ਪੜਚੋਲ ਕਰੋ

Entertainment News LIVE: ਰਣਬੀਰ ਕਪੂਰ ਦੀ 'ਐਨੀਮਲ' ਨੇ ਪਹਿਲੇ ਹੀ ਦਿਨ ਤੋੜਿਆ 'ਪਠਾਨ', 'ਟਾਈਗਰ 3' ਤੇ 'ਗਦਰ 2' ਦਾ ਰਿਕਾਰਡ, ਕੀਤੀ ਜ਼ਬਰਦਸਤ ਕਮਾਈ, ਪੜ੍ਹੋ ਮਨੋਰੰਜਨ ਦੀ ਹਰ ਅਪਡੇਟ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

LIVE

Key Events
Entertainment News LIVE: ਰਣਬੀਰ ਕਪੂਰ ਦੀ 'ਐਨੀਮਲ' ਨੇ ਪਹਿਲੇ ਹੀ ਦਿਨ ਤੋੜਿਆ 'ਪਠਾਨ', 'ਟਾਈਗਰ 3' ਤੇ 'ਗਦਰ 2' ਦਾ ਰਿਕਾਰਡ, ਕੀਤੀ ਜ਼ਬਰਦਸਤ ਕਮਾਈ, ਪੜ੍ਹੋ ਮਨੋਰੰਜਨ ਦੀ ਹਰ ਅਪਡੇਟ

Background

Entertainment News Today Latest Updates 2 December: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:

Animal Box Office Collection Day 1: ਰਣਬੀਰ ਕਪੂਰ-ਸਟਾਰਰ 'ਐਨੀਮਲ' 1 ਦਸੰਬਰ 2023 ਯਾਨੀ ਸ਼ੁੱਕਰਵਾਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਇਸ ਫਿਲਮ ਨੂੰ ਦਰਸ਼ਕਾਂ ਦਾ ਸ਼ਾਨਦਾਰ ਹੁੰਗਾਰਾ ਮਿਲਿਆ ਹੈ ਅਤੇ ਇਸ ਦੇ ਨਾਲ ਹੀ ਰਣਬੀਰ ਕਪੂਰ ਦੀ ਫਿਲਮ ਨੇ ਰਿਲੀਜ਼ ਦੇ ਪਹਿਲੇ ਦਿਨ ਬੰਪਰ ਕਲੈਕਸ਼ਨ ਵੀ ਕੀਤਾ ਹੈ। ਹਾਲਾਂਕਿ ਫਿਲਮ ਦਾ ਕ੍ਰੇਜ਼ ਇੰਨਾ ਜ਼ਿਆਦਾ ਸੀ ਕਿ ਇਸ ਨੇ ਐਡਵਾਂਸ ਬੁਕਿੰਗ 'ਚ ਹੀ 30 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕਰ ਲਈ। ਆਓ ਜਾਣਦੇ ਹਾਂ 'ਐਨੀਮਲ' ਨੇ ਰਿਲੀਜ਼ ਦੇ ਪਹਿਲੇ ਦਿਨ ਕਿੰਨੇ ਕਰੋੜ ਦੀ ਕਮਾਈ ਕੀਤੀ ਹੈ?    

'ਐਨੀਮਲ' ਨੇ ਰਿਲੀਜ਼ ਦੇ ਪਹਿਲੇ ਦਿਨ ਕਿੰਨੇ ਕਰੋੜ ਦੀ ਕੀਤੀ ਕਮਾਈ?
'ਕਬੀਰ ਸਿੰਘ' ਫੇਮ ਨਿਰਦੇਸ਼ਕ ਸੰਦੀਪ ਰੈੱਡੀ ਵਾਂਗਾ ਦੁਆਰਾ ਨਿਰਦੇਸ਼ਤ, ਫਿਲਮ 'ਐਨੀਮਲ' ਦੇ ਸ਼ਾਨਦਾਰ ਟ੍ਰੇਲਰ ਦੇ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਦਰਸ਼ਕਾਂ ਦੇ ਵਿੱਚ ਫਿਲਮ ਦਾ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਸੀ। ਇਸ ਕਾਰਨ ਫਿਲਮ ਦੀ ਪਹਿਲੇ ਦਿਨ ਲਈ ਭਾਰੀ ਐਡਵਾਂਸ ਬੁਕਿੰਗ ਹੋਈ ਸੀ। 'ਐਨੀਮਲ' ਨੇ ਪਹਿਲੇ ਦਿਨ 33.97 ਕਰੋੜ ਰੁਪਏ ਦੀ ਐਡਵਾਂਸ ਬੁਕਿੰਗ ਕਲੈਕਸ਼ਨ ਦੇ ਨਾਲ ਪਠਾਨ (31.26 ਕਰੋੜ)ਟਾਈਗਰ 3 (22.48 ਕਰੋੜ) ਅਤੇ ਗਦਰ 2 (17.60 ਕਰੋੜ) ਦੇ ਰਿਕਾਰਡ ਤੋੜ ਦਿੱਤੇ ਹਨ। ਇਸ ਦੇ ਨਾਲ ਹੀ ਫਿਲਮ ਦੀ ਰਿਲੀਜ਼ ਦੇ ਪਹਿਲੇ ਦਿਨ ਦੀ ਕਮਾਈ ਦੇ ਸ਼ੁਰੂਆਤੀ ਅੰਕੜੇ ਵੀ ਆ ਗਏ ਹਨ।

