Entertainment News LIVE: 'ਨਾਗਿਨ 5' ਫੇਮ ਨਾਲ ਏਅਰਲਾਈਨ 'ਚ ਹੋਈ ਅਜਿਹੀ ਹਰਕਤ, ਗਾਇਕ ਸ਼ੁਭ 'ਤੇ ਭੜਕ ਉੱਠਿਆ ਇਹ ਸ਼ਖਸ ਸਣੇ ਅਹਿਮ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।
LIVE
Background
Surbhi Chandna: ਮਸ਼ਹੂਰ ਟੀਵੀ ਅਦਾਕਾਰਾ ਸੁਰਭੀ ਚੰਦਨਾ ਅੱਜਕੱਲ੍ਹ ਆਪਣੀ ਇੱਕ ਪੋਸਟ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਅਦਾਕਾਰਾ ਨੇ ਇੱਕ ਏਅਰਲਾਈਨ 'ਤੇ ਗੰਭੀਰ ਦੋਸ਼ ਲਗਾਏ ਹਨ। ਸੁਰਭੀ ਨੇ ਇਕ ਪੋਸਟ ਸ਼ੇਅਰ ਕਰਕੇ ਏਅਰਲਾਈਨਜ਼ 'ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ। ਦਰਅਸਲ, ਸੁਰਭੀ ਚੰਦਨਾ ਨੇ ਹਾਲ ਹੀ 'ਚ ਵਿਸਤਾਰਾ ਏਅਰਲਾਈਨਜ਼ ਦੀ ਯਾਤਰਾ ਕੀਤੀ ਸੀ। ਇਸ ਸਫ਼ਰ ਦੌਰਾਨ ਉਸ ਦਾ ਤਜਰਬਾ ਬਹੁਤ ਮਾੜਾ ਰਿਹਾ ਹੈ। ਅਭਿਨੇਤਰੀ ਨੇ ਇਸ ਬੁਰੇ ਅਨੁਭਵ ਨੂੰ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ ਅਤੇ ਏਅਰਲਾਈਨਜ਼ 'ਤੇ ਆਪਣਾ ਗੁੱਸਾ ਕੱਢਿਆ ਹੈ।
ਸੁਰਭੀ ਚੰਦਨਾ ਨੂੰ ਏਅਰਲਾਈਨ 'ਤੇ ਗੁੱਸਾ ਆਇਆ
ਸੁਰਭੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ 'ਚ ਅਦਾਕਾਰਾ ਨੇ ਲਿਖਿਆ- ਸਭ ਤੋਂ ਖਰਾਬ ਏਅਰਲਾਈਨ ਦਾ ਐਵਾਰਡ ਵਿਸਤਾਰਾ ਨੂੰ ਜਾਂਦਾ ਹੈ। ਮੇਰਾ ਪ੍ਰਓਰਿਟੀ ਬੈਗ ਮੈਨੂੰ ਦੱਸੇ ਬਿਨਾਂ ਹਟਾ ਦਿੱਤਾ। ਮੈਨੂੰ ਇਹ ਵੀ ਭਰੋਸਾ ਨਹੀਂ ਸੀ ਕਿ ਬੈਗ ਏਅਰਪੋਰਟ 'ਤੇ ਪਹੁੰਚ ਗਿਆ ਹੈ ਜਾਂ ਨਹੀਂ...
