Zakir Hussain Death: ਕਦੋਂ ਅਤੇ ਕਿੱਥੇ ਜ਼ਾਕਿਰ ਹੁਸੈਨ ਨੂੰ ਕੀਤਾ ਜਾਵੇਗਾ ਸਪੁਰਦ-ਏ-ਖਾਕ? ਇੱਥੇ ਜਾਣੋ ਹਰੇਕ ਗੱਲ
Zakir Hussain Death: ਮਸ਼ਹੂਰ ਤਬਲਾ ਵਾਦਕ ਜ਼ਾਕਿਰ ਹੁਸੈਨ ਨੇ 73 ਸਾਲ ਦੀ ਉਮਰ 'ਚ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਦੀ ਹਾਲਤ ਕਾਫੀ ਗੰਭੀਰ ਸੀ ਅਤੇ ਸੋਮਵਾਰ ਨੂੰ ਪਰਿਵਾਰ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ।
Zakir Hussain Death: ਜ਼ਾਕਿਰ ਹੁਸੈਨ ਦੀ ਅਮਰੀਕਾ ਦੇ ਸੈਨ ਫਰਾਂਸਿਸਕੋ ਦੇ ਇੱਕ ਹਸਪਤਾਲ ਵਿੱਚ ਇਡੀਓਪੈਥਿਕ ਪਲਮੋਨਰੀ ਫਾਈਬ੍ਰੋਸਿਸ ਦੀ ਬਿਮਾਰੀ ਕਾਰਨ ਮੌਤ ਹੋ ਗਈ ਹੈ। ਸੋਮਵਾਰ ਨੂੰ ਉਨ੍ਹਾਂ ਦੇ ਪਰਿਵਾਰ ਨੇ ਮਸ਼ਹੂਰ ਤਬਲਾ ਵਾਦਕ ਦੀ ਮੌਤ ਦੀ ਪੁਸ਼ਟੀ ਕੀਤੀ। ਜ਼ਾਕਿਰ ਹੁਸੈਨ ਦੇ ਦਿਹਾਂਤ ਦੀ ਖਬਰ ਆਉਣ ਤੋਂ ਬਾਅਦ ਪੂਰੇ ਦੇਸ਼ 'ਚ ਸੋਗ ਦੀ ਲਹਿਰ ਦੌੜ ਗਈ ਹੈ। ਪ੍ਰਸ਼ੰਸਕਾਂ ਤੋਂ ਲੈ ਕੇ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਵੀ ਮਰਹੂਮ ਤਬਲਾ ਵਾਦਕ ਨੂੰ ਦਿਲੋਂ ਸ਼ਰਧਾਂਜਲੀ ਦੇ ਰਹੀਆਂ ਹਨ। ਆਓ ਜਾਣਦੇ ਹਾਂ ਕਿ ਜ਼ਾਕਿਰ ਹੁਸੈਨ ਦਾ ਅੰਤਿਮ ਸੰਸਕਾਰ ਕਿੱਥੇ ਅਤੇ ਕਦੋਂ ਕੀਤਾ ਜਾਵੇਗਾ।
ਜ਼ਾਕਿਰ ਹੁਸੈਨ ਨੂੰ ਕਿੱਥੇ ਕੀਤਾ ਜਾਵੇਗਾ ਸਪੁਰਦ-ਏ-ਖਾਕ
