Entertainment News Live: ਪਹਿਲੇ ਦਿਨ ਕਮਾਈ 'ਚ ਸੰਨੀ ਦਿਓਲ ਤੋਂ ਪਿਛੜੇ ਅਕਸ਼ੇ ਕੁਮਾਰ, ਸੋਨੂੰ ਸੂਦ ਫਿਰ ਬਣੇ ਗਰੀਬਾਂ ਦੇ ਮਸੀਹਾ, ਮਨੋਰੰਜਨ ਜਗਤ ਦੀਆਂ ਵੱਡੀਆਂ ਖਬਰਾਂ
Entertainment News Live Today: ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।
LIVE
Background
Entertainment News Today Latest Updates 12 August: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:
ਜਦੋਂ ਡਰ ਨਾਲ ਸੁੱਕ ਗਏ ਸੀ 'ਡਰੀਮ ਗਰਲ' ਹੇਮਾ ਮਾਲਿਨੀ ਦੇ ਸਾਹ, ਦੇਵ ਆਨੰਦ ਦੀ ਕਾਰ 'ਚ ਬੈਠ ਮਾਰੀਆਂ ਸੀ ਖੂਬ ਚੀਕਾਂ
ਹੇਮਾ ਮਾਲਿਨੀ ਭਾਰਤੀ ਫਿਲਮ ਇੰਡਸਟਰੀ ਦੀਆਂ ਉਨ੍ਹਾਂ ਕੁਝ ਅਭਿਨੇਤਰੀਆਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਨਾ ਸਿਰਫ਼ ਬਹੁਤ ਪ੍ਰਸਿੱਧੀ, ਕਿਸਮਤ ਅਤੇ ਨਾਮ ਕਮਾਇਆ, ਬਲਕਿ ਅੱਜ ਵੀ ਦਰਸ਼ਕ ਉਨ੍ਹਾਂ ਨੂੰ ਪਰਦੇ 'ਤੇ ਉਸੇ ਹੀ ਜੋਸ਼ ਨਾਲ ਦੇਖਦੇ ਹਨ ਜਿਵੇਂ ਉਹ ਆਪਣੀ ਜਵਾਨੀ ਵਿੱਚ ਦੇਖਦੇ ਸਨ। ਹੇਮਾ ਮਾਲਿਨੀ ਨੇ ਨਾ ਸਿਰਫ ਬਾਲੀਵੁੱਡ ਵਿੱਚ ਆਪਣੀ ਅਦਾਕਾਰੀ ਦਾ ਸਬੂਤ ਦਿੱਤਾ ਬਲਕਿ ਸਾਰੇ ਮਹਾਨ ਸੁਪਰਸਟਾਰਾਂ ਦੇ ਨਾਲ ਬਾਕਸ ਆਫਿਸ 'ਤੇ ਕਈ ਹਿੱਟ ਫਿਲਮਾਂ ਵੀ ਦਿੱਤੀਆਂ। ਅੱਜ, ਅਸੀਂ ਹੇਮਾ ਮਾਲਿਨੀ ਨਾਲ ਜੁੜਿਆ ਇੱਕ ਬਹੁਤ ਹੀ ਦਿਲਚਸਪ ਕਿੱਸਾ ਸੁਣਾਉਂਦੇ ਹਾਂ, ਜਿਸਦੀ ਉਸ ਸਮੇਂ ਇੰਡਸਟਰੀ ਵਿੱਚ ਹਰ ਜ਼ੁਬਾਨ 'ਤੇ ਚਰਚਾ ਹੁੰਦੀ ਸੀ।
ਆਪਣੇ ਸ਼ਾਨਦਾਰ ਡਾਂਸ ਅਤੇ ਮਨਮੋਹਕ ਪ੍ਰਦਰਸ਼ਨ ਲਈ ਮਸ਼ਹੂਰ ਹੇਮਾ ਮਾਲਿਨੀ ਨੇ ਆਪਣੇ ਦੌਰ 'ਚ ਇੰਡਸਟਰੀ ਦੇ ਹਰ ਵੱਡੇ ਸਟਾਰ ਨਾਲ ਸਕ੍ਰੀਨ ਸ਼ੇਅਰ ਕੀਤੀ ਹੈ। ਧਰਮਿੰਦਰ ਨਾਲ ਉਨ੍ਹਾਂ ਦੀ ਜੋੜੀ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਅਤੇ ਬਾਅਦ 'ਚ ਦੋਵੇਂ ਅਸਲ ਜ਼ਿੰਦਗੀ ਦੀ ਜੋੜੀ ਬਣ ਗਏ। ਇਸ ਦੇ ਨਾਲ ਹੀ ਹੇਮਾ ਨੇ ਸੁਪਰਸਟਾਰ ਦੇਵ ਆਨੰਦ ਨਾਲ ਸਕ੍ਰੀਨ ਸ਼ੇਅਰ ਕੀਤੀ। ਅੱਜ ਅਸੀਂ ਤੁਹਾਨੂੰ ਦੇਵ ਆਨੰਦ ਨਾਲ ਜੁੜੀ ਹੇਮਾ ਦੀ ਇਕ ਦਿਲਚਸਪ ਕਹਾਣੀ ਦੱਸਦੇ ਹਾਂ।