ਸੈਕਨਿਲਕ ਦੀ ਸ਼ੁਰੂਆਤੀ ਰੁਝਾਨ ਰਿਪੋਰਟ ਦੇ ਅਨੁਸਾਰ, 'ਐਨੀਮਲ' ਨੇ ਆਪਣੀ ਰਿਲੀਜ਼ ਦੇ ਪਹਿਲੇ ਦਿਨ 61 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

ਇਨ੍ਹਾਂ ਵਿੱਚੋਂ ਹਿੰਦੀ ਵਿੱਚ ਫਿਲਮ ਨੇ 5.00 ਕਰੋੜ ਰੁਪਏ ਕਮਾਏ ਹਨ, ਜਦੋਂ ਕਿ ਤੇਲਗੂ ਵਿੱਚ ਫਿਲਮ ਦਾ ਕਲੈਕਸ਼ਨ 10 ਕਰੋੜ ਰੁਪਏ ਹੈ। ਫਿਲਮ ਨੇ ਤਾਮਿਲ ਵਿੱਚ 0.4 ਕਰੋੜ ਰੁਪਏ, ਕੰਨੜ ਵਿੱਚ 0.09 ਕਰੋੜ ਰੁਪਏ ਅਤੇ ਮਲਿਆਲਮ ਵਿੱਚ 0.01 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

'ਐਨੀਮਲ' ਦੀ ਦੁਨੀਆ ਭਰ 'ਚ 100 ਕਰੋੜ ਦੀ ਓਪਨਿੰਗ ਹੋਈ ਹੈ।

'ਐਨੀਮਲ' ਰਣਬੀਰ ਕਪੂਰ ਦੇ ਕਰੀਅਰ ਦੀ ਸਭ ਤੋਂ ਵੱਡੀ ਓਪਨਰ ਬਣੀ
'ਐਨੀਮਲ' ਨੇ ਭਾਰਤ 'ਚ 60 ਕਰੋੜ ਦੀ ਓਪਨਿੰਗ ਕਰਕੇ ਇਤਿਹਾਸ ਰਚ ਦਿੱਤਾ ਹੈ। ਇਹ ਫਿਲਮ ਰਣਬੀਰ ਕਪੂਰ ਦੇ ਕਰੀਅਰ ਦੀ ਸਭ ਤੋਂ ਵੱਡੀ ਓਪਨਰ ਬਣ ਗਈ ਹੈ। ਇਸ ਤੋਂ ਪਹਿਲਾਂ 'ਬ੍ਰਹਮਾਸਤਰ' ਅਤੇ 'ਸੰਜੂ' ਰਣਬੀਰ ਦੀਆਂ ਓਪਨਿੰਗ ਡੇ 'ਤੇ ਸਭ ਤੋਂ ਜ਼ਿਆਦਾ ਕਲੈਕਸ਼ਨ ਕਰਨ ਵਾਲੀਆਂ ਫਿਲਮਾਂ 'ਚ ਸ਼ਾਮਲ ਸਨ। ਬਾਲੀਵੁੱਡ ਹੰਗਾਮਾ ਦੀ ਰਿਪੋਰਟ ਮੁਤਾਬਕ ਜੇਕਰ ਇਨ੍ਹਾਂ ਫਿਲਮਾਂ ਦੀ ਸ਼ੁਰੂਆਤੀ ਦਿਨ ਦੀ ਕਮਾਈ ਦੀ ਗੱਲ ਕਰੀਏ ਤਾਂ:

