Sidhu Moose Wala Little Brother: ਹੋਲੀ ਦੇ ਰੰਗ 'ਚ ਰੰਗਿਆ ਛੋਟਾ ਮੂਸੇਵਾਲਾ, ਇੰਟਰਨੈੱਟ 'ਤੇ ਛਾਈ ਕਿਊਟਨੇਸ; ਨਹੀਂ ਹਟਾ ਸਕੋਗੇ ਨਜ਼ਰਾਂ...
Sidhu Moose wala Little Brother Holi Pics Viral: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਛੋਟਾ ਭਰਾ ਇੱਕ ਵਾਰ ਫਿਰ ਤੋਂ ਸੋਸ਼ਲ ਮੀਡੀਆ ਉੱਪਰ ਛਾਇਆ ਹੋਇਆ ਹੈ। ਦੱਸ ਦੇਈਏ ਕਿ ਹੋਲੀ ਮੌਕੇ ਨਿੱਕੇ ਸਿੱਧੂ ਦੀਆਂ ਬੇਹੱਦ

Sidhu Moose wala Little Brother Holi Pics Viral: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਛੋਟਾ ਭਰਾ ਇੱਕ ਵਾਰ ਫਿਰ ਤੋਂ ਸੋਸ਼ਲ ਮੀਡੀਆ ਉੱਪਰ ਛਾਇਆ ਹੋਇਆ ਹੈ। ਦੱਸ ਦੇਈਏ ਕਿ ਹੋਲੀ ਮੌਕੇ ਨਿੱਕੇ ਸਿੱਧੂ ਦੀਆਂ ਬੇਹੱਦ ਖੂਬਸੂਰਤ ਤਸਵੀਰਾਂ ਇੰਟਰਨੈੱਟ ਉੱਪਰ ਛਾਈਆਂ ਹੋਈਆਂ ਹਨ। ਇਨ੍ਹਾਂ ਤਸਵੀਰਾਂ 'ਤੇ ਪ੍ਰਸ਼ੰਸਕ ਵੀ ਆਪਣਾ ਪਿਆਰ ਲੁੱਟਾ ਰਹੇ ਹਨ। ਚਿੱਟੇ ਪਠਾਣੀ ਸੂਟ ਅਤੇ ਨਿੱਲੇ ਰੰਗ ਦੀ ਪੱਗ ਵਿੱਚ ਨਿੱਕਾ ਸਿੱਧੂ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ।
ਦੱਸ ਦੇਈਏ ਕਿ ਇਹ ਪਿਆਰੀਆਂ ਤਸਵੀਰਾਂ ਸਾਹਿਬਪ੍ਰਤਾਪ ਸਿੰਘ ਸਿੱਧੂ ਦੇ ਇੰਸਟਾਗ੍ਰਾਮ ਹੈਂਡਲ ਉੱਪਰ ਸ਼ੇਅਰ ਕੀਤੀਆਂ ਗਈਆਂ ਹਨ। ਦੱਸ ਦੇਈਏ ਕਿ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਇਨ੍ਹਾਂ ਤਸਵੀਰਾਂ ਦੀ ਲੋਕਾਂ ਵੱਲੋਂ ਖੂਬ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਦਸ ਦਈਏ ਕਿ ਮੂਸੇਵਾਲੇ ਦੀ ਮੌਤ ਤੋਂ ਬਾਅਦ ਪਰਮਾਤਮਾ ਨੇ ਮਾਪਿਆਂ ਦੀ ਝੋਲੀ ਛੋਟਾ ਸਿੱਧੂ ਪਾਇਆ ਹੈ, ਜਿਸ ਦੇ ਚਲਦੇ ਹੁਣ ਮੂਸੇਵਾਲੇ ਦੀ ਕੋਠੀ ਦੇ ਵਿੱਚ ਹਰ ਤਿਉਹਾਰ ਮਨਾਇਆ ਜਾਂਦਾ ਹੈ ਅਤੇ ਰੌਣਕਾਂ ਦੇਖਣ ਨੂੰ ਮਿਲਦੀਆਂ ਹਨ। ਮਾਪਿਆਂ ਦੇ ਚਿਹਰੇ ਖੁਸ਼ੀ ਦੇ ਨਾਲ ਖਿੜੇ ਨਜ਼ਰ ਆਉਂਦੇ ਹਨ।
View this post on Instagram
ਤਸਵੀਰ ਵੇਖ ਫੈਨਜ਼ ਹੋਏ ਖੁਸ਼
ਸਿੱਧੂ ਮੂਸੇਵਾਲਾ ਦੇ ਨਿੱਕੇ ਵੀਰ ਚੋਂ ਫੈਨਜ਼ ਸਿੱਧੂ ਮੂਸੇਵਾਲਾ ਦੀ ਝਲਕ ਦੇਖ ਰਹੇ ਹਨ ਅਤੇ ਭਾਵੁਕ ਵੀ ਹੋ ਰਹੇ ਹਨ, ਹਾਲਾਂਕਿ ਨਿੱਕਾ ਸਿੱਧੂ ਇੱਕ ਵਾਰ ਫਿਰ ਤੋਂ ਪ੍ਰਸ਼ੰਸਕਾਂ ਦੇ ਚਿਹਰਿਆਂ ਉੱਪਰ ਰੌਣਕ ਲੈ ਆਇਆ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਫੈਨਜ਼ ਇੱਕ ਵਾਰ ਮੁੜ ਤੋਂ ਸਿੱਧੂ ਮੂਸੇਵਾਲਾ ਦੀਆਂ ਯਾਦਾਂ ਵਿੱਚ ਗੁਆਚ ਗਏ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇਕਰ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
