Karan Aujla: ਕਰਨ ਔਜਲਾ ਦਾ ਗਲੋਬਲ ਮਿਊਜ਼ਿਕ ਚਾਰਟ 'ਤੇ ਦਬਦਬਾ ਬਰਕਰਾਰ, 'ਮੇਕਿੰਗ ਮੈਮੋਰੀਜ਼' ਐਲਬਮ ਦੇ ਗਾਣੇ ਹਾਲੇ ਵੀ ਟੋਪ 'ਤੇ
Making Memories Karan Aujla: ਕਰਨ ਔਜਲਾ ਦੀ ਇਹ ਐਲਬਮ ਜ਼ਬਰਦਸਤ ਹਿੱਟ ਹੋਈ ਹੈ। ਦੱਸ ਦਈਏ ਕਿ 'ਮੇਕਿੰਗ ਮੈਮੋਰੀਜ਼' 18 ਅਗਸਤ ਨੂੰ ਰਿਲੀਜ਼ ਹੋਈ ਸੀ। ਉਸ ਤੋਂ ਬਾਅਦ ਤੋਂ ਹਾਲੇ ਤੱਕ ਕਰਨ ਦੀ ਐਲਬਮ ਮਿਊਜ਼ਿਕ ਚਾਰਟਸ 'ਤੇ ਲਗਾਤਾਰ ਟੌਪ ਕਰ ਰਹੀ ਹੈ।
Karan Aujla Album Making Memories: ਕਰਨ ਔਜਲਾ ਪੰਜਾਬੀ ਇੰਡਸਟਰੀ ਦਾ ਟੌਪ ਗਾਇਕ ਹੈ। ਇੰਨੀਂ ਦਿਨੀਂ ਕਰਨ ਔਜਲਾ ਆਪਣੀ ਐਲਬਮ 'ਮੇਕਿੰਗ ਮੈਮੋਰੀਜ਼' ਕਰਕੇ ਕਾਫੀ ਸੁਰਖੀਆਂ ਵਿੱਚ ਹੈ। ਔਜਲਾ ਦੀ ਇਹ ਐਲਬਮ ਜ਼ਬਰਦਸਤ ਹਿੱਟ ਹੋਈ ਹੈ। ਦੱਸ ਦਈਏ ਕਿ 'ਮੇਕਿੰਗ ਮੈਮੋਰੀਜ਼' 18 ਅਗਸਤ ਨੂੰ ਰਿਲੀਜ਼ ਹੋਈ ਸੀ। ਉਸ ਤੋਂ ਬਾਅਦ ਤੋਂ ਹਾਲੇ ਤੱਕ ਕਰਨ ਦੀ ਐਲਬਮ ਮਿਊਜ਼ਿਕ ਚਾਰਟਸ 'ਤੇ ਲਗਾਤਾਰ ਟੌਪ ਕਰ ਰਹੀ ਹੈ।
View this post on Instagram
ਐਲਬਮ ਰਿਲੀਜ਼ ਨੂੰ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਹੈ, ਪਰ ਇਹ ਐਲਬਮ ਦੇ ਗਾਣੇ ਹਾਲੇ ਵੀ ਪੂਰੀ ਦੁਨੀਆ 'ਚ ਟਰੈਂਡ ਕਰ ਰਹੇ ਹਨ। ਕਰਨ ਔਜਲਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਕਿ ਉਸ ਦੀ ਐਲਬਮ ਦਾ ਗਾਣਾ 'ਸੌਫਟਲੀ' ਸਪੌਟੀਫਾਈ ਦੇ ਗਲੋਬਲ ਬਿਲਬੋਰਡ 'ਤੇ ਬਰਕਾਰਾ ਹੈ। ਇਹ ਗਾਣਾ 42ਵੇਂ ਨੰਬਰ 'ਤੇ ਰੈਂਕ ਕਰ ਰਿਹਾ ਹੈ। ਦੇਖੋ ਕਰਨ ਦੀ ਇਹ ਪੋਸਟ:
ਦੱਸ ਦਈਏ ਕਿ ਕਰਨ ਔਜਲਾ ਦੀ ਐਲਬਮ 'ਮੇਕਿੰਗ ਮੈਮੋਰੀਜ਼' ਨੂੰ ਪੂਰੀ ਦੁਨੀਆ 'ਚ ਜ਼ਬਰਦਸਤ ਹੁੰਗਾਰਾ ਮਿਿਲਿਆ ਹੈ। ਇੱਥੋਂ ਤੱਕ ਕਿ ਵਿਦੇਸ਼ੀ ਲੋਕ ਵੀ ਔਜਲਾ ਦੀ ਇਸ ਐਲਬਮ ਦੇ ਗਾਣਿਆਂ 'ਤੇ ਥਿਰਕਦੇ ਨਜ਼ਰ ਆਏ ਸੀ। ਇਸ ਦੇ ਨਾਲ ਹੀ ਐਲਬਮ ਦਾ ਗਾਣਾ 'ਐਡਮਾਈਰਿੰਗ ਯੂ' ਨੇ ਵੀ ਖੂਬ ਦਿਲ ਜਿੱਤਿਆ ਸੀ, ਖਾਸ ਕਰਕੇ ਇਸ ਦੀ ਵੀਡੀਓ ਲੋਕਾਂ ਨੂੰ ਪੂਰੀ ਦੁਨੀਆ ਚ ਖੂਬ ਪਸੰਦ ਆਈ ਸੀ। ਕਾਬਿਲੇਗ਼ੌਰ ਹੈ ਕਿ ਕਰਨ ਔਜਲਾ ਦੀ ਐਲਬਮ 18 ਅਗਸਤ ਨੂੰ ਰਿਲੀਜ਼ ਹੋਈ ਸੀ। ਉਸ ਤੋਂ ਬਾਅਦ ਤੋਂ ਹੀ ਲਗਾਤਾਰ ਇਹ ਐਲਬਮ ਨਵੇਂ ਰਿਕਾਰਡ ਬਣਾ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।