ਬ੍ਰਹਮਾਸਤਰ- ਪਾਰਟ ਵਨ ਸ਼ਿਵ ਨੇ ਆਪਣੀ ਰਿਲੀਜ਼ ਦੇ ਪਹਿਲੇ ਦਿਨ 36 ਕਰੋੜ ਰੁਪਏ ਦੀ ਕਮਾਈ ਕੀਤੀ।

ਸੰਜੂ ਨੇ ਪਹਿਲੇ ਦਿਨ 34.75 ਕਰੋੜ ਦੀ ਕਮਾਈ ਕੀਤੀ ਸੀ।

ਹੁਣ 'ਐਨੀਮਲ' ਪਹਿਲੇ ਦਿਨ 60 ਕਰੋੜ ਰੁਪਏ ਕਮਾ ਕੇ ਰਣਬੀਰ ਦੀ ਸਭ ਤੋਂ ਵੱਡੀ ਓਪਨਰ ਬਣ ਗਈ ਹੈ।

'ਐਨੀਮਲ' ਨੇ ਵੀ ਤੋੜੇ 'ਪਠਾਨ', 'ਗਦਰ 2' ਅਤੇ 'ਟਾਈਗਰ 3' ਦੇ ਰਿਕਾਰਡ
61 ਕਰੋੜ ਦੀ ਓਪਨਿੰਗ ਨਾਲ 'ਐਨੀਮਲ' ਨੇ ਸ਼ਾਹਰੁਖ ਖਾਨ ਦੀ ਪਠਾਨ (57 ਕਰੋੜ)ਗਦਰ 2 (40.10 ਕਰੋੜ) ਅਤੇ ਟਾਈਗਰ 3 (44.50 ਕਰੋੜ) ਦੇ ਰਿਕਾਰਡ ਤੋੜ ਦਿੱਤੇ ਹਨ। ਹੁਣ ਹਰ ਕਿਸੇ ਦੀ ਨਜ਼ਰ ਵੀਕੈਂਡ ਕਲੈਕਸ਼ਨ 'ਤੇ ਹੈ। ਇਹ ਦੇਖਣਾ ਬਾਕੀ ਹੈ ਕਿ 'ਐਨੀਮਲ' ਸ਼ਨੀਵਾਰ ਅਤੇ ਐਤਵਾਰ ਨੂੰ ਕਿੰਨਾ ਕਲੈਕਸ਼ਨ ਕਰਦੀ ਹੈ ਅਤੇ ਕਿਹੜੀਆਂ ਫਿਲਮਾਂ ਦੇ ਰਿਕਾਰਡ ਤੋੜਦੀ ਹੈ।

'ਐਨੀਮਲ' ਨੂੰ ਮਿਲੀ 'ਏ' ਰੇਟਿੰਗ
'ਐਨੀਮਲ' ਨੂੰ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (CBFC) ਤੋਂ 'ਏ' ਰੇਟਿੰਗ ਮਿਲੀ ਹੈ, ਜਿਸਦਾ ਮਤਲਬ ਹੈ ਕਿ ਇਹ ਫਿਲਮ ਸਿਰਫ 18+ ਉਮਰ ਵਰਗ ਲਈ ਹੈ। ਇਹ ਫ਼ਿਲਮ ਵੀ ਹੁਣ ਤੱਕ ਬਣੀਆਂ ਸਭ ਤੋਂ ਲੰਬੀਆਂ ਫ਼ਿਲਮਾਂ ਵਿੱਚੋਂ ਇੱਕ ਹੈ। ਇਸ ਫਿਲਮ ਦਾ ਰਨ ਟਾਈਮ ਲਗਭਗ 3 ਘੰਟੇ 21 ਮਿੰਟ ਹੈ। ਤੁਹਾਨੂੰ ਦੱਸ ਦਈਏ ਕਿ ਫਿਲਮ ਵਿੱਚ ਰਣਬੀਰ ਕਪੂਰ, ਅਨਿਲ ਕਪੂਰ, ਬੌਬੀ ਦਿਓਲ ਅਤੇ ਰਸ਼ਮਿਕਾ ਮੰਡਨਾ ਸਮੇਤ ਕਈ ਕਲਾਕਾਰਾਂ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ। 

16:26 PM (IST)  •  02 Dec 2023

Entertainment News Live: ਜੇ 'ਕੁਛ ਕੁਛ ਹੋਤਾ ਹੈ' ਪੰਜਾਬੀ 'ਚ ਬਣੇ ਤਾਂ ਕੌਣ ਬਣੇਗਾ ਰਾਹੁਲ, ਟੀਨਾ ਤੇ ਅੰਜਲੀ, ਦੇਖੋ ਇਸ ਖਬਰ 'ਚ

