Dharmendra: ਧਰਮਿੰਦਰ-ਹੇਮਾ ਮਾਲਿਨੀ ਦੀ ਲਵ ਸਟੋਰੀ 'ਚ ਇਹ ਸ਼ਖਸ ਦੀ ਸਭ ਤੋਂ ਵੱਡਾ ਰੋੜਾ, ਫਿਲਮ ਦੇ ਸੈੱਟ 'ਤੇ ਪਹੁੰਚ ਕਰਦੇ ਸੀ ਇਹ ਕੰਮ
Dharmendra Hema Malini Love Story: ਇਹ ਗੱਲ 1975 ਦੀ ਜਦੋਂ ਧਰਮਿੰਦਰ ਤੇ ਹੇਮਾ ਮਾਲਿਨੀ ਫਿਲਮ 'ਚਰਸ' ਦੀ ਸ਼ੂਟਿੰਗ ਕਰ ਰਹੇ ਸੀ। ਇਹ ਉਹ ਸਮਾਂ ਸੀ ਜਦੋਂ ਧਰਮਿੰਦਰ ਤੇ ਹੇਮਾ ਦੇ ਪਿਆਰ ਦੇ ਚਰਚੇ ਅਖਬਾਰਾਂ ਦੇ ਫਰੰਟ ਪੇਜਾਂ 'ਤੇ ਛਪਦੇ ਹੁੰਦੇ ਸੀ
Dharmendra Hema Malini Love Story: ਧਰਮਿੰਦਰ ਤੇ ਹੇਮਾ ਮਾਲਿਨੀ ਬਾਲੀਵੁੱਡ ਦੇ ਪਾਵਰ ਕੱਪਲ ਮੰਨੇ ਜਾਂਦੇ ਹਨ। ਦੋਵਾਂ ਨੇ 80 ਦੇ ਦਹਾਕਿਆਂ 'ਚ ਲਵ ਮੈਰਿਜ ਕਰਕੇ ਖੂਬ ਸੁਰਖੀਆਂ ਬਟੋਰੀਆਂ ਸੀ। ਧਰਮਿੰਦਰ ਨੇ ਪਹਿਲੀ ਪਤਨੀ ਪ੍ਰਕਾਸ਼ ਕੌਰ ਨੂੰ ਤਲਾਕ ਦਿੱਤੇ ਬਿਨਾਂ ਹੇਮਾ ਨਾਲ ਦੂਜਾ ਵਿਆਹ ਕੀਤਾ ਸੀ। ਖੈਰ ਇਹ ਕਹਾਣੀ ਤਾਂ ਸਭ ਜਾਣਦੇ ਹਾਂ। ਅੱਜ ਅਸੀਂ ਤੁਹਾਨੂੰ ਧਰਮਿੰਦਰ ਹੇਮਾ ਮਾਲਿਨੀ ਦੀ ਲਵ ਸਟੋਰੀ ਦਾ ਕਿੱਸਾ ਦੱਸਦੇ ਹਾਂ, ਜਿਸ ਨੂੰ ਸੁਣ ਕੇ ਤੁਸੀਂ ਵੀ ਖੂਬ ਹੱਸੋਗੇ।
ਇਹ ਗੱਲ ਹੈ ਸਾਲ 1975 ਦੀ ਜਦੋਂ ਧਰਮਿੰਦਰ ਤੇ ਹੇਮਾ ਮਾਲਿਨੀ ਫਿਲਮ 'ਚਰਸ (1976)' ਦੀ ਸ਼ੂਟਿੰਗ ਕਰ ਰਹੇ ਸੀ। ਇਹ ਉਹ ਸਮਾਂ ਸੀ ਜਦੋਂ ਧਰਮਿੰਦਰ ਤੇ ਹੇਮਾ ਦੇ ਪਿਆਰ ਦੇ ਚਰਚੇ ਅਖਬਾਰਾਂ ਦੇ ਫਰੰਟ ਪੇਜਾਂ 'ਤੇ ਛਪਦੇ ਹੁੰਦੇ ਸੀ। ਇਸ ਦੇ ਨਾਲ ਹੇਮਾ ਦੇ ਮਾਪਿਆਂ ਨੂੰ ਵੀ ਹੇਮਾ ਮਾਲਿਨੀ ਦੀਆਂ ਧਰਮਿੰਦਰ ਨਾਲ ਨਜ਼ਦੀਕੀਆਂ ਪਸੰਦ ਨਹੀਂ ਸੀ।
ਇਸੇ ਦੇ ਚੱਲਦੇ ਹੇਮਾ ਦੇ ਪਿਤਾ ਅਕਸਰ ਹੀ ਉਨ੍ਹਾਂ ਦੇ ਫਿਲਮਾਂ ਦੇ ਸੈੱਟ 'ਤੇ ਪਹੁੰਚ ਜਾਂਦੇ ਹੁੰਦੇ ਸੀ, ਜਿੱਥੇ ਧਰਮ ਪਾਜੀ ਤੇ ਹੇਮਾ ਮਾਲਿਨੀ ਸ਼ੂਟਿੰਗ ਕਰਦੇ ਹੁੰਦੇ ਸੀ। ਇਹੀ ਕਿੱਸਾ ਹੋਇਆ 'ਚਰਸ' ਫਿਲਮ ਦੌਰਾਨ। ਫਿਲਮ ਦੀ ਸ਼ੂਟਿੰਗ ਮਾਲਟਾ 'ਚ ਚੱਲ ਰਹੀ ਸੀ। ਫਿਲਮ ਦੇ ਇੱਕ ਸੀਨ 'ਚ ਗੱਡੀ 'ਚ ਪਿਛਲੀ ਸੀਟ 'ਤੇ ਤਿੰਨ ਲੋਕਾਂ ਨੇ ਬੈਠਣਾ ਸੀ। ਹੁਣ ਹੇਮਾ ਦੇ ਪਿਤਾ ਚਾਹੁੰਦੇ ਸੀ ਕਿ ਉਹ ਧਰਮਿੰਦਰ ਤੇ ਹੇਮਾ ਨੂੰ ਇੱਕ ਸੀਟ 'ਤੇ ਇਕੱਠੇ ਨਾ ਬੈਠਣ ਦੇਣ। ਇਸ ਦੇ ਲਈ ਉਹ ਖੁਦ ਪਿਛਲੀ ਸੀਟ 'ਤੇ ਦੋਵਾਂ ਦੇ ਵਿਚਾਲੇ ਬੈਠ ਗਏ। ਹੇਮਾ ਨੇ ਖੁਦ ਇਨ੍ਹਾਂ ਸਾਰੀਆਂ ਗੱਲਾਂ ਦਾ ਖੁਲਾਸਾ ਰਜਤ ਸ਼ਰਮਾ ਦੇ ਸ਼ੋਅ 'ਆਪ ਕੀ ਅਦਾਲਤ' 'ਚ ਕੀਤਾ ਸੀ।
View this post on Instagram
ਕਾਬਿਲੇਗ਼ੌਰ ਹੈ ਕਿ ਧਰਮਿੰਦਰ ਨੇ ਸਾਲ 1980 'ਚ ਹੇਮਾ ਮਾਲਿਨੀ ਨਾਲ ਧਰਮ ਬਦਲ ਕੇ ਵਿਆਹ ਕੀਤਾ ਸੀ। ਧਰਮਿੰਦਰ ਤੇ ਹੇਮਾ ਮਾਲਿਨੀ ਦੀਆਂ ਦੋ ਧੀਆਂ ਈਸ਼ਾ ਤੇ ਅਹਾਨਾ ਦਿਓਲ ਹਨ।
ਇਹ ਵੀ ਪੜ੍ਹੋ: ਸੋਨਮ ਬਾਜਵਾ ਤੇ ਬਿਨੂੰ ਢਿੱਲੋਂ 'ਚ ਹੋਇਆ ਗੋਲਗੱਪੇ ਖਾਣ ਦਾ ਮੁਕਾਬਲਾ, ਦੇਖੋ ਕੌਣ ਜਿੱਤਿਆ