Jasmine Sandlas: ਜੈਸਮੀਨ ਸੈਂਡਲਾਸ ਦਾ ਨਵਾਂ ਗਾਣਾ 'ਮੌਸ਼ਪਿਟ' ਰਿਲੀਜ਼, ਗੈਰੀ ਸੰਧੂ 'ਤੇ ਫਿਰ ਕੱਸੇ ਤਿੱਖੇ ਤੰਜ, ਬੋਲੀ- 'ਐਕਸ ਮੇਰਾ ਸੀ...'
Jasmine Sandlas New Song: ਜੈਸਮੀਨ ਸੈਂਡਲਾਸ ਦਾ ਨਵਾਂ ਗਾਣਾ 'ਮੌਸ਼ਪਿਟ' ਰਿਲੀਜ਼ ਹੋਇਆ ਹੈ। ਇਹ ਗਾਣਾ ਰਿਲੀਜ਼ ਹੁੰਦੇ ਹੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਦਰਅਸਲ, ਇਸ ਗਾਣੇ 'ਚ ਵੀ ਗਾਇਕਾ ਨੇ ਗੈਰੀ ਸੰਧੂ 'ਤੇ ਤਿੱਖੇ ਤੰਜ ਕੱਸੇ ਹਨ।
Jasmine Sandlas New Song Moshpit Out Now: ਜੈਸਮੀਨ ਸੈਂਡਲਾਸ ਅਕਸਰ ਹੀ ਸੁਰਖੀਆਂ 'ਚ ਬਣੀ ਰਹਿੰਦੀ ਹੈ। ਉਹ ਆਪਣੇ ਬੋਲਡ ਅਵਤਾਰ ਤੇ ਬੇਬਾਕ ਅੰਦਾਜ਼ ਲਈ ਜਾਣੀ ਜਾਂਦੀ ਹੈ। ਖੈਰ ਇੰਨੀਂ ਦਿਨੀਂ ਗਾਇਕਾ ਆਪਣੀ ਨਵੀਂ ਐਲਬਮ ਕਰਕੇ ਚਰਚਾ ਵਿੱਚ ਹੈ। ਜੈਸਮੀਨ ਦੀ ਈਪੀ 'ਰੂਡ' ਦੇ ਇੱਕ ਤੋਂ ਬਾਅਦ ਇੱਕ ਗਾਣੇ ਰਿਲੀਜ਼ ਹੋ ਰਹੇ ਹਨ। ਇਹ ਗਾਣੇ ਬਹੁਤ ਹੀ ਬੋਲਡ ਲਿਰੀਕਸ ਯਾਨਿ ਬੋਲਾਂ ਕਰਕੇ ਖੂਬ ਸੁਰਖੀਆਂ ਬਟੋਰ ਰਹੇ ਹਨ। ਇਸ ਦੇ ਨਾਲ ਹੀ ਜੈਸਮੀਨ ਹਰ ਦੂਜੇ ਗੀਤ 'ਚ ਆਪਣੇ ਸਾਬਕਾ ਪ੍ਰੇਮੀ ਗੈਰੀ ਸੰਧੂ ਨੂੰ ਵੀ ਨਿਸ਼ਾਨਾ ਬਣਾ ਰਹੀ ਹੈ।
ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਨੂੰ ਹਰਾਉਣ ਲਈ ਸੰਨੀ ਦਿਓਲ ਦੀ ਜ਼ਬਰਦਸਤ ਚਾਲ! ਫਿਲਮ ਦੀ ਕਮਾਈ ਵਧਾਉਣ ਲਈ ਦਿੱਤਾ ਇਹ ਖਾਸ ਆਫਰ
ਹਾਲ ਹੀ 'ਚ ਜੈਸਮੀਨ ਸੈਂਡਲਾਸ ਦਾ ਨਵਾਂ ਗਾਣਾ 'ਮੌਸ਼ਪਿਟ' ਰਿਲੀਜ਼ ਹੋਇਆ ਹੈ। ਇਹ ਗਾਣਾ ਰਿਲੀਜ਼ ਹੁੰਦੇ ਹੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਦਰਅਸਲ, ਇਸ ਗਾਣੇ 'ਚ ਵੀ ਗਾਇਕਾ ਨੇ ਗੈਰੀ ਸੰਧੂ 'ਤੇ ਤਿੱਖੇ ਤੰਜ ਕੱਸੇ ਹਨ। ਜੈਸਮੀਨ ਨੇ ਗੈਰੀ ਨੂੰ 'ਟੌਕਸਿਕ' ਯਾਨਿ ਜ਼ਹਿਰੀਲਾ ਕਿਹਾ ਹੈ। ਇਸ ਦੇ ਨਾਲ ਨਾਲ ਉਸ ਨੇ ਕਿਹਾ ਕਿ ਉਹ ਹਮੇਸ਼ਾ ਹੀ ਬਕਵਾਸ ਕਰਦਾ ਹੁੰਦਾ ਸੀ, ਇਸ ਲਈ ਚੰਗਾ ਹੋਇਆ ਕਿ ਗੈਰੀ ਦੇ ਨਾਲ ਉਸ ਦਾ ਰਿਸ਼ਤਾ ਟੁੱਟ ਗਿਆ। ਹੁਣ ਉਸ ਨੂੰ ਅਹਿਸਾਸ ਹੋਇਆ ਕਿ ਉਸ ਦਾ ਇਸ ਬਰੇਕਅੱਪ ਨਾਲ ਕਿੰਨਾ ਫਾਇਦਾ ਹੋਇਆ ਹੈ। ਜੈਸਮੀਨ ਦੇ ਇਸ ਗਾਣੇ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਦੇਖੋ ਇਹ ਵੀਡੀਓ:
View this post on Instagram
ਇੱਥੇ ਦੇਖੋ ਪੂਰਾ ਗਾਣਾ:
ਕਾਬਿਲੇਗ਼ੌਰ ਹੈ ਕਿ ਸਾਲ 2015-16 ਦੌਰਾਨ ਜੈਸਮੀਨ ਸੈਂਡਲਾਸ ਗੈਰੀ ਸੰਧੂ ਨੂੰ ਡੇਟ ਕਰਦੀ ਸੀ। ਪਰ ਦੋਵਾਂ ਦਾ ਬਰੇਕਅੱਪ ਹੋ ਗਿਆ ਸੀ। ਖੈਰ ਬਰੇਕਅੱਪ ਦੀ ਵਜ੍ਹਾ ਕਦੇ ਵੀ ਬਾਹਰ ਨਹੀਂ ਆ ਸਕੀ। ਪਰ ਇਸ ਬਰੇਕਅੱਪ ਤੋਂ ਬਾਅਦ ਜੈਸਮੀਨ ਪੰਜਾਬ ਛੱਡ ਗਈ ਸੀ। ਪਰ ਉਹ ਸਾਲ 2022 'ਚ ਪੰਜਾਬ ਪਰਤੀ ਅਤੇ ਫਿਰ ਤੋਂ ਗੈਰੀ ਨੂੰ ਨਿਸ਼ਾਨਾ ਬਣਾਉਂਦੀ ਨਜ਼ਰ ਆਈ।