If Kuch Kuch Hota Hai Was Made In Punjabi: 'ਕੁਛ ਕੁਛ ਹੋਤਾ ਹੈ' ਆਪਣੇ ਸਮੇਂ ਦੀ ਆਈਕੋਨਿਕ ਫਿਲਮ ਹੈ। ਇਸ ਫਿਲਮ ਨੇ ਹਾਲ ਹੀ 'ਚ ਆਪਣੇ 25 ਸਾਲ ਪੂਰੇ ਕੀਤੇ ਹਨ। ਇਹ ਫਿਲਮ 1998 'ਚ ਰਿਲੀਜ਼ ਹੋਈ ਸੀ, ਜੋ ਕਿ ਆਪਣੇ ਸਮੇਂ ਦੀ ਬਲਾਕਬਸਟਰ ਫਿਲਮ ਰਹੀ ਹੈ। ਇਸ ਦੇ ਕਿਰਦਾਰ ਰਾਹੁਲ, ਟੀਨਾ ਤੇ ਅੰਜਲੀ ਅੱਜ ਤੱਕ ਲੋਕਾਂ ਦੇ ਜ਼ਹਿਨ 'ਚ ਵੱਸੇ ਹੋਏ ਹਨ। ਫਿਲਮ ਦੇ ਗਾਣੇ ਅੱਜ ਵੀ ਸੁਪਰਹਿੱਟ ਹਨ। ਹਾਲ ਹੀ 'ਚ ਕਰਨ ਜੌਹਰ ਨੇ ਕਿਹਾ ਸੀ ਕਿ ਉਹ 'ਕੁਛ ਕੁਛ ਹੋਤਾ ਹੈ' ਦਾ ਰੀਮੇਕ ਬਣਾਉਣ ਦਾ ਮਨ ਬਣਾ ਰਹੇ ਹਨ। ਤਾਂ ਇਸ ਮੌਕੇ 'ਤੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਜੇ 'ਕੁਛ ਕੁਛ ਹੋਤਾ ਹੈ' ਪੰਜਾਬੀ 'ਚ ਬਣੇ ਤਾਂ ਇਸ 'ਚ ਸ਼ਾਹਰੁਖ, ਰਾਣੀ ਤੇ ਕਾਜੋਲ ਦੇ ਯਾਦਗਾਰੀ ਰਾਹੁਲ, ਟੀਨਾ ਤੇ ਅੰਜਲੀ ਦੇ ਕਿਰਦਾਰ ਕਿਹੜੇ ਪੰਜਾਬੀ ਸਟਾਰ ਨਿਭਾਉਣਗੇ। ਤਾਂ ਆਓ ਦੇਖਦੇ ਹਾਂ:  

Kuch Kuch Hota Hai: ਜੇ 'ਕੁਛ ਕੁਛ ਹੋਤਾ ਹੈ' ਪੰਜਾਬੀ 'ਚ ਬਣੇ ਤਾਂ ਕੌਣ ਬਣੇਗਾ ਰਾਹੁਲ, ਟੀਨਾ ਤੇ ਅੰਜਲੀ, ਦੇਖੋ ਇਸ ਖਬਰ 'ਚ

14:57 PM (IST)  •  02 Dec 2023

ENtertainment News Live Today: ਪਰਮੀਸ਼ ਵਰਮਾ ਦੀ ਪਤਨੀ ਤੇ ਧੀ ਨਾਲ ਵੀਡੀਓ, ਗਾਇਕ ਦੀ ਪਿਆਰੀ ਫੈਮਿਲੀ ਵੀਡੀਓ 'ਤੇ ਫੈਨਜ਼ ਨੇ ਲੁਟਾਇਆ ਪਿਆਰ

Parmish Verma Video: ਪੰਜਾਬੀ ਸਿੰਗਰ ਤੇ ਐਕਟਰ ਪਰਮੀਸ਼ ਵਰਮਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਿਹਾ ਹੈ। ਦਰਅਸਲ, ਹਾਲ ਹੀ 'ਚ ਪਰਮੀਸ਼ ਵਰਮਾ ਦੇ ਘਰ ਖੁਸ਼ੀ ਤੇ ਜਸ਼ਨ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਦੇ ਛੋਟੇ ਭਰਾ ਸੁਖਨ ਵਰਮਾ ਦਾ ਵਿਆਹ ਹੋਇਆ ਹੈ ਅਤੇ ਇਸ ਮੌਕੇ ਪਰਮੀਸ਼ ਤੇ ਉਨ੍ਹਾਂ ਦੇ ਪਰਿਵਾਰ ਦੀਆਂ ਬੇਹੱਦ ਖੂਬਸੂਰਤ ਤਸਵੀਰਾਂ ਤੇ ਵੀਡੀਓਜ਼ ਸਾਹਮਣੇ ਆ ਰਹੀਆਂ ਹਨ।  

Parmish Verma: ਪਰਮੀਸ਼ ਵਰਮਾ ਦੀ ਪਤਨੀ ਤੇ ਧੀ ਨਾਲ ਵੀਡੀਓ, ਗਾਇਕ ਦੀ ਪਿਆਰੀ ਫੈਮਿਲੀ ਵੀਡੀਓ 'ਤੇ ਫੈਨਜ਼ ਨੇ ਲੁਟਾਇਆ ਪਿਆਰ

13:18 PM (IST)  •  02 Dec 2023

Entertainment News Live: 'ਐਨੀਮਲ' ਦੀ ਬੰਪਰ ਓਪਨਿੰਗ ਵਿਚਾਲੇ ਰਣਬੀਰ ਕਪੂਰ ਨੂੰ ਝਟਕਾ, ਫੁੱਲ HD ਪ੍ਰਿੰਟ 'ਚ ਆਨਲਾਈਨ ਲੀਕ ਹੋਈ ਫਿਲਮ, ਫ੍ਰੀ 'ਚ ਦੇਖ ਰਹੇ ਲੋਕ

