Sunny Deol: ਕਾਂਗਰਸ MP ਮਨੀਸ਼ ਤਿਵਾਰੀ ਨੇ ਸੰਨੀ ਦਿਓਲ 'ਤੇ ਕੱਸਿਆ ਤੰਜ, ਕਿਹਾ, ਸਾਹਬ ਗੁਰਦਾਸਪੁਰ ਦੇ ਲੋਕਾਂ ਨੂੰ ਛੱਡ ਫਿਲਮਾਂ ਪ੍ਰਮੋਟ ਕਰ ਰਹੇ
Sunny Deol Gadar 2: ਕਾਂਗਰਸ ਐਮਪੀ ਮਨੀਸ਼ ਤਿਵਾਰੀ ਨੇ ਸੰਨੀ ਦਿਓਲ 'ਤੇ ਤਿੱਖੇ ਤੰਜ ਕੱਸੇ। ਮਨੀਸ਼ ਤਿਵਾਰੀ ਕਿਹਾ, 'ਇਹ ਸਾਹਬ ਗੁਰਦਾਸਪੁਰ ਦੇ 40 ਲੱਖ ਲੋਕਾਂ ਦੀ ਨੁਮਾਇੰਦਗੀ ਕਰਦੇ ਹਨ। ਪਿਛਲੇ 4 ਸਾਲਾਂ 'ਚ ਸ਼ਾਇਦ ਹੀ ਕਦੇ ਆਪਣੇ ਹਲਕੇ 'ਚ ਆਏ ਹੋਣ
Manish Tiwari On Sunny Deol: ਬਾਲੀਵੁੱਡ ਦੇ ਐਕਸ਼ਨ ਮੈਨ ਸੰਨੀ ਦਿਓਲ ਦੇ ਦੇਸ਼ ਦੁਨੀਆ 'ਚ ਫੈਨ ਹਨ। ਉਨ੍ਹਾਂ ਦੀ ਦਮਦਾਰ ਐਕਟਿੰਗ ਦਾ ਹਰ ਕੋਈ ਦੀਵਾਨਾ ਹੈ। ਸੰਨੀ ਦਿਓਲ ਐਕਟਿੰਗ ਦੇ ਖੇਤਰ 'ਚ ਸਫਲ ਤੇ ਸਰਗਰਮ ਹਨ, ਪਰ ਐਕਟਰ ਚੰਗਾ ਸਿਆਸਤਦਾਨ ਬਣਨ 'ਚ ਸਫਲ ਨਹੀਂ ਹੋ ਸਕਿਆ।
ਇਹ ਤਾਂ ਸਭ ਜਾਣਦੇ ਹਨ ਕਿ ਸੰਨੀ ਦਿਓਲ ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਹਨ। ਪਰ ਉਹ ਜਦੋਂ ਤੋਂ ਐਮਪੀ ਬਣੇ ਹਨ, ਉਦੋਂ ਤੋਂ ਉਨ੍ਹਾਂ ਨੇ ਪੰਜਾਬ ਦੀ ਧਰਤੀ ਇੱਕ ਦਿਨ ਵੀ ਪੈਰ ਨਹੀਂ ਪਾਇਆ। ਉਨ੍ਹਾਂ ਦੇ ਇਸ ਰਵੱਈਏ ਤੋਂ ਗੁਰਦਾਸਪੁਰੀਏ ਕਾਫੀ ਨਾਰਾਜ਼ ਹਨ।
ਹਾਲ ਹੀ 'ਚ ਅਨੰਦਪੁਰ ਸਾਹਿਬ ਤੋਂ ਕਾਂਗਰਸ ਐਮਪੀ ਮਨੀਸ਼ ਤਿਵਾਰੀ ਨੇ ਸੰਨੀ ਦਿਓਲ 'ਤੇ ਤਿੱਖੇ ਤੰਜ ਕੱਸੇ ਹਨ। ਮਨੀਸ਼ ਤਿਵਾਰੀ ਟਵਿੱਟਰ 'ਤੇ ਕਿਹਾ, 'ਇਹ ਸਾਹਿਬ ਗੁਰਦਾਸਪੁਰ ਦੇ 40 ਲੱਖ ਲੋਕਾਂ ਦੀ ਨੁਮਾਇੰਦਗੀ ਕਰਦੇ ਹਨ। ਇਹ ਪਿਛਲੇ 4 ਸਾਲਾਂ 'ਚ ਸ਼ਾਇਦ ਹੀ ਕਦੇ ਆਪਣੇ ਹਲਕੇ 'ਚ ਆਏ ਹੋਣ ਤੇ ਲੋਕਾਂ ਨਾਲ ਗੱਲ ਕੀਤੀ ਹੋਵੇ। ਬੀਤੇ ਸਾਲਾਂ 'ਚ ਲੋਕ ਸਭਾ 'ਚ ਸੰਨੀ ਦਿਓਲ ਨੇ ਆਪਣੇ ਹਲਕੇ ਵੱਲੋਂ ਇੱਕ ਸ਼ਬਦ ਨਹੀਂ ਕਿਹਾ। ਹੁਣ ਇੱਕ ਸਾਲ ਹੋ ਬਚਿਆ ਹੈ।'
Sad-This Gentleman represents a Constituency of 4 million people (2 million voters)-Gurdaspur.
