ਗੋਵਿੰਦਾ ਕਰਕੇ ਕਪਿਲ ਦੇ ਸ਼ੋਅ ਦਾ ਹਿੱਸਾ ਨਹੀਂ ਬਣੇ ਕ੍ਰਿਸ਼ਨਾ ਅਭਿਸ਼ੇਕ
ਗੋਵਿੰਦਾ ਤੇ ਉਨ੍ਹਾਂ ਦੀ ਪਤਨੀ ਸੁਨੀਤਾ ਆਹੂਜਾ ਨੂੰ ਹਾਲ ਹੀ ਵਿੱਚ ਦਿ ਕਪਿਲ ਸ਼ਰਮਾ ਸ਼ੋਅ ਵਿੱਚ ਗੈਸਟ ਦੇ ਰੂਪ 'ਚ ਵੇਖਿਆ ਗਿਆ। ਪਰ ਇਸ ਐਪੀਸੋਡ 'ਚ ਕ੍ਰਿਸ਼ਨਾ ਅਭਿਸ਼ੇਕ ਨਜ਼ਰ ਨਹੀਂ ਆਏ, ਜਦੋਂ ਇਹ ਦੋਵੇਂ ਸਿਤਾਰੇ ਕਪਿਲ ਸ਼ਰਮਾ ਸ਼ੋਅ ਵਿੱਚ ਆਏ ਸਨ।
ਬੌਲੀਵੁੱਡ ਅਦਾਕਾਰ ਗੋਵਿੰਦਾ ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਆਹੂਜਾ ਨੂੰ ਹਾਲ ਹੀ ਵਿੱਚ ਦਿ ਕਪਿਲ ਸ਼ਰਮਾ ਸ਼ੋਅ ਵਿੱਚ ਗੈਸਟ ਦੇ ਰੂਪ 'ਚ ਵੇਖਿਆ ਗਿਆ। ਪਰ ਇਸ ਐਪੀਸੋਡ 'ਚ ਕ੍ਰਿਸ਼ਨਾ ਅਭਿਸ਼ੇਕ ਨਜ਼ਰ ਨਹੀਂ ਆਏ, ਜਦੋਂ ਇਹ ਦੋਵੇਂ ਸਿਤਾਰੇ ਕਪਿਲ ਸ਼ਰਮਾ ਸ਼ੋਅ ਵਿੱਚ ਆਏ ਸਨ। ਰਿਪੋਰਟਸ ਅਨੁਸਾਰ, ਕ੍ਰਿਸ਼ਨਾ ਅਭਿਸ਼ੇਕ ਸ਼ੋਅ ਅਤੇ ਉਨ੍ਹਾਂ ਦੇ 'ਮਾਮਾ' ਗੋਵਿੰਦਾ ਦੇ ਵਿੱਚ ਮਤਭੇਦ ਚੱਲ ਰਿਹਾ ਹੈ। ਕ੍ਰਿਸ਼ਨਾ ਨੇ ਇਸ ਐਪੀਸੋਡ ਲਈ ਮੇਕਰਸ ਤੋਂ ਸ਼ੋਅ ਦਾ ਹਿੱਸਾ ਬਣਨ ਤੋਂ ਇਨਕਾਰ ਕਰ ਦਿੱਤਾ ਸੀ।
ਕ੍ਰਿਸ਼ਨਾ ਨੇ ਵੀ ਇੱਕ ਇੰਟਰਵਿਊ ਦੌਰਾਨ ਇਸ ਦੀ ਪੁਸ਼ਟੀ ਵੀ ਕੀਤੀ ਸੀ। ਕ੍ਰਿਸ਼ਨਾ ਨੇ ਕਿਹਾ ਸੀ ਕਿ ਉਹ ਨਹੀਂ ਚਾਹੁੰਦਾ ਸੀ ਕਿ ਉਨ੍ਹਾਂ ਵਿਚਾਲੇ ਮਤਭੇਦ ਸ਼ੋਅ ਨੂੰ ਅਫੈਕਟ ਕਰੇ। ਗੋਵਿੰਦਾ, ਉਨ੍ਹਾਂ ਦੀ ਪਤਨੀ ਸੁਨੀਤਾ ਅਤੇ ਉਨ੍ਹਾਂ ਦੀ ਧੀ ਨਰਮਦਾ ਆਹੂਜਾ ਦਿ ਕਪਿਲ ਸ਼ਰਮਾ ਸ਼ੋਅ ਦੇ ਆਖਰੀ ਐਪੀਸੋਡ ਵਿੱਚ ਨਜ਼ਰ ਆਏ ਸਨ। ਇਹ ਕਿੱਸਾ ਕਾਫੀ ਧਮਾਕੇਦਾਰ ਸੀ। ਗੋਵਿੰਦਾ ਅਤੇ ਸੁਨੀਤਾ ਨੂੰ ਇੱਕ ਦੂਜੇ ਦੀ ਨਿੱਜੀ ਜ਼ਿੰਦਗੀ ਨਾਲ ਜੁੜੇ ਖੁਲਾਸੇ ਕਰਦੇ ਹੋਏ ਵੀ ਦੇਖਿਆ ਗਿਆ।
ਸ਼ੋਅ ਵਿੱਚ ਕਪਿਲ ਸ਼ਰਮਾ ਨੇ ਗੋਵਿੰਦਾ ਨੂੰ ਕਈ ਸਵਾਲ ਪੁੱਛੇ। ਕਪਿਲ ਨੇ ਪੁੱਛਿਆ - ਸੁਨੀਤਾ ਮੈਡਮ ਨੇ ਕਿਹੜੇ ਰੰਗ ਦੇ ਈਅਰ ਰਿੰਗਸ ਪਹਿਨੇ ਹੋਏ ਹਨ ਤਾਂ ਗੋਵਿੰਦਾ ਨੇ ਗਾਣੇ ਨੂੰ ਮਜ਼ੇਦਾਰ ਅੰਦਾਜ਼ ਵਿੱਚ ਗਾਉਂਦੇ ਹੋਏ ਕਪਿਲ ਸ਼ਰਮਾ ਦੇ ਇਸ ਸਵਾਲ ਦਾ ਜਵਾਬ ਦਿੱਤਾ। ਫਿਰ ਉਸ ਤੋਂ ਬਾਅਦ ਕਪਿਲ ਨੇ ਇਕ ਹੋਰ ਸਵਾਲ ਪੁੱਛਿਆ, ਸੁਨੀਤਾ ਮੈਡਮ ਨੇ ਕਿਹੜੇ ਰੰਗ ਦੇ ਨੇਲ ਪੇਂਟ ਲਗਾਈ ਹੈ? ਗੋਵਿੰਦਾ ਇਸ ਸਵਾਲ ਦਾ ਜਵਾਬ ਨਹੀਂ ਸਕੇ ਅਤੇ ਕਿਹਾ, 'ਸਵਾਲ ਪੁੱਛ ਰਿਹਾ ਹੈ ਜਾਂ ਮੇਰਾ ਬੈਂਡ ਵਜਾ ਰਿਹਾ ਹੈ।
https://play.google.com/store/
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/