Animal Online Leak: ਰਣਬੀਰ ਕਪੂਰ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ 'ਐਨੀਮਲ' ਸ਼ੁੱਕਰਵਾਰ 1 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ। ਇਸ ਫਿਲਮ ਨੂੰ ਪਹਿਲੇ ਦਿਨ ਹੀ ਦਰਸ਼ਕਾਂ ਦਾ ਸ਼ਾਨਦਾਰ ਹੁੰਗਾਰਾ ਮਿਲਿਆ ਅਤੇ ਇਸ ਦੇ ਨਾਲ ਹੀ ਇਸ ਨੇ ਰਿਲੀਜ਼ ਦੇ ਪਹਿਲੇ ਦਿਨ ਬੰਪਰ ਕਲੈਕਸ਼ਨ ਵੀ ਕੀਤਾ। ਇਸ ਖੁਸ਼ੀ ਦੇ ਵਿਚਕਾਰ ਮੇਕਰਸ ਨੂੰ ਵੀ ਵੱਡਾ ਝਟਕਾ ਲੱਗਾ ਹੈ। ਦਰਅਸਲ, ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਸਦੀ ਰਿਲੀਜ਼ ਦੇ 24 ਘੰਟਿਆਂ ਤੋਂ ਵੀ ਘੱਟ ਸਮੇਂ ਬਾਅਦ, ਸੰਦੀਪ ਰੈੱਡੀ ਵਾਂਗਾ ਦੁਆਰਾ ਨਿਰਦੇਸ਼ਤ ਫਿਲਮ ਆਨਲਾਈਨ ਲੀਕ ਹੋ ਗਈ ਹੈ। ਅਜਿਹੇ 'ਚ ਇਸ ਦੀ ਕਮਾਈ 'ਤੇ ਅਸਰ ਪੈਣ ਦੀ ਸੰਭਾਵਨਾ ਹੈ। 

Animal: 'ਐਨੀਮਲ' ਦੀ ਬੰਪਰ ਓਪਨਿੰਗ ਵਿਚਾਲੇ ਰਣਬੀਰ ਕਪੂਰ ਨੂੰ ਝਟਕਾ, ਫੁੱਲ HD ਪ੍ਰਿੰਟ 'ਚ ਆਨਲਾਈਨ ਲੀਕ ਹੋਈ ਫਿਲਮ, ਫ੍ਰੀ 'ਚ ਦੇਖ ਰਹੇ ਲੋਕ

12:41 PM (IST)  •  02 Dec 2023

Entertainment News Live Today: ਜਦੋਂ ਜਿੰਮੀ ਸ਼ੇਰਗਿੱਲ ਨੇ ਕਟਵਾ ਲਏ ਸੀ ਕੇਸ, ਇਸ ਗੱਲੋਂ ਦਸਤਾਰ ਪਾਉਣ ਤੋਂ ਕੀਤਾ ਸੀ ਇਨਕਾਰ, ਪਿਤਾ 1 ਸਾਲ ਰਹੇ ਸੀ ਨਾਰਾਜ਼

Jimmy Shergill Birthday Special: ਬਾਲੀਵੁੱਡ ਤੋਂ ਲੈ ਕੇ ਪੰਜਾਬ ਤੱਕ ਦੀਆਂ ਫਿਲਮਾਂ ਵਿੱਚ ਆਪਣੀ ਅਦਾਕਾਰੀ ਨਾਲ ਸਭ ਨੂੰ ਖੁਸ਼ ਕਰਨ ਵਾਲੇ ਅਦਾਕਾਰ ਜਿੰਮੀ ਸ਼ੇਰਗਿੱਲ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਜਿੰਮੀ ਸ਼ੇਰਗਿੱਲ ਦਾ ਜਨਮ 3 ਦਸੰਬਰ 1970 ਨੂੰ ਗੋਰਖਪੁਰ ਵਿੱਚ ਹੋਇਆ ਸੀ। ਅਦਾਕਾਰ ਕੱਲ੍ਹ ਯਾਨਿ 3 ਦਸੰਬਰ ਨੂੰ ਆਪਣਾ 53ਵਾਂ ਜਨਮਦਿਨ ਮਨਾਉਣਗੇ। ਹਾਲਾਂਕਿ ਉਨ੍ਹਾਂ ਦੀ ਫਿਟਨੈੱਸ ਨੂੰ ਦੇਖਦੇ ਹੋਏ ਉਨ੍ਹਾਂ ਦੀ ਉਮਰ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਹੈ। 

Jimmy Shergill: ਜਦੋਂ ਜਿੰਮੀ ਸ਼ੇਰਗਿੱਲ ਨੇ ਕਟਵਾ ਲਏ ਸੀ ਕੇਸ, ਇਸ ਗੱਲੋਂ ਦਸਤਾਰ ਪਾਉਣ ਤੋਂ ਕੀਤਾ ਸੀ ਇਨਕਾਰ, ਪਿਤਾ 1 ਸਾਲ ਰਹੇ ਸੀ ਨਾਰਾਜ਼