— Manish Tewari (@ManishTewari) February 12, 2023
I guess he has hardly ever visited his Constituency or properly had a conversation with his constituents. Perhaps has never said a word in Parliament.Still 1 year to go @iamsunnydeol https://t.co/zRaBzMoR4t
ਦੱਸ ਦਈਏ ਕਿ ਸੰਨੀ ਦਿਓਲ ਹਾਲ ਹੀ ਬਿੱਗ ਬੌਸ 16 ਦੇ ਮੰਚ 'ਤੇ 'ਗਦਰ 2' ਦੀ ਪ੍ਰਮੋਸ਼ਨ ਲਈ ਪਹੁੰਚੇ ਸੀ। ਉਨ੍ਹਾਂ ਦੇ ਨਾਲ ਸ਼ੋਅ 'ਤੇ ਅਮੀਸ਼ਾ ਪਟੇਲ ਵੀ ਫਿਲਮ ਦੀ ਪ੍ਰਮੋਸ਼ਨ ਕਰਦੀ ਨਜ਼ਰ ਆਈ ਸੀ। ਉਨ੍ਹਾਂ ਦਾ ਇਹ ਵੀਡੀਓ ਕਾਫੀ ਵਾਇਰਲ ਹੋਇਆ ਸੀ। ਸੰਨੀ ਦਿਓਲ ਨੂੰ ਇਸ ਦੇ ਲਈ ਕਾਫੀ ਟਰੋਲ ਵੀ ਕੀਤਾ ਜਾ ਰਿਹਾ ਹੈ।
ਕਾਬਿਲੇਗ਼ੌਰ ਹੈ ਕਿ ਗੁਰਦਾਸਪੁਰ ਦੇ ਲੋਕ ਸੰਨੀ ਦਿਓਲ ਤੋਂ ਕਾਫੀ ਜ਼ਿਆਦਾ ਨਾਰਾਜ਼ ਹਨ। ਹਾਲ ਹੀ 'ਚ ਉੱਥੇ ਦੇ ਲੋਕਾਂ ਨੇ ਗੁਰਦਾਸਪੁਰ ਦੇ ਬਾਜ਼ਾਰਾਂ 'ਚ ਸੰਨੀ ਦਿਓਲ ਦੀ ਗੁੰਮਸ਼ੁਦਗੀ ਦੇ ਪੋਸਟਰ ਵੀ ਲਗਾਏ ਸੀ। ਪਰ ਇੰਜ ਲੱਗਦਾ ਹੈ ਕਿ ਸੰਨੀ ਦਿਓਲ ਦੀ ਸਿਹਤ 'ਤੇ ਇਸ ਸਭ ਦਾ ਕੋਈ ਅਸਰ ਨਹੀਂ ਹੈ।
ਦੂਜੇ ਪਾਸੇ, ਇਸੇ ਗੱਲ 'ਤੇ ਹੁਣ ਸਿਆਸੀ ਗਲਿਆਰਿਆਂ 'ਚ ਵੀ ਚਰਚਾਵਾਂ ਤੇਜ਼ ਹੋ ਗਈਆਂ ਹਨ ਕਿ ਸੰਨੀ ਦਿਓਲ ਆਪਣੀ ਡਿਊਟੀ ਸਹੀ ਢੰਗ ਨਾਲ ਨਹੀਂ ਨਿਭਾ ਰਹੇ ਹਨ। ਉਨ੍ਹਾਂ ਨੇ ਜਦੋਂ ਸੰਸਦ ਮੈਂਬਰ ਦੀ ਕੁਰਸੀ ਸੰਭਾਲੀ ਸੀ ਤਾਂ ਲੋਕਾਂ ਦੀ ਸੇਵਾ ਕਰਨ ਦੀ ਸਹੁੰ ਚੁੱਕੀ ਸੀ। ਪਰ ਹੁਣ ਉਹ ਆਪਣਾ ਵਾਅਦਾ ਨਿਭਾਂਉਂਦੇ ਨਜ਼ਰ ਨਹੀਂ ਆ ਰਹੇ।