G khan ਤੋਂ ਬਾਅਦ ਬੰਟੀਂ ਬੈਂਸ ਦਾ ਇਸ ਕੁੜੀ ਤੇ ਆਇਆ ਦਿਲ, ਫੈਨਜ਼ ਕਮੈਂਟ ਕਰ ਬੋਲੇ- 'ਨੈਸ਼ਨਲ ਗਰਲਫ੍ਰੈਂਡ'
G khan-Bunty Bains On Snapchat Girlfriend: ਪੰਜਾਬੀ ਗਾਇਕ ਜੀ ਖਾਨ ਨੇ ਆਪਣੀ ਗਾਇਕੀ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਵੱਖਰੀ ਪਛਾਣ ਕਾਇਮ ਕੀਤੀ ਹੈ। ਆਪਣੀ ਗਾਇਕੀ ਦੇ ਨਾਲ-ਨਾਲ ਕਲਾਕਾਰ ਮਜ਼ਾਕੀਆ ਅੰਦਾਜ਼ ਲਈ ਵੀ ਮਸ਼ਹੂਰ ਹੈ

G khan-Bunty Bains On Snapchat Girlfriend: ਪੰਜਾਬੀ ਗਾਇਕ ਜੀ ਖਾਨ ਨੇ ਆਪਣੀ ਗਾਇਕੀ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਵੱਖਰੀ ਪਛਾਣ ਕਾਇਮ ਕੀਤੀ ਹੈ। ਆਪਣੀ ਗਾਇਕੀ ਦੇ ਨਾਲ-ਨਾਲ ਕਲਾਕਾਰ ਮਜ਼ਾਕੀਆ ਅੰਦਾਜ਼ ਲਈ ਵੀ ਮਸ਼ਹੂਰ ਹੈ। ਉਨ੍ਹਾਂ ਨੂੰ ਗਾਇਕ ਗੈਰੀ ਸੰਧੂ ਨਾਲ ਅਕਸਰ ਮਜ਼ਾਕੀਆ ਵੀਡੀਓ ਵਿੱਚ ਦੇਖਿਆ ਜਾਂਦਾ ਹੈ। ਇਸ ਵਿਚਾਲੇ ਕਲਾਕਾਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਵਿੱਚ ਪੰਜਾਬੀ ਕਲਾਕਾਰ ਦੇ ਨਾਲ ਇੱਕ ਖੂਬਸੂਰਤ ਕੁੜੀ ਦਿਖਾਈ ਦੇ ਰਹੀ ਹੈ। ਜਿਸ ਤੋਂ ਬਾਅਦ ਕਲਾਕਾਰ ਨੂੰ ਸੋਸ਼ਲ ਮੀਡੀਆ ਉੱਪਰ ਵਧਾਈਆਂ ਮਿਲਣੀਆਂ ਸ਼ੁਰੂ ਹੋ ਗਈਆਂ।
View this post on Instagram
ਦਰਅਸਲ, ਇਹ ਕੁੜੀ ਜੋ ਵੀਡੀਓ ਵਿੱਚ ਦਿਖਾਈ ਦੇ ਰਹੀ ਹੈ ਇਹ ਸਨੈਪਚੈਟ ਦਾ ਫਿਲਟਰ ਹੈ। ਹਾਲਾਂਕਿ ਪਹਿਲਾ ਜੋ ਵੀ ਪ੍ਰਸ਼ੰਸਕ ਇਸ ਗੱਲ ਤੋਂ ਅਣਜਾਣ ਸੀ ਉਨ੍ਹਾਂ ਵੱਲੋਂ ਜੀ ਖਾਨ ਨੂੰ ਵਧਾਈਆਂ ਮਿਲਣੀਆਂ ਸ਼ੁਰੂ ਹੋ ਗਈਆਂ। ਇਸ ਦੌਰਾਨ ਇੱਕ ਪ੍ਰਸ਼ੰਸਕ ਨੇ ਕਮੈਂਟ ਕਰ ਲਿਖਿਆ, ਓਹ ਮਾਮਾ ਸੋਹਣਾ ਬੜਾ ਲਗਦਾ ਇਦੇ ਨਾਲ 😂❤️🔥... ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਕਮੈਂਟ ਕਰ ਕਿਹਾ ਵਧਾਈਆਂ... ਜਦਕਿ ਇੱਕ ਹੋਰ ਪ੍ਰਸ਼ੰਸਕ ਨੇ ਕਮੈਂਟ ਕਰ ਕਿਹਾ ਸਨੈਪਚੈਟ ਫਿਲਟਰ ਵਾਲੀ Mrs. ਜੀ ਖਾਨ...
View this post on Instagram
ਇਸ ਤੋਂ ਇਲਾਵਾ ਪਾਲੀਵੁੱਡ ਦੇ ਮਲਟੀ ਟੈਲੇਂਟਡ ਗੀਤਕਾਰ, ਲੇਖਕ, ਨਿਰਮਾਤਾ-ਨਿਰਦੇਸ਼ਕ ਬੰਟੀ ਬੈਂਸ ਵੀ ਨਈ ਟਲੇ। ਉਨ੍ਹਾਂ ਨੇ ਵੀ ਨੈਸ਼ਨਲ ਗਰਲਫ੍ਰੈਂਡ ਨਾਲ ਤਸਵੀਰ ਸ਼ੇਅਰ ਕੀਤੀ। ਇਸ ਉੱਪਰ ਵੀ ਪ੍ਰਸ਼ੰਸਕ ਲਗਾਤਾਰ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਕਿਹਾ @buntybains ਪਾਜੀ ਤੁਸੀਂ ਤਾਂ ਪਹਿਲਾਂ ਹੀ ਬਹੁਤ ਮਸ਼ਹੂਰ ਹੋ ਜੀ 😘😘🙏❤️😊 ਲਵ ਜੂ ਪਾਜੀ...
ਦੱਸ ਦੇਈਏ ਕਿ ਸੋਸ਼ਲ ਮੀਡੀਆ ਉੱਪਰ ਵਾਈਰਲ ਹੋ ਰਹੀ ਇਸ ਸਨੈਪਚੈਟ ਕੁੜੀ ਨਾਲ ਪ੍ਰਸ਼ੰਸਕ ਲਗਾਤਾਰ ਆਪਣੀਆਂ ਤਸਵੀਰਾਂ ਸ਼ੇਅਰ ਕਰ ਰਹੇ ਹਨ। ਇਹ ਕੁੜੀ ਨੂੰ ਲੈ ਹਰ ਪਾਸੇ ਮਜ਼ਾਕੀਆ ਮਾਹੌਲ ਬਣੀਆ ਹੋਇਆ ਹੈ। ਸੋਸ਼ਲ ਮੀਡੀਓ ਯੂਜ਼ਰਸ ਲਗਾਤਾਰ ਇਸ ਨਾਲ ਆਪਣੀਆਂ ਤਸਵੀਰਾਂ ਅਤੇ ਵੀਡੀਓ ਸਾਂਝੇ ਕਰ ਰਹੇ ਹਨ।






