12:06 PM (IST)  •  02 Dec 2023

Entertainment News Live: ਐਸ਼ਵਰਿਆ ਰਾਏ ਤੇ ਅਭਿਸ਼ੇਕ ਬੱਚਨ ਨਹੀਂ ਹੋਏ ਅਲੱਗ? ਬੱਚਨ ਪਰਿਵਾਰ ਨਾਲ ਕਲੇਸ਼ ਖਤਮ! ਅਮਿਤਾਭ ਬੱਚਨ ਨੇ 'KBC' 'ਚ ਦਿੱਤਾ ਹਿੰਟ

Amitabh Bachchan Aishwarya Rai: ਟੀਵੀ ਦਾ ਮਸ਼ਹੂਰ ਸ਼ੋਅ ਕੌਨ ਬਣੇਗਾ ਕਰੋੜਪਤੀ ਇਨ੍ਹੀਂ ਦਿਨੀਂ ਕਾਫੀ ਟੀਆਰਪੀ ਬਟੋਰ ਰਿਹਾ ਹੈ। ਮੇਗਾਸਟਾਰ ਅਮਿਤਾਭ ਬੱਚਨ ਸਾਲਾਂ ਤੋਂ ਇਸ ਸ਼ੋਅ ਨੂੰ ਹੋਸਟ ਕਰ ਰਹੇ ਹਨ। ਬਿੱਗ ਬੀ ਸ਼ੋਅ 'ਚ ਕਈ ਕੰਟੈਸਟੈਂਟ ਨਾਲ ਕਾਫੀ ਮਜ਼ਾਕ ਕਰਦੇ ਨਜ਼ਰ ਆ ਰਹੇ ਹਨ। ਕਈ ਵਾਰ ਕੁਝ ਪ੍ਰਤੀਯੋਗੀ ਉਨ੍ਹਾਂ ਤੋਂ ਕੁਝ ਸਿੱਖਦੇ ਹਨ ਅਤੇ ਕਈ ਵਾਰ ਉਹ ਅਮਿਤਾਭ ਨੂੰ ਕੁਝ ਸਿਖਾਉਂਦੇ ਹਨ।  

Aishwarya Rai: ਐਸ਼ਵਰਿਆ ਰਾਏ ਤੇ ਅਭਿਸ਼ੇਕ ਬੱਚਨ ਨਹੀਂ ਹੋਏ ਅਲੱਗ? ਬੱਚਨ ਪਰਿਵਾਰ ਨਾਲ ਕਲੇਸ਼ ਖਤਮ! ਅਮਿਤਾਭ ਬੱਚਨ ਨੇ 'KBC' 'ਚ ਦਿੱਤਾ ਹਿੰਟ

