ਪਸੰਦ ਕੀਤਾ ਗਿਆ ਸੀ, ਜਿਸ 'ਚ ਉਨ੍ਹਾਂ ਨਾਲ ਨੀਨਾ ਗੁਪਤਾ ਵੀ ਨਜ਼ਰ ਆਈ ਸੀ। ਇਸ ਦੇ ਨਾਲ ਹੀ ਹੁਣ ਨੀਨਾ ਗੁਪਤਾ ਆਪਣੀ ਜ਼ਿੰਦਗੀ 'ਚ ਅੱਗੇ ਵੱਧ ਚੁੱਕੀ ਹੈ ਅਤੇ ਇਨ੍ਹੀਂ ਦਿਨੀਂ ਇਕ ਤੋਂ ਵੱਧ ਕੇ ਇਕ ਫ਼ਿਲਮਾਂ ਅਤੇ ਵੈੱਬ ਸੀਰੀਜ਼ ਕਰ ਰਹੀ ਹੈ। ਨੀਨਾ ਗੁਪਤਾ ਨੇ ਸਾਲ 2008 'ਚ ਵਿਵੇਕ ਮਹਿਰਾ ਨਾਲ ਵਿਆਹ ਕੀਤਾ ਸੀ।