ਤੁਹਾਨੂੰ ਦੱਸ ਦਈਏ ਕਿ ‘ਏਬੀਪੀ ਨਿਊਜ਼’ ਨੂੰ ਮਿਲੀ ਜਾਣਕਾਰੀ ਮੁਤਾਬਕ ਅਮਰੀਕਾ ਦੇ ਸੈਨ ਫਰਾਂਸਿਸਕੋ ‘ਚ ਆਖਰੀ ਸਾਹ ਲੈਣ ਵਾਲੇ ਤਬਲਾ ਵਾਦਕ ਜ਼ਾਕਿਰ ਹੁਸੈਨ ਦਾ ਸਾਨ ਫਰਾਂਸਿਸਕੋ ‘ਚ ਹੀ ਸਸਕਾਰ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਭਾਰਤ ਨਹੀਂ ਲਿਆਂਦਾ ਜਾਵੇਗਾ। ਸੂਤਰ ਨੇ ਏਬੀਪੀ ਨਿਊਜ਼ ਨੂੰ ਦੱਸਿਆ ਕਿ ਜ਼ਾਕਿਰ ਹੁਸੈਨ ਨੂੰ ਸੰਭਾਵਤ ਤੌਰ 'ਤੇ ਬੁੱਧਵਾਰ ਨੂੰ ਸਾਨ ਫਰਾਂਸਿਸਕੋ 'ਚ ਦਫਨਾਇਆ ਜਾਵੇਗਾ ਅਤੇ ਜ਼ਾਕਿਰ ਹੁਸੈਨ ਦੇ ਭਰਾ ਫਜ਼ਲ ਕੁਰੈਸ਼ੀ ਭਾਰਤ ਤੋਂ ਅਮਰੀਕਾ ਪਹੁੰਚ ਗਏ ਹਨ। ਖੁਰਸ਼ੀਦ ਔਲੀਆ ਵੀ ਲੰਡਨ ਤੋਂ ਅਮਰੀਕਾ ਲਈ ਰਵਾਨਾ ਹੋ ਰਹੇ ਹਨ।
ਏਬੀਪੀ ਨਿਊਜ਼ ਨੂੰ ਬਹੁਤ ਹੀ ਕਰੀਬੀ ਪਰਿਵਾਰਕ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਉਨ੍ਹਾਂ ਨੇ ਇੱਕ ਵਾਰ ਆਪਣੀ ਇਤਾਲਵੀ ਪਤਨੀ ਐਂਟੋਨੀਓ ਮਿਨੇਕੋਲਾ (Antonio Minnecola)ਨੂੰ ਇੱਕ ਵਾਰ ਕਿਹਾ ਸੀ ਕਿ ਉਹ ਹਮੇਸ਼ਾ ਉਨ੍ਹਾਂ ਦੇ ਨਾਲ ਰਹਿਣਾ ਚਾਹੁੰਦੇ ਹਨ ਅਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਵੀ ਉਨ੍ਹਾਂ ਦੇ ਨਾਲ ਰਹਿਣਾ ਚਾਹੁੰਦੇ ਹਨ ਅਤੇ ਅਜਿਹੇ ਵਿੱਚ ਉਨ੍ਹਾਂ ਨੇ ਅਮਰੀਕਾ ਵਿੱਚ ਦਫਨਾਏ ਜਾਣ ਦੀ ਇੱਛਾ ਜ਼ਾਹਰ ਕੀਤੀ ਸੀ।
ਤਮਾਮ ਸੈਲੇਬਸ ਜਤਾ ਰਹੇ ਸੋਗ
ਜ਼ਾਕਿਰ ਹੁਸੈਨ ਦੇ ਦੇਹਾਂਤ ਨਾਲ ਮਨੋਰੰਜਨ ਜਗਤ 'ਚ ਸੋਗ ਦੀ ਲਹਿਰ ਦੌੜ ਗਈ ਹੈ। ਅਮਿਤਾਭ ਬੱਚਨ, ਕਰੀਨਾ ਕਪੂਰ, ਰਣਵੀਰ ਸਿੰਘ, ਮਲਾਇਕਾ ਅਰੋੜਾ, ਰਿਤੇਸ਼ ਦੇਸ਼ਮੁਖ, ਮਨੋਜ ਬਾਜਪਾਈ, ਅਨੂਪ ਜਲੋਟਾ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਜ਼ਾਕਿਰ ਹੁਸੈਨ ਨੂੰ ਸ਼ਰਧਾਂਜਲੀ ਦਿੱਤੀ ਹੈ।