Load More
New Update
Advertisement
Advertisement
Advertisement

ਟਾਪ ਹੈਡਲਾਈਨ

Punjab News: ਖੰਨਾ 'ਚ 23 ਦਸੰਬਰ ਨੂੰ ਮੁੜ ਹੋਵੇਗੀ ਵੋਟਿੰਗ, ਰਾਜ ਚੋਣ ਕਮਿਸ਼ਨ ਨੇ ਦਿੱਤੇ ਹੁਕਮ, ਗਿਣਤੀ ਦੌਰਾਨ ਤੋੜੀਆਂ  ਸੀ EVM
Punjab News: ਖੰਨਾ 'ਚ 23 ਦਸੰਬਰ ਨੂੰ ਮੁੜ ਹੋਵੇਗੀ ਵੋਟਿੰਗ, ਰਾਜ ਚੋਣ ਕਮਿਸ਼ਨ ਨੇ ਦਿੱਤੇ ਹੁਕਮ, ਗਿਣਤੀ ਦੌਰਾਨ ਤੋੜੀਆਂ ਸੀ EVM
AP Dhillon ਅਤੇ Diljit Dosanjh ਵਿਚਾਲੇ ਸ਼ੁਰੂ ਹੋਈ ਜ਼ੁਬਾਨੀ ਜੰਗ, ਦੋਸਾਂਝਾਵਾਲਾ ਬੋਲਿਆ- ਮੇਰੇ ਪੰਗੇ ਸਰਕਾਰਾਂ ਨਾਲ, ਕਲਾਕਾਰਾਂ ਨਾਲ ਨੀਂ...
AP Dhillon ਅਤੇ Diljit Dosanjh ਵਿਚਾਲੇ ਸ਼ੁਰੂ ਹੋਈ ਜ਼ੁਬਾਨੀ ਜੰਗ, ਦੋਸਾਂਝਾਵਾਲਾ ਬੋਲਿਆ- ਮੇਰੇ ਪੰਗੇ ਸਰਕਾਰਾਂ ਨਾਲ, ਕਲਾਕਾਰਾਂ ਨਾਲ ਨੀਂ...
Punjab Weather: ਪੰਜਾਬ-ਚੰਡੀਗੜ੍ਹ 'ਚ ਠੰਡ ਦਾ ਕਹਿਰ, 27 ਦਸੰਬਰ ਤੋਂ ਵਰ੍ਹੇਗਾ ਮੀਂਹ, 5 ਜ਼ਿਲ੍ਹਿਆਂ 'ਚ ਯੈਲੋ ਅਲਰਟ, ਜਾਣੋ ਤਾਜ਼ਾ ਅਪਡੇਟ
ਪੰਜਾਬ-ਚੰਡੀਗੜ੍ਹ 'ਚ ਠੰਡ ਦਾ ਕਹਿਰ, 27 ਦਸੰਬਰ ਤੋਂ ਵਰ੍ਹੇਗਾ ਮੀਂਹ, 5 ਜ਼ਿਲ੍ਹਿਆਂ 'ਚ ਯੈਲੋ ਅਲਰਟ, ਜਾਣੋ ਤਾਜ਼ਾ ਅਪਡੇਟ
Horrible Accident: ਧੂ-ਧੂ ਕਰਕੇ ਸੜੀ ਬੱਸ, ਜ਼ਿੰਦਾ 38 ਲੋਕ ਹੋਏ ਸੁਆਹ; ਜਾਣੋ ਕਿਵੇਂ ਵਾਪਰਿਆ ਖੌਫਨਾਕ ਹਾਦਸਾ ?
Horrible Accident: ਧੂ-ਧੂ ਕਰਕੇ ਸੜੀ ਬੱਸ, ਜ਼ਿੰਦਾ 38 ਲੋਕ ਹੋਏ ਸੁਆਹ; ਜਾਣੋ ਕਿਵੇਂ ਵਾਪਰਿਆ ਖੌਫਨਾਕ ਹਾਦਸਾ ?
Advertisement
ABP Premium

