Entertainment News LIVE: ਪੰਜਾਬੀ ਸਿਤਾਰਿਆਂ ਨੇ ਇੰਝ ਮਨਾਈ ਲੋਹੜੀ, ਆਮਿਰ ਖਾਨ ਦੀ ਧੀ ਈਰਾ ਦੇ ਵਿਆਹ 'ਚ ਸ਼ਾਮਿਲ ਹੋਈਆਂ ਤਮਾਮ ਹਸਤੀਆਂ ਸਣੇ ਅਹਿਮ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।
LIVE
Background
Ira-Nupur Wedding Reception: ਆਮਿਰ ਖਾਨ ਅਤੇ ਰੀਨਾ ਦੱਤਾ ਦੀ ਬੇਟੀ ਈਰਾ ਖਾਨ ਨੇ ਨੂਪੁਰ ਸ਼ਿਖਰੇ ਨਾਲ ਵਿਆਹ ਕਰ ਲਿਆ ਹੈ। ਰਜਿਸਟਰਡ ਵਿਆਹ ਅਤੇ ਫਿਰ ਉਦੈਪੁਰ ਵਿੱਚ ਸ਼ਾਨਦਾਰ ਵਿਆਹ ਤੋਂ ਬਾਅਦ, ਜੋੜੇ ਦੇ ਵਿਆਹ ਦੀ ਸ਼ਾਨਦਾਰ ਰਿਸੈਪਸ਼ਨ ਬੀਤੇ ਦਿਨੀ 13 ਜਨਵਰੀ ਨੂੰ ਮੁੰਬਈ ਵਿੱਚ ਹੋਸਟ ਕੀਤੀ ਗਈ। ਇਸ ਰਿਸੈਪਸ਼ਨ ਪਾਰਟੀ ਦੇ ਕਈ ਵੀਡੀਓ ਅਤੇ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਪਾਪਾ ਆਮਿਰ ਆਪਣੀ ਧੀ ਅਤੇ ਜਵਾਈ ਨੂੰ ਪੋਜ਼ ਦੇਣਾ ਸਿਖਾ ਰਹੇ ਹਨ।
ਬੇਟੀ ਅਤੇ ਜਵਾਈ ਨੂੰ ਪੋਜ਼ ਸਿਖਾਉਂਦੇ ਨਜ਼ਰ ਆਏ ਆਮਿਰ ਖਾਨ
ਸਾਹਮਣੇ ਆਈ ਵੀਡੀਓ 'ਚ ਈਰਾ ਅਤੇ ਨੂਪੁਰ ਆਪਣੇ ਰਿਸੈਪਸ਼ਨ ਦੇ ਰੈੱਡ ਕਾਰਪੇਟ 'ਤੇ ਪਾਪਰਾਜ਼ੀ ਲਈ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ, ਆਮਿਰ ਖਾਨ ਆਪਣੀ ਪਿਆਰੀ ਈਰਾ ਅਤੇ ਜਵਾਈ ਨੂਪੁਰ ਨੂੰ ਦੱਸ ਰਹੇ ਹਨ ਕਿ ਕਿਵੇਂ ਪਾਪਰਾਜ਼ੀ ਲਈ ਪੋਜ਼ ਦੇਣਾ ਹੈ। ਇਸ ਦੌਰਾਨ ਆਮਿਰ ਇਹ ਕਹਿੰਦੇ ਹੋਏ ਸੁਣੇ ਜਾਂਦੇ ਹਨ, 'ਅੱਜ ਮੈਂ ਏਡੀ ਬਣਨ ਵਾਲਾ ਹਾਂ'।
View this post on Instagram
