Entertainment News Live: 'ਗਦਰ 2' ਨੇ 5 ਦਿਨਾਂ 'ਚ 200 ਕਰੋੜ ਕਮਾਏ, ਸੋਨਮ ਬਾਜਵਾ ਮਨਾ ਰਹੀ 34ਵਾਂ ਜਨਮਦਿਨ, ਪੜ੍ਹੋ ਮਨੋਰੰਜਨ ਦੀਆ ਵੱਡੀਆਂ ਖਬਰਾਂ
Entertainment News Live Today: ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

Background
Entertainment News Today Latest Updates 16 August: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:
ਸੰਨੀ ਦਿਓਲ ਦੀ 'ਗਦਰ 2' ਦੀ ਬਾਕਸ ਆਫਿਸ 'ਤੇ ਹਨੇਰੀ, 15 ਅਗਸਤ ਨੂੰ 'OMG 2' ਤੋਂ ਕੀਤੀ ਦੁੱਗਣੀ ਕਮਾਈ, ਜਾਣੋ ਕਲੈਕਸ਼ਨ
Gadar 2 vs OMG 2 Box Office Collection: ਸੰਨੀ ਦਿਓਲ ਨੇ ਬਾਕਸ ਆਫਿਸ 'ਤੇ ਧਮਾਲ ਮਚਾ ਦਿੱਤੀ ਹੈ। ਬਾਕਸ ਆਫਿਸ 'ਤੇ 'ਗਦਰ 2' ਦਾ ਤੂਫਾਨ ਚੱਲ ਰਿਹਾ ਹੈ। ਇਹ ਫਿਲਮ ਨਿੱਤ ਨਵੇਂ ਰਿਕਾਰਡ ਬਣਾ ਰਹੀ ਹੈ। ਤਾਰਾ ਸਿੰਘ ਅਤੇ ਸਕੀਨਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। 'ਗਦਰ 2' ਦੇ ਨਾਲ, ਅਕਸ਼ੈ ਕੁਮਾਰ ਦੀ 'OMG 2' ਵੀ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਇਹ ਫਿਲਮ ਵੀ ਚੰਗਾ ਕਲੈਕਸ਼ਨ ਕਰ ਰਹੀ ਹੈ। 15 ਅਗਸਤ ਨੂੰ ਦੋਵਾਂ ਫਿਲਮਾਂ ਨੇ ਰਿਕਾਰਡ ਤੋੜ ਕਮਾਈ ਕੀਤੀ ਹੈ। ਹੁਣ ਤੱਕ ਦੋਵੇਂ ਫਿਲਮਾਂ ਨੇ ਸਭ ਤੋਂ ਵੱਧ ਕਲੈਕਸ਼ਨ ਕੀਤਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ 'ਗਦਰ 2' ਅਤੇ 'OMG 2' ਨੇ 5ਵੇਂ ਦਿਨ ਕਿੰਨੀ ਕਮਾਈ ਕੀਤੀ ਹੈ।
'ਗਦਰ 2' ਦੀ ਅੱਗ ਬਾਕਸ ਆਫਿਸ 'ਤੇ ਪਹਿਲਾਂ ਹੀ ਸਥਾਪਿਤ ਹੈ। ਫਿਲਮ ਨੇ 4 ਦਿਨਾਂ 'ਚ 173.58 ਕਰੋੜ ਦੀ ਕਮਾਈ ਕੀਤੀ ਸੀ। 'ਗਦਰ 2' ਨੇ ਪਹਿਲੇ ਦਿਨ 4.10 ਕਰੋੜ, ਦੂਜੇ ਦਿਨ 43.08 ਕਰੋੜ, ਤੀਜੇ ਦਿਨ 51.70 ਕਰੋੜ ਅਤੇ ਚੌਥੇ ਦਿਨ 38.70 ਕਰੋੜ ਦੀ ਕਮਾਈ ਕੀਤੀ ਹੈ। ਹੁਣ ਪੰਜਵੇਂ ਦਿਨ ਦੀ ਕਲੈਕਸ਼ਨ ਰਿਪੋਰਟ ਵੀ ਆ ਗਈ ਹੈ।