ਵੀਡੀਓਜ਼

ਕਿਸਾਨ ਅੰਦੋਲਨ ਬਾਰੇ ਹਰਜੀਤ ਗਰੇਵਾਲ ਦਾ ਵੱਡਾ ਬਿਆਨਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਦੇ ਵੱਡੇ ਖੁਲਾਸੇਪੰਜਾਬ 'ਚ ਇੱਕ ਹੋਰ ਥਾਣੇ 'ਤੇ ਹੋਇਆ ਹਮਲਾ, ਸੁੱਟਿਆ ਗ੍ਰੇਨੇਡਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਦੇਖੀ ਨਹੀਂ ਜਾ ਰਹੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਖੰਨਾ 'ਚ 23 ਦਸੰਬਰ ਨੂੰ ਮੁੜ ਹੋਵੇਗੀ ਵੋਟਿੰਗ, ਰਾਜ ਚੋਣ ਕਮਿਸ਼ਨ ਨੇ ਦਿੱਤੇ ਹੁਕਮ, ਗਿਣਤੀ ਦੌਰਾਨ ਤੋੜੀਆਂ  ਸੀ EVM
Punjab News: ਖੰਨਾ 'ਚ 23 ਦਸੰਬਰ ਨੂੰ ਮੁੜ ਹੋਵੇਗੀ ਵੋਟਿੰਗ, ਰਾਜ ਚੋਣ ਕਮਿਸ਼ਨ ਨੇ ਦਿੱਤੇ ਹੁਕਮ, ਗਿਣਤੀ ਦੌਰਾਨ ਤੋੜੀਆਂ ਸੀ EVM
AP Dhillon ਅਤੇ Diljit Dosanjh ਵਿਚਾਲੇ ਸ਼ੁਰੂ ਹੋਈ ਜ਼ੁਬਾਨੀ ਜੰਗ, ਦੋਸਾਂਝਾਵਾਲਾ ਬੋਲਿਆ- ਮੇਰੇ ਪੰਗੇ ਸਰਕਾਰਾਂ ਨਾਲ, ਕਲਾਕਾਰਾਂ ਨਾਲ ਨੀਂ...
AP Dhillon ਅਤੇ Diljit Dosanjh ਵਿਚਾਲੇ ਸ਼ੁਰੂ ਹੋਈ ਜ਼ੁਬਾਨੀ ਜੰਗ, ਦੋਸਾਂਝਾਵਾਲਾ ਬੋਲਿਆ- ਮੇਰੇ ਪੰਗੇ ਸਰਕਾਰਾਂ ਨਾਲ, ਕਲਾਕਾਰਾਂ ਨਾਲ ਨੀਂ...
Punjab Weather: ਪੰਜਾਬ-ਚੰਡੀਗੜ੍ਹ 'ਚ ਠੰਡ ਦਾ ਕਹਿਰ, 27 ਦਸੰਬਰ ਤੋਂ ਵਰ੍ਹੇਗਾ ਮੀਂਹ, 5 ਜ਼ਿਲ੍ਹਿਆਂ 'ਚ ਯੈਲੋ ਅਲਰਟ, ਜਾਣੋ ਤਾਜ਼ਾ ਅਪਡੇਟ
ਪੰਜਾਬ-ਚੰਡੀਗੜ੍ਹ 'ਚ ਠੰਡ ਦਾ ਕਹਿਰ, 27 ਦਸੰਬਰ ਤੋਂ ਵਰ੍ਹੇਗਾ ਮੀਂਹ, 5 ਜ਼ਿਲ੍ਹਿਆਂ 'ਚ ਯੈਲੋ ਅਲਰਟ, ਜਾਣੋ ਤਾਜ਼ਾ ਅਪਡੇਟ
Horrible Accident: ਧੂ-ਧੂ ਕਰਕੇ ਸੜੀ ਬੱਸ, ਜ਼ਿੰਦਾ 38 ਲੋਕ ਹੋਏ ਸੁਆਹ; ਜਾਣੋ ਕਿਵੇਂ ਵਾਪਰਿਆ ਖੌਫਨਾਕ ਹਾਦਸਾ ?
Horrible Accident: ਧੂ-ਧੂ ਕਰਕੇ ਸੜੀ ਬੱਸ, ਜ਼ਿੰਦਾ 38 ਲੋਕ ਹੋਏ ਸੁਆਹ; ਜਾਣੋ ਕਿਵੇਂ ਵਾਪਰਿਆ ਖੌਫਨਾਕ ਹਾਦਸਾ ?
Punjab News: ਵੱਡੇ ਹਾਦਸੇ ਤੋਂ ਬਾਅਦ ਦਹਿਲਿਆ ਪੰਜਾਬ, ਬਹੁ-ਮੰਜ਼ਿਲਾ ਇਮਾਰਤ ਡਿੱਗੀ, 5 ਲੋਕਾਂ ਨੂੰ ਮਲਬੇ 'ਚੋਂ ਕੱਢਿਆ ਬਾਹਰ, 1 ਲੜਕੀ ਦੀ ਮੌਤ...
ਵੱਡੇ ਹਾਦਸੇ ਤੋਂ ਬਾਅਦ ਦਹਿਲਿਆ ਪੰਜਾਬ, ਬਹੁ-ਮੰਜ਼ਿਲਾ ਇਮਾਰਤ ਡਿੱਗੀ, 5 ਲੋਕਾਂ ਨੂੰ ਮਲਬੇ 'ਚੋਂ ਕੱਢਿਆ ਬਾਹਰ, 1 ਲੜਕੀ ਦੀ ਮੌਤ...
GST Council: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦਿੱਤਾ 'ਤੋਹਫਾ' ! ਹੁਣ ਤੋਂ ਪੌਪਕੌਰਨ 'ਤੇ ਵੀ ਲੱਗੇਗਾ GST, ਸੁਆਦ ਦੇ ਹਿਸਾਬ ਨਾਲ ਦੇਣਾ ਪਵੇਗਾ ਟੈਕਸ
GST Council: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦਿੱਤਾ 'ਤੋਹਫਾ' ! ਹੁਣ ਤੋਂ ਪੌਪਕੌਰਨ 'ਤੇ ਵੀ ਲੱਗੇਗਾ GST, ਸੁਆਦ ਦੇ ਹਿਸਾਬ ਨਾਲ ਦੇਣਾ ਪਵੇਗਾ ਟੈਕਸ
Punjab Municipal Corporation Election Live Updates: ਸੂਬੇ ਦੀਆਂ 5 ਨਗਰ ਨਿਗਮਾਂ ਅਤੇ 43 ਨਗਰ ਕੌਂਸਲਾਂ ਦੀਆਂ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ
Punjab Municipal Corporation Election Live Updates: ਸੂਬੇ ਦੀਆਂ 5 ਨਗਰ ਨਿਗਮਾਂ ਅਤੇ 43 ਨਗਰ ਕੌਂਸਲਾਂ ਦੀਆਂ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ
ਰੂਸ 'ਚ 9/11 ਵਰਗਾ ਵੱਡਾ ਹਮਲਾ, ਤਿੰਨ ਵੱਡੀਆਂ ਇਮਾਰਤਾਂ 'ਤੇ ਕੀਤਾ ਡ੍ਰੋਨ ਅਟੈਕ
ਰੂਸ 'ਚ 9/11 ਵਰਗਾ ਵੱਡਾ ਹਮਲਾ, ਤਿੰਨ ਵੱਡੀਆਂ ਇਮਾਰਤਾਂ 'ਤੇ ਕੀਤਾ ਡ੍ਰੋਨ ਅਟੈਕ
Embed widget