
Shaheedi Diwas 2024: ਪੰਜਾਬੀ ਕਲਾਕਾਰਾਂ ਨੇ ਸ਼ਹੀਦੀ ਦਿਵਸ 'ਤੇ ਪੋਸਟਾਂ ਕੀਤੀਆਂ ਸ਼ੇਅਰ, ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੀ ਕੁਰਬਾਨੀ ਨੂੰ ਕੀਤਾ ਯਾਦ
Pollywood News: ਇਸ ਮੌਕੇ ਪੰਜਾਬੀ ਫਿਲਮ ਤੇ ਮਿਊਜ਼ਿਕ ਇੰਡਸਟਰੀ ਦੇ ਕਲਾਕਾਰ ਵੀ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਕੁਰਬਾਨੀਆਂ ਨੂੰ ਯਾਦ ਕਰ ਰਹੇ ਹਨ। ਆਓ ਤੁਹਾਨੂੰ ਦਿਖਾਉਂਦੇ ਤੁਹਾਡੇ ਮਨਪਸੰਦ ਕਲਾਕਾਰਾਂ ਦੀਆਂ ਸੋਸ਼ਲ ਮਡਿੀਆ ਪੋਸਟਾਂ :

Punjabi Artists Posts On Shaheedi Diwas 2024: ਪੂਰਾ ਦੇਸ਼ ਅੱਜ ਸ਼ਹੀਦੀ ਦਿਵਸ ਮਨਾ ਰਿਹਾ ਹੈ। ਅੱਜ ਦੇ ਦਿਨ ਯਾਨਿ 23 ਮਾਰਚ 1931 ਨੂੰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੇ ਹੱਸਦੇ ਹੱਸਦੇ ਫਾਂਸੀ ਨੂੰ ਗਲੇ ਲਗਾ ਲਿਆ ਸੀ। ਵੈਸੇ ਵੀ ਆਜ਼ਾਦੀ ਦੀ ਲੜਾਈ 'ਚ ਪੰਜਾਬੀਆਂ ਦਾ ਖਾਸ ਯੋਗਦਾਨ ਰਿਹਾ ਹੈ ਤੇ ਪੰਜਾਬੀ ਅੱਜ ਦੇ ਇਸ ਦਿਨ ਨੂੰ ਜ਼ਿਆਂਦਾ ਯਾਦ ਕਰ ਰਹੇ ਹਨ। ਇਸ ਮੌਕੇ ਪੰਜਾਬੀ ਫਿਲਮ ਤੇ ਮਿਊਜ਼ਿਕ ਇੰਡਸਟਰੀ ਦੇ ਕਲਾਕਾਰ ਵੀ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਕੁਰਬਾਨੀਆਂ ਨੂੰ ਯਾਦ ਕਰ ਰਹੇ ਹਨ। ਆਓ ਤੁਹਾਨੂੰ ਦਿਖਾਉਂਦੇ ਤੁਹਾਡੇ ਮਨਪਸੰਦ ਕਲਾਕਾਰਾਂ ਦੀਆਂ ਸੋਸ਼ਲ ਮਡਿੀਆ ਪੋਸਟਾਂ:
ਸੀਐਮ ਭਗਵੰਤ ਮਾਨ ਦੀ ਪੋਸਟ
ਸੀਐਮ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ਹੀਦ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੇ ਬੁੱਤਾਂ ਦੀ ਤਸਵੀਰ ਸ਼ੇਅਰ ਕਰ ਇੱਕ ਖਾਸ ਨੋਟ ਵੀ ਲਿਿਖਿਆ ਹੈ। ਉਨ੍ਹਾਂ ਦੱਸਿਆ ਕਿ ਉਹ ਸ਼ਹੀਦੀ ਪਾਰਕ ਗਏ ਸੀ ਅਤੇ ਉੱਥੇ ਉਨ੍ਹਾਂ ਨੇ ਸ਼ਹੀਦਾਂ ਦੇ ਬੁੱਤਾਂ ਨੂੰ ਫੁੱਲ ਭੇਂਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।
View this post on Instagram
ਦਿਲਜੀਤ ਦੋਸਾਂਝ