15 ਅਗਸਤ ਨੂੰ ਇੰਨੀ ਕਮਾਈ ਕੀਤੀ
ਸਕਨੀਲਕ ਦੀ ਰਿਪੋਰਟ ਮੁਤਾਬਕ 'ਗਦਰ 2' ਨੇ 15 ਅਗਸਤ ਵਾਲੇ ਦਿਨ 55 ਕਰੋੜ ਦੀ ਕਮਾਈ ਕੀਤੀ ਹੈ। ਜਿਸ ਤੋਂ ਬਾਅਦ ਫਿਲਮ ਦਾ ਕੁਲ ਕਲੈਕਸ਼ਨ ਕਰੀਬ 228 ਕਰੋੜ ਹੋ ਗਿਆ ਹੈ। 'ਗਦਰ 2' ਪੰਜ ਦਿਨਾਂ ਵਿੱਚ 200 ਕਰੋੜ ਦੇ ਕਲੱਬ ਵਿੱਚ ਸ਼ਾਮਲ ਹੋ ਗਈ ਹੈ, 300 ਕਰੋੜ ਦਾ ਅੰਕੜਾ ਪਾਰ ਕਰਨ ਵਿੱਚ ਜ਼ਿਆਦਾ ਸਮਾਂ ਨਹੀਂ ਲੱਗੇਗਾ।
OMG 2 ਨੇ ਕੀਤਾ ਇੰਨਾ ਕਲੈਕਸ਼ਨ
ਅਕਸ਼ੈ ਕੁਮਾਰ ਦੀ 'ਓਐਮਜੀ 2' ਦੀ ਗੱਲ ਕਰੀਏ ਤਾਂ 'ਗਦਰ 2' ਦੇ ਮਾਮਲੇ ਵਿੱਚ ਇਹ ਫਿਲਮ ਕਾਫੀ ਪਛੜ ਰਹੀ ਹੈ, ਪਰ ਇਸ ਦੀ ਕਾਫੀ ਤਾਰੀਫ ਹੋ ਰਹੀ ਹੈ। ਫਿਲਮ ਨੂੰ ਲੋਕਾਂ ਵੱਲੋਂ ਸਕਾਰਾਤਮਕ ਹੁੰਗਾਰਾ ਮਿਲਿਆ ਹੈ। ਸਕਨੀਲਕ ਦੀ ਰਿਪੋਰਟ ਦੇ ਅਨੁਸਾਰ, 'OMG 2' ਨੇ 15 ਅਗਸਤ ਵਾਲੇ ਦਿਨ ਲਗਭਗ 18.50 ਕਰੋੜ ਦੀ ਕਮਾਈ ਕੀਤੀ ਹੈ। ਜਿਸ ਤੋਂ ਬਾਅਦ ਫਿਲਮ ਦਾ ਕਲੈਕਸ਼ਨ ਕਰੀਬ 75 ਕਰੋੜ ਹੋ ਜਾਵੇਗਾ। OMG 2 ਹੁਣ 75 ਕਰੋੜ ਦੇ ਕਲੱਬ ਵਿੱਚ ਸ਼ਾਮਲ ਹੋ ਗਈ ਹੈ ਅਤੇ ਉਮੀਦ ਹੈ ਕਿ ਇਸ ਵੀਕੈਂਡ ਤੱਕ ਇਹ ਫਿਲਮ 100 ਕਰੋੜ ਦੇ ਕਲੱਬ ਵਿੱਚ ਸ਼ਾਮਲ ਹੋ ਜਾਵੇਗੀ।
Entertainment News Live: ਪਿਓ ਨੇ ਆਪਣੇ 3 ਸਾਲਾਂ ਪੁੱਤਰ ਨੂੰ ਦਿੱਤੀ ਖੌਫਨਾਕ ਮੌਤ, ਗਾਇਕ ਪ੍ਰੀਤ ਹਰਪਾਲ ਨੇ ਸਾਂਝੀ ਕੀਤੀ ਦਰਦ ਭਰੀ ਤਸਵੀਰ
Preet Harpal React On Three year Boy killed by father: ਪੰਜਾਬ ਵਿੱਚ ਇਨ੍ਹੀਂ ਦਿਨੀਂ ਇੱਕ ਖੌੌਫਨਾਕ ਵਾਰਦਾਤ ਸੁਰਖੀਆਂ ਵਿੱਚ ਬਣੀ ਹੋਈ ਹੈ। ਜਿਸ ਨੇ ਪਿਓ ਅਤੇ ਪੁੱਤਰ ਦੇ ਰਿਸ਼ਤੇ ਨੂੰ ਤਾਰ-ਤਾਰ ਕਰ ਦਿੱਤਾ ਹੈ। ਦਰਅਸਲ, ਅੰਗਰੇਜ਼ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਪਿੰਡ ਰੈਸ਼ੀਆਣਾ ਨੇ ਆਪਣੇ ਤਿੰਨ ਸਾਲਾਂ ਪੁੱਤਰ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ, ਹੈਰਾਨੀ ਦੀ ਗੱਲ ਇਹ ਹੈ ਕਿ ਉਸਨੇ ਇਸ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਖੁਦ ਪੁਲਿਸ ਕੋਲ ਜਾ ਪੁੱਤਰ ਦੇ ਅਗਵਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ। ਪਰ ਜਦੋਂ ਪੂਰਾ ਮਾਮਲਾ ਸਾਹਮਣੇ ਆਇਆ ਤਾਂ ਹਰ ਕੋਈ ਹੈਰਾਨ ਰਹਿ ਗਿਆ। ਇਸ ਹਾਦਸੇ ਨੇ ਹਰ ਕਿਸੇ ਦੀਆਂ ਅੱਖਾਂ ਨਮ ਕਰ ਦਿੱਤੀਆਂ। ਇਸ ਵਿਚਾਲੇ ਪੰਜਾਬੀ ਗਾਇਕ ਪ੍ਰੀਤ ਹਰਪਾਲ ਵੱਲੋਂ ਵੀ ਇਸ ਖੌਫਨਾਕ ਵਾਰਦਾਤ ਉੱਪਰ ਆਪਣੀ ਪ੍ਰਤੀਕਿਰਿਆ ਦਿੱਤੀ ਗਈ ਹੈ।
Read More: ਪਿਓ ਨੇ ਆਪਣੇ 3 ਸਾਲਾਂ ਪੁੱਤਰ ਨੂੰ ਦਿੱਤੀ ਖੌਫਨਾਕ ਮੌਤ, ਗਾਇਕ ਪ੍ਰੀਤ ਹਰਪਾਲ ਨੇ ਸਾਂਝੀ ਕੀਤੀ ਦਰਦ ਭਰੀ ਤਸਵੀਰ
Entertainment News Live Today: Singer R Nait: ਪੰਜਾਬੀ ਗਾਇਕ R Nait ਇਸ ਨੇਕ ਕੰਮ ਨੂੰ ਲੈ ਬਟੋਰ ਰਿਹਾ ਸੁਰਖੀਆਂ, ਜਾਣੋ ਲੋਕ ਕਿਉਂ ਕਰ ਰਹੇ ਸ਼ਲਾਘਾ
Punjabi Singer R Nait: ਆਰ ਨੇਤ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹਨ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗੀਤ ਦਿੱਤੇ ਹਨ। ਇੰਨੀਂ ਦਿਨੀਂ ਆਰ ਨੇਤ ਕਾਫੀ ਜ਼ਿਆਦਾ ਸੁਰਖੀਆਂ ਵਿੱਚ ਹੈ। ਦਰਅਸਲ, ਇਸ ਵਾਰ ਆਰ ਨੇਤ ਆਪਣੇ ਕਿਸੇ ਗੀਤ ਨਹੀਂ ਸਗੋਂ ਨੇਕ ਕੰਮ ਨੂੰ ਲੈ ਸੁਰਖੀਆਂ ਬਟੋਰ ਰਹੇ ਹਨ। ਆਖਿਰ ਪੰਜਾਬੀ ਗਾਇਕ ਕਿਉਂ ਸੁਰਖੀਆਂ ਬਟੋਰ ਰਿਹਾ ਹੈ, ਤੁਸੀ ਵੀ ਵੇਖੋ ਇਹ ਵੀਡੀਓ...
Read More: Singer R Nait: ਪੰਜਾਬੀ ਗਾਇਕ R Nait ਇਸ ਨੇਕ ਕੰਮ ਨੂੰ ਲੈ ਬਟੋਰ ਰਿਹਾ ਸੁਰਖੀਆਂ, ਜਾਣੋ ਲੋਕ ਕਿਉਂ ਕਰ ਰਹੇ ਸ਼ਲਾਘਾ






