ਲੁੱਕ ਦੀ ਗੱਲ ਕਰੀਏ ਤਾਂ ਇਸ ਦੌਰਾਨ ਨਵੀਂ ਵਿਆਹੀ ਈਰਾ ਲਾਲ ਲਹਿੰਗੇ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਉਥੇ ਹੀ ਦੁਲਹਾ ਨੂਪੁਰ ਵੀ ਬਲੈਕ ਸ਼ੇਰਵਾਨੀ 'ਚ ਕਾਫੀ ਸ਼ਾਨਦਾਰ ਲੱਗ ਰਿਹਾ ਸੀ। ਆਮਿਰ ਖਾਨ ਨੇ ਵੀ ਇਸ ਈਵੈਂਟ ਲਈ ਕਾਲੇ ਰੰਗ ਦਾ ਸੂਟ ਚੁਣਿਆ ਹੈ, ਜਿਸ 'ਚ ਉਹ ਕਾਫੀ ਫੈਸ਼ਨੇਬਲ ਨਜ਼ਰ ਆ ਰਹੇ ਹਨ।
View this post on Instagram
ਈਰਾ -ਨੂਪੁਰ ਦੇ ਰਿਸੈਪਸ਼ਨ 'ਤੇ ਸਿਤਾਰਿਆਂ ਦਾ ਮੇਲਾ ਲੱਗਾ
ਤੁਹਾਨੂੰ ਦੱਸ ਦੇਈਏ ਕਿ ਈਰਾ ਅਤੇ ਨੂਪੁਰ ਦੇ ਇਸ ਗ੍ਰੈਂਡ ਵੈਡਿੰਗ ਰਿਸੈਪਸ਼ਨ ਵਿੱਚ ਉਨ੍ਹਾਂ ਦਾ ਪੂਰਾ ਪਰਿਵਾਰ ਨਜ਼ਰ ਆਇਆ। ਭਰਾ ਜੁਨੈਦ ਨੇ ਵੀ ਆਪਣੀ ਪੂਰੀ ਜ਼ਿੰਮੇਵਾਰੀ ਨਿਭਾਈ। ਇਸ ਤੋਂ ਇਲਾਵਾ ਬਾਲੀਵੁੱਡ ਤੋਂ ਲੈ ਕੇ ਸਾਊਥ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਰਿਸੈਪਸ਼ਨ 'ਚ ਸ਼ਿਰਕਤ ਕੀਤੀ। ਇਸ 'ਚ ਸਚਿਨ ਤੇਂਦੁਲਕਰ, ਅਨਿਲ ਕਪੂਰ, ਨਾਗਾ ਚੈਤੰਨਿਆ, ਹੇਮਾ ਮਾਲਿਨੀ, ਜਯਾ ਬੱਚਨ, ਰਾਜ ਠਾਕਰੇ, ਬਾਬਿਲ ਖਾਨ, ਸੋਨਾਲੀ ਬੇਂਦਰੇ, ਸੂਰਿਆ ਵਰਗੇ ਕਈ ਸਿਤਾਰੇ ਨਜ਼ਰ ਆ ਚੁੱਕੇ ਹਨ। ਇਸ ਦੇ ਨਾਲ ਹੀ ਤਾਰਿਆਂ ਦੇ ਆਉਣ ਦੀ ਪ੍ਰਕਿਰਿਆ ਵੀ ਜਾਰੀ ਹੈ।
Entertainment News LIVE: Ira-Nupur Wedding Reception: ਈਰਾ ਖਾਨ ਦੀ ਰਿਸੈਪਸ਼ਨ 'ਚ ਪੁੱਜੀ ਕੰਗਨਾ ਰਣੌਤ, ਜਾਣੋ ਪੰਗਾ ਕਵੀਨ ਨੇ ਕਿਉਂ ਲਗਾਏ 'ਜੈ ਸ਼੍ਰੀ ਰਾਮ' ਦੇ ਨਾਅਰੇ ?
