ਗਿੱਪੀ ਗਰੇਵਾਲ ਨੇ ਫ਼ਿਲਮ ਯਾਰ ਮੇਰਾ ਤਿਤਲੀਆਂ ਵਰਗਾ ਦਾ ਕੀਤਾ ਐਲਾਨ, 2 ਸਤੰਬਰ ਨੂੰ ਫ਼ਿਲਮ ਹੋ ਰਹੀ ਰਿਲੀਜ਼
Gippy Grewal New Film: ਫ਼ਿਲਮ ਗਿੱਪੀ ਗਰੇਵਾਲ ਦੇ ਪ੍ਰੋਡਕਸ਼ਨ ਹਾਊਣ ਹੰਬਲ ਪਿਕਚਰਜ਼ ਦੇ ਬੈਨਰ ਹੇਠ ਬਣ ਰਹੀ ਹੈ। ਫ਼ਿਲਮ ਨੂੰ ਵਿਕਾਸ ਵਸ਼ਿਸ਼ਟ ਡਾਇਰੈਕਟ ਕਰ ਰਹੇ ਹਨ। ਇਹ ਫ਼ਿਲਮ 2 ਸਤੰਬਰ 2022 ਨੂੂੰ ਸਿਨੇਮਾਘਰਾਂ `ਚ ਦਰਸ਼ਕਾਂ ਦਾ ਮਨੋਰੰਜਨ ਕਰੇਗੀ।
Yaar Mera Titliaan Warga: ਪੰਜਾਬੀ ਐਕਟਰ ਤੇ ਸਿੰਗਰ ਗਿੱਪੀ ਗਰੇਵਾਲ ਇੱਕ ਹੋਰ ਨਵੀਂ ਫ਼ਿਲਮ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਇਸ ਫ਼ਿਲਮ ਦਾ ਪੋਸਟਰ ਗਰੇਵਾਲ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਪੇਜ `ਤੇ ਸ਼ੇਅਰ ਕੀਤਾ ਹੈ। ਇਸ ਫ਼ਿਲਮ ਦਾ ਨਾਂ ਹੈ ਯਾਰ ਮੇਰਾ ਤਿਤਲੀਆਂ ਵਰਗਾ। ਫ਼ਿਲਮ ਦੇ ਪੋਸਟਰ ਤੇ ਗਿੱਪੀ ਗਰੇਵਾਲ, ਤਨੂ ਗਰੇਵਾਲ ਤੇ ਉਨ੍ਹਾਂ ਦੇ ਨਾਲ ਬੱਚਾ ਨਜ਼ਰ ਆ ਰਿਹਾ ਹੈ।
View this post on Instagram
ਫ਼ਿਲਮ ਪ੍ਰੋਡਕਸ਼ਨ ਦੀ ਗੱਲ ਕੀਤੀ ਜਾਏ ਤਾਂ ਫ਼ਿਲਮ ਗਿੱਪੀ ਗਰੇਵਾਲ ਦੇ ਪ੍ਰੋਡਕਸ਼ਨ ਹਾਊਣ ਹੰਬਲ ਪਿਕਚਰਜ਼ ਦੇ ਬੈਨਰ ਹੇਠ ਬਣ ਰਹੀ ਹੈ। ਜਦਕਿ ਫ਼ਿਲਮ ਨੂੰ ਵਿਕਾਸ ਵਸ਼ਿਸ਼ਟ ਡਾਇਰੈਕਟ ਕਰ ਰਹੇ ਹਨ। ਇਹ ਫ਼ਿਲਮ 2 ਸਤੰਬਰ 2022 ਨੂੂੰ ਸਿਨੇਮਾਘਰਾਂ `ਚ ਦਰਸ਼ਕਾਂ ਦਾ ਮਨੋਰੰਜਨ ਕਰੇਗੀ। ਫ਼ਿਲਮ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ। ਫ਼ਿਲਮ ਦੇ ਗੀਤ ਪ੍ਰਸਿੱਧ ਗੀਤਕਾਰ ਹੈੱਪੀ ਰਾਏਕੋਟੀ ਨੇ ਲਿਖੇ ਹਨ, ਜਦਕਿ ਗੀਤਾਂ ਨੂੰ ਆਵਾਜ਼ ਨਾਲ ਗਿੱਪੀ ਗਰੇਵਾਲ ਨੇ ਸਜਾਇਆ ਹੈ।
ਕਾਬਿਲੇਗ਼ੌਰ ਹੈ ਕਿ 12 ਜੁਲਾਈ ਨੂੰ ਗਿੱਪੀ ਗਰੇਵਾਲ ਦਾ ਗੀਤ ਮੁਟਿਆਰੇ ਨੀ ਰਿਲੀਜ਼ ਹੋਇਆ ਸੀ। ਜਿਸ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ `ਤੇ ਵਿਊਜ਼ ਤੇਜ਼ੀ ਨਾਲ ਵਧ ਰਹੇ ਹਨ। 6 ਦਿਨਾਂ ਵਿੱਚ ਹੀ ਇਸ ਗੀਤ ਨੂੰ 8.7 ਮਿਲੀਅਨ ਯਾਨਿ 87 ਲੱਖ ਲੋਕ ਦੇਖ ਚੁੱਕੇ ਹਨ। ਜਿਸ ਦਾ ਮਤਲਬ ਹੈ ਕਿ ਇਹ ਗੀਤ ਸੁਪਰਹਿੱਟ ਹੋ ਚੁੱਕਿਆ ਹੈ। ਹੁਣ ਦੇਖਣਾ ਇਹ ਰਹੇਗਾ ਕਿ ਗਿੱਪੀ ਗਰੇਵਾਲ ਦੀ ਫ਼ਿਲਮ ਦਾ ਜਾਦੂ ਦਰਸ਼ਕਾਂ `ਤੇ ਚਲਦਾ ਹੈ ਜਾਂ ਨਹੀਂ।