ਸੋਨੂੰ ਸੂਦ ਦੇ ਨਾਂ 'ਤੇ ਫਰੌਡ, ਅਦਾਕਾਰ ਨੇ ਫੈਨਸ ਨੂੰ ਦਿੱਤੀ ਚੇਤਾਵਨੀ
ਹਾਲ ਹੀ ਵਿੱਚ ਸੋਨੂੰ ਦੇ ਨਾਂ 'ਤੇ ਫਰੌਡ ਕਰਨ ਦੀ ਕੋਸ਼ਿਸ਼ ਕੀਤੀ ਗਈ। ਦਰਅਸਲ, ਬਹੁਤ ਸਾਰੇ ਲੋਕਾਂ ਦੀ ਮਦਦ ਕਰਨ ਵਾਲੇ ਸੋਨੂੰ ਸੂਦ ਫਾਉਂਡੇਸ਼ਨ ਦੇ ਨਾਮ 'ਤੇ ਧੋਖਾਧੜੀ ਕਰਨ ਦੀ ਕੋਸ਼ਿਸ਼ ਕੀਤੀ ਗਈ।
ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਕੋਵਿਡ-19 ਮਹਾਂਮਾਰੀ ਦੌਰਾਨ ਲੌਕਡਾਊਨ ਲਾਗੂ ਹੋਣ ਤੋਂ ਬਾਅਦਅਣਥੱਕ ਅਤੇ ਨਿਰਸਵਾਰਥ ਲੋਕਾਂ ਲਈ ਕੰਮ ਕਰ ਰਹੇ ਹਨ। ਸੋਨੂੰ ਸੂਦ ਟਵਿੱਟਰ 'ਤੇ ਆਪਣੀਆਂ ਪਰਉਪਕਾਰੀ ਕੰਮਾਂ ਲਈ ਕਾਫ਼ੀ ਐਕਟਿਵ ਹੈ। ਪਰ ਹਾਲ ਹੀ ਵਿੱਚ ਸੋਨੂੰ ਦੇ ਨਾਂ 'ਤੇ ਫਰੌਡ ਕਰਨ ਦੀ ਕੋਸ਼ਿਸ਼ ਕੀਤੀ ਗਈ। ਦਰਅਸਲ, ਬਹੁਤ ਸਾਰੇ ਲੋਕਾਂ ਦੀ ਮਦਦ ਕਰਨ ਵਾਲੇ ਸੋਨੂੰ ਸੂਦ ਫਾਉਂਡੇਸ਼ਨ ਦੇ ਨਾਮ 'ਤੇ ਧੋਖਾਧੜੀ ਕਰਨ ਦੀ ਕੋਸ਼ਿਸ਼ ਕੀਤੀ ਗਈ।
ਕਿਹਾ ਜਾ ਰਿਹਾ ਸੀ ਕਿ ਸੋਨੂੰ ਇਸ ਫਾਊਂਡੇਸ਼ਨ ਰਾਹੀਂ ਕਰਜ਼ਾ ਦੇ ਰਿਹਾ ਹੈ। ਪਰ ਜਿਵੇਂ ਹੀ ਸੋਨੂੰ ਨੂੰ ਇਸ ਬਾਰੇ ਜਾਣਕਾਰੀ ਮਿਲੀ, ਉਸ ਨੇ ਤੁਰੰਤ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨੂੰ ਚੇਤਾਵਨੀ ਦਿੱਤੀ। ਸੋਨੂੰ ਨੇ ਕਿਹਾ ਕਿ ਨਾ ਤਾਂ ਉਸ ਦੀ ਫਾਊਂਡੇਸ਼ਨ ਲੋਨ ਦਿੰਦੀ ਹੈ ਅਤੇ ਨਾ ਹੀ ਜਿਹੜਾ ਵਿਅਕਤੀ ਇਹ ਕਰ ਰਿਹਾ ਹੈ ਉਹ ਉਸ ਦੀ ਫਾਊਂਡੇਸ਼ਨ ਨਾਲ ਜੁੜਿਆ ਹੋਇਆ ਹੈ। ਹੁਣ ਸੋਨੂੰ ਫਰੌਡ ਕਰਨ ਵਾਲਿਆਂ ਖਿਲਾਫ ਸ਼ਿਕਾਇਤ ਦਰਜ ਕਰਾਉਣ ਜਾ ਰਿਹਾ ਹੈ।
ਇਸ ਤੋਂ ਇਲਾਵਾ, ਕੁਝ ਦਿਨ ਪਹਿਲਾਂ ਅਦਾਕਾਰ ਨੇ ਬੇਰੁਜ਼ਗਾਰਾਂ ਦੀ ਸਹਾਇਤਾ ਲਈ ਇੱਕ ਪਹਿਲ ਸ਼ੁਰੂ ਕੀਤੀ। ਇਸ ਤਹਿਤ ਉਸ ਨੇ ਈ-ਰਿਕਸ਼ਾ ਵੰਡਣਾ ਸ਼ੁਰੂ ਕੀਤਾ। ਆਈਏਐਨਐਸ ਦੀ ਇੱਕ ਰਿਪੋਰਟ ਦੇ ਅਨੁਸਾਰ, ਸੋਨੂੰ ਨੇ ਇਹ ਪਹਿਲ ਆਪਣੇ ਸ਼ਹਿਰ ਮੋਗਾ ਤੋਂ 100 ਈ-ਰਿਕਸ਼ਾ ਵੰਡ ਕੇ ਕੀਤੀ। ਅਭਿਨੇਤਾ ਨੇ ਆਈਏਐਨਐਸ ਨੂੰ ਦੱਸਿਆ, “ਮੈਂ ਉੱਤਰ ਪ੍ਰਦੇਸ਼ ਤੋਂ ਬਿਹਾਰ, ਝਾਰਖੰਡ, ਉੜੀਸਾ ਅਤੇ ਹੋਰ ਬਹੁਤ ਸਾਰੇ ਰਾਜਾਂ ਵਿੱਚ ਵੰਡਣ ਦੀ ਯੋਜਨਾ ਬਣਾ ਰਿਹਾ ਹਾਂ। ਫਿਲਹਾਲ, ਮੈਂ ਆਪਣੇ ਜੱਦੀ ਸ਼ਹਿਰ ਮੋਗਾ, ਪੰਜਾਬ ਤੋਂ ਇਸ ਦੀ ਸ਼ੁਰੂਆਤ ਕੀਤੀ ਹੈ।”