ਪੰਜਾਬੀ ਇੰਡਸਟਰੀ ਦੇ ਰੌਕਸਟਾਰ ਤੇ ਗਲੋਬਲ ਆਈਕਨ ਦਿਲਜੀਤ ਦੋਸਾਂਝ ਅੱਜ ਦੇ ਦਿਨ ਦੇਸ਼ ਭਗਤੀ ਦੇ ਰੰਗ 'ਚ ਰੰਗੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਸ਼ਹੀਦ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੀ ਤਸਵੀਰ ਸ਼ੇਅਰ ਕੀਤੀ ਹੈ, ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ ਲਿਖੀ, 'ਪ੍ਰਣਾਮ ਸ਼ਹੀਦਾਂ ਨੂੰ'। ਦੇਖੋ ਇਹ ਪੋਸਟ:
ਕਰਮਜੀਤ ਅਨਮੋਲ
ਗਾਇਕ, ਐਕਟਰ ਤੇ ਹੁਣ ਸਿਆਸਤਦਾਨ ਕਰਮਜੀਤ ਅਨਮੋਲ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਸ਼ਹੀਦ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਸ਼ਰਧਾਂਜਲੀ ਦਿੱਤੀ ਹੈ।
View this post on Instagram
ਗੈਵੀ ਚਾਹਲ
'ਸੰਗਰਾਂਦ' ਐਕਟਰ ਗੈਵੀ ਚਾਹਲ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਪੋਸਟ ਸ਼ੇਅਰ ਕੀਤੀ ਹੈ।
ਸੋਨੀਆ ਮਾਨ
ਅਦਾਕਾਰਾ ਤੇ ਮਾਡਲ ਸੋਨੀਆ ਮਾਨ ਵੀ ਅੱਜ ਭਗਤੀ ਦੇ ਰੰਗ 'ਚ ਰੰਗੀ ਨਜ਼ਰ ਆ ਰਹੀ ਹੈ।
ਕਿਉਂ ਮਨਾਇਆ ਜਾਂਦਾ ਸ਼ਹੀਦੀ ਦਿਵਸ?
ਪੰਜਾਬ ਦੇ ਲਾਇਲਪੁਰ ਵਿੱਚ 28 ਸਤੰਬਰ 1907 ਨੂੰ ਜਨਮੇ ਭਗਤ ਸਿੰਘ ਨੇ ਆਪਣੇ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨਾਲ ਮਿਲ ਕੇ ਲਾਲਾ ਲਾਜਪਤ ਰਾਏ ਦੀ ਹੱਤਿਆ ਲਈ ਲੜਾਈ ਲੜੀ ਸੀ। 8 ਅਪ੍ਰੈਲ 1929 ਨੂੰ, ਉਸਨੇ ਅਤੇ ਉਸਦੇ ਸਾਥੀਆਂ ਨੇ ਇੰਕਲਾਬ ਜ਼ਿੰਦਾਬਾਦ ਦਾ ਨਾਅਰਾ ਲਗਾਉਂਦੇ ਹੋਏ ਕੇਂਦਰੀ ਵਿਧਾਨ ਸਭਾ 'ਤੇ ਬੰਬ ਸੁੱਟੇ, ਜਿਸ ਲਈ ਉਨ੍ਹਾਂ 'ਤੇ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ। ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ 23 ਮਾਰਚ 1931 ਨੂੰ ਲਾਹੌਰ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ ਸੀ, ਫਿਰ ਉਨ੍ਹਾਂ ਦੀਆਂ ਲਾਸ਼ਾਂ ਦਾ ਸਤਲੁਜ ਦਰਿਆ ਦੇ ਕੰਢੇ ਸਸਕਾਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ: 37 ਦੀ ਉਮਰ 'ਚ ਵਿਆਹ ਕਰਨ ਜਾ ਰਹੀ ਕੰਗਨਾ ਰਣੌਤ? ਇਸ ਸ਼ਖਸ ਨਾਲ ਲੈ ਸਕਦੀ ਹੈ 7 ਫੇਰੇ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