ਦਰਅਸਲ, ਇੱਕ ਵਾਰ ਜਦੋਂ ਹੇਮਾ ਦੇਵ ਸਾਹਬ ਦੇ ਨਾਲ ਇੱਕ ਫਿਲਮ ਵਿੱਚ ਕੰਮ ਕਰ ਰਹੀ ਸੀ, ਤਾਂ ਉਹ ਅਚਾਨਕ ਰੋਣ ਲੱਗ ਪਈ ਅਤੇ ਉੱਚੀ-ਉੱਚੀ ਚੀਕਣ ਲੱਗੀ। ਇਹ ਕਹਾਣੀ ਫਿਲਮ 'ਜਾਨੀ ਮੇਰਾ ਨਾਮ' ਦੌਰਾਨ ਵਾਪਰੀ। ਜਦੋਂ ਹੇਮਾ ਨੂੰ ਅਜਿਹੇ ਮਾੜੇ ਤਜਰਬੇ ਵਿੱਚੋਂ ਗੁਜ਼ਰਨਾ ਪਿਆ ਜਿਸ ਵਿੱਚੋਂ ਕੋਈ ਵੀ ਲੰਘਣਾ ਨਹੀਂ ਚਾਹੇਗਾ। ਇਸ ਤੋਂ ਬਾਅਦ ਹੇਮਾ ਮਾਲਿਨੀ ਇੰਨੀ ਡਰ ਗਈ ਕਿ ਉਹ ਰੋਣ ਲੱਗ ਪਈ ਅਤੇ ਬੁਰੀ ਤਰ੍ਹਾਂ ਚੀਕਣ ਲੱਗੀ। ਸਾਲ 2019 ਵਿੱਚ ਇੱਕ ਇੰਟਰਵਿਊ ਦੌਰਾਨ ਹੇਮਾ ਮਾਲਿਨੀ ਨੇ ਖੁਦ ਇਸ ਘਟਨਾ ਦਾ ਜ਼ਿਕਰ ਕੀਤਾ ਸੀ। ਹੇਮਾ ਮਾਲਿਨੀ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਜਯਾ ਦੇਵ ਆਨੰਦ ਦੀ ਬਹੁਤ ਵੱਡੀ ਫੈਨ ਸੀ। ਮੈਂ ਖੁਦ ਦੇਵ ਸਾਹਬ ਦਾ ਨਾਂ ਸੁਣ ਕੇ ਵੱਡੀ ਹੋਈ ਸੀ। ਮੈਂ ਕਦੇ ਨਹੀਂ ਸੋਚਿਆ ਸੀ ਕਿ ਇਕ ਦਿਨ ਮੈਨੂੰ ਦੇਵ ਆਨੰਦ ਨਾਲ ਫਿਲਮ ਵਿਚ ਕੰਮ ਕਰਨ ਦਾ ਮੌਕਾ ਮਿਲੇਗਾ।
ਹੇਮਾ ਦੱਸਦੀ ਹੈ ਕਿ ਜਦੋਂ ਮੈਨੂੰ ਫਿਲਮ 'ਜਾਨੀ ਮੇਰਾ ਨਾਮ' ਦਾ ਆਫਰ ਮਿਲਿਆ ਤਾਂ ਦੇਵ ਸਾਹਬ ਦਾ ਨਾਂ ਸੁਣਦੇ ਹੀ ਮੈਂ ਇਸ ਲਈ ਹਾਂ ਕਰ ਦਿੱਤੀ। ਪਰ ਤੁਸੀਂ ਸਮਝ ਸਕਦੇ ਹੋ ਕਿ ਮੈਂ ਉਸ ਸਮੇਂ ਕਿੰਨਾ ਜ਼ਿਆਦਾ ਘਬਰਾਈ ਹੋਵਾਂਗੀ। ਹਾਲਾਂਕਿ ਦੇਵ ਸਾਹਬ ਅਤੇ ਵਿਜੇ ਸਾਹਬ ਨੇ ਮੇਰਾ ਬਹੁਤ ਖਿਆਲ ਰੱਖਿਆ। ਫਿਲਮ ਦੇ ਇੱਕ ਗੀਤ ਦੀ ਸ਼ੂਟਿੰਗ ਕੇਬਲ ਕਾਰ ਵਿੱਚ ਹੋਣੀ ਸੀ। ਪਰ ਕੇਬਲ ਕਾਰ ਸੈਂਟਰ ਵਿੱਚ ਆਉਂਦਿਆਂ ਹੀ ਇੱਕ ਜਗ੍ਹਾ 'ਤੇ ਫਸ ਗਈ ਅਤੇ ਅਸੀਂ ਹਵਾ 'ਚ ਲਟਕ ਰਹੇ ਸੀ। ਜਿਵੇਂ ਹੀ ਮੈਂ ਕੇਬਲ ਕਾਰ ਤੋਂ ਹੇਠਾਂ ਦੇਖਿਆ ਤਾਂ ਮੇਰੇ ਸਾਹ ਸੱੁਕ ਗਏ। ਉਚਾਈ ਇੰਨੀਂ ਜ਼ਿਆਦਾ ਸੀ ਕਿ ਮੇਰੇ ਹੋਸ਼ ਉੱਡ ਗਏ। ਹਾਲਾਂਕਿ ਇਸ ਦੌਰਾਨ ਦੇਵ ਸਾਹਿਬ ਮੈਨੂੰ ਸਮਝਾਉਂਦੇ ਰਹੇ। ਥੋੜ੍ਹੀ ਦੇਰ ਬਾਅਦ ਅਮਲੇ ਨੇ ਸਾਨੂੰ ਕੇਬਲ ਕਾਰ ਵਿੱਚੋਂ ਬਾਹਰ ਕੱਢ ਲਿਆ। ਬਾਅਦ ਵਿੱਚ ਸਾਨੂੰ ਪਤਾ ਲੱਗਾ ਕਿ ਇਹ ਇੱਕ ਪ੍ਰਸ਼ੰਸਕ ਦੁਆਰਾ ਸਾਡੇ ਨਾਲ ਕੀਤਾ ਗਿਆ ਪ੍ਰੈਂਕ ਸੀ।
Baani Sandhu: ਬਾਣੀ ਸੰਧੂ ਨੇ ਸਫੈਦ ਸਾੜ੍ਹੀ 'ਚ ਧੜਕਾਏ ਕਈ ਦਿਲ, ਅਦਾਵਾਂ ਨਾਲ ਫੈਨਜ਼ ਬਣਾਏ ਦੀਵਾਨੇ
Baani Sandhu White Saree Pics: ਪੰਜਾਬੀ ਗਾਇਕਾ ਅਤੇ ਅਦਾਕਾਰਾ ਬਾਣੀ ਸੰਧੂ ਸੰਗੀਤ ਜਗਤ ਦੀਆਂ ਮਸ਼ਹੂਰ ਹਸਤਿਆਂ ਵਿੱਚੋਂ ਇੱਕ ਹੈ। ਆਪਣੀ ਪਹਿਲੀ ਫਿਲਮ 'ਮੈਡਲ' ਤੋਂ ਵਾਹੋ-ਵਾਹੀ ਖੱਟਣ ਵਾਲੀ ਬਾਣੀ ਸੋਸ਼ਲ ਮੀਡੀਆ ਉੱਪਰ ਹਮੇਸ਼ਾ ਐਕਟਿਵ ਰਹਿੰਦੀ ਹੈ।
Read More: Baani Sandhu: ਬਾਣੀ ਸੰਧੂ ਨੇ ਸਫੈਦ ਸਾੜ੍ਹੀ 'ਚ ਧੜਕਾਏ ਕਈ ਦਿਲ, ਅਦਾਵਾਂ ਨਾਲ ਫੈਨਜ਼ ਬਣਾਏ ਦੀਵਾਨੇ
Babbu Maan: ਬੱਬੂ ਮਾਨ ਉਸਤਾਦ ਤਰਲੋਚਨ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਹੋਏ ਭਾਵੁਕ, ਨਮ ਅੱਖਾਂ ਨਾਲ ਦਿੱਤੀ ਵਿਦਾਈ
Babbu Maan On Master Tarlochan Singh Last Rites: ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਬੱਬੂ ਮਾਨ ਉੱਪਰ ਹਾਲ ਹੀ ਵਿੱਚ ਦੁੱਖਾਂ ਦਾ ਪਹਾੜ ਟੁੱਟਿਆ ਹੈ। ਦਰਅਸਲ, ਉਨ੍ਹਾਂ ਦੇ ਉਸਤਾਦ ਮਾਸਟਰ ਤਰਲੋਚਨ ਸਿੰਘ ਦੁਨੀਆ ਨੂੰ ਹਮੇਸ਼ਾ-ਹਮੇਸ਼ਾ ਲਈ ਅਲਵਿਦਾ ਕਹਿ ਗਏ ਹਨ। ਪੰਜਾਬੀ ਕਲਾਕਾਰ ਨੂੰ ਤਰਲੋਚਨ ਸਿੰਘ ਦੀ ਮੌਤ ਦਾ ਡੂੰਘਾ ਸਦਮਾ ਲੱਗਾ ਹੈ। ਬੱਬੂ ਮਾਨ ਨੇ ਆਪਣੇ ਉਸਤਾਦ ਦੀ ਤਸਵੀਰ ਸ਼ੇਅਰ ਕਰਦੇ ਹੋਏ ਦੁੱਖ ਪ੍ਰਗਟਾਵਾ ਕੀਤਾ। ਇਸ ਵਿਚਾਲੇ ਕਲਾਕਾਰ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਆਪਣੇ ਉਸਤਾਦ ਦੇ ਅੰਤਿਮ ਸੰਸਕਾਰ ਮੌਕੇ ਵੀ ਪੁੱਜੇ। ਇਸ ਵਾਇਰਲ ਵੀਡੀਓ ਵਿੱਚ ਤੁਸੀ ਦੇਖ ਸਕਦੇ ਹੋ ਕਿ ਬੱਬੂ ਮਾਨ ਵੱਲੋਂ ਨਮ ਅੱਖਾ ਨਾਲ ਆਪਣੇ ਉਸਤਾਦ ਨੂੰ ਵਿਦਾਈ ਦਿੱਤੀ ਗਈ।