Ira Khan-Nupur Shikhare Reception Wedding: ਆਮਿਰ ਖਾਨ ਦੀ ਬੇਟੀ ਈਰਾ ਖਾਨ ਅਤੇ ਨੂਪੁਰ ਸ਼ਿਖਰੇ ਦਾ ਵਿਆਹ ਸੁਰਖੀਆਂ 'ਚ ਹੈ। ਬੀਤੀ ਸ਼ਾਮ ਮੁੰਬਈ 'ਚ ਇਸ ਜੋੜੇ ਦੀ ਗ੍ਰੈਂਡ ਵੈਡਿੰਗ ਰਿਸੈਪਸ਼ਨ ਪਾਰਟੀ ਦਾ ਆਯੋਜਨ ਕੀਤਾ ਗਿਆ। ਆਮਿਰ ਦੀ ਬੇਟੀ ਦੇ ਰਿਸੈਪਸ਼ਨ 'ਚ ਸਿਤਾਰਿਆਂ ਨੇ ਆਪਣੇ ਖਾਸ ਅੰਦਾਜ਼ ਨਾਲ ਸਭ ਦਾ ਧਿਆਨ ਖਿੱਚਿਆ। ਸ਼ਹਾਰੁਖ, ਸਲਮਾਨ ਤੋਂ ਲੈ ਕੇ ਕੈਟਰੀਨਾ ਕੈਫ ਸਮੇਤ ਕਈ ਸੈਲੇਬਸ ਇਸ ਗ੍ਰੈਂਡ ਪਾਰਟੀ ਦਾ ਹਿੱਸਾ ਬਣੇ।
Read More: Ira-Nupur Wedding Reception: ਈਰਾ ਖਾਨ ਦੀ ਰਿਸੈਪਸ਼ਨ 'ਚ ਪੁੱਜੀ ਕੰਗਨਾ ਰਣੌਤ, ਜਾਣੋ ਪੰਗਾ ਕਵੀਨ ਨੇ ਕਿਉਂ ਲਗਾਏ 'ਜੈ ਸ਼੍ਰੀ ਰਾਮ' ਦੇ ਨਾਅਰੇ ?
Entertainment News LIVE Update: Shehnaaz Gill: ਸ਼ਹਿਨਾਜ਼ ਗਿੱਲ ਨੇ ਈਰਾ ਦੀ ਵੈਡਿੰਗ ਰਿਸੈਪਸ਼ਨ 'ਚ ਖਿੱਚਿਆ ਧਿਆਨ, ਗੋਲਡਨ ਡੀਪਨੇਕ ਬਲਾਊਜ਼ 'ਤੇ ਬਲੈਕ ਸਾੜੀ 'ਚ ਲਗਾਈ ਅੱਗ
Shehnaaz Gill on Ira Nupur wedding reception: ਪੰਜਾਬ ਦੀ ਕੈਟਰੀਨਾ ਕੈਫ ਯਾਨਿ ਸ਼ਹਿਨਾਜ਼ ਗਿੱਲ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਵਿੱਚ ਵੀ ਆਪਣੀ ਵੱਖਰੀ ਪਛਾਣ ਕਾਇਮ ਕਰ ਚੁੱਕੀ ਹੈ।
Read More: Shehnaaz Gill: ਸ਼ਹਿਨਾਜ਼ ਗਿੱਲ ਨੇ ਈਰਾ ਦੀ ਵੈਡਿੰਗ ਰਿਸੈਪਸ਼ਨ 'ਚ ਖਿੱਚਿਆ ਧਿਆਨ, ਗੋਲਡਨ ਡੀਪਨੇਕ ਬਲਾਊਜ਼ 'ਤੇ ਬਲੈਕ ਸਾੜੀ 'ਚ ਲਗਾਈ ਅੱਗ
Entertainment News LIVE: Ira Wedding Reception: ਧਰਮਿੰਦਰ ਨੂੰ ਵੇਖ ਕਮਲ ਹਾਸਨ ਦੀਆਂ ਧੀਆਂ ਦਾ ਨਿਕਲਿਆ ਹਾਸਾ, ਯੂਜ਼ਰਸ ਟ੍ਰੋਲ ਕਰ ਬੋਲੇ- ਕੋਈ ਜੋਕਰ ਨਹੀਂ...
