Kartik Aryan; ਕਾਰਤਿਕ ਆਰੀਅਨ ਦੀ 'ਸ਼ਹਿਜ਼ਾਦਾ' ਖਿਲਾਫ ਬਾਲੀਵੁੱਡ 'ਚ ਰਚੀ ਜਾ ਰਹੀ ਸਾਜਸ਼, ਇਸ ਐਕਟਰ ਨੇ ਕੀਤਾ ਵੱਡਾ ਦਾਅਵਾ
KRK Tweet On Shehzada: KRK ਨੇ ਦਾਅਵਾ ਕੀਤਾ ਹੈ ਕਿ ਬਾਲੀਵੁੱਡ ਦੇ ਵੱਡੇ ਪ੍ਰੋਡਕਸ਼ਨ ਹਾਊਸ ਕਾਰਤਿਕ ਆਰੀਅਨ ਦੀ ਫਿਲਮ ਸ਼ਹਿਜ਼ਾਦਾ ਨੂੰ ਬਾਕਸ ਆਫਿਸ 'ਤੇ ਬਰਬਾਦ ਕਰਨ ਦੀ ਸਾਜ਼ਿਸ਼ ਰਚ ਰਹੇ ਹਨ।
KRK Tweet On Shehzada: ਸੁਪਰਸਟਾਰ ਸ਼ਾਹਰੁਖ ਖਾਨ ਦੀ ਫਿਲਮ ਪਠਾਨ ਆਪਣੀ ਰਿਲੀਜ਼ ਦੇ ਤੀਜੇ ਹਫਤੇ ਵੀ ਕਾਫੀ ਕਮਾਈ ਕਰ ਰਹੀ ਹੈ। ਬਾਕਸ ਆਫਿਸ 'ਤੇ ਇਸ ਦੇ ਕਲੈਕਸ਼ਨ ਦੀ ਰਫਤਾਰ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਇਸ ਦੌਰਾਨ ਕਾਰਤਿਕ ਆਰੀਅਨ ਦੀ ਫਿਲਮ ਸ਼ਹਿਜ਼ਾਦਾ ਰਿਲੀਜ਼ ਹੋ ਗਈ ਹੈ।। ਹੁਣ ਬਾਲੀਵੁੱਡ ਅਭਿਨੇਤਾ ਕਮਾਲ ਰਾਸ਼ਿਦ ਖਾਨ ਉਰਫ ਕੇਆਰਕੇ ਨੇ ਇਸ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਸ ਦਾ ਕਹਿਣਾ ਹੈ ਕਿ ਬਾਲੀਵੁੱਡ ਦੇ ਵੱਡੇ ਪ੍ਰੋਡਕਸ਼ਨ ਹਾਊਸ ਫਿਲਮ ਸ਼ਹਿਜ਼ਾਦਾ ਨੂੰ ਬਾਕਸ ਆਫਿਸ 'ਤੇ ਬਰਬਾਦ ਕਰਨ ਦੀ ਸਾਜ਼ਿਸ਼ ਰਚ ਰਹੇ ਹਨ।
'ਸ਼ਹਿਜ਼ਾਦਾ' ਖਿਲਾਫ ਵੱਡੇ ਪ੍ਰੋਡਕਸ਼ਨ ਹਾਊਸ ਰਚ ਰਹੇ ਹਨ ਸਾਜ਼ਿਸ਼
ਕੇਆਰਕੇ ਨੇ ਦਾਅਵਾ ਕੀਤਾ ਹੈ ਕਿ ਵੱਡੇ ਪ੍ਰੋਡਕਸ਼ਨ ਹਾਊਸ ਕਾਰਤਿਕ ਆਰੀਅਨ ਦੀ ਫਿਲਮ ਸ਼ਹਿਜ਼ਾਦਾ ਦੀ ਚੰਗੀ ਓਪਨਿੰਗ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਟਵੀਟ ਕੀਤਾ, 'ਬਾਲੀਵੁੱਡ ਦੇ ਸਾਰੇ ਵੱਡੇ ਪ੍ਰੋਡਕਸ਼ਨ ਹਾਊਸ ਜਿਵੇਂ ਕਿ YRF, ਧਰਮਾ ਪ੍ਰੋਡਕਸ਼ਨ, ਟੀ-ਸੀਰੀਜ਼, ਰੈੱਡ ਚਿਲੀਜ਼ ਅਤੇ ਡਿਜ਼ਨੀ ਸ਼ਹਿਜ਼ਾਦਾ ਨੂੰ ਚੰਗੀ ਸ਼ੁਰੂਆਤ ਕਰਨ ਤੋਂ ਰੋਕਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਦੇਖਦੇ ਹਾਂ ਭਲਕੇ ਕੀ ਹੁੰਦਾ ਹੈ।''
ਕੇਆਰਕੇ ਨੇ ਸ਼ਾਹਰੁਖ ਖਾਨ 'ਤੇ ਲਗਾਇਆ ਇਹ ਇਲਜ਼ਾਮ