ਅਭਿਨੇਤਰੀ ਨੇ ਅੱਗੇ ਲਿਖਿਆ- 'ਉਨ੍ਹਾਂ ਨੇ ਪੂਰਾ ਦਿਨ ਬਰਬਾਦ ਕੀਤਾ ਹੈ ਅਤੇ ਮੈਨੂੰ ਅਜੇ ਤੱਕ ਭਰੋਸਾ ਨਹੀਂ ਮਿਲਿਆ ਹੈ ਕਿ ਬੈਗ ਮੇਰੀ ਮਾਂ ਕੋਲ ਸਮੇਂ 'ਤੇ ਪਹੁੰਚਿਆ ਹੈ ਜਾਂ ਨਹੀਂ। ਮੁਲਾਜ਼ਮਾਂ ਦੇ ਝੂਠੇ ਵਾਅਦੇ, ਏਅਰਲਾਈਨਜ਼ ਦੀ ਭਿਆਨਕ ਦੇਰੀ ਨੇ ਮੈਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਹੈ। ਇਸ ਤੋਂ ਇਲਾਵਾ ਸੁਰਭੀ ਨੇ ਹੋਰ ਲੋਕਾਂ ਨੂੰ ਵੀ ਇਸ ਏਅਰਲਾਈਨ 'ਚ ਸਫਰ ਕਰਨ ਤੋਂ ਪਹਿਲਾਂ 100 ਵਾਰ ਸੋਚਣ ਦੀ ਸਲਾਹ ਦਿੱਤੀ।
ਏਅਰਲਾਈਨ ਨੇ ਵੀ ਅਦਾਕਾਰਾ ਦੀ ਸ਼ਿਕਾਇਤ 'ਤੇ ਪ੍ਰਤੀਕਿਰਿਆ ਦਿੱਤੀ
ਦੱਸ ਦੇਈਏ ਕਿ ਸੁਰਭੀ ਦੇ ਇਸ ਪੋਸਟ ਤੋਂ ਬਾਅਦ ਏਅਰਲਾਈਨਜ਼ ਨੇ ਉਸ ਤੋਂ ਮੁਆਫੀ ਵੀ ਮੰਗ ਲਈ ਹੈ ਅਤੇ ਇਸ 'ਤੇ ਕਾਰਵਾਈ ਵੀ ਕੀਤੀ ਹੈ। ਵਿਸਤਾਰਾ ਨੇ ਟਵੀਟ ਕਰਕੇ ਜਵਾਬ ਦਿੱਤਾ - 'ਹਾਇ ਮਿਸ ਚੰਦਨਾ, ਅਸੀਂ ਤੁਹਾਡੀ ਅਸੰਤੁਸ਼ਟੀ ਬਾਰੇ ਜਾਣ ਕੇ ਚਿੰਤਤ ਹਾਂ।'
ਤੁਹਾਨੂੰ ਦੱਸ ਦੇਈਏ ਕਿ ਇਸ ਸਮੇਂ ਸੁਰਭੀ ਚੰਦਨਾ ਵੀ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਹੈ। ਖਬਰਾਂ ਹਨ ਕਿ ਅਦਾਕਾਰਾ ਜਲਦ ਹੀ ਦੁਲਹਨ ਬਣਨ ਵਾਲੀ ਹੈ। ਹਾਲਾਂਕਿ ਅਦਾਕਾਰਾ ਨੇ ਖੁਦ ਇਸ ਬਾਰੇ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ।
ਸੁਰਭੀ ਚੰਦਨਾ ਦਾ ਵਰਕਫਰੰਟ
ਵਰਕ ਫਰੰਟ ਦੀ ਗੱਲ ਕਰੀਏ ਤਾਂ ਸੁਰਭੀ ਚੰਦਨਾ ਸਟਾਰ ਪਲੱਸ ਦੇ ਮਸ਼ਹੂਰ ਸ਼ੋਅ 'ਇਸ਼ਕਬਾਜ਼' 'ਚ ਨਜ਼ਰ ਆਈ ਸੀ। ਇਸ ਸ਼ੋਅ ਰਾਹੀਂ ਉਸ ਨੂੰ ਹਰ ਘਰ ਵਿੱਚ ਪਛਾਣ ਮਿਲੀ। ਇਸ ਤੋਂ ਬਾਅਦ ਅਦਾਕਾਰਾ ਨੇ ਏਕਤਾ ਕਪੂਰ ਦੇ ਮਸ਼ਹੂਰ ਫਿਕਸ਼ਨ ਸ਼ੋਅ 'ਨਾਗਿਨ 5' 'ਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ। ਇਸ ਸ਼ੋਅ ਤੋਂ ਅਦਾਕਾਰਾ ਨੂੰ ਕਾਫੀ ਪ੍ਰਸਿੱਧੀ ਵੀ ਮਿਲੀ। ਤੁਹਾਨੂੰ ਦੱਸ ਦੇਈਏ ਕਿ ਕੰਮ ਤੋਂ ਇਲਾਵਾ ਸੁਰਭੀ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ।
