Entertainment News LIVE: ਕੰਗਨਾ ਰਣੌਤ ਨੂੰ ਲੱਗਿਆ ਝਟਕਾ, ਸਾਊਥ ਐਕਟਰ ਨੇ ਕੀਤਾ ਫਿਲਮ ਸੈਂਸਰ ਬੋਰਡ ਦੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼, ਪੜ੍ਹੋ ਮਨੋਰੰਜਨ ਦੀਆਂ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ..
LIVE

Background
Entertainment News Live: ਸੋਨਮ ਬਾਜਵਾ ਦੀ ਲਾਲ ਸਾੜੀ 'ਚ ਖੂਬਸੂਰਤ ਤਸਵੀਰਾਂ ਹੋ ਰਹੀਆਂ ਵਾਇਰਲ, ਕੁੱਝ ਹੀ ਘੰਟਿਆਂ 'ਚ ਮਿਲੇ ਇੱਕ ਮਿਲੀਅਨ ਲਾਈਕ
ਸੋਨਮ ਬਾਜਵਾ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਸੋਨਮ ਬਾਜਵਾ ਨੇ ਲਾਲ ਰੰਗ ਦੀ ਸਾੜੀ 'ਚ ਆਪਣੀ ਬਿਲਕੁਲ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਕਿ ਹੁਣ ਵਾਇਰਲ ਹੋ ਰਹੀਆਂ ਹਨ। ਕੁੱਝ ਘੰਟਿਆਂ 'ਚ ਸੋਨਮ ਦੀਆਂ ਤਸਵੀਰਾਂ ਨੂੰ 1 ਮਿਲੀਅਨ ਤੋਂ ਵੀ ਜ਼ਿਆਦਾ ਲਾਈਕਸ ਮਿਲੇ ਹਨ। ਇਹੀ ਨਹੀਂ ਫੈਨਜ਼ ਸੋਨਮ ਦੀਆਂ ਇਨ੍ਹਾਂ ਤਸਵੀਰਾਂ ਦੇ ਕਾਇਲ ਹੋ ਰਹੇ ਹਨ। ਉਹ ਕਮੈਂਟ ਕਰਕੇ ਅਦਾਕਾਰਾ ਦੀਆਂ ਤਸਵੀਰਾਂ 'ਤੇ ਪਿਆਰ ਦੀ ਬਰਸਾਤ ਕਰ ਰਹੇ ਹਨ। ਦੇਖੋ ਇਹ ਤਸਵੀਰਾਂ:
Entertainment News Live Today: ਕਰਨ ਔਜਲਾ ਨੇ ਖਰੀਦੀ ਸ਼ਾਨਦਾਰ ਰੋਲਜ਼ ਰਾਇਸ ਕਾਰ, ਸੋਸ਼ਲ ਮੀਡੀਆ 'ਤੇ ਤਸਵੀਰਾਂ ਕੀਤੀਆਂ ਸ਼ੇਅਰ, ਫੈਨਜ਼ ਦੇ ਰਹੇ ਵਧਾਈ
