Neeru Bajwa: 'ਸ਼ਾਇਰ' ਦੀ ਪ੍ਰਮੋਸ਼ਨ ਵਿਚਾਲੇ ਕ੍ਰਿਕਟ ਦੇ ਮੈਦਾਨ 'ਚ ਪੁੱਜੇ ਨੀਰੂ ਬਾਜਵਾ-ਸਤਿੰਦਰ ਸਰਤਾਜ, IPL ਮੈਚ ਦਾ ਲਿਆ ਆਨੰਦ
Neeru Bajwa-Satinder Sartaj Watch IPL 2024: ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਇਨ੍ਹੀਂ ਦਿਨੀਂ ਆਪਣੀ ਅਪਕਮਿੰਗ ਫਿਲਮ ਸ਼ਾਇਰ ਨੂੰ ਲੈ ਖੂਬ ਸੁਰਖੀਆਂ ਬਟੋਰ ਰਹੀ ਹੈ। ਇਸ ਫਿਲਮ ਵਿੱਚ ਗਾਇਕ ਅਤੇ ਅਦਾਕਾਰ ਸਤਿੰਦਰ

Neeru Bajwa-Satinder Sartaj Watch IPL 2024: ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਇਨ੍ਹੀਂ ਦਿਨੀਂ ਆਪਣੀ ਅਪਕਮਿੰਗ ਫਿਲਮ ਸ਼ਾਇਰ ਨੂੰ ਲੈ ਖੂਬ ਸੁਰਖੀਆਂ ਬਟੋਰ ਰਹੀ ਹੈ। ਇਸ ਫਿਲਮ ਵਿੱਚ ਗਾਇਕ ਅਤੇ ਅਦਾਕਾਰ ਸਤਿੰਦਰ ਸਰਤਾਜ ਨੀਰੂ ਨਾਲ ਸਕ੍ਰੀਨ ਸ਼ੇਅਰ ਕਰਦੇ ਹੋਏ ਦਿਖਾਈ ਦੇਣ ਵਾਲੇ ਹਨ। ਦੱਸ ਦੇਈਏ ਕਿ ਸਟਾਰ ਕਾਸਟ ਰੱਜ ਕੇ ਆਪਣੀ ਫਿਲਮ ਦਾ ਪ੍ਰਮੋਸ਼ਨ ਕਰ ਰਹੇ ਹਨ। ਖਾਸ ਗੱਲ ਇਹ ਹੈ ਕਿ ਆਪਣੀ ਫਿਲਮ ਦੇ ਪ੍ਰਮੋਸ਼ਨ ਲਈ ਨੀਰੂ ਅਤੇ ਸਤਿੰਦਰ ਕ੍ਰਿਕਟ ਦੇ ਮੈਦਾਨ ਵਿੱਚ ਵੀ ਪਹੁੰਚ ਗਏ। ਇਸਦਾ ਇੱਕ ਮਜ਼ੇਦਾਰ ਵੀਡੀਓ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝਾ ਕੀਤਾ ਹੈ। ਜਿਸ ਯੂਜ਼ਰਸ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।
ਦਰਅਸਲ, ਅਦਾਕਾਰਾ ਨੀਰੂ ਬਾਜਵਾ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਖਾਸ ਵੀਡੀਓ ਸ਼ੇਅਰ ਕੀਤਾ ਗਿਆ ਹੈ। ਦੋਵੇਂ ਪੰਜਾਬੀ ਕਲਾਕਾਰ ਮੰਗਲਵਾਰ ਨੂੰ ਮੋਹਾਲੀ ਦੇ ਮੁੱਲਾਂਪੁਰ ‘ਚ ਪੰਜਾਬ ਕਿੰਗਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਬਹੁਤ ਹੀ ਰੋਮਾਂਚਕ ਮੈਚ ਵੇਖਣ ਪੁੱਜੇ। ਦੱਸ ਦੇਈਏ ਕਿ ਫਿਲਮ ਸ਼ਾਇਰ ਦੀ ਪ੍ਰਮੋਸ਼ਨ ਦੇ ਚੱਲਦੇ ਉਹ ਇਸ ਮੈਚ ਦਾ ਹਿੱਸਾ ਬਣਦੇ ਹੋਏ ਨਜ਼ਰ ਆਏ।
View this post on Instagram
ਦੋਵਾਂ ਕਲਾਕਾਰ ਨੇ ਇਸ ਟੀਮ ਨੂੰ ਕੀਤਾ ਸਪੋਰਟ
ਇਸ ਵੀਡੀਓ ਨੂੰ ਵੇਖਣ ਤੇ ਸਾਫ ਪਤਾ ਚੱਲਦਾ ਹੈ ਕਿ ਨੀਰੂ ਅਤੇ ਸਰਤਾਜ ਵੱਲੋਂ ਪੰਜਾਬ ਕਿੰਗਜ਼ ਨੂੰ ਸਪੋਰਟ ਕੀਤਾ ਗਿਆ। ਇਸਦੇ ਨਾਲ ਹੀ ਉਨ੍ਹਾਂ ਨੂੰ ਪ੍ਰਿਟੀ ਜ਼ਿੰਟਾ ਨਾਲ ਗੱਲਬਾਤ ਕਰਦੇ ਹੋਏ ਵੀ ਵੇਖਿਆ ਗਿਆ। ਇਸ ਤੋਂ ਇਲਾਵਾ ਅਦਾਕਾਰ ਸਤਿੰਦਰ ਸਰਤਾਜ ਨੇ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਕਿ ਸੱਤਾ ਅਤੇ ਸ਼ੀਰੋ ਗਏ ਮੈਚ ਦੇਖਣ!
ਦੱਸਣਯੋਗ ਹੈ ਕਿ ਫਿਲਮ ‘ਸ਼ਾਇਰ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਫੈਨਜ਼ ਵਲੋਂ ਭਰਮਾ ਹੁੰਗਾਰਾ ਮਿਲਿਆ। ਫਿਲਮ ਵਿੱਚ ਨੀਰੂ ਅਤੇ ਸਤਿੰਦਰ ਤੋਂ ਇਲਾਵਾ ਯੋਗਰਾਜ ਸਿੰਘ, ਕੇਵਲ ਧਾਲੀਵਾਲ, ਬੰਟੀ ਬੈਂਸ, ਦੇਬੀ ਮਖਸੂਸਪੁਰੀ, ਸੁੱਖੀ ਚਾਹਲ, ਮਲਕੀਤ ਰੌਣੀ ਅਤੇ ਰੁਪਿੰਦਰ ਰੂਪੀ ਦੀਆਂ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਇਹ ਫਿਲਮ 19 ਅਪ੍ਰੈਲ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਏਗੀ।
Read More: B Praak: ਬੀ ਪਰਾਕ ਨਾਲ ਮਿਲ ਸਲਮਾਨ ਖਾਨ ਨੇ ਲਗਾਏ ਸੁਰ, ਯੂਜ਼ਰਸ ਨੇ ਆਵਾਜ਼ ਸੁਣ ਖੂਬ ਉਡਾਇਆ ਮਜ਼ਾਕ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
