Miss Universe 2023: ਮਿਸ ਯੂਨੀਵਰਸ 2023 'ਚ ਇੰਡੀਆ ਦੀ ਨੁਮਾਂਇੰਦਗੀ ਕਰੇਗੀ ਸ਼ਵੇਤਾ ਸ਼ਾਰਦਾ, ਜਾਣੋ ਉਸ ਦੇ ਬਾਰੇ ਸਭ ਕੁੱਝ
Shweta Sharda : ਸ਼ਵੇਤਾ ਸ਼ਾਰਦਾ ਕਈ ਰਿਐਲਿਟੀ ਸ਼ੋਅਜ਼ ਦਾ ਹਿੱਸਾ ਰਹਿ ਚੁੱਕੀ ਹੈ। ਉਹ ਡਾਂਸ ਇੰਡੀਆ ਡਾਂਸ, ਡਾਂਸ ਦੀਵਾਨੇ ਤੇ ਡਾਂਸ ਪਲਸ ਚ ਨਜ਼ਰ ਆ ਚੁੱਕੀ ਹੈ। ਇਸ ਤੋਂ ਇਲਾਵਾ ਉਹ ਝਲਕ ਦਿਖਲਾ ਜਾ 'ਚ ਕੋਰੀਓਗ੍ਰਾਫਰ ਵੀ ਰਹਿ ਚੁੱਕੀ ਹੈ।
Miss Universe 2023: ਦੁਨੀਆ ਦਾ ਸਭ ਤੋਂ ਮਸ਼ਹੂਰ ਅਤੇ ਸਭ ਤੋਂ ਵੱਧ ਉਡੀਕਿਆ ਜਾਣ ਵਾਲਾ ਸੁੰਦਰਤਾ ਮੁਕਾਬਲਾ ਮਿਸ ਯੂਨੀਵਰਸ 2023 ਮੁਕਾਬਲਾ 18 ਨਵੰਬਰ ਨੂੰ ਹੋਣ ਜਾ ਰਿਹਾ ਹੈ। ਮਿਸ ਯੂਨੀਵਰਸ ਮੁਕਾਬਲੇ ਦਾ ਆਯੋਜਨ ਅਲ ਸਲਵਾਡੋਰ ਦੀ ਰਾਜਧਾਨੀ ਸਾਨ ਸਲਵਾਡੋਰ ਦੇ ਜੋਸ ਅਡੋਲਫੋ ਪਿਨੇਡਾ ਏਰੀਨਾ 'ਚ ਹੋਵੇਗਾ। ਇਸ ਸਮਾਗਮ ਵਿੱਚ 13,000 ਲੋਕ ਸ਼ਾਮਲ ਹੋ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਵਾਰ ਮਿਸ ਯੂਨੀਵਰਸ ਦੇ ਤਾਜ ਲਈ 90 ਦੇਸ਼ ਇੱਕ ਦੂਜੇ ਨਾਲ ਮੁਕਾਬਲਾ ਕਰਨਗੇ। ਭਾਰਤ ਵੱਲੋਂ ਸ਼ਵੇਤਾ ਸ਼ਾਰਦਾ ਨੁਮਾਇੰਦਗੀ ਕਰੇਗੀ।
ਇਹ ਵੀ ਪੜ੍ਹੋ: ਗਾਇਕ ਮਾਸਟਰ ਸਲੀਮ ਆਸਟਰੇਲੀਆ 'ਚ ਵਧਾਇਆ ਪੰਜਾਬੀਆਂ ਦਾ ਮਾਣ, ਇਸ ਖਾਸ ਐਵਾਰਡ ਨਾਲ ਹੋਏ ਸਨਮਾਨਤ
ਮਿਸ ਯੂਨੀਵਰਸ 2023 ਵਿੱਚ ਭਾਰਤ ਦੀ ਨੁਮਾਇੰਦਗੀ ਕਰ ਰਹੀ ਸ਼ਵੇਤਾ ਸ਼ਾਰਦਾ ਚੰਡੀਗੜ੍ਹ ਦੀ ਰਹਿਣ ਵਾਲੀ ਹੈ। ਇਸ 23 ਸਾਲਾ ਮਾਡਲ ਨੇ ਇਸ ਸਾਲ ਮਿਸ ਦੀਵਾ ਦਾ ਤਾਜ ਜਿੱਤਿਆ ਹੈ ਅਤੇ ਹੁਣ ਉਹ ਮਿਸ ਯੂਨੀਵਰਸ ਦੇ ਤਾਜ ਲਈ ਮੁਕਾਬਲਾ ਕਰਨ ਜਾ ਰਹੀ ਹੈ। ਸ਼ਾਰਦਾ ਦਾ ਜਨਮ ਚੰਡੀਗੜ੍ਹ ਵਿੱਚ ਹੋਇਆ ਸੀ, ਪਰ ਉਹ 16 ਸਾਲ ਦੀ ਉਮਰ ਵਿੱਚ ਮੁੰਬਈ ਆ ਗਈ ਸੀ। ਉਸਨੇ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਪੂਰੀ ਕੀਤੀ ਹੈ ਅਤੇ ਪੇਸ਼ੇ ਤੋਂ ਇੱਕ ਮਾਡਲ ਦੇ ਨਾਲ-ਨਾਲ ਇੱਕ ਡਾਂਸਰ ਵੀ ਹੈ।
ਕਈ ਰਿਐਲਿਟੀ ਸ਼ੋਅਜ਼ ਦਾ ਹਿੱਸਾ ਸੀ
ਸ਼ਵੇਤਾ ਸ਼ਾਰਦਾ ਕਈ ਰਿਐਲਿਟੀ ਸ਼ੋਅਜ਼ ਦਾ ਹਿੱਸਾ ਰਹਿ ਚੁੱਕੀ ਹੈ ਅਤੇ ਸਿਲਵਰ ਸਕ੍ਰੀਨ 'ਤੇ ਨਜ਼ਰ ਆ ਚੁੱਕੀ ਹੈ। ਉਹ ਡਾਂਸ ਇੰਡੀਆ ਡਾਂਸ, ਡਾਂਸ ਦੀਵਾਨੇ ਅਤੇ ਡਾਂਸ ਪਲੱਸ ਵਿੱਚ ਨਜ਼ਰ ਆ ਚੁੱਕੀ ਹੈ। ਇਸ ਤੋਂ ਇਲਾਵਾ ਸ਼ਵੇਤਾ ਡਾਂਸ ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ' 'ਚ ਬਤੌਰ ਕੋਰੀਓਗ੍ਰਾਫਰ ਵੀ ਕੰਮ ਕਰ ਚੁੱਕੀ ਹੈ। ਤੁਹਾਨੂੰ ਦੱਸ ਦਈਏ ਕਿ ਸ਼ਵੇਤਾ ਨੇ ਮਿਸ ਯੂਨੀਵਰਸ ਲਈ ਰਾਸ਼ਟਰੀ ਪਹਿਰਾਵਾ ਪੇਸ਼ ਕੀਤਾ ਹੈ ਜੋ ਲੋਕਾਂ ਦੇ ਦਿਲਾਂ ਨੂੰ ਛੂਹ ਗਿਆ ਹੈ। ਰੈਂਪ ਵਾਕ ਲਈ, ਉਸਨੇ ਆਧੁਨਿਕ ਭਾਰਤ, ਨਵੇਂ ਭਾਰਤ ਅਤੇ ਇਸਦੀ ਲਚਕਤਾ ਅਤੇ ਤਾਕਤ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ।
19 ਨਵੰਬਰ ਨੂੰ ਦੇਖ ਸਕਦੇ ਹੋ ਫਾਈਨਲ
ਭਾਰਤ ਵਿੱਚ ਮਿਸ ਯੂਨੀਵਰਸ ਮੁਕਾਬਲੇ ਦਾ ਫਾਈਨਲ 19 ਨਵੰਬਰ ਨੂੰ ਸਵੇਰੇ 6:30 ਵਜੇ ਤੋਂ ਮਿਸ ਯੂਨੀਵਰਸ ਦੇ ਯੂਟਿਊਬ ਚੈਨਲ ਅਤੇ ਐਕਸ ਅਕਾਊਂਟ 'ਤੇ ਦੇਖਿਆ ਜਾ ਸਕਦਾ ਹੈ। ਜਦੋਂ ਕਿ ਅਮਰੀਕਾ ਵਿੱਚ, ਟੈਲੀਮੁੰਡੋ ਚੈਨਲ ਇਸਨੂੰ ਸਪੈਨਿਸ਼ ਵਿੱਚ ਸਟ੍ਰੀਮ ਕਰੇਗਾ। ਇਸ ਤੋਂ ਇਲਾਵਾ ਰੋਕੂ ਚੈਨਲ ਨੂੰ ਵੀ ਸਟ੍ਰੀਮ ਕਰੇਗਾ।