Dharmendra Cute Video: ਆਮਿਰ ਖਾਨ ਦੀ ਬੇਟੀ ਈਰਾ ਖਾਨ ਅਤੇ ਨੂਪੁਰ ਸ਼ਿਖਰੇ ਦੇ ਵਿਆਹ ਦੀ ਰਿਸੈਪਸ਼ਨ ਲਗਾਤਾਰ ਸੁਰਖੀਆਂ ਵਿੱਚ ਬਣੀ ਹੋਈ ਹੈ। ਬਾਲੀਵੁੱਡ ਤੋਂ ਲੈ ਕੇ ਕਈ ਰਾਜਨੀਤਿਕ ਹਸਤੀਆਂ ਨੇ ਵੀ ਇਸ ਸਟਾਰ-ਸਟੱਡੀ ਗ੍ਰੈਂਡ ਪਾਰਟੀ ਵਿੱਚ ਆਪਣੀ ਹਾਜ਼ਰੀ ਲਗਵਾਈ। ਇਸ ਪਾਰਟੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਛਾਏ ਹੋਏ ਹਨ।
Entertainment News LIVE Update: Ira-Nupur Wedding Reception: ਕ੍ਰਿਕਟ ਜਗਤ ਤੋਂ ਲੈ ਕੇ ਸਾਊਥ ਇੰਡਸਟਰੀ ਤੱਕ, ਈਰਾ-ਨੂਪੁਰ ਦੇ ਵੈਡਿੰਗ ਰਿਸੈਪਸ਼ਨ 'ਤੇ ਪੁੱਜੇ ਇਹ ਸੈਲੇਬਸ
Ira-Nupur Wedding Reception: ਆਮਿਰ ਖਾਨ ਦੀ ਬੇਟੀ ਈਰਾ ਖਾਨ ਅਤੇ ਨੂਪੁਰ ਸ਼ਿਖਾਰੇ ਦੇ ਵਿਆਹ ਦੀ ਗ੍ਰੈਂਡ ਰਿਸੈਪਸ਼ਨ 13 ਜਨਵਰੀ ਨੂੰ ਮੁੰਬਈ 'ਚ ਰੱਖੀ ਗਈ, ਜਿਸ 'ਚ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ।
Read MOre: Ira-Nupur Wedding Reception: ਕ੍ਰਿਕਟ ਜਗਤ ਤੋਂ ਲੈ ਕੇ ਸਾਊਥ ਇੰਡਸਟਰੀ ਤੱਕ, ਈਰਾ-ਨੂਪੁਰ ਦੇ ਵੈਡਿੰਗ ਰਿਸੈਪਸ਼ਨ 'ਤੇ ਪੁੱਜੇ ਇਹ ਸੈਲੇਬਸ
Entertainment News LIVE: Diljit Dosanjh: ਦਿਲਜੀਤ ਦੋਸਾਂਝ ਦੀ ਲੁੱਕ ਨੇ ਕੀਲੇ ਫੈਨਜ਼, ਤਸਵੀਰਾਂ ਵੇਖ ਫੈਨਜ਼ ਬੋਲੇ- 'ਸੋਹਣਾ ਮੁੰਡਾ'
Diljit Dosanjh New Post: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਸੰਗੀਤ ਜਗਤ ਦਾ ਉਹ ਨਾਂਅ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਸਾਲ 2023 ਵਿੱਚ ਕਲਾਕਾਰ ਨੇ ਖੂਬ ਨਾਮ ਕਮਾਇਆ।
Read More: Diljit Dosanjh: ਦਿਲਜੀਤ ਦੋਸਾਂਝ ਦੀ ਲੁੱਕ ਨੇ ਕੀਲੇ ਫੈਨਜ਼, ਤਸਵੀਰਾਂ ਵੇਖ ਫੈਨਜ਼ ਬੋਲੇ- 'ਸੋਹਣਾ ਮੁੰਡਾ'