Paul Ritter Death: 'Harry Potter' ਦੇ ਮਸ਼ਹੂਰ ਐਕਟਰ ਪੌਲ ਰਿਟਰ ਦਾ ਹੋਇਆ ਦੇਹਾਂਤ
ਮਸ਼ਹੂਰ ਬ੍ਰਿਟਿਸ਼ ਅਦਾਕਾਰ ਪੌਲ ਰਿਟਰ (Paul Ritter) ਦਾ ਮੰਗਲਵਾਰ ਨੂੰ 54 ਸਾਲਾਂ ਦੀ ਉਮਰ ਵਿੱਚ ਬ੍ਰੇਨ ਟਿਊਮਰ ਕਾਰਨ ਦੇਹਾਂਤ ਹੋ ਗਿਆ। ਸਾਲ 2009 ਵਿੱਚ ਆਈ ਹੌਲੀਵੁੱਡ ਫਿਲਮ “ਹੈਰੀ ਪੋਟਰ” (Harry Potter) ਦੀ ਫ੍ਰੈਂਚਾਇਜ਼ੀ ਸਮੇਤ “ਚਰਨੋਬਲ” (Chernobyl) ਤੇ 'ਦ ਹਾਫ ਬਲੱਡ ਪ੍ਰਿੰਸ' ਵਰਗੀਆਂ ਫ਼ਿਲਮਾਂ ਵਿੱਚ ਅਹਿਮ ਭੂਮਿਕਾ ਨਿਭਾਅ ਚੁੱਕੇ ਹਨ।
ਚੰਡੀਗੜ੍ਹ: ਮਸ਼ਹੂਰ ਬ੍ਰਿਟਿਸ਼ ਅਦਾਕਾਰ ਪੌਲ ਰਿਟਰ (Paul Ritter) ਦਾ ਮੰਗਲਵਾਰ ਨੂੰ 54 ਸਾਲਾਂ ਦੀ ਉਮਰ ਵਿੱਚ ਬ੍ਰੇਨ ਟਿਊਮਰ ਕਾਰਨ ਦੇਹਾਂਤ ਹੋ ਗਿਆ। ਸਾਲ 2009 ਵਿੱਚ ਆਈ ਹੌਲੀਵੁੱਡ ਫਿਲਮ “ਹੈਰੀ ਪੋਟਰ” (Harry Potter) ਦੀ ਫ੍ਰੈਂਚਾਇਜ਼ੀ ਸਮੇਤ “ਚਰਨੋਬਲ” (Chernobyl) ਤੇ 'ਦ ਹਾਫ ਬਲੱਡ ਪ੍ਰਿੰਸ' ਵਰਗੀਆਂ ਫ਼ਿਲਮਾਂ ਵਿੱਚ ਅਹਿਮ ਭੂਮਿਕਾ ਨਿਭਾਅ ਚੁੱਕੇ ਹਨ।
ਇਹ ਵੀ ਪੜ੍ਹੋ: ਟ੍ਰੈਫ਼ਿਕ ਚਾਲਾਨ ਭਰਨ ਲਈ ਹੁਣ ਨਹੀਂ ਲਾਉਣੇ ਪੈਣਗੇ ਅਦਾਲਤਾਂ ਦੇ ਚੱਕਰ, ਘਰ ਬੈਠੇ ਇੰਝ ਹੋ ਸਕੇਗਾ ਭੁਗਤਾਨ
