Himanshi Khurana ਨੇ ਲਈ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ, ਤਸਵੀਰ ਸ਼ੇਅਰ ਕਰ ਦਿੱਤੀ ਜਾਣਕਾਰੀ
ਬਿੱਗ ਬੌਸ ਦੀ ਸਾਬਕਾ ਮੁਕਾਬਲੇਬਾਜ਼ ਹਿਮਾਂਸ਼ੀ ਖੁਰਾਣਾ ਨੇ ਕੋਵਿਡ ਟੀਕੇ ਦੀ ਪਹਿਲੀ ਖੁਰਾਕ ਲੈ ਲਈ ਹੈ। ਐਕਟਰਸ ਮੁਹਾਲੀ ਦੇ ਟੀਕਾਕਰਨ ਕੇਂਦਰ ਗਈ ਅਤੇ ਜਿੱਥੇ ਉਸ ਨੇ ਟੀਕਾ ਲਗਵਾਇਆ।
ਮੁਹਾਲੀ: ਭਾਰਤ ਵਿਚ ਕੋਰੋਨਾ ਦਾ ਪ੍ਰਕੋਪ ਤੇਜ਼ੀ ਨਾਲ ਵੱਧ ਰਿਹਾ ਹੈ। ਭਾਰਤ ਵਿਚ ਹਰ ਰੋਜ਼ ਲੱਖਾਂ ਲੋਕ ਕੋਵਿਡ ਦਾ ਸ਼ਿਕਾਰ ਹੋ ਰਹੇ ਹਨ ਅਤੇ ਸਾਰੇ ਇਸ ਵਾਇਰਸ ਤੋਂ ਬਚਣ ਲਈ ਕੋਵਿਡ ਟੀਕਾ ਲਗਵਾ ਰਹੇ ਹਨ। ਇਸੇ ਲੜੀ 'ਚ ਹੁਣ ਬਿੱਗ ਬੌਸ ਦੀ ਸਾਬਕਾ ਮੁਕਾਬਲੇਬਾਜ਼ ਹਿਮਾਂਸ਼ੀ ਖੁਰਾਣਾ (Himanshi Khurana) ਨੇ ਵੀ ਕੋਵਿਡ ਟੀਕੇ (Corona Vaccine) ਦੀ ਪਹਿਲੀ ਖੁਰਾਕ ਲੈ ਲਈ ਹੈ। ਉਸ ਨੇ ਮੁਹਾਲੀ ਦੇ ਟੀਕਾਕਰਨ ਕੇਂਦਰ 'ਤੇ ਵੈਕਸੀਨ ਦੀ ਪਹਿਲੀ ਡੋਜ਼ ਲਗਵਾਇਆ।
ਹਿਮਾਂਸ਼ੀ ਨੇ ਖ਼ੁਦ ਸੋਸ਼ਲ ਮੀਡੀਆ 'ਤੇ ਇਹ ਜਾਣਕਾਰੀ ਦਿੱਤੀ ਹੈ। ਹਿਮਾਂਸ਼ੀ ਨੇ ਇੰਸਟਾਗ੍ਰਾਮ ਸਟੋਰੀ 'ਤੇ ਆਪਣੀ ਫੋਟੋ ਸ਼ੇਅਰ ਕੀਤੀ ਹੈ ਜਿਸ 'ਚ ਉਹ ਮਾਸਕ ਪਾ ਕੇ ਬੈਠੀ ਹੈ। ਇਸ ਫੋਟੋ ਨੂੰ ਸ਼ੇਅਰ ਕਰਦਿਆਂ ਹਿਮਾਂਸ਼ੀ ਨੇ ਲਿਖਿਆ, 'ਲੱਗ ਗਈ ਸੁਈਂ'। ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਹੀ ਹਿਮਾਂਸ਼ੀ ਕੋਵਿਡ ਦਾ ਸ਼ਿਕਾਰ ਹੋਈ ਸੀ। ਕੋਵਿਡ ਨੂੰ ਹਰਾਉਣ ਤੋਂ ਬਾਅਦ ਉਸ ਨੇ ਸੋਸ਼ਲ ਮੀਡੀਆ 'ਤੇ ਸਾਰਿਆਂ ਨੂੰ ਜਾਗਰੂਕ ਹੋਣ ਦੀ ਅਪੀਲ ਕੀਤੀ। ਨਾਲ ਹੀ ਉਸ ਨੇ ਸਾਰਿਆਂ ਨੂੰ ਘਰ ਰਹਿਣ ਅਤੇ ਮਾਸਕ ਪਹਿਨਣ ਦੀ ਬੇਨਤੀ ਕੀਤੀ ਸੀ।
ਦੱਸ ਦਈਏ ਕਿ ਹਿਮਾਂਸ਼ੀ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ ਵਿੱਚ ਹੈ। ਬਿੱਗ ਬੌਸ ਅਤੇ ਅਸੀਮ ਰਿਆਜ਼ ਲਈ ਉਸਦਾ ਪਿਆਰ ਖਬਰਾਂ ਵਿਚ ਰਿਹਾ। ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਵੀ ਦੋਵੇਂ ਇਕੱਠੇ ਸਮਾਂ ਬਿਤਾਉਂਦੇ ਨਜ਼ਰ ਆਏ। ਕਈ ਵਾਰ ਦੋਵੇਂ ਜਿਮ ਜਾਂ ਇੱਕ ਦੂਜੇ ਨੂੰ ਏਅਰਪੋਰਟ 'ਤੇ ਲੈਣ ਜਾਂਦੇ ਸਪੌਟ ਹੋਏ ਹਨ।
ਇਹ ਵੀ ਪੜ੍ਹੋ: ਚੰਡੀਗੜ੍ਹ ਪ੍ਰਸ਼ਾਸ਼ਨ ਨੇ NGOs ਨੂੰ ਕੋਵਿਡ ਕੇਅਰ ਸੇਂਟਰ ‘ਚ ਤਬਦੀਲ ਕਰਨ ਦੀ ਦਿੱਤੀ ਇਜਾਜ਼ਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin