Neeru Bajwa: ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਫਿਲਮ 'ਸ਼ਾਇਰ' ਦਾ ਨਵਾਂ ਗਾਣਾ 'ਭੁੱਲੀਏ ਕਿਵੇਂ' ਰਿਲੀਜ਼, ਬਕਮਾਲ ਸ਼ਾਇਰੀ ਜਿੱਤੇਗੀ ਦਿਲ
Shayar Movie New Song: ਫਿਲਮ ਦਾ ਤੀਜਾ ਗਾਣਾ 'ਭੁੱਲੀਏ ਕਿਵੇਂ' ਵੀ ਰਿਲੀਜ਼ ਹੋ ਗਿਆ ਹੈ। ਇਹ ਇੱਕ ਉਦਾਸੀ ਭਰਿਆ ਗੀਤ ਯਾਨਿ ਕਿ ਸੈਡ ਸੌਂਗ ਹੈ। ਗਾਣੇ 'ਚ ਸਰਤਾਜ ਨੇ ਦਰਦ ਭਰੇ ਅਰਮਾਨ ਬਿਆਨ ਕੀਤੇ ਹਨ।
Neeru Bajwa Satinder Sartaaj Movie Shayar New Song Bhulliye Kiven Out Now: ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਜੋੜੀ ਵੱਡੇ ਪਰਦੇ 'ਤੇ ਇੱਕ ਵਾਰ ਫਿਰ ਤੋਂ ਧਮਾਲਾਂ ਪਾਉਣ ਲਈ ਤਿਆਰ ਹੈ। ਦੋਵਾਂ ਦੀ ਫਿਲਮ 'ਸ਼ਾਇਰ' ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਇਹ ਫਿਲਮ 19 ਅਪ੍ਰੈਲ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ;ਚ ਰਿਲੀਜ਼ ਹੋਵੇਗੀ। ਇਸ ਤੋਂ ਪਹਿਲਾਂ ਇੱਕ ਤੋਂ ਬਾਅਦ ਇੱਕ ਫਿਲਮ ਦੇ ਸ਼ਾਨਦਾਰ ਗਾਣੇ ਰਿਲੀਜ਼ ਹੋ ਰਹੇ ਹਨ।
ਹੁਣ ਫਿਲਮ ਦਾ ਤੀਜਾ ਗਾਣਾ 'ਭੁੱਲੀਏ ਕਿਵੇਂ' ਵੀ ਰਿਲੀਜ਼ ਹੋ ਗਿਆ ਹੈ। ਇਹ ਇੱਕ ਉਦਾਸੀ ਭਰਿਆ ਗੀਤ ਯਾਨਿ ਕਿ ਸੈਡ ਸੌਂਗ ਹੈ। ਗਾਣੇ 'ਚ ਸਰਤਾਜ ਨੇ ਦਰਦ ਭਰੇ ਅਰਮਾਨ ਬਿਆਨ ਕੀਤੇ ਹਨ ਅਤੇ ਨਾਲ ਨਾਲ ਗਾਣੇ 'ਚ ਬਕਮਾਲ ਸ਼ਾਇਰੀ ਵੀ ਦਿਲ ਜਿੱਤ ਲੈਣ ਵਾਲੀ ਹੈ। ਨੀਰੂ ਬਾਜਵਾ ਨੇ ਗਾਣੇ ਦੇ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਅਤੇ ਨਾਲ ਹੀ ਕਿਹਾ ਕਿ ਇਹ ਇੱਕ ਬੇਹੱਦ ਖੂਬਸੂਰਤ ਗਾਣਾ ਹੈ। ਦੇਖੋ ਵੀਡੀਓ:
View this post on Instagram
ਦੇਖੋ ਪੂਰਾ ਗਾਣਾ
ਕਾਬਿਲੇਗ਼ੌਰ ਹੈ ਕਿ ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਜੋੜੀ ਫਿਰ ਸ਼ਾਇਰ ਫਿਲਮ 'ਚ ਰੋਮਾਂਸ ਕਰਦੀ ਨਜ਼ਰ ਆਵੇਗੀ। ਇਸ ਤੋਂ ਨੀਰੂ ਤੇ ਸਰਤਾਜ ਫਿਲਮ 'ਕਲੀ ਜੋਟਾ' 'ਚ ਰੋਮਾਂਸ ਕਰਦੇ ਨਜ਼ਰ ਆਏ ਸੀ। ਇਸ ਫਿਲਮ ਨੇ ਦਰਸ਼ਕਾਂ ਦੇ ਦਿਲਾਂ 'ਤੇ ਡੰੂਘਾ ਪ੍ਰਭਾਵ ਛੱਡਿਆ ਸੀ। ਇਸ ਤੋਂ ਬਾਅਦ ਹੁਣ ਦੁਬਾਰਾ ਫਿਰ ਇਹ ਜੋੜੀ ਇਕੱਠੇ ਨਜ਼ਰ ਆਉਣ ਵਾਲੀ ਹੈ। ਫੈਨਜ਼ ਉਮੀਦ ਕਰ ਰਹੇ ਹਨ ਕਿ ਇਸ ਵਾਰ ਵੀ ਨੀਰੂ-ਸਰਤਾਜ ਦੀ ਜੋੜੀ ਦਾ ਜਾਦੂ ਚੱਲੇਗਾ ਅਤੇ ਸ਼ਾਇਰ ਫਿਲਮ ਬਲਾਕਬਸਟਰ ਸਾਬਤ ਹੋਵੇਗੀ। ਦੱਸ ਦਈਏ ਕਿ ਫਿਲਮ 19 ਅਪ੍ਰੈਲ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਦਰਸ਼ਕ ਇਸ ਫਿਲਮ ਦਾ ਬੇਸਵਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ।