Manmohan Waris: ਮਨਮੋਹਨ ਵਾਰਿਸ ਦਾ 56ਵਾਂ ਜਨਮਦਿਨ, ਬਚਪਨ 'ਚ ਬਣ ਗਏ ਸੀ ਮਿਊਜ਼ਿਕ ਟੀਚਰ, ਪੰਜਾਬੀ ਵਿਰਸੇ ਨੂੰ ਇੰਜ ਰੱਖ ਰਹੇ ਜ਼ਿੰਦਾ
Manmohan Waris Birthday: ਮਨਮੋਹਨ ਵਾਰਿਸ ਅੱਜ ਯਾਨਿ 3 ਅਗਸਤ ਨੂੰ ਆਪਣਾ 56ਵਾਂ ਜਨਮਦਿਨ ਮਨਾ ਰਹੇ ਹਨ। ਤਾਂ ਆਓ ਉਨ੍ਹਾਂ ਦੇ ਜਨਮਦਿਨ 'ਤੇ ਤੁਹਾਨੂੰ ਦੱਸਦੇ ਹਾਂ ਗਾਇਕ ਨਾਲ ਜੁੜੇ ਕੁੱਝ ਦਿਲਚਸਪ ਕਿੱਸੇ :
ਅਮੈਲੀਆ ਪੰਜਾਬੀ ਦੀ ਰਿਪੋਰਟ
Happy Birthday Manmohan Waris: ਮਨਮੋਹਨ ਵਾਰਿਸ ਪੰਜਾਬੀ ਇੰਡਸਟਰੀ ਦਾ ਉਹ ਜਾਣਿਆ ਮਾਣਿਆ ਗਾਇਕ ਹੈ, ਜੋ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਮਨਮੋਹਨ ਵਾਰਿਸ ਉਨ੍ਹਾਂ ਪੰਜਾਬੀ ਕਲਾਕਾਰਾਂ ਵਿੱਚੋਂ ਇੱਕ ਹਨ, ਜੋ ਆਪਣੀ ਸਾਫ ਸੁਥਰੀ, ਵਿਰਸੇ ਤੇ ਸੱਭਿਆਚਾਰ ਨਾਲ ਜੁੜੀ ਅਰਥ ਭਰਪੂਰ ਗਾਇਕੀ ਲਈ ਜਾਣੇ ਜਾਂਦੇ ਹਨ। ਅੱਜ ਮਨਮੋਹਨ ਵਾਰਿਸ ਆਪਣਾ 56ਵਾਂ ਜਨਮਦਿਨ ਮਨਾ ਰਹੇ ਹਨ। ਤਾਂ ਆਓ ਉਨ੍ਹਾਂ ਦੇ ਜਨਮਦਿਨ 'ਤੇ ਤੁਹਾਨੂੰ ਦੱਸਦੇ ਹਾਂ ਗਾਇਕ ਨਾਲ ਜੁੜੇ ਕੁੱਝ ਦਿਲਚਸਪ ਕਿੱਸੇ:
ਮਨਮੋਹਨ ਵਾਰਿਸ ਦਾ ਜਨਮ 3 ਅਗਸਤ 1967 ਨੂੰ ਪੰਜਾਬ ਦੇ ਹੱਲੂਵਾਲ ਪਿੰਡ ਵਿੱਚ ਹੋਇਆ ਸੀ । ਉਨ੍ਹਾਂ ਨੇ ਉਸਤਾਦ ਜਸਵੰਤ ਭੰਵਰਾ ਤੋਂ ਬਹੁਤ ਛੋਟੀ ਉਮਰ ਵਿੱਚ ਸੰਗੀਤ ਸਿੱਖਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੇ 11 ਸਾਲ ਦੀ ਉਮਰ ਵਿੱਚ ਆਪਣੀ ਰਸਮੀ ਸੰਗੀਤ ਦੀ ਸਿਖਲਾਈ ਸ਼ੁਰੂ ਕੀਤੀ । ਬਤੌਰ ਸੰਗੀਤ ਅਧਿਆਪਕ ਉਨ੍ਹਾਂ ਨੇ ਆਪਣੇ ਛੋਟੇ ਭਰਾ ਸੰਗਤਾਰ ਅਤੇ ਕਮਲ ਹੀਰ ਨੂੰ ਵੀ ਸੰਗੀਤ ਦੀ ਸਿਖਲਾਈ ਦਿੱਤੀ। ਇਸ ਤਰ੍ਹਾਂ ਵਾਰਿਸ ਕਾਫੀ ਛੋਟੀ ਉਮਰ ਯਾਨਿ ਬਚਪਨ 'ਚ ਹੀ ਮਿਊਜ਼ਿਕ ਟੀਚਰ ਬਣ ਗਏ ਸੀ। ਇਸ ਤਰ੍ਹਾਂ ਤਿੰਨੇ ਭਰਾ ਬਹੁਤ ਹੀ ਛੋਟੀ ਉਮਰ 'ਚ ਗਾਇਕ ਬਣ ਗਏ ਸੀ ਅਤੇ ਗਾਇਕੀ ਦੇ ਖੇਤਰ 'ਚ ਕਿਸਮਤ ਅਜ਼ਮਾਉਣ ਲੱਗੇ। ਦੱਸ ਦਈਏ ਕਿ ਮਨਮੋਹਨ ਵਾਰਿਸ ਨੇ ਪੰਜਾਬ ਯੂਨੀਵਰਸਿਟੀ ਤੋਂ ਸੰਗੀਤ ਦੀ ਡਿਗਰੀ ਹਾਸਿਲ ਕੀਤੀ ਹੈ।
1990 'ਚ ਕੈਨੇਡਾ ਸ਼ਿਫਟ ਹੋਇਆ ਪਰਿਵਾਰ
ਮਨਮੋਹਨ ਵਾਰਿਸ ਜਦੋਂ 23 ਸਾਲਾਂ ਦੇ ਸੀ, ਤਾਂ 1990 'ਚ ਉਨ੍ਹਾਂ ਦਾ ਪਰਿਵਾਰ ਕੈਨੇਡਾ ਸ਼ਿਫਟ ਹੋ ਗਿਆ ਸੀ। ਕੈਨੇਡਾ 'ਚ ਰਹਿੰਦੇ ਹੀ ਸਾਲ 1993 'ਚ ਉਨ੍ਹਾਂ ਨੇ ਅਪਣੀ ਪਹਿਲੀ ਐਲਬਮ ਰਿਲੀਜ਼ ਕੀਤੀ ਸੀ। ਇਹ ਐਲਬਮ ਸੀ 'ਗੈਰਾਂ ਨਾਲ ਪੀਂਘਾਂ ਝੂਟਦੀਏ'। ਆਪਣੀ ਪਹਿਲੀ ਹੀ ਐਲਬਮ ਤੋਂ ਮਨਮੋਹਨ ਵਾਰਿਸ ਸਟਾਰ ਬਣ ਕੇ ਉੱਭਰੇ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਸੀ। ਸਾਲ 1998 ਮਨਮੋਹਨ ਵਾਰਿਸ ਲਈ ਬਹੁਤ ਵੱਡਾ ਟਰਨਿੰਗ ਪੁਆਇੰਟ ਸਾਬਤ ਹੋਇਆ। ਇਸੇ ਸਾਲ ਉਨ੍ਹਾਂ ਦਾ ਗਾਣਾ 'ਕਿਤੇ ਕੱਲੀ ਬਹਿ ਕੇ ਸੋਚੀ ਨੀ' ਰਿਲੀਜ਼ ਹੋਇਆ ਸੀ। ਇਹ ਉਹ ਗੀਤ ਹੈ ਜਿਸ ਨੂੰ ਪੰਜਾਬੀ ਇੰਡਸਟਰੀ ਦੇ ਆਲ ਟਾਈਮ ਹਿੱਟ ਗੀਤਾਂ 'ਚ ਗਿਣਿਆ ਜਾਂਦਾ ਹੈ।
View this post on Instagram
ਇਸ ਗਾਣੇ ਤੋਂ ਬਾਅਦ ਮਨਮੋਹਨ ਵਾਰਿਸ ਸੁਪਰਸਟਾਰ ਬਣ ਗਏ ਸੀ। ਉਨ੍ਹਾਂ ਨੇ ਟਿਪਸ ਮਿਊਜ਼ਿਕ ਕੰਪਨੀ ਨਾਲ ਕਰਾਰ ਵੀ ਸਾਈਨ ਕੀਤਾ ਸੀ। ਇਸ ਤੋਂ ਬਾਅਦ ਮਨਮੋਹਨ ਵਾਰਿਸ ਨੇ ਟਿਪਸ ਮਿਊਜ਼ਿਕ ਨਾਲ ਦੋ ਐਲਬਮਾਂ ਰਿਲੀਜ਼ ਕੀਤੀਆਂ ਤੇ ਦੋਵੇਂ ਹੀ ਐਲਬਮਾਂ ਜ਼ਬਰਦਸਤ ਹਿੱਟ ਹੋਈਆਂ ਸੀ।
ਭਰਾ ਕਮਲ ਹੀਰ ਨਾਲ ਮਿਲ ਕੇ ਆਪਣੀ ਮਿਊਜ਼ਿਕ ਕੰਪਨੀ ਸ਼ੁਰੂ ਕੀਤੀ
ਇੰਡਸਟਰੀ 'ਚ ਪੈਰ ਜਮਾਉਣ ਤੋਂ ਬਾਅਦ ਮਨਮੋਹਨ ਵਾਰਿਸ ਨੇ ਆਪਣੇ ਛੋਟੇ ਭਰਾਵਾਂ ਕਮਲ ਹੀਰ ਤੇ ਸੰਗਤਾਰ ਨਾਲ ਮਿਲ ਕੇ ਆਪਣੀ ਮਿਊਜ਼ਿਕ ਕੰਪਨੀ 'ਲੈਵਲ ਪਲਾਜ਼ਮਾ ਰਿਕਾਰਡਜ਼' ਸ਼ੁਰੂ ਕੀਤੀ। ਆਪਣੀ ਮਿਊਜ਼ਿਕ ਕੰਪਨੀ ਦੇ ਲੇਬਲ ਹੇਠ ਵਾਰਿਸ ਨੇ ਆਪਣੀ ਅਗਲੀ ਐਲਬਮ 'ਨੱਚੀਏ ਮਜਾਜਣੇ' 2004 'ਚ ਰਿਲੀਜ਼ ਕੀਤੀ। ਇਹ ਐਲਬਮ ਜ਼ਬਰਦਸਤ ਹਿੱਟ ਸਾਬਤ ਹੋਈ। ਇਸ ਤੋਂ ਬਾਅਦ ਮਨਮੋਹਨ ਵਾਰਿਸ ਨੇ ਹੋਰ ਵੀ ਕਈ ਹਿੱਟ ਤੇ ਯਾਦਗਾਰੀ ਗਾਣੇ ਇੰਡਸਟਰੀ ਨੂੰ ਦਿੱਤੇ, ਜੋ ਅੱਜ ਤੱਕ ਲੋਕਾਂ ਦੀ ਜ਼ੁਬਾਨ 'ਤੇ ਹਨ।
ਮਨਮੋਹਨ ਵਾਰਿਸ ਇੰਜ ਪੰਜਾਬੀ ਵਿਰਸੇ ਨੂੰ ਇੰਜ ਰੱਖ ਰਹੇ ਜ਼ਿੰਦਾ
ਮਨਮੋਹਨ ਵਾਰਿਸ ਆਪਣੀ ਸਾਫ ਸੁਥਰੀ ਤੇ ਅਰਥ ਭਰਪੂਰ ਗਾਇਕੀ ਦੇ ਲਈ ਜਾਣੇ ਜਾਂਦੇ ਹਨ। ਉਹ ਪੰਜਾਬੀ ਵਿਰਸੇ ਨੂੰ ਹਮੇਸ਼ਾ ਪ੍ਰਮੋਟ ਕਰਦੇ ਨਜ਼ਰ ਆਉਂਦੇ ਹਨ। ਇਸੇ ਲਈ ਹੀ ਉਹ ਹਰ ਸਾਲ ਪੰਜਾਬੀ ਵਿਰਸਾ ਪ੍ਰੋਗਰਾਮ ਕਰਦੇ ਹਨ। ਉਹ ਤੇ ਉਨ੍ਹਾਂ ਦੇ ਭਰਾ ਕਮਲ ਹੀਰ ਸਾਲਾਂ ਤੋਂ ਨੌਜਵਾਨਾਂ ਨੂੰ ਇਸੇ ਤਰ੍ਹਾਂ ਪੰਜਾਬੀ ਵਿਰਸੇ ਨਾਲ ਜੋੜ ਕੇ ਰੱਖੇ ਹੋਏ ਹਨ।