(Source: Poll of Polls)
Kapil Sharma: ਕਪਿਲ ਸ਼ਰਮਾ ਨੇ ਪਤਨੀ ਗਿੰਨੀ ਨੂੰ ਰੋਮਾਂਟਿਕ ਅੰਦਾਜ਼ ‘ਚ ਦਿੱਤੀ ਜਨਮਦਿਨ ਦੀ ਵਧਾਈ, ਤਸਵੀਰ ਕੀਤੀ ਸ਼ੇਅਰ
Kapil Sharma Ginni Chatrath: ਕਪਿਲ ਸ਼ਰਮਾ ਦੀ ਪਤਨੀ ਗਿੰਨੀ ਚਤਰਥ ਦਾ ਅੱਜ ਜਨਮਦਿਨ ਹੈ। ਇਸ ਮੌਕੇ ਕਪਿਲ ਨੇ ਬੜੇ ਹੀ ਰੋਮਾਂਟਿਕ ਅੰਦਾਜ਼ ਵਿੱਚ ਪਤਨੀ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।
Kapil Sharma Wife Ginni Chatrath Birthday: ਕਾਮੇਡੀ ਕਿੰਗ ਕਪਿਲ ਸ਼ਰਮਾ ਪੂਰੇ ਦੇਸ਼ ਦੇ ਚਹੇਤੇ ਹਨ। ਇਸ ਦੇ ਨਾਲ ਨਾਲ ਉਹ ਸੋਸ਼ਲ ਮੀਡੀਆ ‘ਤੇ ਵੀ ਛਾਏ ਰਹਿੰਦੇ ਹਨ। ਉਹ ਜਦੋਂ ਵੀ ਸੋਸ਼ਲ ਮੀਡੀਆ ‘ਤੇ ਕੋਈ ਪੋਸਟ ਸ਼ੇਅਰ ਕਰਦੇ ਹਨ, ਤਾਂ ਉਹ ਤੁਰੰਤ ਵਾਇਰਲ ਹੋ ਜਾਂਦੀ ਹੈ। ਕਪਿਲ ਸ਼ਰਮਾ ਦੀ ਪਤਨੀ ਗਿੰਨੀ ਚਤਰਥ ਦਾ ਅੱਜ ਜਨਮਦਿਨ ਹੈ। ਇਸ ਮੌਕੇ ਕਪਿਲ ਨੇ ਬੜੇ ਹੀ ਰੋਮਾਂਟਿਕ ਅੰਦਾਜ਼ ਵਿੱਚ ਪਤਨੀ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਕਪਿਲ ਨੇ ਗਿੰਨੀ ਨਾਲ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। ਤਸਵੀਰਾਂ ਸ਼ੇਅਰ ਕਰਦਿਆਂ ਕਪਿਲ ਨੇ ਕੈਪਸ਼ਨ ‘ਚ ਲਿਖਿਆ, “ਹੈਪੀ ਬਰਥਡੇ ਮਾਇ ਲਵ ਗਿੰਨੀ ਚਤਰਥ। ਮੇਰੀ ਜ਼ਿੰਦਗੀ ‘ਚ ਰੰਗ ਭਰਨ ਲਈ ਤੁਹਾਡਾ ਧੰਨਵਾਦ। ਪਰਮਾਤਮਾ ਤੈਨੂੰ ਬਹੁਤ ਬਰਕਤਾਂ ਦੇਵੇ।”
View this post on Instagram
ਕਪਿਲ ਸ਼ਰਮਾ ਦੀ ਇਸ ਪੋਸਟ ਨੂੰ ਹੁਣ ਤੱਕ ਲੱਖਾਂ ਲਾਈਕ ਮਿਲ ਚੁੱਕੇ ਹਨ। ਕਪਿਲ ਦੇ ਫੈਨਜ਼ ਗਿੰਨੀ ਨੂੰ ‘ਭਾਬੀ’ ਕਹਿ ਕੇ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਖਬਰ ਲਿਖੇ ਜਾਣ ਤੱਕ ਕਪਿਲ ਦੀ ਪੋਸਟ ਨੂੰ ਸਾਢੇ 6 ਲੱਖ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ ਅਤੇ ਉਨ੍ਹਾਂ ਦੀ ਤਸਵੀਰਾਂ ‘ਤੇ ਹਜ਼ਾਰਾਂ ਕਮੈਂਟ ਆ ਗਏ ਹਨ।
ਦਸ ਦਈਏ ਕਿ ਇੰਨੀਂ ਕਪਿਲ ਸ਼ਰਮਾ ‘ਦ ਕਪਿਲ ਸ਼ਰਮਾ ਸ਼ੋਅ’ ਰਾਹੀਂ ਪੂਰੇ ਦੇਸ਼ ‘ਚ ਛਾਏ ਹੋਏ ਹਨ। ਉਨ੍ਹਾਂ ਦਾ ਸ਼ੋਅ ਲੋਕਾਂ ਨੂੰ ਖੂਬ ਪਸੰਦ ਆਉਂਦਾ ਹੈ। ਇਸ ਦੇ ਨਾਲ ਨਾਲ ਕਪਿਲ ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਐਕਟਿਵ ਰਹਿੰਦੇ ਹਨ। ਉਨ੍ਹਾਂ ਦੇ ਇੰਸਟਾਗ੍ਰਾਮ ‘ਤੇ 43.6 ਮਿਲੀਅਨ ਯਾਨਿ ਸਾਢੇ ਕਰੋੜ ਫਾਲੋਅਰਜ਼ ਹਨ। ਉਹ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਫੈਨਜ਼ ਦਾ ਮਨੋਰੰਜਨ ਕਰਦੇ ਰਹਿੰਦੇ ਹਨ।
ਇਹ ਵੀ ਪੜ੍ਹੋ: ਪੰਜਾਬੀ ਫਿਲਮ ‘ਸਨੋਮੈਨ’ ਦਾ ਧਮਾਕੇਦਾਰ ਟਰੇਲਰ ਰਿਲੀਜ਼, ਲੰਬੇ ਸਮੇਂ ਬਾਅਦ ਜੈਜ਼ੀ ਬੀ ਦੀ ਫਿਲਮਾਂ ‘ਚ ਵਾਪਸੀ