ਇਸ ਤੋਂ ਬਾਅਦ ਕੇਆਰਕੇ ਨੇ ਇਕ ਹੋਰ ਟਵੀਟ ਕੀਤਾ ਹੈ, ਜਿਸ 'ਚ ਉਨ੍ਹਾਂ ਨੇ 'ਸ਼ਹਿਜ਼ਾਦਾ' ਨੂੰ ਫਲਾਪ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਲਿਖਿਆ, 'ਸ਼ਾਹਰੁਖ ਖਾਨ ਨੇ ਸ਼ੁੱਕਰਵਾਰ (17 ਫਰਵਰੀ) ਨੂੰ ਸਿਰਫ 110 ਰੁਪਏ 'ਚ 'ਪਠਾਨ' ਨੂੰ ਸਾਰੇ ਸਿਨੇਮਾਘਰਾਂ 'ਚ ਦਿਖਾਉਣ ਦਾ ਫੈਸਲਾ ਕੀਤਾ ਹੈ। ਇਹ 'ਸ਼ਹਿਜ਼ਾਦਾ' ਨੂੰ ਪੂਰੀ ਤਰ੍ਹਾਂ ਤਬਾਹ ਕਰਨ ਲਈ ਇਕ ਹੋਰ ਹਮਲਾ ਹੈ।
SRK has decided to show #Pathaan on Friday (17th February) for ₹110 only in all the theatres. It’s one more attack on #Shehzada to destroy it completely.
— KRK (@kamaalrkhan) February 16, 2023
ਸਿਨੇਮਾਘਰਾਂ 'ਚ 'ਸ਼ਹਿਜ਼ਾਦਾ' ਹੋਈ ਰਿਲੀਜ਼
ਕਾਰਤਿਕ ਆਰੀਅਨ ਦੀ ਫਿਲਮ 'ਸ਼ਹਿਜ਼ਾਦਾ' ਕੱਲ ਯਾਨੀ 17 ਫਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਹ ਰੋਹਿਤ ਧਵਨ ਦੁਆਰਾ ਨਿਰਦੇਸ਼ਿਤ ਇੱਕ ਐਕਸ਼ਨ ਡਰਾਮਾ ਫਿਲਮ ਹੈ। ਕਾਰਤਿਕ ਤੋਂ ਇਲਾਵਾ ਕ੍ਰਿਤੀ ਸੈਨਨ, ਰਾਜਪਾਲ ਯਾਦਵ, ਰੋਨਿਤ ਰਾਏ, ਪਰੇਸ਼ ਰਾਵਲ ਵਰਗੇ ਸਿਤਾਰੇ ਨਜ਼ਰ ਆਉਣਗੇ।
ਪਠਾਨ ਫਿਲਮ ਤੇਜ਼ੀ ਨਾਲ ਕਰ ਰਹੀ ਕਮਾਈ
ਦੱਸ ਦੇਈਏ ਕਿ ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' ਦਾ ਵਰਲਡਵਾਈਡ ਗ੍ਰਾਸ ਕਲੈਕਸ਼ਨ 970 ਕਰੋੜ ਰੁਪਏ ਰਿਹਾ ਹੈ। ਇਸ ਦੇ ਨਾਲ ਹੀ ਭਾਰਤ 'ਚ ਇਹ ਫਿਲਮ 500 ਕਰੋੜ ਦੇ ਕਲੱਬ 'ਚ ਸ਼ਾਮਲ ਹੋ ਗਈ ਹੈ। ਫਿਲਮ ਨੇ ਭਾਰਤ ਵਿੱਚ 484 ਕਰੋੜ ਰੁਪਏ ਇਕੱਠੇ ਕੀਤੇ ਹਨ ਅਤੇ ਇਸਦੇ ਡਬਿੰਗ ਸੰਸਕਰਣ ਨੇ 17.60 ਕਰੋੜ ਰੁਪਏ ਕਮਾਏ ਹਨ। ਇਸ ਤਰ੍ਹਾਂ ਹੁਣ ਤੱਕ ਇਹ ਫਿਲਮ ਭਾਰਤ 'ਚ 502.45 ਕਰੋੜ ਰੁਪਏ ਕਮਾ ਚੁੱਕੀ ਹੈ।
ਇਹ ਵੀ ਪੜ੍ਹੋ: ਮਿਸ ਪੂਜਾ ਨੇ ਫੈਨਜ਼ ਨੂੰ ਦਿੱਤਾ ਵੱਡਾ ਤੋਹਫਾ, ਕੀਤਾ ਇੱਕ ਹੋਰ ਗਾਣੇ ਦਾ ਐਲਾਨ, ਚੈੱਕ ਕਰੋ ਰਿਲੀਜ਼ ਡੇਟ