Entertainment News Live Today: ਸਿੱਧੂ ਮੂਸੇਵਾਲਾ ਦੇ ਗਾਣੇ 'So High' ਨੇ ਯੂਟਿਊਬ 'ਤੇ 730 ਮਿਲੀਅਨ ਵਿਊਜ਼ ਕੀਤੇ ਪਾਰ, ਸੰਨੀ ਮਾਲਟਨ ਨੇ ਇੰਝ ਕੀਤਾ ਰਿਐਕਟ
Sidhu Moose Wala So High Crosses 720 Million Views On YouTube: ਸਿੱਧੂ ਮੂਸੇਵਾਲਾ (Sidhu Moose Wala) ਦੀ ਮੌਤ ਨੂੰ ਡੇਢ ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ। ਉਸ ਦੇ ਗਾਣੇ (Sidhu Moose Wala Songs) ਹਾਲੇ ਵੀ ਉਸ ਦੇ ਚਾਹੁਣ ਵਾਲੇ ਪੂਰੀ ਦੁਨੀਆ 'ਚ ਸੁਣ ਰਹੇ ਹਨ। ਇਸ ਦਾ ਸਬੂਤ ਹੈ ਮੂਸੇਵਾਲਾ ਦੇ ਗਾਣਿਆਂ 'ਤੇ ਹਰ ਦਿਨ ਵਧ ਰਹੇ ਵਿਊਜ਼।
Entertainment News Live: ਲੈਜੇਂਡਰੀ ਗਾਇਕਾ ਲਤਾ ਮੰਗੇਸ਼ਕਰ ਦੇ ਪਰਿਵਾਰ ਨੂੰ ਮਿਲਿਆ ਰਾਮ ਮੰਦਰ ਦੇ ਉਦਘਾਟਨ ਦਾ ਸੱਦਾ, ਇਹ ਸਿਤਾਰੇ ਵੀ ਹੋਣਗੇ ਸ਼ਾਮਲ
Ayodhya Ram Mandir Consecration: ਇਸ ਸਮੇਂ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਨੂੰ ਲੈ ਕੇ ਪੂਰੇ ਦੇਸ਼ 'ਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਰਾਮ ਨਗਰੀ ਅਯੁੱਧਿਆ 'ਚ ਹੋਣ ਵਾਲੇ ਇਸ ਸ਼ਾਨਦਾਰ ਪ੍ਰੋਗਰਾਮ 'ਚ ਨਾ ਸਿਰਫ ਸਿਆਸਤਦਾਨ ਸਗੋਂ ਸਿਨੇਮਾ ਜਗਤ ਦੀਆਂ ਕਈ ਵੱਡੀਆਂ ਹਸਤੀਆਂ ਨੂੰ ਵੀ ਸੱਦਾ ਦਿੱਤਾ ਗਿਆ ਹੈ। ਹੁਣ ਇਸ ਸੂਚੀ 'ਚ ਮੰਗੇਸ਼ਕਰ ਪਰਿਵਾਰ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ।
Entertainment News Live Today: ਸ਼ਾਹਰੁਖ ਖਾਨ ਦੀ 'ਡੰਕੀ' ਕਰ ਰਹੀ ਕਮਾਲ, ਦੁਨੀਆ ਭਰ 'ਚ ਫਿਲਮ ਦਾ ਧਮਾਕੇਦਾਰ ਕਲੈਕਸ਼ਨ, 500 ਕਰੋੜ ਕਰੀਬ ਪਹੁੰਚੀ ਕਮਾਈ
Dunki Box Office Collection Day 25 Worldwide: ਸ਼ਾਹਰੁਖ ਖਾਨ ਦੀ ਫਿਲਮ 'ਡੰਕੀ' ਬਾਕਸ ਆਫਿਸ 'ਤੇ ਸ਼ਾਨਦਾਰ ਕਾਰੋਬਾਰ ਕਰ ਰਹੀ ਹੈ। ਫਿਲਮ ਸਿਨੇਮਾਘਰਾਂ 'ਚ ਰੋਜ਼ਾਨਾ ਕਰੋੜਾਂ ਰੁਪਏ ਤੋਂ ਵੱਧ ਦੀ ਕਮਾਈ ਕਰ ਰਹੀ ਹੈ। ਪ੍ਰਭਾਸ ਦੀ ਮੋਸਟ ਅਵੇਟਿਡ ਫਿਲਮ 'ਸਲਾਰ' ਨਾਲ ਟਕਰਾਅ ਦੇ ਬਾਵਜੂਦ, ਫਿਲਮ ਨੇ ਘਰੇਲੂ ਬਾਕਸ ਆਫਿਸ 'ਤੇ 200 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ। ਦੁਨੀਆ ਭਰ 'ਚ ਇਹ ਫਿਲਮ ਹੁਣ 500 ਕਰੋੜ ਦੇ ਕਲੱਬ 'ਚ ਐਂਟਰੀ ਕਰਨ ਲਈ ਕਦਮ ਵਧਾ ਰਹੀ ਹੈ।
