Sidhu Moose Wala: ਸਿੱਧੂ ਮੂਸੇਵਾਲਾ ਨੂੰ ਗੀਤ 'ਅਟੈਚ' 'ਚ ਵੇਖ ਦੰਗ ਰਹਿ ਗਏ ਫੈਨਜ਼, ਬੋਲੇ- 'ਇੰਨਾ ਅਡਵਾਂਸ ਕੰਮ ਕਰਕੇ ਰੱਖਦਾ ਸੀ, ਟਿੱਬਿਆਂ ਦਾ ਪੁੱਤ...'
Sidhu Moose wala New Song Attach: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਾਂਅ ਇੱਕ ਵਾਰ ਫਿਰ ਤੋਂ ਦੁਨੀਆ ਭਰ ਵਿੱਚ ਗੂੰਜ ਰਿਹਾ ਹੈ। ਦੱਸ ਦੇਈਏ ਕਿ ਕਲਾਕਾਰ ਦੇ ਹਾਲ ਹੀ ਵਿੱਚ ਰਿਲੀਜ਼ ਹੋਏ ਗੀਤ ਅਟੈਚ ਨੇ ਹਰ ਪਾਸੇ
Sidhu Moose wala New Song Attach: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਾਂਅ ਇੱਕ ਵਾਰ ਫਿਰ ਤੋਂ ਦੁਨੀਆ ਭਰ ਵਿੱਚ ਗੂੰਜ ਰਿਹਾ ਹੈ। ਦੱਸ ਦੇਈਏ ਕਿ ਕਲਾਕਾਰ ਦੇ ਹਾਲ ਹੀ ਵਿੱਚ ਰਿਲੀਜ਼ ਹੋਏ ਗੀਤ ਅਟੈਚ ਨੇ ਹਰ ਪਾਸੇ ਤਹਿਲਕਾ ਮਚਾ ਦਿੱਤਾ ਹੈ। ਇਸ ਗੀਤ ਵਿੱਚ ਮੂਸੇਵਾਲਾ ਦੀ ਝਲਕ ਵੇਖ ਪ੍ਰਸ਼ੰਸਕ ਵੀ ਹੈਰਾਨ ਹੋ ਰਹੇ ਹਨ। ਇਸ ਗਾਣੇ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਤੁਸੀ ਵੀ ਵੇਖੋ ਇਸ ਨਵੇਂ ਗਾਣੇ ਨੂੰ ਲੈ ਫੈਨਜ਼ ਦੀ ਪ੍ਰਤੀਕਿਰਿਆ...
ਗੀਤ 'ਚ ਨਜ਼ਰ ਆਈ ਸਿੱਧੂ ਦੀ ਅਸਲ ਝਲਕ
ਦੱਸ ਦੇਈਏ ਕਿ ਮੂਸੇਵਾਲਾ ਦੇ ਨਵੇਂ ਗੀਤ 'ਅਟੈਚ' ਨੇ ਰਿਲੀਜ਼ ਹੁੰਦੇ ਹੀ ਸੋਸ਼ਲ ਮੀਡੀਆ ਉੱਪਰ ਤਰਥੱਲੀ ਮਚਾ ਦਿੱਤੀ। ਇਸ ਗੀਤ ਨੂੰ ਰਿਲੀਜ਼ ਹੋਣ ਦੇ ਪੰਜ ਘੰਟਿਆਂ ਦੇ ਅੰਦਰ ਹੀ 25 ਲੱਖ ਤੋਂ ਵੱਧ ਲੋਕਾਂ ਨੇ ਦੇਖਿਆ। ਫਿਲਹਾਲ ਇਸ ਗੀਤ ਨੂੰ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਲਗਾਤਾਰ ਪਿਆਰ ਦੇ ਰਹੇ ਹਨ। ਗੀਤ ਨੂੰ ਯੂਟਿਊਬ 'ਤੇ ਹੀ ਰਿਲੀਜ਼ ਕੀਤਾ ਗਿਆ ਹੈ। ਇਸ ਉੱਪਰ ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਲਵ ਯੂ ਜੱਟਾ, ਕੀ ਸੋਚ ਹੋਏਗੀ ਬੰਦੇ ਦੀ ਜੋ ਇੰਨਾ ਅਡਵਾਂਸ ਕੰਮ ਕਰਕੇ ਰੱਖਦਾ ਸੀ, ਟਿੱਬਿਆਂ ਦਾ ਪੁੱਤ...ਇਸਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਸੁਪਨੇ ਵਿੱਚ ਜੋ ਕਰੀਬ ਹੁੰਦੇ ਨੇ ਅਸਲ ਲਾਈਫ ਵਿੱਚ ਇੰਨੀ ਦੂਰ ਕਿਉਂ ਹੁੰਦੇ ਨੇ...
ਮੂਸੇਵਾਲਾ ਦਾ 8ਵਾਂ ਗੀਤ
ਜਾਣਕਾਰੀ ਲਈ ਦੱਸ ਦੇਈਏ ਕਿ ਮੂਸੇਵਾਲਾ ਦੀ ਮੌਤ ਤੋਂ ਬਾਅਦ ਇਹ ਉਨ੍ਹਾਂ ਦਾ 8ਵਾਂ ਗੀਤ ਹੈ ਜੋ ਯੂਟਿਊਬ 'ਤੇ ਰਿਲੀਜ਼ ਹੋਇਆ ਹੈ। ਸਿੱਧੂ ਦੇ ਪ੍ਰਸ਼ੰਸਕ ਉਨ੍ਹਾਂ ਦੇ ਗੀਤਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਕਰੀਬ ਇੱਕ ਹਫ਼ਤਾ ਪਹਿਲਾਂ ਇਸ ਗੀਤ ਦੇ ਰਿਲੀਜ਼ ਹੋਣ ਦੀ ਜਾਣਕਾਰੀ ਪਰਿਵਾਰ ਵੱਲੋਂ ਸਿੱਧੂ ਮੂਸੇਵਾਲਾ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਦਿੱਤੀ ਗਈ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ 'ਅਟੈਚ' ਦਾ ਪੋਸਟਰ ਮੂਸੇਵਾਲਾ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕੀਤਾ ਗਿਆ ਸੀ, ਜਿਸ ਤੋਂ ਸਾਫ਼ ਹੋ ਰਿਹਾ ਸੀ ਕਿ ਇਸ ਗੀਤ ਦਾ ਨਾਂ ਅਟੈਚ ਹੈ। ਗੀਤ ਦਾ ਸਿਰਲੇਖ 'ਅਟੈਚਡ' ਰੱਖਿਆ ਗਿਆ ਹੈ। ਇਸ ਗੀਤ ਨੂੰ ਸਟੀਲ ਬੈਂਗਲਸ ਅਤੇ ਫਰਾਡੋ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ।
ਸਾਲ 2022 ਗਾਇਕ ਲਈ ਬਣਿਆ ਕਾਲ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ 29 ਮਈ, 2022 ਨੂੰ ਗੈਂਗਸਟਰਾਂ ਨੇ ਕਈ ਵਾਰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਮੂਸੇਵਾਲਾ ਦੇ ਪ੍ਰਸ਼ੰਸਕਾਂ ਦੀ ਗਿਣਤੀ ਵਧ ਗਈ ਹੈ। ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਆਪਣੇ ਗੀਤਾਂ ਰਾਹੀਂ ਯਾਦ ਕਰਦੇ ਹਨ। ਫਿਲਹਾਲ ਕਲਾਕਾਰ ਦਾ ਇਹ ਗੀਤ ਹਰ ਪਾਸੇ ਛਾਇਆ ਹੋਇਆ ਹੈ।