ਕਰਨ ਔਜਲਾ ਫਿਰ ਤੋਂ ਸੁਰਖੀਆਂ 'ਚ ਹੈ। ਦਰਅਸਲ, ਹਾਲ ਹੀ 'ਚ ਕਰਨ ਔਜਲਾ ਨੇ ਸ਼ਾਨਦਾਰ ਰੌਲਜ਼ ਰਾਇਸ ਕਾਰ ਖਰੀਦੀ ਹੈ। ਇਸ ਦੀਆਂ ਬੇਹੱਦ ਖੂਬਸੂਰਤ ਤਸਵੀਰਾਂ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਕਰਨ ਦੀ ਇਸ ਰੌਲਜ਼ ਰਾਇਸ ਕਾਰ ਦੀ ਕੀਮਤ 3-4 ਕਰੋੜ ਹੋ ਸਕਦੀ ਹੈ।
ਕਰਨ ਔਜਲਾ ਨੇ ਖਰੀਦੀ ਸ਼ਾਨਦਾਰ ਰੋਲਜ਼ ਰਾਇਸ ਕਾਰ, ਸੋਸ਼ਲ ਮੀਡੀਆ 'ਤੇ ਤਸਵੀਰਾਂ ਕੀਤੀਆਂ ਸ਼ੇਅਰ, ਫੈਨਜ਼ ਦੇ ਰਹੇ ਵਧਾਈ
Entertainment News Live: ਦਿਲਜੀਤ ਦੋਸਾਂਝ ਦੀ ਨਵੀਂ ਐਲਬਮ 'ਗੋਸਟ' ਹੋਈ ਰਿਲੀਜ਼, ਜਾਣੋ ਕਿੱਥੇ ਤੇ ਕਿਵੇਂ ਸੁਣ ਸਕਦੇ ਹੋ ਸਾਰੇ ਗਾਣੇ
ਦਲਿਜੀਤ ਦੋਸਾਂਝ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਦਰਅਸਲ, ਦਿਲਜੀਤ ਪਿਛਲੇ ਲੰਬੇ ਸਮੇਂ ਤੋਂ ਆਪਣੀ ਐਲਬਮ 'ਗੋਸਟ' ਨੂੰ ਲੈਕੇ ਚਰਚਾ ਵਿੱਚ ਹਨ। ਹੁਣ ਦਿਲਜੀਤ ਨੇ ਫੈਨਜ਼ ਦਾ ਇੰਤਜ਼ਾਰ ਕਰਦਿਆਂ ਆਪਣੀ ਨਵੀਂ ਐਲਬਮ ਨੂੰ ਰਿਲੀਜ਼ ਕਰ ਦਿੱਤਾ ਹੈ। ਜੀ ਹਾਂ, ਬੀਤੇ ਦਿਨੀਂ ਐਲਬਮ ਦਾ ਪਹਿਲਾ ਗਾਣਾ ਰਿਲੀਜ਼ ਹੋਇਆ ਸੀ। ਹੁਣ ਦਿਲਜੀਤ ਦੀ ਐਲਬਮ ਦੇ ਸਾਰੇ ਗਾਣੇ ਰਿਲੀਜ਼ ਹੋ ਚੁੱਕੇ ਹਨ।
Entertainment News: ਯੂਟਿਊਬਰ ਅਰਮਾਨ ਮਲਿਕ ਦੇ ਬੇਟੇ ਜ਼ੈਦ ਦੀ ਹਾਲਤ ਵਿਗੜੀ, ਦੂਜੀ ਪਤਨੀ ਕ੍ਰਿਿਤਿਕਾ ਮਲਿਕ ਦਾ ਰੋ-ਰੋ ਕੇ ਬੁਰਾ ਹਾਲ, ਦੇਖੋ ਵੀਡੀਓ
Kritika Malik: ਯੂਟਿਊਬਰ ਅਰਮਾਨ ਮਲਿਕ, ਜੋ ਦੋ ਵਾਰ ਵਿਆਹ ਕਰਕੇ ਸੁਰਖੀਆਂ ਵਿੱਚ ਹੈ, ਆਪਣੀ ਪੂਰੀ ਜੀਵਨ ਸ਼ੈਲੀ ਨੂੰ ਵਲੌਗਸ ਰਾਹੀਂ ਲੋਕਾਂ ਨਾਲ ਸਾਂਝਾ ਕਰਦਾ ਰਹਿੰਦਾ ਹੈ। ਅਰਮਾਨ ਮਲਿਕ ਨੂੰ ਵੀ ਲੋਕ ਬਹੁਤ ਪਸੰਦ ਕਰਦੇ ਹਨ। ਅਰਮਾਨ ਦੀਆਂ ਦੋ ਪਤਨੀਆਂ ਕ੍ਰਿਤਿਕਾ ਮਲਿਕ ਅਤੇ ਪਾਇਲ ਮਲਿਕ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀਆਂ ਹਨ। ਤਾਜ਼ਾ ਵਲੌਗ 'ਚ ਦਿਖਾਇਆ ਗਿਆ ਹੈ ਕਿ ਜ਼ੈਦ ਦੀ ਸਿਹਤ ਅਚਾਨਕ ਵਿਗੜ ਗਈ ਹੈ, ਜਿਸ ਕਾਰਨ ਅਰਮਾਨ ਮਲਿਕ ਦੀ ਦੂਜੀ ਪਤਨੀ ਕ੍ਰਿਤਿਕਾ ਮਲਿਕ ਰੋ-ਰੋ ਕੇ ਕਾਫੀ ਪਰੇਸ਼ਾਨ ਹੋ ਗਈ ਹੈ। ਵਲੌਗ ਦੀ ਸ਼ੁਰੂਆਤ 'ਚ ਪਾਇਲ ਮਲਿਕ ਨੇ ਦੱਸਿਆ ਕਿ ਜ਼ੈਦ ਨੂੰ ਤੇਜ਼ ਬੁਖਾਰ ਹੈ ਅਤੇ ਉਹ ਸੌਂ ਨਹੀਂ ਰਿਹਾ ਹੈ। ਉਸ ਨੂੰ ਸਾਹ ਲੈਣ ਵਿੱਚ ਵੀ ਤਕਲੀਫ਼ ਹੋ ਰਹੀ ਹੈ। ਇਸ ਤੋਂ ਬਾਅਦ ਕ੍ਰਿਤਿਕਾ ਅਤੇ ਅਰਮਾਨ ਜ਼ੈਦ ਨੂੰ ਹਸਪਤਾਲ ਲੈ ਜਾਂਦੇ ਹਨ।
Entertainment News Live; ਸਾਊਥ ਕਲਾਕਾਰਾਂ ਦੀ ਸਾਦਗੀ, ਫੈਨ ਦੀ ਸੜਕ ਹਾਦਸੇ 'ਚ ਮੌਤ ਹੋਈ ਤਾਂ ਘਰ ਪਹੁੰਚ ਗਏ ਸਾਊਥ ਸਟਾਰ ਸੂਰਿਆ, ਤਸਵੀਰਾਂ ਵਾਇਰਲ
Suriya Visited Fan House: ਸਾਊਥ ਦੇ ਸੁਪਰਸਟਾਰ ਅਭਿਨੇਤਾ ਸੂਰਿਆ ਨੇ ਹਾਲ ਹੀ ਵਿੱਚ ਆਪਣੇ ਇੱਕ ਪ੍ਰਸ਼ੰਸਕ ਨੂੰ ਉਨ੍ਹਾਂ ਦੇ ਘਰ ਜਾ ਕੇ ਅੰਤਿਮ ਸ਼ਰਧਾਂਜਲੀ ਦਿੱਤੀ। ਦਰਅਸਲ, ਉਨ੍ਹਾਂ ਦੇ ਇੱਕ ਪ੍ਰਸ਼ੰਸਕ ਦੀ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਸੂਰਿਆ ਚੇਨਈ ਦੇ ਐਨਨੌਰ ਸਥਿਤ ਆਪਣੇ ਫੈਨ ਦੇ ਘਰ ਗਏ ਅਤੇ ਪਰਿਵਾਰ ਨੂੰ ਦਿਲਾਸਾ ਦਿੱਤਾ। ਅਦਾਕਾਰ ਨੇ ਪ੍ਰਸ਼ੰਸਕ ਨੂੰ ਉਨ੍ਹਾਂ ਦੀ ਤਸਵੀਰ ਅੱਗੇ ਹੱਥ ਜੋੜ ਕੇ ਸ਼ਰਧਾਂਜਲੀ ਦਿੱਤੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