Read More: Babbu Maan: ਬੱਬੂ ਮਾਨ ਉਸਤਾਦ ਤਰਲੋਚਨ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਹੋਏ ਭਾਵੁਕ, ਨਮ ਅੱਖਾਂ ਨਾਲ ਦਿੱਤੀ ਵਿਦਾਈ
Entertainment News Today Live: Kangana Ranaut: ਕੰਗਨਾ ਰਣੌਤ ਦੇ ਮੂੰਹੋਂ ਪਹਿਲੀ ਵਾਰ ਨਿਕਲੀ ਬਾਲੀਵੁੱਡ ਅਦਾਕਾਰ ਦੀ ਤਾਰੀਫ਼, ਸੰਨੀ ਦਿਓਲ ਨੂੰ ਦੱਸਿਆ...
Kangana Ranaut On Gadar 2: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਦੀ ਫਿਲਮ ਗਦਰ 2 ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ, ਫਿਲਮ ਨੂੰ ਦੇਖਣ ਲਈ ਸਿਨੇਮਾਘਰਾਂ 'ਚ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ। 'ਗਦਰ 2' ਨੇ ਪਹਿਲੇ ਹੀ ਦਿਨ 40 ਕਰੋੜ ਦੀ ਕਮਾਈ ਕਰ ਲਈ ਹੈ ਅਤੇ ਸਾਲ ਦੀ ਦੂਜੀ ਸਭ ਤੋਂ ਵੱਡੀ ਓਪਨਰ ਹੋਣ ਦਾ ਰਿਕਾਰਡ ਵੀ ਆਪਣੇ ਨਾਂ ਕਰ ਲਿਆ ਹੈ। ਇਸ ਦੇ ਨਾਲ ਹੀ ਸਾਰੇ ਸੈਲੇਬਸ ਸੰਨੀ ਦੀ ਗਦਰ 2 ਦੀ ਤਾਰੀਫ ਵੀ ਕਰ ਰਹੇ ਹਨ। ਇਸ ਵਿਚਾਲੇ ਹੁਣ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਵੀ 'ਗਦਰ 2' ਦੀ ਸਫਲਤਾ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
Entertainment News Live: Ankita Lokhande: ਅੰਕਿਤਾ ਲੋਖੰਡੇ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਸ਼ੁਸਾਂਤ ਸਿੰਘ ਰਾਜਪੂਤ ਤੋਂ ਬਾਅਦ ਇਸ ਕਰੀਬੀ ਦਾ ਹੋਇਆ ਦੇਹਾਂਤ
Ankita Lokhande Father Death: ਟੇਲੀਵਿਜ਼ਨ ਅਦਾਕਾਰਾ ਅੰਕਿਤਾ ਲੋਖੰਡੇ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਦਰਅਸਲ ਉਨ੍ਹਾਂ ਦੇ ਪਿਤਾ ਸ਼੍ਰੀਕਾਂਤ ਲੋਖੰਡੇ ਦਾ ਅੱਜ ਮੁੰਬਈ 'ਚ ਦਿਹਾਂਤ ਹੋ ਗਿਆ ਹੈ। ਫਿਲਹਾਲ ਅੰਕਿਤਾ ਦੇ ਪਿਤਾ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਇਸ ਦੇ ਨਾਲ ਹੀ ਅਭਿਨੇਤਰੀ ਦੇ ਪਿਤਾ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਉਨ੍ਹਾਂ ਦੇ ਇੰਟਰਫੇਸ ਅਪਾਰਟਮੈਂਟ ਵਿੱਚ ਰੱਖਿਆ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਭਲਕੇ ਸਵੇਰੇ 11 ਵਜੇ ਓਸ਼ੀਵਾਰਾ ਵਿੱਚ ਕੀਤਾ ਜਾਵੇਗਾ।
Read More: Ankita Lokhande: ਅੰਕਿਤਾ ਲੋਖੰਡੇ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਸ਼ੁਸਾਂਤ ਸਿੰਘ ਰਾਜਪੂਤ ਤੋਂ ਬਾਅਦ ਇਸ ਕਰੀਬੀ ਦਾ ਹੋਇਆ ਦੇਹਾਂਤ
ENT News Today Live: ਹਿੰਦੂ ਸੰਗਠਨ ਵੱਲੋਂ ਅਕਸ਼ੈ ਕੁਮਾਰ ਦੀ OMG 2 ਦਾ ਸਖਤ ਵਿਰੋਧ, ਅਦਾਕਾਰ ਨੂੰ ਥੱਪੜ ਮਾਰਨ ਲਈ 10 ਲੱਖ ਦਾ ਰੱਖਿਆ ਇਨਾਮ
Hindu Protest Against Akshay Kumar: ਬਾਲੀਵੁੱਡ ਖਿਡਾਰੀ ਅਕਸ਼ੈ ਕੁਮਾਰ ਦੀ ਫਿਲਮ OMG 2 11 ਅਗਸਤ ਨੂੰ ਰਿਲੀਜ਼ ਕਰ ਦਿੱਤੀ ਗਈ ਹੈ। ਇਸ ਫਿਲਮ ਵਿੱਚ ਅਕਸ਼ੈ ਦੀ ਅਦਾਕਾਰੀ ਦੀ ਕੁਝ ਲੋਕਾਂ ਵੱਲੋਂ ਖੂਬ ਤਾਰੀਫ਼ ਕੀਤੀ ਜਾ ਰਹੀ ਹੈ ਅਤੇ ਕੁਝ ਇਸਦਾ ਸਖਤ ਵਿਰੋਧ ਕਰ ਰਹੇ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਇਹ ਫਿਲਮ ਸੈਕਸ ਐਜੂਕੇਸ਼ਨ 'ਤੇ ਆਧਾਰਿਤ ਹੈ, ਜਿਸ 'ਚ ਅਕਸ਼ੈ ਕੁਮਾਰ ਸ਼ੰਕਰ ਭਗਵਾਨ ਦੀ ਭੂਮਿਕਾ 'ਚ ਹਨ। ਇਸ ਵਿਚਾਲੇ ਆਗਰਾ ਵਿੱਚ ਬਜਰੰਗ ਦਲ ਦੇ ਵਰਕਰਾਂ ਅਤੇ ਮਹਾਕਾਲ ਮੰਦਿਰ ਦੇ ਪੁਜਾਰੀਆਂ ਨੇ ਓਐਮਜੀ-2 ਨੂੰ ਲੈ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਅਤੇ ਅਦਾਕਾਰ ਅਕਸ਼ੈ ਕੁਮਾਰ ਦਾ ਪੁਤਲਾ ਵੀ ਫੂਕਿਆ।
Read More: ਹਿੰਦੂ ਸੰਗਠਨ ਵੱਲੋਂ ਅਕਸ਼ੈ ਕੁਮਾਰ ਦੀ OMG 2 ਦਾ ਸਖਤ ਵਿਰੋਧ, ਅਦਾਕਾਰ ਨੂੰ ਥੱਪੜ ਮਾਰਨ ਲਈ 10 ਲੱਖ ਦਾ ਰੱਖਿਆ ਇਨਾਮ