Entertainment News Live: ਪੰਜਾਬੀ ਸਿੰਗਰ ਹਰਭਜਨ ਮਾਨ ਨੇ ਨਵੀਂ ਐਲਬਮ 'ਆਨ ਸ਼ਾਨ' ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ, ਚੈੱਕ ਕਰੋ ਟਰੈਕ ਲਿਸਟ
Harbhajan Mann New Album: ਹਰਭਜਨ ਮਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਰਹੇ ਹਨ। ਉਹ 90 ਦੇ ਦਹਾਕਿਆਂ ਦੇ ਟੌਪ ਸਿੰਗਰ ਹੁੰਦੇ ਸੀ। ਉਨ੍ਹਾਂ ਨੂੰ ਆਪਣੀ ਸ਼ਾਨਦਾਰ, ਸਾਫ ਸੁਥਰੀ, ਅਰਥ ਭਰਪੂਰ ਤੇ ਵਿਰਸੇ ਨਾਲ ਜੁੜੀ ਗਾਇਕੀ ਦੇ ਲਈ ਜਾਣਿਆ ਜਾਂਦਾ ਹੈ। ਇਹੀ ਨਹੀਂ ਹਰਭਜਨ ਮਾਨ ਨੂੰ ਇੰਡਸਟਰੀ 'ਚ ਕੰਮ ਕਰਦਿਆਂ 31 ਸਾਲ ਹੋ ਚੁੱਕੇ ਹਨ। ਉਹ ਹਾਲੇ ਵੀ ਆਪਣੇ ਨਵੇਂ ਗਾਣਿਆਂ ਤੇ ਐਲਬਮਾਂ ਦੇ ਨਾਲ ਫੈਨਸ ਦਾ ਮਨੋਰੰਜਨ ਕਰ ਰਹੇ ਹਨ।
Entertainment News Live Today: ਮਨੋਰੰਜਨ ਜਗਤ ਤੋਂ ਆਈ ਬੁਰੀ ਖਬਰ, ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਦਾ ਦੇਹਾਂਤ, 77 ਦੀ ਉਮਰ 'ਚ ਲਏ ਆਖਰੀ ਸਾਹ
KJ Joy Passes Away: ਸਾਊਥ ਇੰਡਸਟਰੀ ਤੋਂ ਬੁਰੀ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਮਲਿਆਲਮ ਸੰਗੀਤ ਨਿਰਦੇਸ਼ਕ ਕੇਜੇ ਜੌਏ ਦਾ ਦੇਹਾਂਤ ਹੋ ਗਿਆ ਹੈ। ਨਿਰਦੇਸ਼ਕ ਨੇ 77 ਸਾਲ ਦੀ ਉਮਰ 'ਚ ਚੇਨਈ 'ਚ ਆਖਰੀ ਸਾਹ ਲਿਆ। ਸੂਤਰਾਂ ਮੁਤਾਬਕ ਮਿਊਜ਼ਿਕ ਡਾਇਰੈਕਟਰ ਨੇ ਸੋਮਵਾਰ ਨੂੰ ਚੇਨਈ ਸਥਿਤ ਆਪਣੇ ਘਰ 'ਚ ਆਖਰੀ ਸਾਹ ਲਿਆ। ਕੇਜੇ ਜੌਏ ਲੰਬੇ ਸਮੇਂ ਤੋਂ ਬਿਮਾਰ ਸਨ।
KJ Joy: ਮਨੋਰੰਜਨ ਜਗਤ ਤੋਂ ਆਈ ਬੁਰੀ ਖਬਰ, ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਦਾ ਦੇਹਾਂਤ, 77 ਦੀ ਉਮਰ 'ਚ ਲਏ ਆਖਰੀ ਸਾਹ