ਪੌਲ ਇੱਕ ਸ਼ਾਨਦਾਰ ਅਦਾਕਾਰ ਸੀ। ਫਿਲਮ 'ਹੈਰੀ ਪੋਟਰ' ਵਿੱਚ ਉਨ੍ਹਾਂ ਦੇ ਕਿਰਦਾਰ ਲਈ ਪੌਲ ਰਿਟਰ ਦੀ ਕਾਫੀ ਤਾਰੀਫ ਹੋਈ ਸੀ। ਰਿਟਰ ਦੇ ਪ੍ਰਤੀਨਿਧੀ ਨੇ ਦਿੱਤੇ ਇੱਕ ਬਿਆਨ ਵਿੱਚ ਕਿਹਾ, “ਇਹ ਦੱਸ ਕੇ ਬਹੁਤ ਦੁੱਖ ਹੋ ਰਿਹਾ ਹੈ ਕਿ ਪੌਲ ਰਿਟਰ ਦੀ ਬੀਤੀ ਰਾਤ ਮੌਤ ਹੋ ਗਈ ਹੈ। ਪੌਲ ਦੀ ਮੌਤ ਉਨ੍ਹਾਂ ਦੇ ਘਰ ਵਿੱਚ ਹੋਈ ਹੈ।"
ਇਹ ਵੀ ਪੜ੍ਹੋ: ਸੈਕੰਡ ਹੈਂਡ ਬਾਈਕ ਖ਼ਰੀਦਣ ਜਾ ਰਹੇ ਹੋ, ਤਾਂ ਇਹ ਪੰਜ ਨੁਕਤੇ ਜ਼ਰੂਰ ਚੇਤੇ ਰੱਖੋ
ਪੌਲ ਦੇ ਨੁਮਾਇੰਦੇ ਨੇ ਅੱਗੇ ਕਿਹਾ, "ਉਹ 54 ਸਾਲਾਂ ਦੇ ਸੀ ਤੇ ਬ੍ਰੇਨ ਟਿਊਮਰ ਨਾਲ ਲੜ੍ਹ ਰਹੇ ਸੀ। ਪੌਲ ਇੱਕ ਕਮਾਲ ਦੇ ਅਦਾਕਾਰ ਸੀ। ਉਨ੍ਹਾਂ ਨੇ ਕਈ ਤਰ੍ਹਾਂ ਦੇ ਕਿਰਦਾਰ ਨਿਭਾਏ ਸੀ। ਪੌਲ ਨੇ ਸਿਨੇਮਾ ਦੇ ਨਾਲ-ਨਾਲ ਥੀਏਟਰ ਵਿੱਚ ਵੀ ਕੰਮ ਕੀਤਾ।
ਇਹ ਵੀ ਪੜ੍ਹੋ: ਬਾਲਕੋਨੀ ’ਚ ਖੜ੍ਹੇ ਹੋ ਕੇ ਔਰਤਾਂ ਨੇ ਉਤਾਰ ਦਿੱਤੇ ਕੱਪੜੇ, ਵੀਡੀਓ ਵਾਇਰਲ ਹੋਣ ਮਗਰੋਂ ਸਾਰੀਆਂ ਗ੍ਰਿਫਤਾਰ
'ਹੈਰੀ ਪੋਟਰ' ਵਿੱਚ ਇੱਕ ਅਹਿਮ ਭੂਮਿਕਾ ਨਿਭਾਉਣ ਦੇ ਨਾਲ ਨਾਲ, ਉਨ੍ਹਾਂ ਨੇ ਸਾਲ 2008 ਦੀ ਜੇਮਜ਼ ਬਾਂਡ ਦੀ ਫਿਲਮ 'ਕਵੈਂਟਮ ਔਫ ਸੋਲੇਸ' ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਪੌਲ ਦਾ ਜਨਮ 20 ਦਸੰਬਰ 1966 ਨੂੰ ਗ੍ਰੇਵਸੈਂਡ, ਕੈਂਟ 'ਚ ਹੋਇਆ ਸੀ।
ਇਹ ਵੀ ਪੜ੍ਹੋ: ਗੁਰਨਾਮ ਭੁੱਲਰ ਨੇ ਪੰਜਾਬੀ ਫਿਲਮ ਲਈ ਵਧਾਇਆ 30 ਕਿਲੋ ਭਾਰ, ਤਾਜ਼ਾ ਤਸਵੀਰ ਕਰ ਦੇਵੇਗੀ ਹੈਰਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