Gippy Grewal: ਗਿੱਪੀ ਗਰੇਵਾਲ ਦੀ 'ਵਾਰਨਿੰਗ 2' ਦਾ ਗਾਣਾ 'Dead' ਹੋਇਆ ਰਿਲੀਜ਼, ਗੀਤ 'ਚ ਦੇਖੋ ਗੇਜੇ ਦਾ ਖੂੰਖਾਰ ਅਵਤਾਰ
Warning 2 New Song: ਫਿਲਮ ਦਾ ਨਵਾਂ ਗਾਣਾ 'ਡੈੱਡ' ਰਿਲੀਜ਼ ਹੋ ਗਿਆ ਹੈ। ਇਸ ਗਾਣੇ ਨੂੰ ਗਿੱਪੀ ਗਰੇਵਾਲ ਨੇ ਆਪਣੀ ਆਵਾਜ਼ ਦਿੱਤੀ ਹੈ। ਇਹ ਗਾਣਾ ਫਿਲਮ 'ਚ ਗਿੱਪੀ ਦੇ ਕਿਰਦਾਰ 'ਤੇ ਕਾਫੀ ਸੂਟ ਕਰ ਰਿਹਾ ਹੈ।

ਅਮੈਲੀਆ ਪੰਜਾਬੀ ਦੀ ਰਿਪੋਰਟ
Warning 2 New Song Dead Out Now: ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਉਨ੍ਹਾਂ ਦੀ ਫਿਲਮ 'ਵਾਰਨਿੰਗ 2' 2 ਫਰਵਰੀ ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਫਿਲਮ 'ਚ ਗਿੱਪੀ ਦੇ ਨਾਲ ਨਾਲ ਪ੍ਰਿੰਸ ਕੰਵਲਜੀਤ ਸਿੰਘ ਤੇ ਜੈਸਮੀਨ ਭਸੀਨ ਵੀ ਮੁੱਖ ਕਿਰਦਾਰਾਂ 'ਚ ਨਜ਼ਰ ਆਉਣ ਵਾਲੇ ਹਨ। ਇਸ ਦਰਮਿਆਨ ਫਿਲਮ ਦਾ ਨਵਾਂ ਗਾਣਾ 'ਡੈੱਡ' ਰਿਲੀਜ਼ ਹੋ ਗਿਆ ਹੈ। ਇਸ ਗਾਣੇ ਨੂੰ ਗਿੱਪੀ ਗਰੇਵਾਲ ਨੇ ਆਪਣੀ ਆਵਾਜ਼ ਦਿੱਤੀ ਹੈ। ਇਹ ਗਾਣਾ ਫਿਲਮ 'ਚ ਗਿੱਪੀ ਦੇ ਕਿਰਦਾਰ 'ਤੇ ਕਾਫੀ ਸੂਟ ਕਰ ਰਿਹਾ ਹੈ। ਦੂਜੇ ਪਾਸੇ, ਪ੍ਰਿੰਸ ਕੰਵਲਜੀਤ ਸਿੰਘ ਵੀ ਆਪਣੇ ਕਿਰਦਾਰ 'ਚ ਕਾਫੀ ਖਤਰਨਾਕ ਲੱਗਦੇ ਹਨ। ਗਿੱਪੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਸ ਗਾਣੇ ਦੀ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਗੇਜੇ ਯਾਨਿ ਗਿੱਪੀ ਦਾ ਖੂੰਖਾਰ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ। ਦੇਖੋ ਇਹ ਵੀਡੀਓ:
View this post on Instagram
ਦੇਖੋ ਪੂਰਾ ਗਾਣਾ:
ਕਾਬਿਲੇਗ਼ੌਰ ਹੈ ਕਿ ਗਿੱਪੀ ਗਰੇਵਾਲ ਦੀ 'ਵਾਰਨਿੰਗ 2' 2 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਗਿੱਪੀ ਇਸ ਫਿਲਮ 'ਚ ਖਤਰਨਾਕ ਗੈਂਗਸਟਰ ਦਾ ਕਿਰਦਾਰ ਨਿਭਾ ਰਹੇ ਹਨ, ਜੋ ਕਿ ਪੰਮੇ ਯਾਨਿ ਪ੍ਰਿੰਸ ਕੰਵਲਜੀਤ ਸਿੰਘ ਤੋਂ ਬਦਲਾ ਲੈਣ ਆਇਆ ਹੈ। ਫਿਲਮ 'ਚ ਜੈਸਮੀਨ ਭਸੀਨ ਨੇ ਗਿੱਪੀ ਦੀ ਪਤਨੀ ਦਾ ਕਿਰਦਾਰ ਨਿਭਾਇਆ ਹੈ। ਹਾਲ ਹੀ 'ਚ ਫਿਲਮ ਦਾ ਟਰੇਲਰ ਵੀ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਨੇ ਭਰਪੂਰ ਪਿਆਰ ਦਿੱਤਾ ਹੈ। ਇਸ ਤੋਂ ਇਲਾਵਾ ਗਿੱਪੀ ਦੀ ਫਿਲਮ 'ਜੱਟ ਨੂੰ ਚੁੜੈਲ ਟੱਕਰੀ' ਦਾ ਪੋਸਟਰ ਵੀ ਰਿਲੀਜ਼ ਕਰ ਦਿੱਤਾ ਗਿਆ ਹੈ। ਗਿੱਪੀ ਇਸ ਪੋਸਟਰ 'ਚ 101 ਚੁੜੈਲਾਂ ਨਾਲ ਘਿਰੇ ਨਜ਼ਰ ਆ ਰਹੇ ਹਨ। ਉਹ ਫਿਲਮ ;ਚ ਰੂਪੀ ਗਿੱਲ ਤੇ ਸਰਗੁਣ ਮਹਿਤਾ ਨਾਲ ਰੋਮਾਂਸ ਕਰਦੇ ਨਜ਼ਰ ਆਉਣ ਵਾਲੇ ਹਨ। ਫਿਲਮ 15 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ।






















